ਦੋਸਤੋ!! ਅੱਜ ਸਤਿਕਾਰਤ ਹਰਭਜਨ ਸਿੰਘ ਰੰਧਾਵਾ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਗ਼ਜ਼ਲ ਨਾਲ਼ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਨੂੰ 'ਆਰਸੀ' ਤੇ ਖ਼ੁਸ਼ਆਮਦੀਦ!!
ਗ਼ਜ਼ਲ
ਕੀ ਦੱਸਾਂ! ਨੇ ਰੰਗ ਨਿਆਰੇ ਦੁਨੀਆਂ ਦੇ।
ਵੇਖ ਲਏ ਸਭ ਅਜਬ ਨਜ਼ਾਰੇ ਦੁਨੀਆਂ ਦੇ।
-------
ਕਦਮ-ਕਦਮ ਤੇ ਹਰ ਮੋੜ ਤੇ ਮੁੱਕਰਦੀ,
ਪੂਰੇ ਕਦੇ ਨਾ ਹੋਣੇ ਲਾਰੇ ਦੁਨੀਆਂ ਦੇ।
------
ਚਿਹਰੇ ਉੱਤੇ ਪਈਆਂ ਝੁਰੀਆਂ ਬੋਲਦੀਆਂ,
ਬਾਪੂ ਨੇ ਵਲ਼ ਵੇਖੇ ਸਾਰੇ ਦੁਨੀਆਂ ਦੇ।
------
ਪੰਜ ਆਬ ਦੀ ਧਰਤੀ ਬਾਬੇ ਛੱਡੀ ਨਾ,
ਘੁੰਮ ਕੇ ਆ ਗਿਆ ਕੋਨੇ ਚਾਰੇ ਦੁਨੀਆਂ ਦੇ।
------
ਕੀ ਪੁਛਦਾ ਏਂ ਗੱਲਾਂ ਬੀਤੇ ਵਕਤ ਦੀਆਂ,
ਕੱਟੀ ਜਾਨੇ ਆਂ ਦਿਨ ਹਾਰੇ ਦੁਨੀਆਂ ਦੇ।
1 comment:
Respected Randhawa ji...thanks for sending this ghazal to share with visitors and writers of Aarsi. Mainu iss sheyer ch khayal bahut changa laggeya...
ਪੰਜ ਆਬ ਦੀ ਧਰਤੀ ਬਾਬੇ ਛੱਡੀ ਨਾ,
ਘੁੰਮ ਕੇ ਆ ਗਿਆ ਕੋਨੇ ਚਾਰੇ ਦੁਨੀਆਂ ਦੇ।
Great!! Keep it up!!
Tamanna
Post a Comment