ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 9, 2008

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਬੱਝੇ ਕਿਸੇ ਦੇ ਨਾਲ਼ ਇਉਂ, ਖਿੱਲਰ ਗਏ ਅਸੀਂ

ਉੱਡੇ ਖ਼ਬਰ ਦੇ ਵਾਂਗਰਾਂ, ਘਰ ਘਰ ਗਏ ਅਸੀਂ

ਨਿਕਲ਼ੇ ਜੇ ਅਪਣੇ ਆਪ 'ਚੋਂ. ਭੀੜਾਂ 'ਚ ਡੁਬ ਗਏ,

ਡੁੱਬੇ ਜੇ ਅਪਣੇ ਮਨ 'ਚ ਵੀ ਤਾਂ ਤਰ ਗਏ ਅਸੀਂ

ਦਿਲ ਦੇ ਕਿਲੇ ਦੀ ਘੂਰਦੀ ਵਲਗਣ ਤੋਂ ਸਹਿਮ ਕੇ,

ਘੁੱਟੇ ਦਮਾਂ ਦੇ ਆਪ ਇਉਂ ਗਲ਼, ਮਰ ਗਏ ਅਸੀਂ

ਚੁੰਮਣ ਲਏ , ਕਲੀ ਕਲੀ ਕੀਤੀ ਅਸੀਂ ਨਿਹਾਲ,

ਪੌਣਾਂ ਦਾ ਰੂਪ ਧਾਰ ਕੇ ਜਿੱਧਰ ਗਏ ਅਸੀਂ

ਨਿਕਲ਼ੇ ਸਾਂ ਸੁਪਨਿਆਂ ਦੇ ਉਜਾਲੇ ਦੀ ਭਾਲ਼ ਵਿਚ,

ਗਲ਼ ਗਲ਼ ਹਨੇਰਿਆਂ 'ਚ ਕਿਉਂ ਨਿੱਘਰ ਗਏ ਅਸੀਂ?

ਲੱਗੇ ਜੇ ਜ਼ਖ਼ਮਾਂ ਵਾਂਗ ਅਸੀਂ, ਖਾਲੀ ਕਦੋਂ ਰਹੇ?

ਜਦ ਵੀ ਰਤਾ ਕੁ ਆਠਰੇ ਤਾਂ ਭਰ ਗਏ ਅਸੀਂ

ਸਾਥੋਂ ਸੁਣੋਂ, ਕਿਵੇਂ ਅਸੀਂ ਅਪੜੇ ਸਜਨ ਦੇ ਦਵਾਰ,

ਕਿੰਨੇ ਕੁ ਪਾਰ ਕਰ ਕੇ ਸਮੁੰਦਰ ਗਏ ਅਸੀਂ

ਸੋਚੋ ਜ਼ਰਾ, ਜੇ ਸਾਡਿਆਂ ਕੱਦਾਂ ਤੋਂ ਆਥਣੇ,

ਸਾਏ ਰਤਾ ਕੁ ਵਧ ਗਏ, ਕਿਉਂ ਡਰ ਗਏ ਅਸੀਂ?

1 comment:

ਤਨਦੀਪ 'ਤਮੰਨਾ' said...

Marhoom Pr. Takhat Singh ji di aah ghazal bahut hi khoobsurat hai..ਬੱਝੇ ਕਿਸੇ ਦੇ ਨਾਲ਼ ਇਉਂ, ਖਿੱਲਰ ਗਏ ਅਸੀਂ।
ਉੱਡੇ ਖ਼ਬਰ ਦੇ ਵਾਂਗਰਾਂ, ਘਰ ਘਰ ਗਏ ਅਸੀਂ।
----
ਸੋਚੋ ਜ਼ਰਾ, ਜੇ ਸਾਡਿਆਂ ਕੱਦਾਂ ਤੋਂ ਆਥਣੇ,

ਸਾਏ ਰਤਾ ਕੁ ਵਧ ਗਏ, ਕਿਉਂ ਡਰ ਗਏ ਅਸੀਂ?

Wao!! Wao!!Pehla sheyer tan kamaal hai.

Tamanna