ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, February 3, 2012

ਗੁਰਤੇਜ ਕੋਹਾਰਵਾਲਾ - ਗ਼ਜ਼ਲ

ਗ਼ਜ਼ਲ
ਸ਼ਹੀਦੀ ਦੇ ਕੇ ਐਸੀ ਖ਼ੁਦ ਨੂੰ ਵੀ ਹੈਰਾਨ ਕਰਦਾ ਹਾਂ।

ਮੈਂ ਅਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ।
ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ,


ਲਹੂ ਨੂੰ ਵੇਚ ਕੇ ਪਾਣੀ ਅਜੇ ਪਰਵਾਨ ਕਰਦਾ ਹਾਂ।ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ਼ ਕੋਈ ਤੋੜੇ ਦੀਵਾਰਾਂ,


ਮੈਂ ਖ਼ੁਦ ਨੂੰ ਲਭਦਿਆਂ ਅਪਣਾ ਬੜਾ ਨੁਕਸਾਨ ਕਰਦਾ ਹਾਂ।ਬੁਝਾ ਕੇ ਆਤਮਾ ਦੀ ਲੋਅ ਝੁਕਾ ਲੈਂਦਾ ਹਾਂ ਨਜ਼ਰਾਂ ਵੀ,


ਮੈਂ ਰਾਤੀਂ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ।ਮੇਰੀ ਹਉਮੈ ਨੇ ਕਿਸ ਥਾਂ ਤੇ ਲਿਆ ਮੈਨੂੰ ਖੜ੍ਹਾ ਕੀਤਾ,


ਕਿ ਪੈਰਾਂ ਹੇਠਲੀ ਮਿੱਟੀ ਤੇ ਵੀ ਅਹਿਸਾਨ ਕਰਦਾ ਹਾਂ।ਜਿਨ੍ਹਾਂ ਸਮਿਆਂ ਚ ਮੈਂ ਜ਼ਿੰਦਾ ਹਾਂ, ਕੀ ਬਚਿਆ ਹੈ ਵੇਖਣ ਨੂੰ,


ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ।

7 comments:

Barjinder ਚੌਹਾਨ said...

ਬਹੁਰ ਖ਼ੂਬਸੂਰਤ ਸ਼ਿਅਰ ਨੇ...

ਤਨਦੀਪ 'ਤਮੰਨਾ' said...

Friends - These comments are from the FB
----
Dharminder Singh Sekhon - ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾਂ ਹਾਂ...bahut sohni GZL hai
22 hours ago · Unlike · 1

ਤਨਦੀਪ 'ਤਮੰਨਾ' said...

Jaggi Johal - lajwab ghazal hai
17 hours ago · Unlike · 1

ਤਨਦੀਪ 'ਤਮੰਨਾ' said...

Kamal Pall ‎--------
ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ ,
ਲਹੂ ਵੇਚ ਕੇ ਪਾਣੀ ਅਜੇ ਪਰਵਾਨ ਕਰਦਾ ਹਾਂ |
--------
ਬਹੁਤ ਖੂਬਸੂਰਤ ਖਿਆਲ ਪੇਸ਼ ਕੀਤਾ ਹੈ ਗੁਰਤੇਜ ਕੋਹਾਰਵਾਲਾ ਜੀ ਤੁਸੀਂ ....pall
9 hours ago · Unlike · 1

ਤਨਦੀਪ 'ਤਮੰਨਾ' said...

ਥੋੜ੍ਹਾ ਲਿਖ ਕੇ ਵੱਧ ਚਰਚਿਤ ਹੋਣਾ ਤੇ ਗ਼ਜ਼ਲ ਵਿਚ ਆਪਣਾ ਵਿਸ਼ੇਸ਼ ਥਾਂ ਨਿਸ਼ਚਿਤ ਕਰ ਲੈਣਾ ਬਹੁਤ ਘੱਟ ਸ਼ਾਇਰਾਂ ਦੇ ਹਿੱਸੇ ਆਇਆ ਹੈ। ਉਹਨਾਂ ਘੱਟ ਸ਼ਾਇਰਾਂ ਵਿਚ ਆਉਂਦਾ ਹੈ ਗੁਰਤੇਜ ਕੋਹਾਰਵਾਲਾ। ਉਸਦੀਆਂ ਗ਼ਜ਼ਲਾਂ ਦੁਰਲੱਭ ਹਨ। ਜਦ ਕਦ ਮਿਲਦੀਆਂ ਹਨ, ਇਵੇਂ ਦਿਲ ਨਾਲ ਲਾ ਕੇ ਵਾਰ ਵਾਰ ਪੜ੍ਹੀਦੀਆਂ ਹਨ, ਜਿਵਂ ਅਚਾਨਕ ਕੋਈ ਵਿਛੜਿਆ ਮਿਲ ਜਾਵੇ ਤਾਂ ਉਸ ਨੂੰ ਗਲ਼ੇ ਮਿਲਦੇ ਅਸੀਂ ਬੇਖ਼ੁਦੀ ਦੇ ਆਲਮ ਵਿਚ ਚਲੇ ਜਾਂਦੇ ਹਾਂ।
ਸੁਰਿੰਦਰ ਸੋਹਲ
ਯੂ.ਐੱਸ.ਏ.

ਤਨਦੀਪ 'ਤਮੰਨਾ' said...

Gurtej Koharwala - Surinder Sohal aap vadde shayar han, is layee mere bare vaddi gall kar rahe ne. Eh mere vaaste Purskaar vaang hai.
32 minutes ago · Like
-----
Gurtej Koharwala- Punjabi Aarsi vaale dost bahut mehrbaan ne, ohna da shukria.
30 minutes ago · Like

AMRIK GHAFIL said...

ਵਾਹ ਜੀ ਵਾਹ...ਕਿਆ ਬਾਤ ਹੈ ਗੁਰਤੇਜ...