ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 9, 2008

ਪ੍ਰੇਮ ਮਾਨ - ਸ਼ਿਅਰ

ਸਤਿਕਾਰਤ ਡਾ: ਪ੍ਰੇਮ ਮਾਨ ਜੀ ਨੂੰ 'ਆਰਸੀ' ਤੇ ਖ਼ੁਸ਼ਆਮਦੀਦ! ਡਾ: ਸਾਹਿਬ ਨੇ ਚੰਦ ਬਹੁਤ ਹੀ ਖ਼ੂਬਸੂਰਤ ਸ਼ਿਅਰ 'ਆਰਸੀ' ਦੇ ਪਾਠਕ / ਲੇਖਕ ਦੋਸਤਾਂ ਨਾਲ਼ ਸਾਂਝੇ ਕਰਨ ਲਈ ਭੇਜ ਕੇ 'ਆਰਸੀ' ਕਾਵਿ-ਕਿਆਰੀ 'ਚ ਤਾਜ਼ਾ ਮਹਿਕਦੇ ਫੁੱਲ ਲਾਏ ਹਨ...ਬਹੁਤ-ਬਹੁਤ ਸ਼ੁਕਰੀਆ।

ਕੁਝ ਸ਼ਿਅਰ

ਮੌਸਮ ਦੇ ਨਾਲ ਰਹਿਣਾ ਸੌਖਾ, ਹੰਢਣਾ ਸੌਖਾ, ਜੀਣਾ ਸੌਖਾ
ਬੇਮੌਸਮ ਜਿਹੀ ਗੱਲ ਨੂੰ ਕਰਨਾ ਮੇਰੇ ਦਿਲ ਦੀ ਆਦਤ ਹੈ।
----------
ਆਖਿਰ ਨੂੰ ਮੈਂ ਰੇਤੇ ਦੇ ਵਿੱਚ ਡੁੱਬ ਮੋਇਆਂ
ਇਕ ਸਮਾਂ ਸੀ ਸਾਗਰ ਦੇਖੇ ਤਰ ਤਰ ਕੇ।
----------
ਤਿੜਕੇ ਸ਼ੀਸ਼ੇ ਸਾਹਮਣੇ ਜਦ ਮੈਂ ਖੜਕੇ ਦੇਖਿਆ
ਤੇੜ ਹਰ ਇਕ ਬਣ ਗਈ ਹੋਵੇ ਜਿਉਂ ਤੇਰੇ ਨਕਸ਼।
----------
ਅਸੀਂ ਸਭ ਕੁਝ ਹੀ ਕੁਝ ਅੱਥਰੇ ਜਿਹੇ ਦਾਵਾਂ ਤੇ ਲਾ ਬੈਠੇ।
ਕੁਝ ਜੂਏ ਤੇ ਲਾ ਬੈਠੇ, ‘ਤੇ ਕੁਝ ਚਾਵਾਂ ਤੇ ਲਾ ਬੈਠੇ।
---------
ਝੂਠ ਦੀ ਮਾਲਾ ਨਹੀਂ ਸਾਥੋਂ ਫਿਰੀ
ਝੂਠ ਦਾ ਪ੍ਰਯੋਗ ਨਹੀਂ ਹੋਇਆ ਕਦੇ।
---------
ਸੜਕ ਦੀ ਮਿਣਤੀ ਤਾਂ ਮੇਰੇ ਘਰ ਤੋਂ ਓਨੀ ਹੈ ਰਹੀ
ਫਿਰ ਕਿਉਂ ਲਗਦਾ ਹੈ ਵਧਿਆ ਤੇਰੇ ਘਰ ਦਾ ਫ਼ਾਸਲਾ?
---------
ਕਿਸ ਦੀ ਨਿਗ੍ਹਾ ਸਵਲੀ ਸਾਡੇ ਘਰ ਤੇ ਹੋਈ ਏ
ਠੰਢੀ ਹਵਾ ਦੇ ਬੁੱਲੇ ਆਉਂਦੇ ਨੇ ਦਰਵਾਜ਼ੇ ‘ਚੋਂ।
---------

1 comment:

ਤਨਦੀਪ 'ਤਮੰਨਾ' said...

Respectecd Mann Saheb..Bahut hi khoobsurat sheyeran naal hazri lavaun da behadd shukriya...

ਮੌਸਮ ਦੇ ਨਾਲ ਰਹਿਣਾ ਸੌਖਾ, ਹੰਢਣਾ ਸੌਖਾ, ਜੀਣਾ ਸੌਖਾ
ਬੇਮੌਸਮ ਜਿਹੀ ਗੱਲ ਨੂੰ ਕਰਨਾ ਮੇਰੇ ਦਿਲ ਦੀ ਆਦਤ ਹੈ।
Bahut khoob!!
-----
ਝੂਠ ਦੀ ਮਾਲਾ ਨਹੀਂ ਸਾਥੋਂ ਫਿਰੀ
ਝੂਠ ਦਾ ਪ੍ਰਯੋਗ ਨਹੀਂ ਹੋਇਆ ਕਦੇ।

Both me and Dad loved this one..Great & very mature thoughts.

Looking forward to more literary contributions..
Bahut bahut shukriya
Tamanna