ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 9, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਚਾਨਣੇ ਮਨਜ਼ੂਰ ਕੇ ਸੌਗ਼ਾਤ ਨੇਰ੍ਹੇ ਦੀ।
ਤਰਜ਼ਮਾਨੀ ਕਰ ਗਏ ਜਜ਼ਬਾਤ ਨੇਰ੍ਹੇ ਦੀ।
ਰਾਤ ਭਰ ਹੀ ਅਕੜਿਆ ਤੇ ਤੀਂਘਿਆ ਹੈ ਜੋ,
ਛਿੱਲ ਲਾਹ ਕੇ ਲੈ ਗਈ ਪਰਭਾਤ ਨੇਰ੍ਹੇ ਦੀ।
ਫੈਸਲਾ ਸੀ ਨੂਰ ਵੱਲੀਂ ਸੋਚ ਦਾ ਪਹਿਲਾਂ,
ਫਿਰ ਸਹੇਲੀ ਬਣ ਗਈ ਕਮਜ਼ਾਤ, ਨੇਰ੍ਹੇ ਦੀ।
ਠੰਢ ਕਰਕੇ ਅਜ ਫੇਰ ਨਾ ਬਾਰੀ ਖੁੱਲ੍ਹੀ ਹੈ,
ਪਰ ਬੁਰਾਈ ਕਰ ਗਈ ਪਰਭਾਤ, ਨੇਰ੍ਹੇ ਦੀ।
ਹੌਸਲੇ ਦੇ ਹੋਰ ਵੀ ਨੇੜੇ ਰਹੀ ਕਰਦੀ,
ਜ਼ਿੰਦਗੀ ਵਿਚ ਹਰ ਦਫ਼ਾ ਬਰਸਾਤ ਨੇਰ੍ਹੇ ਦੀ।
ਨੂਰ ਵੱਲੀਂ ਪਿੱਠ ਜਿੰਨ੍ਹਾਂ ਨੇ ਸਦਾ ਰੱਖੀ,
ਪਰਖਦੇ ਨੇ ਅੰਤ ਵੇਲ਼ੇ ਜ਼ਾਤ ਨੇਰ੍ਹੇ ਦੀ।
ਜਦ ਨਿਸ਼ਾਨੇ ਤੋਂ ਨਜ਼ਰ ਹਟਦੀ ਨਹੀਂ ਮਨ ਦੀ,
ਸਾਮ੍ਹਣੇ ਮੰਜ਼ਿਲ ਦੇ ਕੀ ਔਕਾਤ ਨੇਰ੍ਹੇ ਦੀ?
ਹੋਰ ਭਾਵੇਂ ਜ਼ਿੰਦਗੀ ਵਿਚ ਕੁਝ ਨਹੀਂ ਮਿਲ਼ਿਆ,
ਪਰ ਮਿਲ਼ੀ 'ਬਾਦਲ' ਨੂੰ ਖੁੱਲ੍ਹੀ ਦਾਤ ਨੇਰ੍ਹੇ ਦੀ।

2 comments:

ਤਨਦੀਪ 'ਤਮੰਨਾ' said...

Thanks Dad for sharing this ghazal with all of us.
ਹੌਸਲੇ ਦੇ ਹੋਰ ਵੀ ਨੇੜੇ ਰਹੀ ਕਰਦੀ,
ਜ਼ਿੰਦਗੀ ਵਿਚ ਹਰ ਦਫ਼ਾ ਬਰਸਾਤ ਨੇਰ੍ਹੇ ਦੀ।
ਨੂਰ ਵੱਲੀਂ ਪਿੱਠ ਜਿੰਨ੍ਹਾਂ ਨੇ ਸਦਾ ਰੱਖੀ,
ਪਰਖਦੇ ਨੇ ਅੰਤ ਵੇਲ਼ੇ ਜ਼ਾਤ ਨੇਰ੍ਹੇ ਦੀ।
Mainu aah sheyer bahut pasand aaye..:)
Tamanna

Sukhdarshan Dhaliwal said...

Badal Sahib,

Anek rangaN vich rangey hoey zindagi de phalsafiyaN nooN tusiN barrey hi khoobsurat andaaz naal aapniyaN ghazlaN vich pesh keeta hai. Khuda tuhaanU vi ise taraN ruhaani rangaN vich rangda rahey te tuhaadi har ghazal zindagi vaastey hariaalee (greenery) laike aaey.

Just beaconing! All the best to you.

Regards
Sukhdarshan