ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 4, 2008

ਨਿਰਮਲ ਸਿੰਘ ਕੰਧਾਲਵੀ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਅੱਜ ਸਭ ਨਾਲ਼ ਸਾਂਝੀ ਕਰਦਿਆਂ ਅਤਿਅੰਤ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਨਿਵਾਸੀ ਲੇਖਕ ਸਤਿਕਾਰਤ ਨਿਰਮਲ ਸਿੰਘ ਕੰਧਾਲਵੀ ਜੀ ਦੀਆਂ ਬਹੁਤ ਹੀ ਖ਼ੂਬਸੂਰਤ ਜਿਹੀਆਂ ਨਜ਼ਮਾਂ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਨੇ 'ਆਰਸੀ' ਲਈ ਭੇਜੀਆਂ ਹਨ। ਮੈਂ ਤਹਿ-ਦਿਲੋਂ ਸਰਾਏ ਸਾਹਿਬ ਦੀ ਸ਼ੁਕਰਗੁਜ਼ਾਰ ਹਾਂ। ਕੰਧਾਲਵੀ ਸਾਹਿਬ ਨੂੰ ਆਰਸੀ ਦੇ ਸਮੂਹ ਪਾਠਕ / ਲੇਖਕਾਂ ਵੱਲੋੰ ਆਰਸੀ ਤੇ ਜੀਅ ਆਇਆਂ ਤੇ ਰਚਨਾਵਾਂ ਭੇਜਣ ਲਈ ਧੰਨਵਾਦ ਆਖਦੀ ਹਾਂ। ਅੱਜ ਕੰਧਾਲਵੀ ਸਾਹਿਬ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ!

ਵਰਤਮਾਨ

ਨਜ਼ਮ

ਤੁਸੀਂ ਜੋ,

ਕੱਲ੍ਹ ਦੀ ਤਲਾਸ਼ ਚ ਨਿਕਲੇ ਹੋ

ਵਰਤਮਾਨ ਨੂੰ ਛੱਡ ਚਲੇ ਹੋ

ਕਿਸ ਦੇ ਹਵਾਲੇ?

ਵਰਤਮਾਨ

ਜੋ ਤੁਹਾਡਾ ਸੰਗੀ ਸਾਥੀ

ਲੰਗੋਟੀਆ ਯਾਰ ਹੈ

ਵਰਤਮਾਨ

ਜੋ ਸੱਚ,

ਸਜੀਵ ਸਦਾ ਬਹਾਰ ਹੈ

ਫਸੀਆਂ ਨੂੰ ਛੱਡ

ਉਡਦੀਆਂ ਮਗਰ ਭੱਜਣ

ਕਿਧਰੋਂ ਦੀ ਸਿਆਣਪ ਹੈ ਭਲਾ?

ਸੋ ਆਉ ਦੋਸਤੋ !

ਵਰਤਮਾਨ ਦਾ ਜਸ਼ਨ ਮਨਾਈਏ

ਤੇ ਕੱਲ੍ਹ ਨੂੰ ਰਹਿਣ ਦੇਈਏ

ਉਹਦੇ ਆਪਣੇ ਹਾਲ ਤੇ!

================

ਬਾਲ ਨਾਥ

ਨਜ਼ਮ

ਬਾਲ ਨਾਥ

ਹੁਣ ਟਿੱਲੇ ਤੇ ਨਹੀਂ

ਏਅਰ ਕੰਡੀਸ਼ੰਡ

ਬੰਗਲੇ ਚ ਰਹਿੰਦਾ ਹੈ

ਹੁਣ ਉਹ ਰਾਂਝੇ ਦੇ ਕੰਨ ਪਾੜ ਕੇ

ਮੁੰਦਰਾਂ ਨਹੀਂ ਪਾਉਂਦਾ

ਸਗੋਂ ਉਹਦੇ ਪਾਸਪੋਰਟ ਦੀ

ਚੀਰ-ਫਾੜ ਕਰਕੇ

ਫੋਟੋ ਬਦਲਦਾ ਹੈ

ਤੇ ਜਾਅਲੀ ਵੀਜ਼ੇ ਦਾ

ਇੰਤਜ਼ਾਮ ਕਰਕੇ

ਉਹਨੂੰ ਤੋਰ ਦਿੰਦਾ ਹੈ

ਕਿਸੇ ਅਣਦੇਖੀ ਮੰਜ਼ਿਲ ਵਲ!

2 comments:

ਤਨਦੀਪ 'ਤਮੰਨਾ' said...

Respected S. Nirmal Singh Kandhalvi saheb..sabh ton pehlan tuhanu Aarsi di adbi mehfil ch pehli shirqat karn layee bahut bahut shukriya...Saariaan nazaman hi bahut khoobsurat ne..really meaningful.

ਤੁਸੀਂ ਜੋ,
ਕੱਲ੍ਹ ਦੀ ਤਲਾਸ਼ ‘ਚ ਨਿਕਲੇ ਹੋ
ਵਰਤਮਾਨ ਨੂੰ ਛੱਡ ਚਲੇ ਹੋ
ਕਿਸ ਦੇ ਹਵਾਲੇ?
ਵਰਤਮਾਨ
ਜੋ ਤੁਹਾਡਾ ਸੰਗੀ ਸਾਥੀ
ਲੰਗੋਟੀਆ ਯਾਰ ਹੈ
Bahut hi sohna laggeya mainu eh khaal..It conveys a great meaning.Everything is "Now". I agree as the past is gone, future we don't know, so enjoy the present moment.
ਹੁਣ ਉਹ ਰਾਂਝੇ ਦੇ ਕੰਨ ਪਾੜ ਕੇ
ਮੁੰਦਰਾਂ ਨਹੀਂ ਪਾਉਂਦਾ
ਸਗੋਂ ਉਹਦੇ ਪਾਸਪੋਰਟ ਦੀ
ਚੀਰ-ਫਾੜ ਕਰਕੇ
ਫੋਟੋ ਬਦਲਦਾ ਹੈ
ਜਾਅਲੀ ਵੀਜ਼ੇ ਦਾ
ਇੰਤਜ਼ਾਮ ਕਰਕੇ
ਉਹਨੂੰ ਤੋਰ ਦਿੰਦਾ ਹੈ
ਕਿਸੇ ਅਣਦੇਖੀ ਮੰਜ਼ਿਲ ਵਲ!
Na oh mohabbattan rahiaan te na oh shiddat...pher raah daserey vi eho jehey hi hone ne..Modern Bal Nath ji vargey.

Bahut bahut mubarakaan enni sohniaan nazaman likhan te.
Sarai saheb da vi behadd shukriya tuhanu link bhejan layee. He is indeed very motivating.

Tamanna


The best. Marvellous!!

ਤਨਦੀਪ 'ਤਮੰਨਾ' said...

I also liked both poems written by Mr Kandhalwi.

Harpreet Singh
Canada
=============

Thanks once again. Harpreet ji.
Tamanna