
ਉਹ ਨਹੀਂ ਮੰਨਦਾ ਸਜੀਵ ਔਰਤ ਨੂੰ,
ਲੱਛਮੀ ਸੁਰਸਤੀ ਸਤੀ ਕਹਿਣਾ।
ਇਹ ਸ਼ਿਅਰ ਮੇਰੇ ਜ਼ਿਹਨ 'ਤੇ ਡੂੰਘੀ ਛਾਪ ਛੱਡ ਗਿਆ ਹੈ। ਤੁਹਾਡੇ ਕਹਿਣ ਵਾਂਗੂੰ ... 'ਅੱਧਕ' ਵਾਲ਼ੀ 'ਕੱਮਾਲ' ਹੈ... ਮੁਬਾਰਕਬਾਦ ਕਬੂਲ ਕਰੋ।ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਫਿਰ ਨਾ ਉਸਨੂੰ ਕਦੇ ਕਵੀ ਕਹਿਣਾ।
ਐਵੇਂ ਦਾੜ੍ਹੀ ਜ਼ਰਾ ਵਧੀ ਕਹਿਣਾ।
-----
ਉਹ ਨਹੀਂ ਮੰਨਦਾ ਸਜੀਵ ਔਰਤ ਨੂੰ,
ਲੱਛਮੀ ਸੁਰਸਤੀ ਸਤੀ ਕਹਿਣਾ।
-----
ਅਹਿਲੇ-ਮੋਮਨ ਨੂੰ ਨਾ ਗ਼ਵਾਰਾ ਹੈ,
ਮੇਰੇ ‘ਜਗਜੀਤ’ ਨੂੰ ‘ਨਬੀ’ ਕਹਿਣਾ।
-----
ਕਿੰਨਾ ਮੁਸ਼ਕਲ ਖ਼ੁਦਾ ਖ਼ੁਦਾ ਕਰਨਾ,
ਕਿੰਨਾ ਸੌਖਾ ਜੀਆਂ ਨੂੰ ਜੀ ਕਹਿਣਾ।
-----
ਜਾਣਾ ਉਸ ਕੋਲ਼ ਤੇ ਮੇਰੀ ਤਰਫ਼ੋਂ,
“ਤੈਨੂੰ ਇੱਕ ਸ਼ਾਮ ਤਰਸਦੀ” ਕਹਿਣਾ।
-----
ਮੈਨੂੰ ਹਰ ਪਲ ਜਿਉਂਦੇ ਰੱਖਦਾ ਹੈ,
ਉਹਦੇ ਬਾਰੇ ਕਦੀ ਕਦੀ ਕਹਿਣਾ।
No comments:
Post a Comment