ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 6, 2008

ਅੰਮ੍ਰਿਤ ਦੀਵਾਨਾ - ਗ਼ਜ਼ਲ

ਗ਼ਜ਼ਲ

ਜੋ ਕੰਧਾਂ ਦੇ ਗਲ਼ ਲੱਗ ਰੋਇਆ ਮੈਂ ਉਹ ਮੰਜ਼ਰ ਹਾਂ।

ਜੋ ਆਪਣੇ ਹੀ ਤਨ ਵਿਚ ਖੁੱਭਾ ਮੈਂ ਉਹ ਖ਼ੰਜਰ ਹਾਂ।

ਹਾਲੇ ਵੀ ਇਸ ਅੰਦਰ ਰਹਿੰਦੇ, ਸ਼ੋਖ਼-ਪਰਿੰਦੇ ਆ,

ਖ਼ੁਸ਼ ਹਾਂ ਇਸ ਵਿਚ ਹੀ ਭਾਵੇਂ ਮੈਂ ਇਕ ਖੰਡਰ ਹਾਂ।

ਜਿਸ ਵਿਚ ਨਾ ਹੀ ਦੀਪ ਜਗੇ ਨਾ ਕੋਈ ਦਰ ਖੋਲ੍ਹੇ,

ਬੀਆਬਾਨ ਵਿਚ ਬਣਿਆ ਇਕ ਬਦ-ਕਿਸਮਤ ਮੰਦਰ ਹਾਂ।

ਤੇਰੀ ਕਿਸਮਤ ਤੈਨੂੰ ਰੱਬ ਨੇ ਬਖ਼ਸ਼ੇ ਚਾਰੇ ਸੱਤੇ,

ਮੇਰੀ ਕਿਸਮਤ ਮੈਂ ਬਦਸ਼ਗਨਾਂ ਤੇਰਾਂ ਨੰਬਰ ਹਾਂ।

ਭਾਵਾਂ ਦੇ ਵਹਿਣਾਂ ਚ ਵਹਿਣਾ ਸੌਖਾ ਹੈ ਅੰਮਿ੍ਤ

ਤਰ ਕੇ ਵਿਖਾਓ! ਮੈਂ ਅਮਲਾਂ ਦਾ ਖ਼ਾਰਾ ਸਾਗਰ ਹਾਂ।

2 comments:

ਤਨਦੀਪ 'ਤਮੰਨਾ' said...

Dad di dittey ikk magazine chon eh ghazal..respected Amrit Diwana saheb di likhi mainu bahut pasand aayee...socheya...sabh naal sanjhi keeti jaavey...naale Diwana aheb nu Aarsi te khushaamdeed keha jaavey..:)
ਹਾਲੇ ਵੀ ਇਸ ਅੰਦਰ ਰਹਿੰਦੇ, ਸ਼ੋਖ਼-ਪਰਿੰਦੇ ਆ,
ਖ਼ੁਸ਼ ਹਾਂ ਇਸ ਵਿਚ ਹੀ ਭਾਵੇਂ ਮੈਂ ਇਕ ਖੰਡਰ ਹਾਂ।
Wow!! Enna sohna sheyer likhan te mubarkaan!!

Tamanna

ਤਨਦੀਪ 'ਤਮੰਨਾ' said...

ਤਨਦੀਪ !
ਆਪ ਨੂੰ ਅੰਮ੍ਰਿਤ ਦੀਵਾਨਾ ਦੀ ਗਜ਼ਲ ਵਰਗਾ ,ਪਿਆਰ -ਸਤਿਕਾਰ !!
ਜੋ ਕੰਧਾਂ ਦੇ ਗਲ਼ ਲੱਗ ਰੋਇਆ ਮੈਂ ਉਹ ਮੰਜ਼ਰ ਹਾਂ।
ਜੋ ਆਪਣੇ ਹੀ ਤਨ ਵਿਚ ਖੁੱਭਾ ਮੈਂ ਉਹ ਖ਼ੰਜਰ ਹਾਂ।
---
ਅੰਮ੍ਰਿਤ ਦੀਵਾਨਾ ਜੀ ਕਮਾਲ ਦਾ ਲਿਖਦੇ ਨੇ
ਬਹੁਤ ਹੀ ਵਧੀਆ.!! ਪਰ ਜੇ ਕਿਤੇ ਮੈਂ ਉਨ੍ਹਾਂ ਦੀ ਤਰਜ਼'ਤੇ ਲਿਖਣਾ ਹੋਵੇ ਤਾਂ ਦੇਖੋ ! ਕੀ ਗੁੱਲ ਖਿਲਾਊਂਗਾ?
"ਓਸ ਕੁੜੀ ਲਈ ਮੈਂ ਤਾਂ ਓਸਦਾ ਮਨ ਮੰਦਿਰ ਹਾਂ!
ਪਰ ਘਰਵਾਲੀ ਦੀਆਂ ਨਜ਼ਰਾਂ ਸਾਹਵੇਂ ਕੰਜਰ ਹਾਂ!
ਸਾਊ ਜਿਹੇ ਸੁਭਾਅ ਦਾ ਬੰਦਾ ਬੜਾ ਪਤੰਦਰ ਹਾਂ!
ਬਾਹਰ ਧੱਕੇ ਖਾਣ ਦਾ ਨਤੀਜਾ ਦੇਖੋ ਬੈਠਾ ਅੰਦਰ ਹਾਂ!
ਦੋ ਬਿੱਲੀਆਂ ਦੀ ਲੜਾਈ ਵਿੱਚ ਬਣਿਆ ਬਾਂਦਰ ਹਾਂ!
ਸਰੀ ਚ ਕੁੜੀਆਂ ਪਿੱਛੇ ਫਿਰਦਾ ਜਾਪੇ ਮੋਗੇ ਜਾਂ ਜਲੰਧਰ ਹਾਂ!
ਲੋਕੀਂ 'ਗੁਰਮੇਲ' ਤੋਂ ਕਰਾਉਣ ਫੈਸਲੇ ਘਰੇ ਕਲਾ ਕਲੰਦਰ ਹਾਂ!"

ਸਤਿਕਾਰ ਸਹਿਤ
ਗੁਰਮੇਲ ਬਦੇਸ਼ਾ
=======
Badesha saheb..hun tan faisla Diwana saheb hi karangey..:)

Tamanna