
ਅਸਾਡੇ ਕੋਲ ਹੀਲਾ ਹੈ ਤੇ ਨਾ ਕੋਈ ਵਸੀਲਾ ਹੈ ।
ਬਹੁਤ ਸੰਘਰਸ਼ ਕਰਦਾ ਜਾ ਰਿਹਾ ਸਾਡਾ ਕਬੀਲਾ ਹੈ ।
-----
ਉਨ੍ਹਾਂ ਨੇ ਕੱਲ੍ਹ ਨੂੰ ਕੁੱਕਰ ਵਾਲਿਆਂ ਦੀ ਭਾਫ਼ ਕੱਢ ਦੇਣੀ ,
ਜਿਨ੍ਹਾਂ ਦੇ ਕੋਲ਼ ਹਾਲੇ ਤੀਕ ਸਿਲਵਰ ਦਾ ਪਤੀਲਾ ਹੈ ।
------
ਕਿਤੇ ਦਾਤੀ, ਕਿਤੇ ਰੰਬਾ, ਕਿਤੇ ਹੈ ਲੋੜ ਨਹੁੰਆਂ ਦੀ,
ਅਸਾਡੀ ਸੋਚ ਵਿਚ ਹਾਲੇ ਕਈ ਰੰਗਾਂ ਦਾ ਡੀਲਾ ਹੈ ।
-----
ਤੁਸੀਂ ਜੇ ਤੋੜਨੇ ਹਨ ਤਾਂ ਲਵੋ ਲੋਹੇ ਦੇ ਦਸਤਾਨੇ ,
ਮੇਰੇ ਗੁਲਸ਼ਨ ਦਾ ਹਰ ਇਕ ਫੁੱਲ ਕੰਡਿਆਂ ਤੋਂ ਨੁਕੀਲਾ ਹੈ ।
------
ਮੇਰੇ ਅੰਦਰ ਹੈ ਇਕ ਗਾਇਕ ਜੋ ਲਾਵੇ ਹੇਕ ਰਾਤਾਂ ਨੂੰ ,
ਸੁਰਾਂ ਨੂੰ ਜਾਣਦਾ ਨਈਂ ਹੈ ਮਗਰ ਬੇਹਦ ਸੁਰੀਲਾ ਹੈ ।
-----
ਬਿਨਾਂ ਨਕਸ਼ੇ ਤੋਂ ‘ਇਕਵਿੰਦਰ’ ਹੈ ਤੇਰਾ ਆਲ੍ਹਣਾ ਬਣਨਾ ,
ਲਿਆਉਣਾ ਦੂਰ ਤੋਂ ਪੈਣਾ ਤੇ ਲੱਭਣਾ ਤੀਲਾ-ਤੀਲਾ ਹੈ।
2 comments:
Ikvinder Sahib,Ghazal Khoob khi,
Tuhaada ih Shiar tan mainu kde vi nhi bhulda
"athvi fel minister kolon Ikvinder,
B.A.parhke mangde han ruzgar ashin"
Rop Sahib,dhanvaad !
Ikwinder.
Post a Comment