ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 12, 2008

ਇੰਦਰਜੀਤ ਨੰਦਨ - ਨਜ਼ਮ

ਤ੍ਰਿਪਤੀ
ਨਜ਼ਮ

ਕਣੀਆਂ ਉੱਤਰੀਆਂ
ਮਿੱਟੀ ਮਹਿਕੀ
ਮਨ ਦੀ, ਤਨ ਦੀ
ਫੈਲੀ ਸੁਗੰਧ
ਕਣ ਕਣ,
ਰੋਮ ਰੋਮ
ਤੇਰੀ ਹੋਂਦ
ਹਵਾ ਚੱਲੀ
ਰੁੱਤ ਟਹਿਕੀ
ਫੁੱਲ ਖਿੜੇ
ਪੱਤਿਆਂ ਦੇ ਗੀਤ ਛਿੜੇ
ਮੇਰੇ ਅੰਦਰ ਵੀ ਹੈ ਕੁਦਰਤ
ਝਰਨੇ ਵਗਣ
ਤਾਰੇ ਜਗਣ
ਸੂਰਜ ਦਗਣ
ਚੰਨ ਹੱਸੇ
ਦਿੱਲ ਵਿਚ ਵੱਸੇ
ਦੇਹੀ ਨੱਚੇ
ਕਲਾ ਜਾਗੇ
ਮੁਦਰਾਵਾਂ ਰਚੇ
ਖੋਲ੍ਹੇ ਬਾਹਾਂ
ਭਰੇ ਅਕਾਸ਼
ਵਾਂਗ ਸਮੁੰਦਰ ਡੂੰਘਾ ਅਹਿਸਾਸ...
. . . . . . . . .. . . .. . .. . .
ਮੇਰੇ ਮਨ ਦੀ ਸਿੱਪੀ
ਤੇਰੇ ਇਸ਼ਕ ਦਾ ਮੋਤੀ
ਰਹੀ ਨਾ ਕੋਈ ਹੋਰ ਪਿਆਸ...।

2 comments:

ਤਨਦੀਪ 'ਤਮੰਨਾ' said...

Dear Inderjit ji..I really liked this nazam sent by you. Mainu eh khayal bahut pasand aayea..
ਹਵਾ ਚੱਲੀ
ਰੁੱਤ ਟਹਿਕੀ
ਫੁੱਲ ਖਿੜੇ
ਪੱਤਿਆਂ ਦੇ ਗੀਤ ਛਿੜੇ
ਮੇਰੇ ਅੰਦਰ ਵੀ ਹੈ ਕੁਦਰਤ
ਝਰਨੇ ਵਗਣ
ਤਾਰੇ ਜਗਣ
ਸੂਰਜ ਦਗਣ
Kisse Japanese writer di likhat ch vi kujh eho jehe khayal hi parhhey si main bahut saal pehlan.

ਮੇਰੇ ਮਨ ਦੀ ਸਿੱਪੀ
ਤੇਰੇ ਇਸ਼ਕ ਦਾ ਮੋਤੀ
ਰਹੀ ਨਾ ਕੋਈ ਹੋਰ ਪਿਆਸ...।
Simply beautiful!! I loved this thought. Bahut mubarakaan enni sohni nazam likhan te.

Tamanna

Rajinderjeet said...

Sippy ate moti de bimb kamaal de han. Smuchi nazm bahut achhi hai.