ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 9, 2008

ਸ਼ਾਹ ਹੁਸੈਨ - ਸੂਫ਼ੀਆਨਾ ਕਲਾਮ

ਸੂਫ਼ੀਆਨਾ ਕਲਾਮ

ਹੁਣਿ ਤਣਿ ਦੇਸਾਂ ਤੇਰਾ ਤਾਣਾ
ਕਤਦਿਆਂ ਕਤਦਿਆਂ ਉਮਰ ਵਿਹਾਈ,
ਨਿਕਲ਼ਿਆ ਸੂਤ ਪੁਰਾਣਾ।
ਖੱਡੀ ਦੇ ਵਿਚ ਜੁਲਾਹੀ ਫਾਥੀ*
ਨਲੀਆਂ ਦਾ ਵਖਤ ਵਿਹਾਣਾ।
ਤਾਣੇ ਪੋਟੇ ਇਕੋ ਸੂਤਰਿ,
ਦੁਤੀਆ ਭਾਉ ਨਾ ਜਾਣਾ।
ਚਉਂਸੀ ਪੈਂਸੀਂ ਛਡਿ ਕੁਰਾਹੀ,
ਹਜ਼ਾਰੀਂ ਰੱਛ ਪਛਾਣਾ।
ਤਾਣਾ ਆਂਦਾ ਥਾਣਾ ਆਂਦਾ,
ਆਂਦਾ ਚਰਖਾ ਪੁਰਾਣਾ।
ਆਖਣ ਦੀ ਕਿਛੁ ਹਾਜਤਿ** ਨਾਹੀਂ,
ਜੇ ਜਾਣਾ ਸੋ ਜਾਣਾ।
ਧਰਨਿ*** ਅਕਾਸ ਵਿਚਿ ਵਿਥੁ ਚੱਪੇ ਦੀ,
ਤਹਾਂ ਸ਼ਾਹਾਂ ਦਾ ਤਾਣਾ।
ਸਭ ਦੀਸੇ ਸ਼ੀਸ਼ੇ ਦਾ ਮੰਦਰਿ,
ਵਿਚਿ ਸ਼ਾਹ ਹੁਸੈਨ ਨਿਮਾਣਾ।

* - ਫਸ ਗਈ, ** - ਲੋੜ, *** - ਧਰਤੀ

1 comment:

ਤਨਦੀਪ 'ਤਮੰਨਾ' said...

Once again...my favourite Sufi shayeri...

ਹੁਣਿ ਤਣਿ ਦੇਸਾਂ ਤੇਰਾ ਤਾਣਾ
ਕਤਦਿਆਂ ਕਤਦਿਆਂ ਉਮਰ ਵਿਹਾਈ,
ਨਿਕਲ਼ਿਆ ਸੂਤ ਪੁਰਾਣਾ।
Simply great!!

Tamanna