
ਦਿਲ ਵਿੱਚੋਂ ਉੱਠਿਆ ਤੇ, ਦਿਲ ’ਚ ਦਬਾ ਲਿਆ।
ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ਛੁਪਾ ਲਿਆ।
-----
ਤਾਰਿਆਂ ਦੀ ਲੋਅ ਹੇਠ, ‘ਨੇਰਿਆਂ ਦਾ ਵਾਸਾ ਨਾ।
ਚਾਨਣੀ ਦਾ ਕੋਈ ਹੁਣ, ਸਾਨੂੰ ਧਰਵਾਸਾ ਨਾ।
ਸਭ ਕੁਝ ਮੱਸਿਆ ਦੀ, ਰਾਤ ਨੇ ਖਪਾ ਲਿਆ...
ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ....
-----
ਅੰਬਰਾਂ ’ਤੇ ਬਾਰੀ ਰਾਹੀ, ਤੱਕਾਂ ਮੈਂ ਫ਼ਿਜ਼ਾ ‘ਚ।
ਕਿੱਦਾਂ ਪੰਛੀ ਖੋਲ੍ਹਦੇ ਨੇ, ਖੰਭਾਂ ਨੂੰ ਹਵਾ ‘ਚ।
ਅਸਾਂ ਨੇ ਵੀ ਮੋਢਿਆਂ ਤੋਂ, ਬਾਹਵਾਂ ਨੂੰ ਫੈਲਾ ਲਿਆ....
ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ....
-----
ਕਿਰ ਗਏ ਨੇ ਸੁਫ਼ਨੇ, ਚਾਵਾਂ ਨਾਲ਼ ਗੁੰਦੇ ਹੋਏ।
ਸਾਡਾ ਵੀ ਕੀ ਜ਼ੋਰ ਸੀ, ਕੰਢਿਆਂ ਦੇ ਹੁੰਦੇ ਹੋਏ।
ਕਲੀਆਂ ਤੋਂ ਸੱਖਣਾ ਹੀ, ਹਾਰ ਗਲ਼ ਪਾ ਲਿਆ...
ਹੌਕਾ ਇੱਕ ਸੱਧਰਾਂ ਦਾ, ਅਸਾਂ ਨੇ ....
1 comment:
Pander Sahib,Hauka ik sadhran da...baut khoob lagga-Rup Daburji
Post a Comment