ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਹੌਸਲੇ, ਹਿੰਮਤ ਅਤੇ ਸਧਰਾਂ ਦੀ ਚਰਚਾ।
ਕੀ ਦਊ ਹੁਣ ਗੁੰਮੀਆਂ ਚੀਜ਼ਾਂ ਦੀ ਚਰਚਾ?
ਪੱਤਝੜ ਆਈ ਤੇ ਫੇਰ ਚਲਦੀ ਬਣੀ ਹੈ,
ਨਾਲ਼ ਮੁੱਕੀ ਕਿਰ ਗਏ ਪੱਤਰਾਂ ਦੀ ਚਰਚਾ।
ਪੱਥਰਾਂ ਤੇ ਸ਼ੀਸ਼ਿਆਂ ਦਾ ਮੇਲ਼ ਦਸਦੈ,
ਫੁੱਲ ਕਰਿਆ ਕਰਨਗੇ ਖ਼ਾਰਾਂ ਦੀ ਚਰਚਾ।
ਅਰਥ ਲੱਭਣ ਵਿੱਚ ਫਿਰ ਆਉਂਦੀ ਹੈ ਮੁਸ਼ਕਿਲ,
ਵਾਕ ਜੇ ਨਾ ਕਰ ਸਕੇ ਸ਼ਬਦਾਂ ਦੀ ਚਰਚਾ।
ਇੱਕ ਚਿਹਰਾ, ਪਾ ਰਿਹਾ ਹੈ ਬਾਤ ਸੌ-ਸੌ,
ਹੈ ਕਿਤੇ ਅੱਖਾਂ, ਕਿਤੇ ਨਜ਼ਰਾਂ ਦੀ ਚਰਚਾ।
ਦਿਨ ਚੜ੍ਹੇ ਬੋਲਾਂ ‘ਚ ਮਿਸ਼ਰੀ ਆ ਗਈ ਹੈ,
ਰਾਤ ਭਰ ਹੁੰਦੀ ਰਹੀ ਮਿਰਚਾਂ ਦੀ ਚਰਚਾ।
ਦੇਸ ਛਡ, ਪਰਦੇਸ ਵਿਚ ਰਹਿੰਦਾ ਹੈ “ਬਾਦਲ”!
ਹੁਣ ਨਹੀਂ ਹੁੰਦੀ ਉਨ੍ਹਾਂ ਖ਼ਬਰਾਂ ਦੀ ਚਰਚਾ।

1 comment:

ਤਨਦੀਪ 'ਤਮੰਨਾ' said...

ਬਾਦਲ ਸਾਹਿਬ...ਸਾਰੀ ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ...ਮੈਨੂੰ ਇਹ ਸ਼ਿਅਰ..ਸਭ ਤੋਂ ਵੱਧ ਚੰਗਾ ਲੱਗਾ...ਤੁਹਾਡੀ ਤੇ ਮੰਮੀ ਜੀ ਦੀ ਨੋਕ-ਝੋਕ ਕਰਕੇ...:)

ਦਿਨ ਚੜ੍ਹੇ ਬੋਲਾਂ ‘ਚ ਮਿਸ਼ਰੀ ਆ ਗਈ ਹੈ,
ਰਾਤ ਭਰ ਹੁੰਦੀ ਰਹੀ ਮਿਰਚਾਂ ਦੀ ਚਰਚਾ।
ਤਮੰਨਾ