ਦੋਸਤੋ! ਸਤਿਕਾਰਤ ਸੁੱਖੀ ਧਾਲੀਵਾਲ ਜੀ ਨੇ ਹਰਜਿੰਦਰ ਕੰਗ ਜੀ ਦੀ ਇਹ ਗ਼ਜ਼ਲ ਉਹਨਾਂ ਦੇ ਗ਼ਜ਼ਲ ਸੰਗ੍ਰਹਿ “ ਠੀਕਰੀ ਪਹਿਰਾ” ਵਿਚੋਂ ਭੇਜੀ ਹੈ।ਬਹੁਤ-ਬਹੁਤ ਸ਼ੁਕਰੀਆ ਸੁੱਖੀ ਜੀ!
ਗ਼ਜ਼ਲ
ਆਜਾ ਅੜਿਆ ਬਹਿ ਜਾ ਦੋ ਪਲ ਸੁਣ ਛਣਕਾਟਾ ਵੰਗਾਂ ਦਾ !
ਦੇਖ ਇਨ੍ਹਾਂ ਚੋਂ ਝਰ ਝਰ ਵਹਿੰਦਾ ਦਰਦ ਉਦਾਸ ਉਮੰਗਾਂ ਦਾ !
------
ਜਿਸਨੇ ਦਾਜ ਖ਼ਿਲਾਫ਼ ਲਿਖੇ ਸੀ ਸਿੱਖਿਆ ਦੇ ਬੇਓੜਕ ਲੇਖ,
ਬੈਠਾ ਸੀ ਉਹ ਘਰ ਕੁੜਮਾਂ ਦੇ ਲੈ ਕੇ ਖਰੜਾ ਮੰਗਾਂ ਦਾ !
------
ਹੱਥੀਂ ਰੱਟਣ ਮੁੜਕੋ ਮੁੜਕੀ ਪਰ ਆਸਾਂ ਤਰ ਹੋਈਆਂ ਨਾ,
ਇਕ ਮਜ਼ਦੂਰ ਦੇ ਘਰ ਨਾ ਗੁੱਝਾ ਆਟਾ ਇਕ ਦੋ ਡੰਗਾਂ ਦਾ !
------
ਪਲ ਪਲ ਟੁੱਟਦਾ ਜਾਂਦਾ ਹੈ ਮੋਹ ਧਰਤੀ ਨਾਲੋ ਬੰਦੇ ਦਾ,
ਅੰਬਰ ਦੀ ਥਾਹ ਪਉਂਦੇ , ਪਉਂਦੇ ਭੇਤ ਪਤਾਲ ਸੁਰੰਗਾਂ ਦਾ !
------
ਲਿਖਦਾ ਹੈ ਜੋ ਦਿਲ ਦੀ ਗਾਥਾ ਜੋ ਲੋਕਾਂ ਦੇ ਗੀਤ ਲਿਖੇ,
ਉਹ ਤਾਂ ਭੋਲ਼ਾ ਭਾਲ਼ਾ ਸ਼ਾਇਰ ਹੈ ਹਰਜਿੰਦਰ ‘ਕੰਗਾਂ’ ਦਾ !
3 comments:
ਹਰਜਿੰਦਰ ਕੰਗ ਜੀ...ਬਹੁਤ ਖ਼ੂਬ ਗ਼ਜ਼ਲ ਹੈ।
ਜਿਸਨੇ ਦਾਜ ਖ਼ਿਲਾਫ਼ ਲਿਖੇ ਸੀ ਸਿੱਖਿਆ ਦੇ ਬੇਓੜਕ ਲੇਖ,
ਬੈਠਾ ਸੀ ਉਹ ਘਰ ਕੁੜਮਾਂ ਦੇ ਲੈ ਕੇ ਖਰੜਾ ਮੰਗਾਂ ਦਾ !
ਬਹੁਤ ਵੱਡੀ ਚੋਟ ਹੈ! ਕਮਾਲ ਦਾ ਸ਼ਿਅਰ ਹੈ! ਮੁਬਾਰਕਾਂ ਜਨਾਬ!!
ਗੁਦਰਸ਼ਨ 'ਬਾਦਲ'
Respected Kang saheb..bahut khoobsurat ghazal hai sari hi...majboorian, social evils nu jiss tarah tussi iss ghazal ch ubhareya hai...kamaal hai...mainu aah sheyer bahut ziada pasand aaye te meri fav. list ch shamil ho gaye...
ਜਿਸਨੇ ਦਾਜ ਖ਼ਿਲਾਫ਼ ਲਿਖੇ ਸੀ ਸਿੱਖਿਆ ਦੇ ਬੇਓੜਕ ਲੇਖ,
ਬੈਠਾ ਸੀ ਉਹ ਘਰ ਕੁੜਮਾਂ ਦੇ ਲੈ ਕੇ ਖਰੜਾ ਮੰਗਾਂ ਦਾ !
------
ਹੱਥੀਂ ਰੱਟਣ ਮੁੜਕੋ ਮੁੜਕੀ ਪਰ ਆਸਾਂ ਤਰ ਹੋਈਆਂ ਨਾ,
ਇਕ ਮਜ਼ਦੂਰ ਦੇ ਘਰ ਨਾ ਗੁੱਝਾ ਆਟਾ ਇਕ ਦੋ ਡੰਗਾਂ ਦਾ !
------
ਪਲ ਪਲ ਟੁੱਟਦਾ ਜਾਂਦਾ ਹੈ ਮੋਹ ਧਰਤੀ ਨਾਲੋ ਬੰਦੇ ਦਾ,
ਅੰਬਰ ਦੀ ਥਾਹ ਪਉਂਦੇ , ਪਉਂਦੇ ਭੇਤ ਪਤਾਲ ਸੁਰੰਗਾਂ ਦਾ !
Wonderful indeed!! Tuhadiaan hor rachnawa da intezaar rahega...Sukhi ji da vi shukriya jinna ne eh ghazal sabh naal sanjhi keeti.
Tamanna
Harjinder Kang ji,
I liked both ghazals written by you. Now I know who wrote all those beautiful songs.
Harpal singh Sodhi
India
===========
Shukriya Harpal ji...Kang saheb diyaan ghazalan pasand karke mail bhejan layee.
Tamanna
Post a Comment