ਗ਼ਜ਼ਲ
ਲਗਦਾ ਪਤਾ ਹੈ, ਇਸ ਤਰ੍ਹਾਂ, ਤੂੰ ਹੈਂ ਮਿਰੀ ਹਰ ਸਾਸ ਵਿਚ।
ਚਿੱਤਰ ਤਿਰਾ ਬਣਿਆ ਤਦੇ, ਪਿੰਡੇ ‘ਤੇ ਉੱਕਰੀ ਲਾਸ ਵਿਚ।
ਹਾਂ ਅਜਨਬੀ ਜਦ ਆਪਣੇ ਹੀ ਘਰ ਦੇ ਅੰਦਰ ਹਰ ਸਮੇਂ,
ਕੀ ਫ਼ਰਕ ਹੈ ਮੇਰੇ ਲਈ ਫਿਰ ਘਰ ਅਤੇ ਬਨਵਾਸ ਵਿਚ?
ਇਕ ‘ਤੇ ਨਜ਼ਰ ਕਹਿਰੀ ਰਹੇ, ਇਕ ਤੋਂ ਨਜ਼ਰ ਹਟਦੀ ਨਹੀਂ,
ਬਸ ਏਹੀ ਹੁੰਦਾ, ਫ਼ਰਕ ਹੈ ਇਕ ਆਮ ਵਿਚ ਤੇ ਖ਼ਾਸ ਵਿਚ।
ਜਦ ਵੀ ਮਿਲ਼ੇ, ਫੁੱਲਾਂ ਤੇ ਕਲੀਆਂ ਵਿੱਚ ਹੀ ਮਿੱਠਤ ਮਿਲ਼ੇ,
ਖ਼ਾਰਾਂ ‘ਚ ਹੈ ਵਾਸਾ ਤਿਰਾ, ਤੂੰ ਟੋਲ਼ਦਾ ਹੈਂ ਕਾਸ ਵਿਚ?
ਕਿੰਨੇ ਕੁ ਦਿਨ ਸੀ ਉਮਰ ਦੇ, ਗਿਣਤੀ ਵੀ ਕਰ ਹੋਈ ਨਹੀਂ,
ਅੱਧੇ ਕੁ ਲੋਚਾ ਵਿਚ ਗਏ, ਅੱਧੇ ਗਏ ਧਰਵਾਸ ਵਿਚ।
ਸੱਚਾ ਰਹੀਂ, ਈਮਾਨਦਾਰੀ ਦਾ ਸਦਾ ਪੱਲਾ ਫੜੀਂ,
ਵਾਧਾ ਅਗਰ ਚਾਹੁੰਦਾ ਹੈਂ ਤੂੰ, ਭੋਰਾ ਕੁ ਲਾਈ ਰਾਸ ਵਿਚ।
ਤੂੰ ਲਗ ਗਿਆ ਹੁੰਦਾ ਕਦੋਂ ਦਾ ਉਸਦੇ ਸੀਨੇ ‘ਬਾਦਲਾ’!
ਰੱਤੀ ਕੁ ਵੀ ਜੇ ਕਰ ਅਸਰ ਹੁੰਦਾ ਤਿਰੀ ਅਰਦਾਸ ਵਿਚ।
2 comments:
Thanks Dad for sharing this ghazal with all of us. I really liked this sheyer...
ਹਾਂ ਅਜਨਬੀ ਜਦ ਆਪਣੇ ਹੀ ਘਰ ਦੇ ਅੰਦਰ ਹਰ ਸਮੇਂ,
ਕੀ ਫ਼ਰਕ ਹੈ ਮੇਰੇ ਲਈ ਫਿਰ ਘਰ ਅਤੇ ਬਨਵਾਸ ਵਿਚ?
How tragic but true!! Assin sabh gharaan ch hi banwaas katt rahey haan..:(
Tamanna
ਸੱਚਾ ਰਹੀਂ, ਈਮਾਨਦਾਰੀ ਦਾ ਸਦਾ ਪੱਲਾ ਫੜੀਂ,
ਵਾਧਾ ਅਗਰ ਚਾਹੁੰਦਾ ਹੈਂ ਤੂੰ, ਭੋਰਾ ਕੁ ਲਾਈ ਰਾਸ ਵਿਚ।
ਤੂੰ ਲਗ ਗਿਆ ਹੁੰਦਾ ਕਦੋਂ ਦਾ ਉਸਦੇ ਸੀਨੇ ‘ਬਾਦਲਾ’!
ਰੱਤੀ ਕੁ ਵੀ ਜੇ ਕਰ ਅਸਰ ਹੁੰਦਾ ਤਿਰੀ ਅਰਦਾਸ ਵਿਚ।
ਬਹੁਤ ਹੀ ਵਧੀਆ ਲੱਗੇ ਇਹ ਸ਼ਿਅਰ,,,,
ਬਹੁਤ ਕਮਾਲ ਦੀ ਗ਼ਜ਼ਲ ਹੈ ਬਾਦਲ ਸਾਹਿਬ............ਜੀਓ ਜਨਾਬ!
Post a Comment