ਡਾ: ਕੌਸਰ ਮਹਿਮੂਦ ਜੀ ਨੇ ਇਹ ਗ਼ਜ਼ਲ ‘ਆਰਸੀ’ ਦੇ ਪਾਠਕ / ਲੇਖਕ ਦੋਸਤਾਂ ਲਈ ਪਾਕਿਸਤਾਨ ਤੋਂ ਭੇਜੀ। ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ।
ਗ਼ਜ਼ਲ
ਦੁੱਖ ਏ ਕੋਈ ਦੱਸਦਾ ਨਈਂ।
ਐਵੇਂ ਤੇ ਓਹ ਹੱਸਦਾ ਨਈਂ।
ਲੋਕੀਂ ਆਪ ਦੇਂਦੇ ਨੇ,
ਦਿਲ ਊਂ ਕਿਸੇ ਦਾ ਖੱਸਦਾ ਨਈਂ।
ਮਰਨ ਵਾਲ਼ੇ ਵੀ ਸੱਚੇ ਨੇ,
ਏਥੇ ਕੁੱਝ ਵੀ ਚੱਸਦਾ ਨਈਂ।
ਬੱਦਲ਼ ਜਿੰਨਾ ਆ ਜਾਵੇ,
ਅੱਖੀਆਂ ਜਿੰਨਾ ਵੱਸਦਾ ਨਈਂ।
1 comment:
Hasan Abbasi ji...tuhanu vi khushaamdeed Aarsi te!! Chhotti jehi ghazal..bahut bhaavpuran hai...I really enjoyed reading it.
ਬੱਦਲ਼ ਜਿੰਨਾ ਆ ਜਾਵੇ,
ਅੱਖੀਆਂ ਜਿੰਨਾ ਵੱਸਦਾ ਨਈਂ।
Bahut khoob!! Sach likheya tussi ke baddal tan bars ke chala janda...jehra neer akkhiaan chon vassda...oh khatam ni hunda..:(
Jald hi tuhadey naal gall hon di tavakko naal...
Tamanna
Post a Comment