ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 22, 2008

ਡਾ: ਸੁਖਪਾਲ - ਨਜ਼ਮ

ਉਹ ਪੁੱਛਦੇ ਨੇ

ਲਘੂ ਨਜ਼ਮ

ਕਿੰਨੇ ਸਾਰੇ ਸੁਪਨੇ-

ਕਿੰਨੇ ਬੜੇ ਭੇਦ-

ਕਿੰਨੇ ਹੀ ਸੱਚ-

ਮੈਨੂੰ ਛੂਹ ਕੇ ਆਖਦੇ ਨੇ

ਤੇਰੇ ਕੋਲ਼ ਹੱਥ ਨੇ-

ਹੱਥਾਂ ਵਿਚ ਬਲ ਹੈ-

ਤੇਰੇ ਕੋਲ਼ ਦ੍ਰਿਸ਼ਟੀ ਹੈ-

ਤੇ ਇੱਕ ਜ਼ੁਬਾਨ ਵੀ-

ਸਾਨੂੰ ਖੋਲ੍ਹਦਾ ਕਿਉਂ ਨਹੀਂ?

ਤੈਨੂੰ ਮਾਂ ਬਣਨਾ ਨਹੀਂ ਆਉਂਦਾ??

1 comment:

ਤਨਦੀਪ 'ਤਮੰਨਾ' said...

Dr Sukhpal ji...eh nazam bahut hi sohni hai selected words ch...bahut great message hai...

ਤੇਰੇ ਕੋਲ਼ ਹੱਥ ਨੇ-
ਹੱਥਾਂ ਵਿਚ ਬਲ ਹੈ-
ਤੇਰੇ ਕੋਲ਼ ਦ੍ਰਿਸ਼ਟੀ ਹੈ-
ਤੇ ਇੱਕ ਜ਼ੁਬਾਨ ਵੀ-
ਸਾਨੂੰ ਖੋਲ੍ਹਦਾ ਕਿਉਂ ਨਹੀਂ?
ਤੈਨੂੰ ‘ਮਾਂ’ ਬਣਨਾ ਨਹੀਂ ਆਉਂਦਾ??

Bahut khoob!!

Tamanna