ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, April 16, 2012

ਜਨਾਬ ਰਵਿੰਦਰ ਰਵੀ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ

ਦੋਸਤੋ! ਆਰਸੀ ਲਈ ਅੱਜ ਪ੍ਰਾਪਤ ਹੋਈ ਸੂਚਨਾ ਅਨੁਸਾਰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਲਾਨਾ ਸਮਾਗਮ ਵਿਚ 2 ਜੂਨ 2012, ਦਿਨ ਸ਼ਨਿੱਚਰਵਾਰ ਨੂੰ ਟੈਰੇਸ, ਬੀ.ਸੀ. ਕੈਨੇਡਾ ਵਸਦੇ ਪੰਜਾਬੀ ਦੇ ਬਹੁ-ਪੱਖੀ ਲੇਖਕ ਰਵਿੰਦਰ ਰਵੀ ਸਾਹਿਬ ਨੂੰ ਇਕਬਾਲ ਅਰਪਨ ਯਾਦਗਾਰੀ ਐਵਾਰਡਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਏਸੇ ਖ਼ੁਸ਼ੀ ਚ ਅੱਜ ਬਲੌਗ ਨੂੰ ਰਵੀ ਸਾਹਿਬ ਦੀ ਇਕ ਖ਼ੁਬਸੂਰਤ ਨਜ਼ਮ ਨਾਲ਼ ਅਪਡੇਟ ਕਰਕੇ ਉਹਨਾਂ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਆਖਦੀ ਹੋਈ ਇਕ ਵਾਰ ਫੇਰ ਉਹਨਾਂ ਦੀ ਕਲਮ ਨੂੰ ਸਲਾਮ ਕਰ ਰਹੀ ਹਾਂ....ਅਦਬ ਸਹਿਤ...ਤਨਦੀਪ

******


ਸਰਹੱਦਾਂ ਤੋਂ ਪਾਰ
ਨਜ਼ਮ
ਸਿਮਰਤੀਆਂ ਦਾ ਮੌਸਮ ਹੈ
ਨਜ਼ਮ ਫੇਰ ਅਫ਼ਰੀਕਾ ਬਣੀ
ਮੇਰੇ ਸੌਂਹੇ ਖੜ੍ਹੀ ਹੈ!

ਕਾਲ਼ੀ ਚਮੜੀ ਹੇਠ
, ਤਿੱਖੇ
ਛਾਤੀਆਂ ਦੇ ਉਭਾਰ
ਕਾਲੀ ਚਮੜੀ ਹੇਠ:
ਮਮਤਾ
ਮਾਸ਼ੂਕ
ਤੇ ਅੰਤਾਂ ਦਾ ਪਿਆਰ!

ਦੁੱਧ ਤੇ ਅੱਗ ਦੇ
ਰਿਸ਼ਤੇ
ਚ ਬੱਝੀ ਹੋਂਦ
ਹੱਦਾਂ ਤੇ ਰੰਗਾਂ ਨੂੰ ਚੁਣੌਤੀ
ਦਿੰਦੀ ਹੈ ਹਵਾ ਵਾਂਗ!


ਦੁੱਧ ਕਾਲ਼ਾ ਨਹੀਂ ਹੁੰਦਾ!!!
ਅੱਗ ਕਾਲ਼ੀ ਨਹੀਂ ਹੁੰਦੀ!!!ਦੁੱਧ ਦੇ ਮੌਸਮ
ਦੁੱਧ ਦੀ ਗੱਲ
ਅੱਗ ਦੇ ਮੌਸਮ
ਚ ਅੱਗ ਦੀ ਗੱਲ


ਕਰਨ ਵਾਲ਼ੇ
ਮੁਹੱਬਤੀ ਇਨਸਾਨ ਦੀ
ਕੋਈ ਸਰਹੱਦ ਨਹੀਂ ਹੁੰਦੀ!

ਸਿਮਰਤੀਆਂ ਦਾ ਮੌਸਮ ਹੈ!
ਨਜ਼ਮ ਫੇਰ ਅਫ਼ਰੀਕਾ ਬਣੀ
ਮੇਰੇ ਸੌਂਹੇਂ ਖੜ੍ਹੀ ਹੈ!
****
( ਪੇਂਟਿੰਗ
ਜਿਓਰਜੀਆ ਕੁੰਜ਼ ਦੇ ਬਲੌਗ ਤੋਂ ਧੰਨਵਾਦ ਸਹਿਤ )No comments: