ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 24, 2012

ਡਾ: ਕੌਸਰ ਮਹਿਮੂਦ - ਲਹਿੰਦੇ ਪੰਜਾਬ ਤੋਂ ਠੰਡੀ ਵਾਅ ਦਾ ਬੁੱਲਾ - ਨਜ਼ਮ

ਦੋਸਤੋ! ਅੱਜ ਕੋਈ ਤਿੰਨ ਕੁ ਸਾਲਾਂ ਦੇ ਵਕਫ਼ੇ ਤੋਂ ਬਾਅਦ, ਪਾਕਿਸਤਾਨ ਵਸਦੇ ਬਹੁਤ ਹੀ ਪਿਆਰੇ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨਾਲ਼ ਗੱਲ ਕਰਕੇ ਰੂਹ ਖ਼ੁਸ਼ ਹੋ ਗਈ ਹੈ....ਅਸੀਂ ਪਿਛਲੇ ਬਹੁਤ ਵਰ੍ਹਿਆਂ ਤੋਂ ਬੜੇ ਕਰੀਬੀ ਦੋਸਤ ਹਾਂ..ਪਰ ਮੇਰੀ ਤਬੀਅਤ ਨਾਸਾਜ਼ ਰਹਿਣ ਕਰਕੇ ਮੈਂ ਬਹੁਤੇ ਦੋਸਤਾਂ ਨਾਲ਼ ਰਾਬਤਾ ਕਾਇਮ ਨਾ ਰੱਖ ਸਕੀ....ਉਹਨਾਂ ਦੇ ਸੁਨੇਹੇ....ਈਮੇਲਾਂ.. ਫ਼ੋਨ ਕਾੱਲਜ਼ ਆਉਂਦੇ ਰਹੇ..ਪਰ ਮੈਥੋਂ ਜਵਾਬ ਨਾ ਲਿਖ ਹੋਇਆ...ਪਰ ਜਿਵੇਂ ਮੈਂ ਅਕਸਰ ਆਖਦੀ ਹੁੰਦੀ ਹਾਂ ਕਿ ਮੇਰੇ ਦੋਸਤ ਏਨੇ ਪਿਆਰੇ ਨੇ ਕਿ ਬਿਨਾ ਸ਼ਿਕਾਇਤ ਕੀਤਿਆਂ ਮੇਰੀ ਬੇਰੁਖ਼ੀ ਬੜੀ ਮੁਹੱਬਤ ਨਾਲ਼ ਸਹਾਰ ਲੈਂਦੇ ਨੇ...ਮੈਂ ਕਈ-ਕਈ ਵਰ੍ਹੇ ਚੁੱਪ ਕਰ ਜਾਂਦੀ ਹਾਂ..ਪਰ ਉਹ ਸਾਰੇ ਮੁਸੱਲਸਲ ਮੈਨੂੰ ਯਾਦ ਕਰਦੇ ਨੇ...ਮੈਨੂੰ ਆਪਣੀਆਂ ਦੁਆਵਾਂ ਚ ਚੇਤੇ ਰੱਖਦੇ ਨੇ....ਮੈਂ ਕਿੰਨੀ ਖ਼ੁਸ਼ਨਸੀਬ ਹਾਂ....ਮੌਲਾ!

ਅੱਜ ਮੈਂ ਉਹਨਾਂ ਨੂੰ ਸਰਪਰਾਈਜ਼ ਦੇਣ ਦੇ ਮੂਡ
ਚ ਸੀ..ਸੋ ਫ਼ੋਨ ਕੀਤਾ...ਤਾਂ ਡਾ: ਸਾਹਿਬ ਡਰਾਈਵ ਕਰਕੇ ਪਿੰਡ ਜਾ ਰਹੇ ਸਨ....ਲਾਹੌਰ ਤੋਂ ਉਹਨਾਂ ਦਾ ਪਿੰਡ ਕੋਈ 350 ਕਿਲੋਮੀਟਰ ਦੂਰ ਪੈਂਦਾ ਹੈ....ਟਰੈਫਿਕ ਚ ਫਸੇ ਹੋਣ ਦੇ ਬਾਵਜੂਦ ਉਹਨਾਂ ਫ਼ੋਨ ਚੁੱਕਿਆ ਤੇ ਬੋਲੇ.....ਤਨਦੀਪ ਜੀ! ਤੁਸੀਂ ਜਿਉਂਦੇ ਓ ? ਮੈਂ ਤਾਂ ਸੋਚਿਆ ਸੀ ਕਿ ਮਰ ਈ ਗਏ ਓ.....ਹਾ ਹਾ ਹਾ....ਕੋਈ ਅਜ਼ੀਜ਼ ਹੀ ਤੁਹਾਨੂੰ ਏਨੀ ਗੱਲ ਆਖੇਗਾ....ਉਹਨਾਂ ਨੇ ਘੰਟਾ ਕੁ ਪਹਿਲਾਂ ਕਾਲ ਕੀਤੀ ਤੇ ਫੇਰ ਬਹੁਤ ਸਾਰੀਆਂ ਗੱਲਾਂ ਹੋਈਆਂ।

ਪਤਾ ਨਹੀਂ ਆਪਣੀਆਂ ਕਿੰਨੀਆਂ ਨਜ਼ਮਾਂ ਡਾ: ਸਾਹਿਬ ਮੇਰੇ ਨਾਮ ਕਰ ਚੁੱਕੇ ਨੇ....ਏਸ ਮੁਹੱਬਤ ਨੂੰ ਸਲਾਮ! ਉਹਨਾਂ ਬੜੀ ਲਗਨ ਨਾਲ਼ ਗੁਰਮੁਖੀ ਸਿੱਖੀ ਹੈ ਤੇ ਮੈਂ ਆਪਣੀ ਘੌਲ਼ ਕਰਕੇ ਅਜੇ ਤੀਕ ਸ਼ਾਹਮੁਖੀ ਸਿੱਖਣ ਦਾ ਵਾਅਦਾ ਨਹੀਂ ਪੁਗਾ ਸਕੀ....ਖ਼ੈਰ! ਇਹ ਵਾਅਦਾ, ਲਾਰਾ ਨਾ ਬਣੇ...ਮੈਂ ਏਸ ਸਾਲ ਸ਼ਾਹਮੁਖੀ ਸਿੱਖ ਲੈਣੀ ਹੈ.... ਡਾ: ਸਾਹਿਬ ਦੇ ਨਾਲ਼-ਨਾਲ਼ ਪਿਆਰੀ ਤਸਨੀਮ ਕੌਸਰ ਸਾਹਿਬਾ, ਤੇ ਜਨਾਬ ਨਵੀਦ ਅਨਵਰ ਸਾਹਿਬ ਨੂੰ ਵੀ ਇਸ ਪੋਸਟ
ਚ ਯਾਦ ਕਰ ਰਹੀ ਹਾਂ..... ਜਿਨ੍ਹਾਂ ਮੈਨੂੰ ਹਰ ਪਲ ਯਾਦ ਕੀਤਾ ਹੈ ਤੇ ਆਪਣਾ ਢੇਰ ਸਾਰਾ ਪਿਆਰ ਭੇਜਿਆ ਹੈ। ਅੱਜ ਏਸੇ ਖ਼ੁਸ਼ੀ ਚ ਆਰਸੀ ਨੂੰ ਅਪਡੇਟ ਕਰਨ ਨੂੰ ਮਨ ਕਰ ਆਇਐ.....ਜੀਓ ਡਾ: ਸਾਹਿਬ.... ਅੱਜ ਮੈਨੂੰ ਪੈਰਾਂ ਹੇਠਲੀ ਧਰਤੀ ਅਤੇ ਸਿਰ ਉਪਰਲਾ ਅਸਮਾਨ ਹੋਰ ਵਸੀਹ ਤੇ ਖ਼ੂਬਸੂਰਤ ਹੋ ਗਏ ਜਾਪਦੇ ਨੇ.... ਉਹਨਾਂ ਦੀ ਕੁਝ ਮਹੀਨੇ ਪਹਿਲਾਂ ਘੱਲੀ ਸ਼ਾਇਰੀ ਚੋਂ ਇਹ ਨਜ਼ਮਾਂ ਅਤੇ ਕਾਫ਼ੀ...ਅੱਜ ਮੇਰੇ ਵੱਲੋਂ ਤੁਹਾਡੇ ਸਭ ਦੇ ਨਾਮ...:) ( ਇਕ-ਦੋ ਲਫ਼ਜ਼ ਮੈਨੂੰ ਸਪੱਸ਼ਟ ਨਹੀਂ ਹੋਏ....ਮੈਂ ਇਕ-ਦੋ ਦਿਨਾਂ ਤੱਕ ਡਾ: ਸਾਹਿਬ ਨੂੰ ਫ਼ੋਨ ਤੇ ਪੁੱਛ ਕੇ ਏਥੇ ਸੋਧ ਕਰ ਦੇਵਾਂਗੀ )
ਅਦਬ ਸਹਿਤ
ਤਨਦੀਪ

******
ਕਾਫ਼ੀ

ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ

ਸਾਡਾ ਭੁੱਲ ਕੇ ਆਵਣਾ ਅੱਜ ਮੱਕੇ

ਅਸਾਂ ਮੁੜ ਏਸ ਦ੍ਵਾਰ ਤੇ ਨਹੀਂ ਆਣਾ

ਹੀਂ ਲੱਗੀਆਂ ਦੀ ਕੋਈ ਲੱਜ ਮੱਕੇ

ਸਭ ਕਾਲ਼ਾ ਕੋਠਾ ਤੱਕਦੇ ਪਏ

ਕਿਸ ਤੱਕਿ ਤੈਨੂੰ ਰੱਜ ਰੱਜ ਮੱਕੇ

ਅਸਾਂ ਤੱਕਿਆ ਲਾਹੌਰ ਕਸੂਰ ਤੈਨੂੰ

ਲੱਖ ਆਪਣੇ ਆਪ ਨੂੰ ਕੱਜ ਮੱਕੇ

ਭੱਜ ਭੱਜ ਜਾਈਏ ਕੋਈ ਦੱਸੇ ਜੇਕਰ

ਸਾਨੂੰ ਯਾਰ ਮਨਾਣ ਦਾ ਚੱਜ ਮੱਕੇ

ਸਭ ਤੀਰਥ ਚੁੰਮਣ ਪੈਰ ਸਾਡੇ

ਘਰ ਬੈਠਿਆਂ ਕਰੀਏ ਹੱਜ ਮੱਕੇ

ਇੱਕ ਵਾਰ ਜ਼ਿਆਰਤ ਫ਼ਰਜ਼ੀ ਮੰਨ

ਸਾਡਾ ਭੁੱਲ ਕੇ ਆਵਣਾ ਅੱਜ ਮੱਕੇ
====
ਸਾਨੂੰ ਕਿਸੇ ਨਾ ਹਟਕਿਆ ਹੋੜਿਆ

ਨਜ਼ਮ
ਸਾਨੂੰ ਕਿਸੇ ਨਾ ਹਟਕਿਆ ਹੋੜਿਆ

ਅਸਾਂ ਫੁੱਲ ਗੁਲਾਬ ਦਾ ਤੋੜਿਆ

ਸਭ ਖੇ ਕ਼ਬੀਲਾ ਛੋੜਿ

ਹੀਂ ਆਖਾ ਯਾਰ ਦਾ ਮੋੜਿਆ

ਸਾਡੇ ਅੱਖੀਂ ਕੱਚ ਬਰੂਰ ਕੇ

ਹਰ ਸੁਫ਼ਨਾ ਯਾਰ ਨਚੋੜਿਆ

ਜਿਉਂ ਫੁੱਲ ਸ਼ਰੀਂਹ ਦਾ ਸਾਰੇ

ਕਿਸੇ ਲੀ ਤੇ ਰੱਖ ਮਰੋੜਿਆ

ਸਾਨੂੰ ਕਿਸੇ ਨਾ ਹਟਕਿਆ ਹੋੜਿਆ ......

ਸਾਡਾ ਗੁਜ਼ਰਿਆ ਰੜੇ ਸਿਆਲੜਾ

ਸਾਂ ਝੱਲਿਆ ਗੜਾ ਤੇ ਪਾਲੜਾ

ਸਾਨੂੰ ਲੜਿਆ ਸੱਪ ਅਕਾਲੜਾ

ਅਸਾਂ ਪੀਤਾ ਜ਼ਹਿਰ ਪਿਆਲੜਾ

ਸਾਡੇ ਮਾਂਦਰੀ ਨੀਂਦਰਾਂ ਮਾਣਦੇ

ਸਾਡੀ ਦੇਹੀ ਨੀਲ ਓ ਨੀਲ ......

ਸਾਂ ਲੇਖੇ ਭਰੇ ਵਗਾ ਦੇ

ਜਿੰਦ ਛੁੱਟੀ ਨਾ ਕਿਸੇ ਸਬੀਲ

ਸਾਡੇ ਖੇਤੀਂ ਉੱਗਦੀਆਂ ਪੋਹਲੀਆਂ 1

ਸਾਥੋਂ ਪੂਰੀ ਨਾ ਪਈ ਤਹਿਸੀਲ

ਅਸੀਂ ਨਿੱਤ ਕਚਹਿਰੀਆਂ

ਸਾਡੀ ਕਿਸੇ ਨਾ ਸੁਣੀ ਅਪੀਲ

ਅਸੀਂ ਸ਼ਾਹ ਹੁਸੈ ਦੇ ਲੜ ਲੱਗੇ

ਸਾਡਾ ਫ਼ੱਰੁਖ਼ ਯਾਰ 2 ਵਕੀਲ

ਸਾਡੀ ਦੇਹੀ ਨੀਲ ਓ ਨੀਲ ......

( ਪੋਹਲੀ ---ਲਹਿੰਦੇ ਪੰਜਾਬ ਦੇ ਬਾਰਾਨੀ ਇਲਾਕ਼ਿਆਂ ਅੰਦਰ ਖੇਤਾਂ ਵਿਚ ਉੱਗਣ ਵਾਲੀ ਜੰਗਲੀ ਬੂਟੀ ਜਿਹਨੂੰ ਜਾਨਵਰ ਵੀ ਨਹੀਂ ਖਾਂਦੇ , ਫ਼ੱਰੁਖ਼ ਯਾਰਹਿੰਦੇ ਪੰਜਾਬ ਦੇ ਮੰਨੇ ਪ੍ਰਮੰਨੇ ਸ਼ਾਇਰ)

======

ਬਾਬੇ "ਨਵੀਦ ਅਨਵਰ" ਲਈ ਇਕ ਨਜ਼ਮ

("ਨਵੀਦ ਅਨਵਰ" : -- ਹਿੰਦੇ ਪੰਜਾਬ ਦੇ ਸ਼ਹਿਰ ਲਾਹੌ ਦੇ ਵਿਚ ਰਹਿਣ ਵਾਲੇ ਇਕ ਨੌਜਵਾਨ ਸ਼ਾਇਰ)

ਬਾਬਾ ਜੀ! ਅਸੀਂ ਜਿੱਤੀ ਬਾਜ਼ੀ ਹਾਰ ਗਏ

ਸਭ ਖੱਟਿਆ ਵੱਟਿਆ ਰੋਹੜਿਆ

ਕੁਝ ਸੁਫ਼ਨੇ ਸਾਨੂੰ ਮਾਰ ਗਏ

ਕਿਸੇ ਗ਼ੈਰ ਵੱਲੋਂ ਨਹੀਂ ਆਏ ਸ

ਜਿਹੜੇ ਤੀਰ ਕਲੇਜਿਉਂ ਪਾਰ ਗਏ

ਬਾਬਾ ਜੀ! ਸੀਂ ਜਿੱਤੀ ਬਾਜ਼ੀ ਹਾਰ ਗਏ ......

ਬਾਬਾ ਜੀ! ਸੀਂ ਤਾਰੂ ਪੰ ਦਰਿਵਾਂ ਦੇ

ਅਸੀਂ ਡੁੱਬੇ ਛੱਪੜਾਂ ਮੱਲ੍ਹਿਆਂ ਵਿਚ

ਅਸੀਂ ਲਾਡਲੇ ਆਪਣੀਆਂ ਮਾਵਾਂ ਦੇ

ਨਾਂ ਭੁੱਲ ਗਏ ਵਗਦੀਆਂ ਰਾਵੀਆਂ ਦੇ

ਤਲ ਸੁੱਕੇ ਪਏ ਚਨਾਬਾਂ ਦੇ

ਬਾਬਾ ਜੀ! ਅਸੀਂ ਤਾਰੂ ਪੰਜ ਦਰਿਆਵਾਂ ਦੇ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ

ਸਾਡੇ ਬਾਲ ਬਲੂੰਗੇ ਹੋਰ ਥਏ

ਹੀਂ ਜੀਵਣ ਦੀ ਕੋਈ ਦੱਸ ਪੈਂਦੀ

ਸੀਂ ਵਰਖਾ ਮੰਗੀਏ ਗੜਾ ਲੱਭੇ

ਅਸੀਂ ਕੁੱਲੀ ਪਾਹੇ ਵੇਂਦੀ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ

ਬਾਬਾ ਜੀ! ਜਿਸ ਧਰਤੀ ਨੇ ਸਾਨੂੰ ਪਾਲ਼ਿ

ਅੱਜ ਉਸ ਦੇ ਮਾਲਿਕ ਹੋਰ ਹੋਏ

ਜਿਨ੍ਹਾਂ ਅੰਮ੍ਰਿਤ ਜ਼ਹਿਰ ਬਣਾ ਲਿਆ

ਜਿਨ੍ਹਾਂ ਐਸੀਆਂ ਕ਼ਲਮਾਂ ਟੋਰੀਆਂ

ਸਾਡੇ ਗੀਤਾਂ ਮੋਹਰਾ ਖਾ ਲਿਆ

ਸਾਡੇ ਅੱਖੀਂ ਕੰਡੇ ਪੂ ਕੇ

ਸਾਡੇ ਮਿੱਤਰ ਨਦੀਓਂ ਪਾਰ ਗਏ

ਬਾਬਾ ਜੀ! ਸਾਡੀ ਹਿਤ ਛੇਕੜੇ ਸਾਹ ਲੈਂਦੀ...

4 comments:

ਤਨਦੀਪ 'ਤਮੰਨਾ' said...

ਦੋਸਤੋ! ਅੱਜ ਬਲੌਗ ਤੇ ਕੋਈ ਫ਼ੌਂਟਸ ਦੀ ਸਮੱਸਿਆ ਚੱਲ ਰਹੀ ਹੈ...ਜੋ ਮੈਂ ਵੱਖ-ਵੱਖ ਰੰਗਾਂ 'ਚ ਹਾਈਲਾਈਟ ਕੀਤਾ ਸੀ..ਉਹ ਆਪੇ ਕਾਲ਼ੇ ਰੰਗ 'ਚ ਹੋ ਗਿਐ..ਖ਼ੈਰ! ਪੋਸਟ ਪੜ੍ਹੀ ਜਾ ਰਹੀ ਹੈ...ਆਨੰਦ ਮਾਣੋ..ਡਾ: ਕੌਸਰ ਮਹਿਮੂਦ ਸਾਹਿਬ ਦੀ ਸ਼ਾਇਰੀ ਦਾ..:)
ਅਦਬ ਸਹਿਤ
ਤਨਦੀਪ

ਤਨਦੀਪ 'ਤਮੰਨਾ' said...

ਤਨਦੀਪ ਤਮੰਨਾ ਜੀ,
ਡਾ ਕੌਸਰ ਮਹਿਮੂਦ ਸਾਹਿਬ ਦੀ ਸ਼ਾਇਰੀ ਪੇਸ਼ ਕਰਨ ਲਈ ਆਪ ਨੂੰ ਵਧਾਈ ਹੋਵੇ। ਇਹ ਵੀ ਕਿਸੇ ਨਵੀਂ ਬੂਟੀ ਵਰਗੀ ਸ਼ਾਇਰੀ ਲਗਦੀ ਹੈ।
ਪੋਹਲੀ ਬਾਰੇ ਤਾਂ ਬੱਚੇ ਹੁੰਦਿਆਂ ਲੁਧਿਆਣੇ-ਪਟਿਆਲੇ ਦੇ ਇਲਾਕੇ ਵਿਚ ਮੈਂ ਵੀ ਸੁਣਿਆ-ਦੇਖਿਆ ਹੋਇਆ। ਖੈਰ, -
ਤੁਹਾਡੀ ਲਗਾਤਾਰ ਮਿਹਨਤ ਲਈ ਧੰਨਵਾਦ, ਬਾਦਲ ਸਾਹਿਬ ਨੂੰ
ਮੇਰਾ ਸਤਿਕਾਰ ਤੇ ਸ਼ੁਭ ਇੱਛਾਵਾਂ।
ਗੁਰਦੇਵ ਸਿੰਘ ਘਣਗਸ
ਕੈਲੇਫੋਰਨੀਆ।

ਤਨਦੀਪ 'ਤਮੰਨਾ' said...

ਬਹੁਤ-ਬਹੁਤ ਸ਼ੁਕਰੀਆ ਘਣਗਸ ਸਾਹਿਬ....:) ਬਾਦਲ ਸਾਹਿਬ ਵੀ ਫ਼ਤਿਹ ਬੁਲਾ ਰਹੇ ਨੇ, ਪ੍ਰਵਾਨ ਕਰਨਾ ਜੀ। ਆਸ਼ੀਰਵਾਦ ਘੱਲਦੇ ਰਿਹਾ ਕਰੋ..:)
ਅਦਬ ਸਹਿਤ
ਤਨਦੀਪ

सुखदरशन सेखों (दरशन दरवेश) said...

ਸੂਫ਼ੀਆਨਾਂ ਵਿਹੜੇ ਦੇ ਸਾਖਸ਼ਾਤ ਦਰਸ਼ਨ। ਕੋਈ ਵੀ ਪੜ੍ਹੇ ੳਤੇ ਲੀਨ ਹੋ ਜਾਵੇ !