ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 2, 2008

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਆਵਾਂਗੇ ਫਿਰ ਚੇਤੇ ਉਸਦੇ, ਬਦਲ ਗਏ ਹਾਲਾਤ ਜਦੋਂ।
ਤਰਸੇਗਾ ਉਹ ਰੌਸ਼ਨੀਆਂ ਲਈ, ਜ਼ਿੰਦਗੀ ਬਣ ਗਈ ਰਾਤ ਜਦੋਂ।
ਕਿੰਨੀ ਦੇਰ ਬਿਠਾਵਾਂ ਤੈਨੂੰ, ਜਿੰਦੇ ਆਪਣੇ ਬੂਹੇ ਮੈਂ,
ਕੰਨ ਵਿੰਨ੍ਹਿਆਂ ਬਿਨ ਤੋਰ ਦਿਆਂਗਾ, ਆਈ ਮੌਤ ਬਾਰਾਤ ਜਦੋਂ।
ਖ਼ਾਰੇ ਸਾਗਰ ਦੇ ਮਾਲਕ ਨੂੰ, ਖ਼ੁਦਾ ਸਮਝਕੇ ਪੂਜੇਗੀ ,
ਅੱਥਰੀ ਦੁਨੀਆ ਸਮਝ ਲਵੇਗੀ, ਅੱਥਰੂ ਦੀ ਔਕਾਤ ਜਦੋਂ।
ਚੁੱਪ ਜਿਹੇ ਸਭ ਹੋ ਕੇ ਤੁਰ ਗਏ, ਦਾਅਵੇਦਾਰ ਹੁੰਗਾਰੇ ਦੇ,
ਹੌਕਾ ਲੈ ਕੇ ਅਸੀਂ ਸੁਣਾਈ, ਟੁੱਟੇ ਦਿਲ ਦੀ ਬਾਤ ਜਦੋਂ।
ਸ਼ਬਨਮ ਵਰਗਾ ਸੁਪਨਾ ਮਿਲ਼ਿਆ, ਸਰਘੀ ਤੀਕਰ ਕੋਲ ਰਿਹਾ,
‘ਸ਼ੇਖਰ’ ਕੋਲੋਂ ਵਿਦਾ ਹੋ ਗਿਆ , ਤਪਸ਼ ਬਣੀ ਪ੍ਰਭਾਤ ਜਦ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Shekhar ji...kya kaav-udaari hai...Kamaal kar ditti.

ਕਿੰਨੀ ਦੇਰ ਬਿਠਾਵਾਂ ਤੈਨੂੰ, ਜਿੰਦੇ ਆਪਣੇ ਬੂਹੇ ਮੈਂ,
ਕੰਨ ਵਿੰਨ੍ਹਿਆਂ ਬਿਨ ਤੋਰ ਦਿਆਂਗਾ, ਆਈ ਮੌਤ ਬਾਰਾਤ ਜਦੋਂ।

Marvellous!!

Tamanna