ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, August 5, 2010

ਸੰਦੀਪ ਸੀਤਲ - ਨਜ਼ਮ

ਸਮਰੂਪ

ਨਜ਼ਮ

ਮੇਰਾ ਪਤੀ

ਇਕ ਉੱਘਾ ਵਿਗਿਆਨੀ

ਉਸ ਦੇ ਅਣਮੁੱਲੇ ਖੋਜ ਪੱਤਰ

ਨਿੱਤ ਰਸਾਲਿਆਂ 'ਚ ਛਪਦੇ ਨੇ

ਮੈਂ

ਇਕ ਗੁੰਮਨਾਮ ਸ਼ਾਇਰਾ

ਮੇਰੇ ਅਣਲਿਖੇ ਗੀਤ

ਨਿੱਤ ਕੁੱਖ ਵਿਚ ਮਰਦੇ ਨੇ ....

.........

ਮੈਂ

ਤਿਤਲੀ ਦੇ ਪਰਾਂ ਉੱਤੇ

ਰੰਗ ਬਰੰਗੇ ਸੁਨੇਹੇ ਲਿਖ ਲਿਖ

ਪੌਣਾਂ ਦੇ ਹਵਾਲੇ ਕਰਦੀ ਹਾਂ

ਓਹ

ਅੰਬਰ ਨੂੰ ਆਪਣੀ ਬੁੱਕਲ਼ ਵਿਚ ਲੈ

ਨਿੱਤ ਵੰਨ-ਸੁਵੰਨੇ ਤਜਰਬੇ ਕਰਦਾ ਹੈ ...

.........

ਮੈਂ

ਤਾਰਿਆਂ ਦੇ ਝੁਰਮਟ ਵਿਚੋਂ

ਭਟਕਦੀਆਂ ਰੂਹਾਂ ਤਲਾਸ਼ਦੀ ਹਾਂ

ਓਹ

ਚੰਨ ਤਾਰਿਆਂ ਦੇ ਰਸਾਇਣੀ ਤੱਤਾਂ

ਦਾ ਮੁਲਾਂਕਣ ਕਰਦਾ ਹੈ ...

.........

ਮੈਂ

ਹਥੇਲੀ ਦੀਆਂ ਚਾਰ ਲਕੀਰਾਂ ਵਿਚੋਂ

ਜੀਵਨ ਦਾ ਸਾਰ ਭਾਲਦੀ ਹਾਂ

ਓਹ

ਆਤਮ ਬਲ ਨਾਲ਼ ਆਪਣੀ

ਤਕਦੀਰ ਖ਼ੁਦ ਤਰਾਸ਼ਦਾ ਹੈ ....

.........

ਮੈਂ

ਅਤੀਤ ਦੀਆਂ ਬਾਤਾਂ ਪਾਉਂਦੀ ਹਾਂ

ਓਹ

ਭਵਿੱਖ ਦੀ ਗੱਲ ਕਰਦਾ ਹੈ ...

.........

ਨਿਰਸੰਦੇਹ !

ਵਰਤਮਾਨ ਦੀ ਫੁਲਵਾੜੀ ਵਿਚ

ਜਦ ਮੁਹਬੱਤ ਦਾ ਫੁੱਲ ਖਿੜਦਾ ਹੈ

ਮਾਨ ਸਰੋਵਰ ਵਿਚ

ਭਿੰਨ ਭਿੰਨ ਰੰਗ ਦਾ ਪਾਣੀ ਘੁਲ਼ਦਾ ਹੈ ...

ਓਹ ...ਮੇਰਾ ਪਤੀ

ਸੂਰਜ ਬਣ

ਵਕ਼ਤ ਦੀ ਧੁੰਦ ਡੀਕਦਿਆਂ

ਇਕ ਲੱਪ ਚਾਨਣ ਦੀ

ਮੇਰੀ ਝੋਲੀ ਪਾਉਂਦਾ ਹੈ ...

ਮੈਂ ....ਉਸ ਦੀ ਪਤਨੀ

ਧਰਤੀ ਬਣ

ਉਸ ਦੀ ਪਰਕਰਮਾ ਕਰਦਿਆਂ

ਇਕ ਕਟੋਰਾ ਦੁੱਧ ਦਾ

ਉਸਨੂੰ ਅਰਪਣ ਕਰਦੀ ਹਾਂ....

.........

ਤੇ ਫੇਰ ..

ਅਸੀਂ ਇਕ ਦੁਧੀਆ ਪੱਥ ਉੱਤੇ

ਕਦਮ ਨਾਲ਼ ਕਦਮ ਮਿਲਾ

ਸੁਰ ਨਾਲ ਸੁਰ ਰਲ਼ਾ

ਇੱਕ ਸਮਰੂਪ ਦਿਸ਼ਾ

ਵੱਲ ਰਵਾਨਾ ਹੁੰਦੇ ਹਾਂ

ਬਰਾਬਰ ਮੰਜ਼ਿਲ ਨੂੰ ਸਰ ਕਰਨ ਲਈ .......

4 comments:

Jagjit said...

ਨਜ਼ਮ ਚੰਗੀ ਲੱਗੀ

ਸੁਖਿੰਦਰ said...

Wife is living in the past. Husband is living in the future. Sounds like, both are missing the present?
Last stanza of the poem is full of contradictions.
Sukhinder
Editor: SANVAD
Toronto ON Canada

Sandip Sital said...

ਸ਼ੁਕਰੀਆ ਜਗਜੀਤ ਜੀ ....

Sukhinder Ji,
Thanks for your comment. The second half of the poem talks about “present”. The point I am trying to make through this nazm is that with love you can overcome any disparities, gaps, spaces etc. Opposite personalities can complement one another as long as there is love. There is a famous Latin saying that “Love conquers all".

I humbly apologize that you did not get the point or perhaps I was not able to convey my point through the poem…

Sandip