ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, May 5, 2010

ਜਗਜੀਤ ਸੰਧੂ - ਵਾਰਤਕ ਕਵਿਤਾ

ਰੁੱਖ ਨਾਲ਼ ਗੱਲਾਂ

ਧਰਤੀ ਦਿਵਸ 'ਤੇ ਵਿਸ਼ੇਸ਼

ਵਾਰਤਕ ਕਵਿਤਾ

ਪਹੁ ਫ਼ੁਟਦੀ ਨਾਲ਼ ਰੁੱਖ ਲਾ ਕੇ ਮੈਂ ਉਸ ਤੋਂ ਪੁੱਛਦਾ ਹਾਂ, ਮੈਂ ਤੇਰੀ ਛਾਵੇਂ ਬਹਿ ਕੇ ਪੜ੍ਹਿਆ ਕਰਨਾ ਹੈ, ਚਿਤਵਿਆ ਕਰਨਾ ਹੈਪਰ ਇਹ ਸੂਰਜ ਮੈਨੂੰ ਪਰੇਸ਼ਾਨ ਕਰੇਗਾਇਹ ਤੇਰੀ ਛਾਂ ਨੂੰ ਘਸੀਟ ਕੇ ਏਥੋਂ ਓਥੇ ਕਰਦਾ ਰਹਿੰਦਾ ਹੈਰੁੱਖ ਸੋਚਦਾ ਹੈ, ਫਿਰ ਬੋਲਦਾ ਹੈਆਪਾਂ ਸੂਰਜ ਦਾ ਕੁਝ ਨਹੀਂ ਕਰ ਸਕਦੇਮੈਂ ਵੀ ਤੇਰੀ ਖ਼ਾਤਰ ਬੱਸ ਧੁੱਪ ਹੀ ਰੋਕ ਸਕਦਾ ਹਾਂ ਉਸਦੀ, ਥੋੜ੍ਹੇ ਸਮੇਂ ਲਈ ਆਪਣੇ ਹੇਠਲੀ ਥਾਂ 'ਪਰ ਤੂੰ ਇੰਜ ਕਰ---- ਮੇਰੀ ਛਾਂ ਵੱਧ ਤੋਂ ਵੱਧ ੧੫ ਕੁ ਫੁੱਟ ਲੰਬੀ ਹੁੰਦੀ ਹੈ 'ਤੇ ਤੂੰ ੧੪ ਫੁੱਟ ਪੱਛਮ ਵੱਲ ਨੂੰ ਕਰਕੇ ਮੇਰੇ ਵਰਗਾ ਇੱਕ ਰੁੱਖ ਹੋਰ ਲਾ ਦੇਮੇਰੇ ਹੇਠਾਂ ਉਸ ਵੱਲ ਨੂੰ ਮੂੰਹ ਕਰਕੇ ਬੈਠ ਜਾਇਆ ਕਰੀਂਸਾਰਾ ਦਿਨ ਛਾਵੇਂ ਰਹੇਂਗਾਰੁੱਖ ਸਦਾ ਦੇਣ ਦੀ ਗੱਲ ਕਰਦਾ ਹੈਕੁਝ ਦੇਣ ਦੀ ਕਿਰਿਆ ਹਰ ਵੇਲ਼ੇ ਮੈਨੂੰ ਹਰੇ ਰੰਗ ਦੀ ਲਗਦੀ ਹੈ

2 comments:

Sandip Sital said...

beautiful and inspiring!

Karm Jit Singh said...

Bahut hi khoobsurat, Thanks