ਦੋਸਤੋ! ਵਾਅਦਾ ਪੁਗਾਉਂਣ ਵਾਲ਼ੇ ਸਾਹਿਤਕ ਦੋਸਤ ਮੈਨੂੰ ਬੜੇ ਪਸੰਦ ਨੇ। ਦਰਵੇਸ਼ ‘ਦਰਵੇਸ਼’ ਜੀ ਦੇ ਸਿਰੜ ਨੂੰ ਸਲਾਮ!! ਮੁੰਬਈ ਤੋਂ ਫ਼ਾਰਿਗ ਹੋ ਕੇ ਵਾਪਿਸ ਆਉਂਣ ਤੇ ਉਹਨਾਂ ਨੇ ਹੋਰ ਨਜ਼ਮਾਂ ਭੇਜਣ ਦਾ ਵਾਅਦਾ ਨਹੀਂ...ਸੰਕਲਪ ਕੀਤਾ ਸੀ। ਇਹ ਸੰਕਲਪ ਉਹਨਾਂ ਨੇ ਬਾਖ਼ੂਬੀ ਨਿਭਾਇਆ ਹੈ...ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ਦੇ ਸੂਝਵਾਨ ਪਾਠਕਾਂ / ਲੇਖਕਾਂ ਲਈ ਭੇਜ ਕੇ। ਏਨੀ ਸ਼ਿੱਦਤ ਦਾ ਸ਼ੁਕਰੀਆ ਅਦਾ ਕਿਵੇਂ ਕਰਾਂ...ਮੈਨੂੰ ਨਹੀਂ ਪਤਾ...ਏਨਾ ਜ਼ਰੂਰ ਆਖ ਸਕਦੀ ਹਾਂ ਕਿ ‘ਦਰਵੇਸ਼ ਜੀ’....ਤੁਹਾਡੀਆਂ ਨਜ਼ਮਾਂ ਦਾ ਲਫ਼ਜ਼-ਲਫ਼ਜ਼ ਮਾਨਣਯੋਗ ਹੁੰਦਾ ਹੈ ਤੇ ਰੂਹ ਖ਼ੁਦ ਤੁਹਾਡੀਆਂ ਨਜ਼ਮਾਂ ਪੜ੍ਹ ਕਿਸੇ ਅਣਜਾਣੇ ਸਫ਼ਰ ਵੱਲ ਤੁਰ ਪੈਂਦੀ ਹੈ।
ਰੰਗ
ਨਜ਼ਮ
ਉਰਵਸ਼ੀ ਨੂੰ
ਟਹਿਣੀ ਨਜ਼ਰ ਆਉਂਦੀ ਹੈ
ਮੈਨੂੰ
ਰੰਗ ਨਜ਼ਰ ਆਉਂਦਾ ਹੈ
ਅਸੀਂ –
ਪਾਣੀ ਦੀ ਕਿਸ਼ਤੀ 'ਤੇ
ਸਵਾਰ ਹੋ ਜਾਂਦੇ ਹਾਂ
ਇਸ ਪਰਬਤ ਤੋਂ
ਉਸ ਪਰਬਤ ਵੱਲ
ਉਰਵਸ਼ੀ –
ਪਾਣੀ 'ਚ
ਪੈਰਾਂ ਨਾਲ ਅਠਖੇਲੀਆਂ ਕਰਦੀ
ਕਹਿੰਦੀ ਹੈ-
"....ਟਹਿਣੀ ਤੇ ਲੱਗਿਆ ਫੁੱਲ
ਮੈਂ ਆਪਣੇ
ਹੱਥਾਂ 'ਚ ਲੈ ਕੇ
ਦਿਲ ਵਿੱਚ ਸੰਭਾਲ ਲਵਾਂਗੀ ..."
ਮੈਂ ਉਸਦੇ ਮੂੰਹ ਉੱਤੇ
ਪਾਣੀ ਦੇ ਛਿੱਟੇ ਮਾਰ ਕੇ
ਕਹਿੰਦਾ ਹਾਂ
"...ਜੇ ਰੰਗ ਤਿਤਲੀ ਬਣ ਗਿਆ
ਤਾਂ ਉੱਡ ਜਾਏਗਾ
ਮੇਰੇ ਹੱਥ ਕਦੇ ਨਹੀਂ ਆਏਗਾ..."
........ਅਲਾਰਮ ਵੱਜਦਾ ਹੈ
ਸੁਪਨਾ ਟੁੱਟਦਾ ਹੈ
ਅਸੀਂ ਜਾਗ ਜਾਂਦੇ ਹਾਂ
ਦੋਨੋਂ ਇਕੱਠੇ ਹੀ
ਉਰਵਸ਼ੀ ਦੇ ਹੱਥਾਂ 'ਚ
ਮੁਸਕਾਨ ਤੈਰ ਰਹੀ ਹੈ
ਮੇਰੇ ਹੱਥਾਂ 'ਚ
ਉਦਾਸੀਆਂ ਦਾ ਪਾਣੀ
ਉਰਵਸ਼ੀ ਨੂੰ
ਟਹਿਣੀ ਨਜ਼ਰ ਆਉਂਦੀ ਹੈ
ਮੈਨੂੰ ਰੰਗ ਨਜ਼ਰ ਆਉਂਦਾ ਹੈ
7 comments:
ਸਤਿਕਾਰਤ ਦਰਵੇਸ਼ ਜੀ...ਕੀ ਲਿਖਾਂ ਤੇ ਕੀ ਛੱਡਾਂ..'To be or not to be'...ਵਾਲ਼ਾ ਆਲਮ ਹੋ ਜਾਂਦੈ...ਤੁਹਾਡੀਆਂ ਨਜ਼ਮਾਂ ਪੜ੍ਹਦਿਆਂ...ਕਿੱਥੇ ਬਹਿ ਕੇ ਲਿਖਦੇ ਓਂ?? ਮੇਰੀ ਸਾਰੀ ਸੋਚ ਖ਼ਤਮ ਹੋ ਜਾਂਦੀ ਹੈ ਤੇ ਮੈਂ ਕਵਿਤਾ ਦੇ ਨਾਲ਼-ਨਾਲ਼ ਤੁਰ ਪੈਂਦੀ ਆਂ...ਤੁਹਾਡੇ ਚਿੱਤਰੇ ਬ੍ਰਹਿਮੰਡ ਦਾ ਚਿੰਤਨ-ਸਫ਼ਰ ਕਰਨ...ਤੁਹਾਡੀਆਂ ਜਿੰਨੀਆਂ ਵੀ ਨਜ਼ਮਾਂ ਮੈਂ ਪੜ੍ਹੀਆਂ ਨੇ...ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ। ਦਰਵੇਸ਼ ਸਾਹਿਬ..ਬਹੁਤ ਜ਼ਿਆਦਾ ਵਕਫ਼ਾ ਪਾ ਦਿੱਤਾ ਤੁਸੀਂ..ਪਹਿਲੇ ਕਾਵਿ-ਸੰਗ੍ਰਹਿ ਤੋਂ ਬਾਅਦ....ਹੁਣ ਨਜ਼ਮਾਂ ਦਾ ਤੋਹਫ਼ਾ ਜ਼ਰੂਰ ਦਿਓ..ਆਪਣੇ ਪ੍ਰਸ਼ੰਸਕਾਂ ਨੂੰ...ਨਵੇਂ ਸਾਲ 'ਚ। ਇਹ ਸੰਕਲਪ ਵੀ ਜ਼ਰੂਰ ਕਰੋ..:)...ਤੁਸੀਂ ਕਹਿਣਾ..ਪਹਿਲਾਂ ਨਜ਼ਮਾਂ ਮੰਗਦੀ ਸੀ ..ਹੁਣ ਪੂਰੀ ਕਿਵਾਬ ਤੇ ਆ ਗਈ..:)
ਤੁਹਾਡੀ ਉੱਚੀ-ਸੁੱਚੀ ਕਾਵਿ-ਉਡਾਰੀ ਤੇ ਉਪਲਬਧੀਆਂ ਨੂੰ ਸਲਾਮ!!
ਅਦਬ ਸਹਿਤ
ਤਮੰਨਾ
ਦਰਵੇਸ਼ ਜੀ...ਨਜ਼ਮ ਇਹ ਸਤਰਾਂ...ਝਿੰਜੋੜ ਕੇ ਰੱਖ ਦਿੰਦੀਆਂ ਨੇ..
"...ਜੇ ਰੰਗ ਤਿਤਲੀ ਬਣ ਗਿਆ
ਤਾਂ ਉੱਡ ਜਾਏਗਾ
ਮੇਰੇ ਹੱਥ ਕਦੇ ਨਹੀਂ ਆਏਗਾ..."
-------
ਮੁਸਕਾਨ ਤੈਰ ਰਹੀ ਹੈ
ਮੇਰੇ ਹੱਥਾਂ 'ਚ
ਉਦਾਸੀਆਂ ਦਾ ਪਾਣੀ
ਉਰਵਸ਼ੀ ਨੂੰ
ਟਹਿਣੀ ਨਜ਼ਰ ਆਉਂਦੀ ਹੈ
ਮੈਨੂੰ ਰੰਗ ਨਜ਼ਰ ਆਉਂਦਾ ਹੈ
---
ਬਹੁਤ ਖ਼ੂਬ!! ਇਹ ਪੜ੍ਹਦਿਆਂ ਮੈਂ ਫ਼ੇਰ ਸੋਚਾਂ 'ਚ ਡੁੱਬ ਗਈ...
ਤਮੰਨਾ
ਦਰਵੇਸ਼ ਜੀ, ਨਜ਼ਮ ਬੜੀ ਚੰਗੀ ਲੱਗੀ। ਇਕੱਠਿਆਂ ਹਾਜ਼ਰੀ ਲੱਗ ਰਹੀ ਏ, ਇਸ ਗੱਲ ਦੀ ਵੀ ਖੁਸ਼ੀ ਹੋਈ।
ਨਵਿਅਵੇਸ਼ ਨਵਰਾਹੀ
ਤਨਦੀਪ ਜੀ ਦਰਸ਼ਨ ਦਰਵੇਸ਼ ਜੀ ਦੀ ਕਵਿਤਾ ਵੀ ਬੜੀ ਸੋਹਣੀ ਲੱਗੀ। ਇਹਨਾਂ ਦੀਆਂ ਹੋਰ ਲਿਖਤਾਂ ਆਰਸੀ ਤੇ ਜ਼ਰੂਰ ਪਾਓ।
ਸਤਵਿੰਦਰ ਸਿੰਘ
ਲੰਡਨ, ਯੂਕੇ
=========
Respected Satwinder Singh ji...Mail karn layee shukriya. Tuhada suneha Darvesh ji takk pahuncha ditta javega. Baki writers nu vi utshahit zaroor kareya karo.
Tamanna
ਤਮੰਨਾ ਜੀ
ਦਰਵੇਸ਼ ਜੀ ਦੀ ਡੂੰਘੇ ਅਰਥਾਂ ਵਾਲ਼ੀ ਕਵਿਤਾ ਵੀ ਬਹੁਤ ਚੰਗੀ ਲੱਗੀ। ਦਰਵੇਸ਼ ਜੀ ਕਨੇਡਾ ਰਹਿੰਦੇ ਨੇ? ਤੁਹਾਡਾ ਸਾਹਿਤਕ ਦਾਇਰਾ ਬਹੁਤ ਸੋਹਣਾ ਤੇ ਵੱਡਾ ਹੁੰਦਾ ਜਾ ਰਿਹਾ ਹੈ, ਵਧਾਈ ਕਬੂਲ ਕਰੋ। ਰਚਨਾਵਾਂ ਦੇ ਮਿਆਰ ਨਾਲ਼ ਤੁਸੀN ਸਮਝੌਤਾ ਨ੍ਹੀਂ ਕਰਦੇ, ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ। ਤੁਸੀਂ ਮਿਹਨਤ ਵੀ ਬਹੁਤ ਕਰ ਰਹੇ ਹੋ ਸਾਈਟ ਤੇ।
ਤੁਹਾਡਾ ਇੱਕ ਪਾਠਕ
ਇੰਦਰਜੀਤ ਸਿੰਘ
ਕੈਨੇਡਾ।
============
Respeced Sir...bahut hausla afzai kar rahey hon tussi sabh di mails karke..eddan hi saath dindey rehna.
Shukriya. Nahin ji...Darvesh ji India hi ne. Aarsi da link hor changiaan sahitak ruchiaan waley apney dostan nu zaroor bhejo.
Regards
Tamanna
ਦਰਵੇਸ਼ ਜੀ, ਅੱਜ ਬੈਠ ਕੇ ਆਰਸੀ ਤੇ ਲੱਗੀਆਂ ਤੁਹਾਡੀਆਂ ਸਾਰੀਆਂ ਕਵਿਤਾਵਾਂ ਪੜ੍ਹੀਆਂ। ਸੋਹਣੇ ਖ਼ਿਆਲਾਂ ਨੂੰ ਸੋਹਣੇ ਸ਼ਬਦਾਂ ਨਾਲ਼ ਬਿਆਨ ਕਰਨਾ ਜਾਣਦੇ ਹੋਂ।
ਸ਼ੁੱਭ ਚਿੰਤਕ
ਕਰਮਜੀਤ ਸਿੰਘ
ਇੰਡੀਆ
==========
Karamjit ji...ikk vaar pher shukriya mail karke vichar sanjhey karn da. Direct tippni vi post kar sakdey hon.
Tamanna
ਬਾਈ ਦਰਵੇਸ਼ ਜੀ, ਮੈਂ ਤਾਂ ਨਜ਼ਮਾਂ ਪੜ੍ਹਦਾ ਹੀ ਗੁੰਮ ਗਿਆ, ਵਕਤ ਦਾ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦਸ ਵੱਜ ਗਏ!
ਮੈਂ ਉਸਦੇ ਮੂੰਹ ਉੱਤੇ
ਪਾਣੀ ਦੇ ਛਿੱਟੇ ਮਾਰ ਕੇ
ਕਹਿੰਦਾ ਹਾਂ
"...ਜੇ ਰੰਗ ਤਿਤਲੀ ਬਣ ਗਿਆ
ਤਾਂ ਉੱਡ ਜਾਏਗਾ
ਮੇਰੇ ਹੱਥ ਕਦੇ ਨਹੀਂ ਆਏਗਾ..."
........ਅਲਾਰਮ ਵੱਜਦਾ ਹੈ
ਸੁਪਨਾ ਟੁੱਟਦਾ ਹੈ
ਤਮੰਨਾ ਜੀ ਸਹੀ ਆਖਦੇ ਨੇ ਕਿ ਰੂਹ ਤੁਹਾਡੀਆਂ ਨਜ਼ਮਾਂ ਨਾਲ਼ ਕਿਸੇ ਸਫ਼ਰ ਤੇ ਤੁਰ ਪੈਂਦੀ ਹੈ!
ਸਤਿਕਾਰ ਨਾਲ਼
ਮਨਧੀਰ ਭੁੱਲਰ
ਕੈਨੇਡਾ
======
ਸ਼ੁਕਰੀਆ ਮਨਧੀਰ ਜੀ...ਦਰਵੇਸ਼ ਜੀ ਦੀਆਂ ਸਾਰੀਆਂ ਨਜ਼ਮਾਂ ਬਹੁਤ ਖ਼ੂਬਸੂਰਤ ਹੁੰਦੀਆਂ ਨੇ।
ਤਮੰਨਾ
Post a Comment