ਗ਼ਜ਼ਲ
ਮੈਂ ਹੀ ਇਹਦੀ ਇਹਨੂੰ ਮਾਰੀ ਜਾਂਦੀ ਆ !
ਮੈਂ ਮੈਂ ਕਰਦਿਆਂ ਨਿਕਲ਼ ਸਾਰੀ ਜਾਂਦੀ ਆ !
------
ਕਦੇ ਕਦੇ ਨਈਂ ਮਾੜਾ ਜਾਣਾ ਮੈਖ਼ਾਨੇ ,
ਤੂੰ ਨਈਂ 'ਕੱਲਾ ਦੁਨੀਆ ਸਾਰੀ ਜਾਂਦੀ ਆ !
-----
ਫਿਰ ਨਾ ਆਖੀਂ ਪਿਛੇ ਰਹਿਗੇ ਦੱਸਿਆ ਨ੍ਹੀ
ਆਜਾ ਆ ਕੇ ਬਹਿਜਾ ਲਾਰੀ ਜਾਦੀ ਆ !
-----
ਚੱਤੋ ਪਹਿਰ ਅਨੰਦ ਦੀਵਾਲੀ ਆ ਸਾਡੀ ,
ਜਿਧਰ ਜਾਈਏ ਨਾਲ ਖ਼ੁਮਾਰੀ ਜਾਂਦੀ ਆ!
----
ਢਿੱਡ ਦੀ ਅੱਗ ਦੇ ਝੁਲਸੇ ਪੰਛੀ ਫਸ ਜਾਂਦੇ ,
ਜਾਲ ਤੋਂ ਪਹਿਲਾ ਚੋਗ ਖਿਲਾਰੀ ਜਾਂਦੀ ਆ !
1 comment:
Respected Sukhi ji...bahut sohni ghazal Aarsi te sabh naal share karn da bahut bahut shukriya..mainu aah sheyer bahut pasand aaye...
ਚੱਤੋ ਪਹਿਰ ਅਨੰਦ ਦੀਵਾਲੀ ਆ ਸਾਡੀ ,
ਜਿਧਰ ਜਾਈਏ ਨਾਲ ਖ਼ੁਮਾਰੀ ਜਾਂਦੀ ਆ!
----
ਢਿੱਡ ਦੀ ਅੱਗ ਦੇ ਝੁਲਸੇ ਪੰਛੀ ਫਸ ਜਾਂਦੇ ,
ਜਾਲ ਤੋਂ ਪਹਿਲਾ ਚੋਗ ਖਿਲਾਰੀ ਜਾਂਦੀ ਆ !
Bahut khoob!! Bahut sohne khayal ne..:) Congrats.
Tamanna
Post a Comment