ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, September 15, 2010

ਦਵਿੰਦਰ ਪੂਨੀਆ - ਗ਼ਜ਼ਲ

ਗ਼ਜ਼ਲ

ਦੁਨੀਆਂ ਏਦਾਂ ਬਦਲੀ ਵੇਖੀ।

ਮਾਰੂਥਲ ਵਿਚ ਕਿਸ਼ਤੀ ਵੇਖੀ।

-----

ਨੀਰ ਬਿਨਾ ਮੈਂ ਰੋਂਦੀ ਯਾਰੋ,

ਅੱਖ ਚ ਖ਼ਾਬ ਦੀ ਮਛਲੀ ਵੇਖੀ।

----

----

ਸਾਰਾ ਮੁਲਕ ਮੈਂ ਰੋਂਦਾ ਤੱਕਿਆ,

ਬਸ ਇਕ ਕੁਰਸੀ ਹੱਸਦੀ ਵੇਖੀ।

-----

ਦੁਨੀਆਂ ਦੀ ਹਰ ਸ਼ੈਅ ਤੇ ਤਾਲੇ,

ਪੈਸੇ ਦੇ ਹੱਥ ਚਾਬੀ ਵੇਖੀ।

-----

ਰੂਹ ਦਾ ਮੌਸਮ ਤੌਬਾ ਤੌਬਾ,

ਜਿਸਮ ਦੀ ਰੁੱਤ ਉਦਾਸੀ ਵੇਖੀ।

-----

ਜੋਬਨ ਜੀਵਨ ਦਾ ਉਤਸਵ ਹੈ,

ਇਹ ਗੱਲ ਮੈਂ ਬੱਸ ਗੱਲ ਹੀ ਵੇਖੀ।

-----

ਚਾਰ ਦਿਨਾਂ ਦਾ ਖੇਡ ਤਮਾਸ਼ਾ,

ਜ਼ਿੰਦਗੀ ਉਹ ਵੀ ਰੁਲ਼ਦੀ ਵੇਖੀ।

-----

ਇਕ ਤਨਹਾਈ ਨਾਲ਼ ਉਦਾਸੀ,

ਚਾਰੇ ਪਾਸੇ ਛਾਈ ਵੇਖੀ।

=====

ਗ਼ਜ਼ਲ

ਅੱਜ ਦੇ ਬੰਦੇ ਦਾ ਦੁਖਾਂਤ।

ਸਭ ਕੁਝ ਹੈ, ਪਰ ਹੈ ਇਕਾਂਤ।

-----

ਹਾਲ ਕਹਿਣ ਸਭ ਠੀਕ ਠਾਕ,

ਅੰਦਰੋਂ ਐਪਰ ਮਨ ਅਸ਼ਾਂਤ।

-----

ਸਮਝ ਨਹੀਂ ਆਉਂਦੀ ਹਯਾਤ,

ਕਿੱਥੇ ਲੱਗੇ ਕੀ ਸਿਧਾਂਤ?

-----

ਰੌਲ਼ਾ ਰੱਪਾ ਭੱਜ ਦੌੜ,

ਤਹਿ ਦਰ ਤਹਿ ਮਨ ਹੈ ਅਸ਼ਾਂਤ।

-----

ਮਨ ਨੂੰ ਲੈਂਦੀ ਸੋਚ ਘੇਰ,

ਜੇਕਰ ਮਿਲ਼ ਜਾਵੇ ਇਕਾਂਤ।

-----

ਜੀਵਨ ਹੋਵੇ ਸ਼ਾਨਦਾਰ,

ਪਿਆਰ ਜੇ ਹੋ ਜਾਵੇ ਸਿਧਾਂਤ।

-----

ਇਕ ਪਲ ਹੋਵੇ ਖੱਪ ਸ਼ੋਰ,

ਅਗਲਾ ਹੋਵੇ ਚੁੱਪ ਸ਼ਾਂਤ।

-----

ਇਕ ਸਮਝੋ ਸਭ ਨਾਸ਼ਵਾਨ,

ਉਪਰੋਂ ਇੱਛਾ ਭਾਂਤ ਭਾਂਤ।

-----

ਬਚ ਹੀ ਜਾਂਦੇ ਦੁੱਖ ਅਨੇਕ,

ਅੰਤ ਨਹੀਂ ਬਣਦਾ ਸੁਖਾਂਤ।


1 comment:

ਦੀਪ ਨਿਰਮੋਹੀ said...

ਬਹੁਤ ਖੂਬ ਪੂਨੀਆ ਜੀ।।।ਛੋਟੀ ਬਹਿਰ 'ਚ ਕਮਾਲ ਦੀ ਗ਼ਜ਼ਲ ਹੈ।।ਨਪੀ ਤੁਲੀ ਸ਼ਬਦਾਵਲੀ ਤੇ ਪ੍ਰਭਾਵ ਬਹੁਤ ਗਹਿਰਾ।।ਮੁਬਾਰਕ ਜਨਾਬ

ਦੀਪ ਨਿਰਮੋਹੀ