ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, July 14, 2010

ਕੰਵਲਜੀਤ ਢੁੱਡੀਕੇ - ਨਜ਼ਮ

ਪੰਜਾਬੀ ਦੇ ਤ੍ਰੈਮਾਸਿਕ ਜ਼ਮੀਨਦੇ ਅਪ੍ਰੈਲ-ਜੂਨ 2010 ਅੰਕ ਵਿਚ ਕੰਵਲਜੀਤ ਢੁੱਡੀਕੇ (ਜਿਹਨਾਂ ਦੀਆਂ ਪੰਜਾਬ ਤੋਂ ਆਈਆਂ ਖ਼ਬਰਾਂ ਵੈਨਕੂਵਰ ਦੇ ਇਕ ਸਥਾਨਕ ਰੇਡੀਓ ਸਟੇਸ਼ਨ ਤੋਂ ਬਰਾਡਕਾਸਟ ਹੁੰਦੀਆਂ ਨੇ) ਦੀ ਨਵੀਂ ਕਾਵਿ ਪੁਸਤਕ ਕੂੰਜਾਂਦੇ ਹਵਾਲੇ ਨਾਲ ਉਸ ਪੁਸਤਕ ਵਿਚੋਂ ਹੇਠ ਲਿਖੀ ਕਵਿਤਾ ਪ੍ਰਮਿੰਦਰਜੀਤ ਦੇ ਇਸ ਕਥਨ ਨਾਲ ਛਪੀ ਹੈ:

........

....ਇਹ ਕਾਵਿ-ਦ੍ਰਿਸ਼ ਬੇਸ਼ਕ ਹੁਣ ਚੇਤਿਆਂ ਵਿਚ ਹੀ ਮਹਿਫ਼ੂਜ਼ ਹੈ ਪਰ ਇਸ ਵਿਚ ਸਿਮਰਿਤੀਆਂ ਦੀ ਤਪਸ਼ ਮੌਜੂਦ ਹੈ...

ਜਸਬੀਰ ਮਾਹਲ

ਸਰੀ, ਕੈਨੇਡਾ

*****

ਦੋਸਤੋ! ਸਰੀ, ਕੈਨੇਡਾ ਵਸਦੇ ਕਵੀ ਜਸਬੀਰ ਮਾਹਲ ਜੀ ਨੇ ਕੰਵਲਜੀਤ ਢੁੱਡੀਕੇ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਮੈਂ ਮਾਹਲ ਸਾਹਿਬ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਕੰਵਲਜੀਤ ਜੀ ਬਾਰੇ ਜਿਉਂ ਹੀ ਹੋਰ ਜਾਣਕਾਰੀ ਜਾਂ ਉਹਨਾਂ ਦੀ ਫ਼ੋਟੋ ਪ੍ਰਾਪਤ ਹੋਈ ਤਾਂ ਅਪਡੇਟ ਕਰ ਦਿੱਤੀ ਜਾਏਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

----

ਮੈਂ ਕਿੰਜ ਆਵਾਂਗਾ

ਨਜ਼ਮ

ਤੁਰਨ ਲੱਗੇ ਨੂੰ ਦੋਸਤ ਤਾਕੀਦ ਕਰਦੇ ਨੇ

ਅਗਲੀ ਵਾਰ ਆਇਆ ਤਾਂ

ਲੈ ਕੇ ਆਵੀਂ ਮੌਸਮ ਦੀ ਸੁਗੰਧ ਦਾ ਇਕ ਚੱਪਾ

ਲਿੱਪੇ ਘਰ ਦੀ ਖ਼ੁਸ਼ਬੋ

ਹਲ਼ਾਂ ਦੇ ਗੀਤ

ਘਿਓ ਦੇ ਤੜਕੇ ਦੀ ਮਹਿਕ

ਧਰਤੀ ਦੇ ਕਿਣਕੇ

ਬੇਬੇ ਦੀ ਲੰਮੀ ਹੇਕ ਦੇ ਗੀਤ

ਕੱਚੇ ਕੋਠਿਆਂ ਦੀਆਂ ਤਸਵੀਰਾਂ

ਘਰ ਦੇ ਮੱਖਣ ਦੀ ਮਹਿਕ

ਮਧਾਣੀ ਦੀ ਲੈਅ ਨਾਲ ਪਾਠ ਕਰਦੀ ਬੇਬੇ ਦੀ ਯਾਦ

ਬਾਹਰਲੇ ਘਰੋਂ ਆਉਂਦੀ ਗੋਹੇ ਦੀ ਮੁਸ਼ਕ

ਰੂੜੀਆਂ ਤੇ ਉੱਗੀ ਇਟਸਿੱਟ ਦੀ ਯਾਦ

..............

ਮਨ ਚ ਸੋਚਦਾ ਹਾਂ

ਆਗਲੀ ਵਾਰ ਆਇਆ

ਤਾਂ ਕਿੰਜ ਆਵਾਂਗਾ


3 comments:

सुभाष नीरव said...

ਕੰਵਲਜੀਤ ਜੀ ਦੀ ਬਹੁਤ ਹੀ ਸੁੰਦਰ ਤੇ ਦਿਲ ਨੂੰ ਝਿੰਝੋੜ ਦੇਣ ਵਾਲੀ ਕਵਿਤਾ ਹੈ. ਤਨਦੀਪ ਜੀ ਤੁਸੀਂ ਜਲਦ ਹੀ ਇਸ ਕਵੀ ਬਾਰੇ ਪੂਰੀ ਜਾਣਕਾਰੀ ਅਤੇ ਉਨ੍ਹਾ ਦੀ ਫੋਟੋ ਆਰਸੀ ਤੇ ਲਾਓ. ਜੇ ਮੈਨੂ ਵੀ ਭੇਜ ਸਕੋ ਤਾਂ ਮੇਹਰਬਾਨੀ ਹੋਏਗੀ. ਮੈਂ ਇਸਨੁ ਹਿੰਦੀ ਚ ਅਨੁਵਾਦ ਕਰਕੇ ਆਪਣੇ ਹਿੰਦੀ ਬਲੋਗ ਵਿਚ ਲਾਉਣਾ ਚਾਹੁੰਦਾ ਹਾਂ.
ਸੁਭਾਸ਼ ਨੀਰਵ
09810534373

Unknown said...

Dhudike Sahib di ih nazam,watn herva da, dil nu dhuh paun wala shabd chitar hai-Rup Daburji

surjit said...

thore jihe shabdan vich kamal da binb sirj ditta ! Nice !