ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਹਰਮਿੰਦਰ ਬਣਵੈਤ - ਮਾਡਰਨ ਗ਼ਜ਼ਲ

ਮਾਡਰਨ ਗਜ਼ਲ

ਮੁਹੱਬਤ ‘ਚ ਧੋਖਾ ਖਾਣ ਦਾ ਕਿੱਸਾ ਨਵਾਂ ਨਹੀਂ।
ਹੁਣ ਦਿਲ ਕਿਸੇ ਨੂੰ ਦੇਣ ਦਾ ਬਿਲਕੁਲ ਸਮਾਂ ਨਹੀਂ।
ਅਜੇ ਕਲ੍ਹ ਹੀ ਮੈਂ ਕਿਹਾ ਸੀ ਮੇਰਾ ਦਿਲ ਉਨ੍ਹਾਂ ਦਾ ਹੈ,
ਉਹ ਬੋਲੇ ਕਿ ਸਾਡੇ ਕੋਲ਼ ਤੇ ਰੱਖਣ ਨੂੰ ਥਾਂ ਨਹੀਂ।
ਇਕ ਉਮਰ ਭਰ ਦੇ ਸਾਥ ਨੂੰ ਠੁਕਰਾ ਕੇ ਟੁਰ ਗਏ,
ਕਹਿੰਦੇ ਕਿ ਤੇਰੀ ਬੈਂਕ ਵਿਚ ਧੇਲਾ ਜਮ੍ਹਾਂ ਨਹੀਂ।
ਯਾਰਾਂ ਦੀ ਬੇਰੁਖ਼ੀ ਦਾ ਮੈਂ ਕਿੱਥੇ ਕਰਾਂ ਗਿਲਾ?
ਇਸ ਕੰਮ ਲਈ ਸਰਕਾਰ ਦਾ ਕੋਈ ਮਹਿਕਮਾ ਨਹੀਂ।
ਪ੍ਰਦੂਸ਼ਣ ਤੋਂ ਡਰਦਾ ਹਾਂ ਬੜਾ ਤੁਸੀਂ ਆਪ ਵੇਖ ਲੳ,
ਜਲ਼ਦਾ ਮੇਰਾ ਦਿਲ ਮਗਰ ਬਿਲਕੁਲ ਧੂੰਆਂ ਨਹੀਂ!
ਉੱਥੂ ਕੀ ਆਇਆ ਮੈਨੂੰ ਉਹ ਉੱਠ ਕੇ ਹੀ ਤੁਰ ਪਏ,
ਮੈਂ ਕਹਿੰਦਾ ਰਿਹਾ ਮੈਂ ਠੀਕ ਹਾਂ ਮੈਨੂੰ ਦਮਾਂ ਨਹੀਂ!
ਉਸਦਾ ਮੁਹੱਲਾ ਸਮਝਕੇ ਮੈਂ ਰਾਹ ‘ਚ ਬਹਿ ਗਿਆ,
ਮੈਨੂੰ ਨਹੀਂ ਸੀ ਪਤਾ ਉਹ ਉਸਦਾ ਗਰਾਂ ਨਹੀਂ!
ਐਵੇਂ ਹੀ ਬਹਿ ਕੇ ਰੋਣ ਦੀ ਆਦਤ ਨਹੀਂ ਮੇਰੀ,
ਹੈ ਕੋਣ ਜਿਸਦੀ ਜ਼ਿੰਦਗੀ ਵਿਚ ਮੁਸ਼ਕਲਾਂ ਨਹੀਂ।

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਬਣਵੈਤ ਸਾਹਿਬ...ਧਿਆਨਪੁਰੀ ਸਾਹਿਬ ਦੀ ਗ਼ਜ਼ਲ ਪੜ੍ਹ ਕੇ ਆਪਣੀ ਮਾਡਰਨ ਗ਼ਜ਼ਲ 'ਆਰਸੀ' ਪਰਿਵਾਰ ਨਾਲ਼ ਸਾਂਝੀ ਕਰਨ ਦਾ ਬੇਹੱਦ ਸ਼ੁਕਰੀਆ। ਡੈਡੀ ਜੀ ਨੇ ਵੀ ਬਹੁਤ ਪਸੰਦ ਕੀਤੀ। ਇਸ ਗ਼ਜ਼ਲ 'ਚੋਂ ਮੇਰਾ ਮਨਪਸੰਦੀਦਾ ਸ਼ਿਅਰ ਹੈ...

ਪ੍ਰਦੂਸ਼ਣ ਤੋਂ ਡਰਦਾ ਹਾਂ ਬੜਾ ਤੁਸੀਂ ਆਪ ਵੇਖ ਲੳ,
ਜਲ਼ਦਾ ਮੇਰਾ ਦਿਲ ਮਗਰ ਬਿਲਕੁਲ ਧੂੰਆਂ ਨਹੀਂ!

ਕਿਆ ਬਾਤ ਹੈ!! ਬਹੁਤ ਹੀ ਵਧੀਆ!!
ਤਮੰਨਾ