ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, July 5, 2010

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਝੱਖੜ ਨ੍ਹੇਰਾ ਸ਼ੂਕਦਾ ਭਰਿਆ ਵਗੇ ਝਨਾਂ।

ਮੈਂ ਪੱਕੀ ਕੱਚਾ ਘੜਾ, ਚੱਲ ਉਸ ਪਾਰ, ਮਨਾਂ!

-----

ਜੇ ਤੂੰ ਮਿੱਤਰ ਲੋਚਦੈਂ ਮੈਂ ਤੋਂ ਗੱਲ ਨਾ ਤੋਰ।

ਨਹੀਂ ਤਾਂ ਮਿਲਣੀ ਮਰੇਗੀ ਤੂੰ ਤੂੰ ਮੈਂ ਮੈਂ ਸ਼ੋਰ।

-----

-----

ਵਸਲ ਆਨੰਦ ਬਹਿਸ਼ਤ ਲਈ ਸਦਾ ਸਮੇਂ ਦੀ ਥੋੜ।

ਗਲਵੱਕੜੀ ਦੀ ਕ਼ੈਦ ਚੋਂ ਮੁਕਤੀ ਦੀ ਕੀ ਲੋੜ?

-----

ਬੜਾ ਤਣਾਅ ਹੈ ਇਸ ਘਰੇ ਡਰ ਗ਼ੁੱਸਾ ਤਕਰਾਰ।

ਹਉਮੈ ਗ਼ਰਕ ਗੁਆ ਰਹੇ ਜੀਵਨ ਦੇ ਦਿਨ ਚਾਰ।

-----

ਮਨ ਤਣਿਆ ਤਨ ਤੁਰ ਰਿਹਾ ਖ਼ੁਸ਼ੀਓਂ ਖ਼ਾਲੀ ਜਾਮ।

ਰੋਜ਼ ਪਿਆਲੇ ਛਲਕਦੇ ਡੁੱਬ ਜਾਂਦੀ ਹੈ ਸ਼ਾਮ।

-----

ਦਗ਼ੇਬਾਜ਼ ਨੂੰ ਪਿਆਰ ਦਾ ਮਨ ਕੱਢਦਾ ਹੈ ਗਾਲ਼।

ਦਿਲ ਨੇ ਉਸਦੀ ਯਾਦ ਲਈ ਲਿਐ ਬਹਾਨਾ ਭਾਲ਼।

-----

ਅਪਣੀ ਬਾਂਹ ਗਲ਼ ਪਾ ਕੇ ਸੁੱਤੀ ਸੁੰਦਰ ਨਾਰ।

ਸੁਪਨਾ ਚਿੰਤਾ ਕਰ ਰਿਹਾ ਤੁਰ ਜਾਵੇ ਨਾ ਯਾਰ।

-----

ਪਲ਼ਿਆ ਕਿਲ੍ਹੇ ਹਿਫ਼ਾਜ਼ਤੀ ਅਣਤਾਰੂ ਡਰਪੋਕ।

ਪਾਰ ਨਦੀ ਦੇ ਦਿਸ ਰਹੀ ਰੂਪਵੰਤ ਦੀ ਝੋਕ।

-----

ਗ਼ੁੱਸਾ ਝਗੜਾ ਅੱਥਰੂ ਰਿਹਾ ਉਹ ਨਰਕ ਹੰਢਾ।

ਖ਼ਤ ਮੇਰੇ ਪਰ ਅਜੇ ਵੀ ਪੜ੍ਹਦਾ ਰੋਜ਼ ਲੁਕਾ।

-----

ਨਾਂਹ ਕੀਤੀ ਮਹਿਬੂਬ ਨੂੰ ਕੀਤਾ ਮਹਾਂ-ਫ਼ਰੇਬ।

ਨਰਕ ਹੰਢਾਇਆ ਉਮਰ ਭਰ ਖ਼ੁਸ਼ੀਓਂ ਖ਼ਾਲੀ ਜੇਬ।


1 comment:

Unknown said...

Ram Puri Sahib,Dohe pabhawshali ne.Rup Daburji