ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਰਾਤ

ਨਜ਼ਮ

ਜਿਸ ਦਰਵਾਜੇ ਤੇ ਤੈਂ

ਦਸਤਕ ਦਿੱਤੀ ਹੈ।

ਉਸ ਦੀ ਸਰਦਲ ਉੱਤੇ

ਮੇਰੀ ਮਿੱਟੀ ਹੈ।

ਕਈ ਵਾਰ ਆਇਆ

ਤੇ ਆ ਕੇ ਮੁੜਿਆ ਹਾਂ,

ਇਸ ਦੀ ਗਵਾਹ

ਰਾਤ ਦੀ ਇੱਕ ਖਿੱਤੀ ਹੈ।

ਗਿੱਦੜ ਰੋਂਦੇ,

ਕਾਲ਼ੇ ਕੁੱਤੇ ਭੌਂਕਦੇ ਰਹੇ,

ਰਾਤ ਨ੍ਹੇਰ ਦੀ ਚਾਦਰ

ਲੈ ਕੇ ਸੁੱਤੀ ਹੈ।

ਲੂੰਬੜੀਆਂ ਹਨ, ਜਾਂ ਫਿਰ

ਏਥੇ ਗਿੱਧਾਂ ਹਨ,

ਇਸ ਜੰਗਲ਼ ਵਿੱਚ,

ਸ਼ੇਰਾਂ ਦੀ ਗੱਲ ਮੁੱਕੀ ਹੈ।

ਮਾਂ ਪਾਉਂਦੀ ਹੁੰਦੀ ਸੀ

ਬਾਤਾਂ ਨੀਂਦ ਦੀਆਂ,

ਨੀਦਰ ਕਾਲ਼ੀ ਕੁੱਤੀ

ਸਰ੍ਹਾਣੇ ਸੁੱਤੀ ਹੈ।

ਸਮਾਂ ਸਾਇਦ ਆ ਪੁੱਜਾ

ਬਾਤਾਂ ਬੁੱਝਣ ਦਾ,

ਪਾਉਂਣ ਵਾਲ਼ਿਆਂ,

ਗੂੜ੍ਹ ਬਾਤ ਪਾ ਦਿੱਤੀ ਹੈ।

ਆ ਉਪਰਾਲਾ ਕਰੀਏ

ਸੂਰਜ ਚਾੜ੍ਹਨ ਦਾ,

ਕੰਨ ਵਿੱਚ ਆਖਣ ਵਾਲ਼ੀ

ਏਹੋ ਭਿੱਤੀ ਹੈ।

ਰੌਲ਼ਾ ਪਾਇਆਂ ਰਾਤ

ਕਦੇ ਨਾ ਮੁੱਕੀ ਹੈ,

ਮੁੱਕੀ ਹੈ ਤਾਂ ਆਪਣੀਂ

ਸ਼ਕਤੀ ਮੁੱਕੀ ਹੈ।

1 comment:

ਤਨਦੀਪ 'ਤਮੰਨਾ' said...

ਦਿਓਲ ਸਾਹਿਬ ਦੀ ਕਲਮ ਤੋਂ ਇੱਕ ਹੋਰ ਖ਼ੂਬਸੂਰਤ ਨਜ਼ਮ...
ਜਿਸ ਦਰਵਾਜੇ ‘ਤੇ ਤੈਂ
ਦਸਤਕ ਦਿੱਤੀ ਹੈ।
ਉਸ ਦੀ ਸਰਦਲ ਉੱਤੇ
ਮੇਰੀ ਮਿੱਟੀ ਹੈ।
ਕਈ ਵਾਰ ਆਇਆ
ਤੇ ਆ ਕੇ ਮੁੜਿਆ ਹਾਂ,
ਇਸ ਦੀ ਗਵਾਹ
ਰਾਤ ਦੀ ਇੱਕ ਖਿੱਤੀ ਹੈ।
ਕੋਈ ਜਵਾਬ ਨਹੀਂ ਇਹਨਾਂ ਸਤਰਾਂ ਦਾ!!
ਸ਼ਾਇਰ ਨੂੰ ਸਲਾਮ!ਸ਼ਾਇਰੀ ਨੂੰ ਸਲਾਮ!!
ਤਮੰਨਾ