ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਬੇ-ਵਸੀ, ਲਾਚਾਰੀਆਂ ਬਿਨ, ਹੋਰ ਕੀ ਦਿੰਨੈ ਖ਼ੁਦਾ।
ਸਫ਼ਰ ਮੇਰਾ ਹੈ ਲੰਮੇਰਾ, ਫੈਸਲਾ ਜਲਦੀ ਸੁਣਾ।
ਪਰਤਦੀ ਦੀਵਾਰ ਤੋਂ ਵੀ, ਕੰਬਦੇ ਸ਼ੀਸ਼ੇ ਵੀ ਜ਼ਰੂਰ,
ਪਰ ਹਵਾ ਵਿੱਚ ਦਫ਼ਨ ਹੋ ਗਈ, ਮੇਰੀ ਸ਼ਿੱਦਤ ਦੀ ਸਦਾ।
ਹੋ ਗਿਆ ਬਦਨਾਮ ਏਨਾ, ਹਮ-ਖ਼ਿਆਲੀ ਦਾ ਜਨੂੰਨ,
ਹਰ ਜਗਾਹ ਤੋਂ ਹਰ ਇਸ਼ਾਰਾ, ਦੁਸ਼ਮਣੀ ਕਰਦਾ ਗਿਆ।
ਖ਼ਬਰ ਹੈ ਇਸ ਸ਼ਹਿਰ ਅੰਦਰ, ਬੰਦ ਗਲੀਆਂ ਨੇ ਬਹੁਤ,
ਸਫ਼ਰ ਕਰਦੇ ਅਜਨਬੀ ਨੂੰ, ਹਰ ਗਲੀ ਤੁਰਨਾ ਪਿਆ।
ਜਿਉਂਣ ਵਰਗੀ ਕਸ਼ਿਸ਼ ਦੇ ਕੇ, ਪਰਤ ਗਏ ਜਿਸ ਦਿਨ ਖ਼ਿਆਲ,
ਦੇਰ ਤੱਕ ਸੁਣਦਾ ਸੀ ‘ਸ਼ੇਖਰ’, ਦੂਰ ਤੱਕ ਵੇਂਹਦਾ ਰਿਹਾ।

1 comment:

ਤਨਦੀਪ 'ਤਮੰਨਾ' said...

ਸ਼ੇਖਰ ਜੀ...ਇੱਕ ਹੋਰ ਖੂ਼ਸੂਰਤ ਗ਼ਜ਼ਲ 'ਆਰਸੀ' ਤੇ ਬਾਕੀ ਦੋਸਤਾਂ ਨਾਲ਼ ਸਾਂਝੀ ਕਰਨ ਦਾ ਧੰਨਵਾਦ!!

ਜਿਉਂਣ ਵਰਗੀ ਕਸ਼ਿਸ਼ ਦੇ ਕੇ, ਪਰਤ ਗਏ ਜਿਸ ਦਿਨ ਖ਼ਿਆਲ,
ਦੇਰ ਤੱਕ ਸੁਣਦਾ ਸੀ ‘ਸ਼ੇਖਰ’, ਦੂਰ ਤੱਕ ਵੇਂਹਦਾ ਰਿਹਾ।

ਬਹੁਤ ਸੋਹਣਾ ਲੱਗਿਆ ਮੈਨੂੰ ਇਹ ਸ਼ਿਅਰ!!

ਤਮੰਨਾ