ਗ਼ਜ਼ਲ
ਦਿਨ ਚੜ੍ਹੇ ਬੇਕਾਰ ਹੀ ਨਾ ਕਾਗ ਇਹ ਕਾਂ-ਕਾਂ ਕਰੇ।
ਰੋਜ਼ ਹੀ ਇਹ ਚਰਚਾ ਮੇਰੇ ਪਿਆਰ ਦੀ ਥਾਂ-ਥਾਂ ਕਰੇ।
----
ਓਸ ਵੇਲ਼ੇ ਰੋਜ਼ ਹੀ ਸਰਗੋਸ਼ੀਆਂ ਨੇ ਹੁੰਦੀਆਂ,
ਪੱਤ ਵੀ ਹਿੱਲੇ ਨਾ ਜਦ, ਤੇ ਜਦ ਹਵਾ ਸਾਂ-ਸਾਂ ਕਰੇ।
----
ਜਦ ਵੀ ਮੈਂ ਅਪਣੀ ਕਹਾਣੀ, ਖ਼ੁਦ ਸੁਣਾਵਾਂ ਆਪ ਨੂੰ,
ਕੌਣ ਹੈ ਉਹ? ਜੋ ਹੁੰਘਾਰੇ ਦੀ ਤਰ੍ਹਾਂ ਹਾਂ-ਹਾਂ ਕਰੇ।
----
ਭੁੱਖ, ਜਾਲ਼ੇ, ਚੁੱਪ, ਨੇਰ੍ਹਾ, ਪੀੜ ਤੇ ਬੇਚਾਰਗੀ,
ਕਿਸ ਤਰ੍ਹਾਂ ਕਹਿੰਦੇ ਹੋ ਫਿਰ? ਕਿਰਤੀ ਦਾ ਘਰ ਭਾਂ-ਭਾਂ ਕਰੇ।
----
ਸਮਝ ਲੈਣਾ ਚੋਗ ਦੇ ਲਾਲਚ ਨੇ ਚਿੜੀਆ ਫ਼ਾਹ ਲਈ,
ਆਲ੍ਹਣੇ ਵਿਚ ਭੁੱਖਾ-ਪਿਆਸਾ ਬੋਟ ਜਦ ਮਾਂ-ਮਾਂ ਕਰੇ।
----
ਲਗਦੀਆਂ ਨੇ, ਟੁਟਦੀਆਂ ਨੇ, ਟੁਟਦੀਆਂ ਦੀ ਪਰਖ ਇਹ,
ਇਕ ਜਣੇ ਨੇ ਬੁੱਲ੍ਹ ਮੀਟੇ, ਇਕ ਜਣਾ ਬਾਂ-ਬਾਂ ਕਰੇ।
----
ਪਿਆਰ, ਖ਼ੁਸ਼ਬੂ, ਰੌਸ਼ਨੀ ਜਾਂ ਗੀਤ ਦੀ ਲੈਅ ਬਣਕੇ ਆ,
ਬਿਨ ਤਿਰੇ ‘ਬਾਦਲ’ ਦਾ ਘਰ ਹੀ ਭੈੜੀਏ! ਭਾਂ-ਭਾਂ ਕਰੇ।
5 comments:
Badal Sahib
Very nice. Wonderful thoughts. Tuhadi kalam nu salaam.
''Waris shah mian eh waqat ghutha, kise peer de hath na aya jo''
Tuhada apna
Mota Singh Sarai
Walsall
UK
Respected Dad...kall tuhadi ikk hor diary hatth laggi...te main jaldi jldi chori chori aah ghazal vi type kar layee Aarsi layee...:) Thank you so much!! I loved this ghazal.
ਓਸ ਵੇਲ਼ੇ ਰੋਜ਼ ਹੀ ਸਰਗੋਸ਼ੀਆਂ ਨੇ ਹੁੰਦੀਆਂ,
ਪੱਤ ਵੀ ਹਿੱਲੇ ਨਾ ਜਦ, ਤੇ ਜਦ ਹਵਾ ਸਾਂ-ਸਾਂ ਕਰੇ।
Wao!! Wao!!
ਭੁੱਖ, ਜਾਲ਼ੇ, ਚੁੱਪ, ਨੇਰ੍ਹਾ, ਪੀੜ ਤੇ ਬੇਚਾਰਗੀ,
ਕਿਸ ਤਰ੍ਹਾਂ ਕਹਿੰਦੇ ਹੋ ਫਿਰ? ਕਿਰਤੀ ਦਾ ਘਰ ਭਾਂ-ਭਾਂ ਕਰੇ।
----
ਸਮਝ ਲੈਣਾ ਚੋਗ ਦੇ ਲਾਲਚ ਨੇ ਚਿੜੀਆ ਫ਼ਾਹ ਲਈ,
ਆਲ੍ਹਣੇ ਵਿਚ ਭੁੱਖਾ-ਪਿਆਸਾ ਬੋਟ ਜਦ ਮਾਂ-ਮਾਂ ਕਰੇ।
Bahut khoob!! I loved these sheyers. Bahut doongha khayal hai Chirri te bottan vali sheyer ch.
Marvellous!!
Tamanna
ਬਾਦਲ ਸਾਹਿਬ ਜੀਓ!
ਗ਼ਜ਼ਲ ਬਹੁਤ ਵਧੀਆ ਲੱਗੀ,ਮੈਂ ਤੁਹਾਡੀਆਂ ਲਿਖਤਾਂ ਦਾ ਪੁਰਾਣਾ ਪ੍ਰਸ਼ੰਸਕ ਹਾਂ। ਬੇਟੀ ਵੀ ਬਹੁਤ ਮਿਹਨਤ ਕਰ ਰਹੀ ਹੈ। ਬਹੁਤ ਮਾਣ ਵਾਲ਼ੀ ਗੱਲ ਹੈ।
ਸਨੇਹੀ
ਜਗਤਾਰ ਸਿੰਘ ਬਰਾੜ
ਕੈਨੇਡਾ
=====
Bahut bahut shukriya Uncle ji.
Tamanna
ਤਮੰਨਾ ..ਆਰਸੀ ਨੇ ਇੱਕ ਵਧੀਆ ਹੋਰ ਰੁਝੇਵਾਂ ਦੇ ਦਿੱਤਾ ਹੈ।
ਬਾਦਲ ਜੀ ਦੀ ਗਜ਼ਲ ਵੀ ਬਹੁਤ ਵਧੀਆ ਸੀ। ਏਸੇ ਤਰ੍ਹਾਂ ਉਨ੍ਹਾਂ ਦੀ ਡਾਇਰੀ ਦੇ ਵਰਕੇ ਫਰੋਲ਼ਦੀ ਰਿਹਾ ਕਰ ਚੰਗੀਆਂ ਚੰਗੀਆਂ ਗ਼ਜ਼ਲਾਂ ਮਿਲਦੀਆਂ ਰਹਿਣਗੀਆਂ। ਮੁਬਾਰਕਾਂ ਬਾਦਲ ਸਾਹਿਬ!
ਆਦਰ ਤੇ ਮੋਹ ਨਾਲ਼
ਸੰਤੋਖ ਸਿੰਘ ਧਾਲੀਵਾਲ
ਯੂ.ਕੇ.
===========
ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ!
ਤਮੰਨਾ
Tandeep..Badal Sahib diyaan ghazlaan vichla taghazzul ate andaz-e-bayaan behad asardar hai, radeef kaan kaan kare 'maan maan' kare 'bhaan bhaan' kare adi ate tane bane ghane adi behad khoobsoorati naal nibhey han ate bayaan zehn te taari ho jaanda hai.
Davinder Singh Puniya
Canada
=========
Bahut bahut shukriya Davinder ji.
Tamanna
Post a Comment