ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 7, 2008

ਸੁਰਿੰਦਰ ਸਿੰਘ ਸੁੱਨੜ - ਨਜ਼ਮ

ਕਾਦਰ
ਨਜ਼ਮ

ਕਾਦਰ ਦੀ ਕੁਦਰਤ ਦੇ ਕਾਤਲ ਕੌਣ ਕੌਣ?
ਨਾਂ ਗਿਣਾਂ ਗਿਣਤੀ 'ਚ ਮੇਰਾ ਨਾਮ ਵੀ ਆਊ।
ਤੇਰਾ ਮੇਰਾ ਸਾਰਿਆਂ ਦਾ ਦੋਸ਼ ਹੈ,
ਇੱਕ ਦੋਸ਼ੀ ਦੂਸਰੇ ਤੇ ਦੋਸ਼ ਕੀ ਲਾਊ?
ਕਾਬੂ ਕਰਦੇ ਫਿਰਨ ਜੋ ਕਰਤਾਰ ਨੂੰ,
ਕਿਸ ਧਰਮ ਦਾ ਪਿੰਜਰਾ ਜੋ ਕੈਦ ਕਰ ਪਾਊ?
ਮੁਰਗਾਬੀ ਤੋਂ ਸ਼ਾਂਤ ਸਾਗਰ ਖੁੱਸ ਗਿਆ,
ਕਿਸਮਤ ਤੇ ਹੱਸੂਗੀ ਜਾਂ ਫਿਰ ਰੋਂਦੀ ਰਹਿ ਜਾਊ।
ਅੰਬ ਜਾਮਣ ਨਾ ਰਹੇ ਬਾਗਾਂ ਦੀ ਮੌਤ ਤੇ,
ਕੋਇਲ ਵਿਚਾਰੀ ਗਾਊਗੀ ਜਾਂ ਕੀਰਨੇ ਪਾਊ?
ਸਵਾਂਤ ਬੂੰਦਾਂ ਭਾਲਦਾਂ ਛੱਪੜ ਵੀ ਨਾ ਰਹੇ,
ਚਾਤ੍ਰਿਕ ਬਬੀਹਾ ਸੁੱਨੜਾ ਜੀਊ ਕਿ ਮਰ ਜਾਊ?
ਇਹ ਪੀਰਾਂ ਅਵਤਾਰਾਂ ਦੀ ਧਰਤੀ ਸੀ ਕਦੇ,
ਰਾਮ, ਰੱਬ, ਅੱਲਾ ਦਾ ਬੰਦਾ ਕੀ ਸਮਝ ਪਾਊ।
ਰਾਮ ਦੇ ਸਰਨਾਵਿਆਂ ਦੀ ਲਿਸਟ ਵਿੱਚ,
ਕੋਈ ਲੁਬਾਣਾ ਕਿਸ ਤਰ੍ਹਾਂ ਹੁਣ ਗੁਰੂ ਲੱਭ ਪਾਊ।
ਅੰਬਰਾਂ ਨੂੰ ਛੋਹ ਰਹੇ ਹੋ ਪਰਬਤੋ!
ਬਹੁਤ ਉੱਚੇ ਥਾਂ ਤਾਂ ਫੁੱਲ-ਬੂਟਾ ਨਾ ਜੰਮ ਪਾਊ।
ਕੀ ਪਤਾ ਸੀ ਪਾਣੀਆਂ ਦੇ ਦੇਸ਼ ਵਿੱਚ,
ਪਾਣੀ ਦੇਖਣ ਨੂੰ ਕਦੇ ਨਲਕਾ ਤਰਸ ਜਾਊ।

1 comment:

ਤਨਦੀਪ 'ਤਮੰਨਾ' said...

Respected Sunner saheb...Nazam Aarsi te share karn laye bahut bahut shukriya.

ਕੀ ਪਤਾ ਸੀ ਪਾਣੀਆਂ ਦੇ ਦੇਸ਼ ਵਿੱਚ,
ਪਾਣੀ ਦੇਖਣ ਨੂੰ ਕਦੇ ਨਲਕਾ ਤਰਸ ਜਾਊ।
Well written!!
Tamanna