ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, November 7, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਲਗਦਾ ਪਤਾ ਹੈ, ਇਸ ਤਰ੍ਹਾਂ, ਤੂੰ ਹੈਂ ਮਿਰੀ ਹਰ ਸਾਸ ਵਿਚ।

ਚਿੱਤਰ ਤਿਰਾ ਬਣਿਆ ਤਦੇ, ਪਿੰਡੇ ਤੇ ਉੱਕਰੀ ਲਾਸ ਵਿਚ।

ਹਾਂ ਅਜਨਬੀ ਜਦ ਆਪਣੇ ਹੀ ਘਰ ਦੇ ਅੰਦਰ ਹਰ ਸਮੇਂ,

ਕੀ ਫ਼ਰਕ ਹੈ ਮੇਰੇ ਲਈ ਫਿਰ ਘਰ ਅਤੇ ਬਨਵਾਸ ਵਿਚ?

ਇਕ ਤੇ ਨਜ਼ਰ ਕਹਿਰੀ ਰਹੇ, ਇਕ ਤੋਂ ਨਜ਼ਰ ਹਟਦੀ ਨਹੀਂ,

ਬਸ ਏਹੀ ਹੁੰਦਾ, ਫ਼ਰਕ ਹੈ ਇਕ ਆਮ ਵਿਚ ਤੇ ਖ਼ਾਸ ਵਿਚ।

ਜਦ ਵੀ ਮਿਲ਼ੇ, ਫੁੱਲਾਂ ਤੇ ਕਲੀਆਂ ਵਿੱਚ ਹੀ ਮਿੱਠਤ ਮਿਲ਼ੇ,

ਖ਼ਾਰਾਂ ਚ ਹੈ ਵਾਸਾ ਤਿਰਾ, ਤੂੰ ਟੋਲ਼ਦਾ ਹੈਂ ਕਾਸ ਵਿਚ?

ਕਿੰਨੇ ਕੁ ਦਿਨ ਸੀ ਉਮਰ ਦੇ, ਗਿਣਤੀ ਵੀ ਕਰ ਹੋਈ ਨਹੀਂ,

ਅੱਧੇ ਕੁ ਲੋਚਾ ਵਿਚ ਗਏ, ਅੱਧੇ ਗਏ ਧਰਵਾਸ ਵਿਚ।

ਸੱਚਾ ਰਹੀਂ, ਈਮਾਨਦਾਰੀ ਦਾ ਸਦਾ ਪੱਲਾ ਫੜੀਂ,

ਵਾਧਾ ਅਗਰ ਚਾਹੁੰਦਾ ਹੈਂ ਤੂੰ, ਭੋਰਾ ਕੁ ਲਾਈ ਰਾਸ ਵਿਚ।

ਤੂੰ ਲਗ ਗਿਆ ਹੁੰਦਾ ਕਦੋਂ ਦਾ ਉਸਦੇ ਸੀਨੇ ਬਾਦਲਾ!

ਰੱਤੀ ਕੁ ਵੀ ਜੇ ਕਰ ਅਸਰ ਹੁੰਦਾ ਤਿਰੀ ਅਰਦਾਸ ਵਿਚ।

2 comments:

ਤਨਦੀਪ 'ਤਮੰਨਾ' said...

Thanks Dad for sharing this ghazal with all of us. I really liked this sheyer...

ਹਾਂ ਅਜਨਬੀ ਜਦ ਆਪਣੇ ਹੀ ਘਰ ਦੇ ਅੰਦਰ ਹਰ ਸਮੇਂ,
ਕੀ ਫ਼ਰਕ ਹੈ ਮੇਰੇ ਲਈ ਫਿਰ ਘਰ ਅਤੇ ਬਨਵਾਸ ਵਿਚ?

How tragic but true!! Assin sabh gharaan ch hi banwaas katt rahey haan..:(

Tamanna

ਕਮਲ ਕੰਗ said...

ਸੱਚਾ ਰਹੀਂ, ਈਮਾਨਦਾਰੀ ਦਾ ਸਦਾ ਪੱਲਾ ਫੜੀਂ,
ਵਾਧਾ ਅਗਰ ਚਾਹੁੰਦਾ ਹੈਂ ਤੂੰ, ਭੋਰਾ ਕੁ ਲਾਈ ਰਾਸ ਵਿਚ।
ਤੂੰ ਲਗ ਗਿਆ ਹੁੰਦਾ ਕਦੋਂ ਦਾ ਉਸਦੇ ਸੀਨੇ ‘ਬਾਦਲਾ’!
ਰੱਤੀ ਕੁ ਵੀ ਜੇ ਕਰ ਅਸਰ ਹੁੰਦਾ ਤਿਰੀ ਅਰਦਾਸ ਵਿਚ।

ਬਹੁਤ ਹੀ ਵਧੀਆ ਲੱਗੇ ਇਹ ਸ਼ਿਅਰ,,,,
ਬਹੁਤ ਕਮਾਲ ਦੀ ਗ਼ਜ਼ਲ ਹੈ ਬਾਦਲ ਸਾਹਿਬ............ਜੀਓ ਜਨਾਬ!