ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, December 16, 2008

ਗੁਰਿੰਦਰਜੀਤ - ਨਜ਼ਮ

ਦੋਸਤੋ! ਗੁਰਿੰਦਰਜੀਤ ਜੀ ਨੇ ਕੱਲ੍ਹ ਮੌਂਟਰੀਆਲ ਤੋਂ ਐਡਮਿੰਟਨ ਜਾਂਦੇ ਸਮੇਂ ਜਹਾਜ਼ 'ਚ ਲਿਖੀ ਇਹ ਖ਼ੂਬਸੂਰਤ ਨਜ਼ਮ ਸਭ ਨਾਲ਼ ਸਾਂਝੀ ਕਰਨ ਲਈ ਭੇਜੀ ਹੈ। ਮੈਂ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੰਬਰਾਂ 'ਚ ਉੱਡਦੇ ਵੀ ਆਰਸੀ ਨੂੰ ਯਾਦ ਰੱਖਦੇ ਓ! ਤੁਹਾਡੀ ਸ਼ਿੱਦਤ ਨੂੰ ਸਲਾਮ!

ਅਧਿਆਪਕ

ਨਜ਼ਮ

ਉਂਝ ਮੈਂ ਕੋਈ ਕੋਰਸ ਨਹੀਂ ਕੀਤਾ,

ਪਰ ਮੈਂ ਨਿਪੁੰਨ ਅਧਿਆਪਕ ਹਾਂ,

ਤੇ ਤੁਸੀਂ ਸਾਰੇ ਦਾ ਸਾਰੇ

ਮੇਰੇ ਵਿਦਿਆਰਥੀ ਹੋ

---

ਤੁਹਾਨੂੰ ਅਜੇ,

ਪੜ੍ਹਨ-ਲਿਖਣ ਦਾ ਚੱਜ ਨਹੀਂ,

ਧਰਮ, ਸਾਇੰਸ ਦਾ ਵੀ ਗਿਆਨ ਨਹੀਂ,

ਸਮਾਜ 'ਚੋਂ ਕਿਵੇਂ ਗੁਜ਼ਰਨਾ ਹੈ..

ਜਾਣਦੇ ਹੋ... ਕਿਵੇਂ?

ਮੈਥੋਂ ਪੁੱਛੋ!

---

ਮੈਂ ਹਾਂ ਤੁਹਾਡਾ,

ਸਭ ਦਾ ਅਧਿਆਪਕ

ਮੈਨੂੰ ਦਿਨ ਰਾਤ,

ਤੁਹਾਡੀਆਂ ਖ਼ਾਮੀਆਂ ਦਾ,

ਫ਼ਿਕਰ ਵੱਢ-ਵੱਢ ਖਾਂਦਾ ਹੈ,

---

ਮੈਂ ਵਰ੍ਹਿਆਂ ਤੋਂ,

ਤੁਹਾਡੇ ਨੁਕਸਾਂ ਦਾ,

ਡੈਟਾਬੇਸ ਬਣਾ ਰਿਹਾਂ

ਤੁਸੀਂ ਖ਼ੁਦ ਬਾਰੇ,

ਕਿੰਨੇ ਲਾਪਰਵਾਹ ਹੋ

ਪਰ ਮੈਂ ਤਾਂ ਅਧਿਆਪਕ ਹਾਂ,

ਫ਼ਰਜ਼ ਨਿਭਾਵਾਂਗਾ ਹੀ

---

ਕੀ ਆਖਿਆ?

ਤੁਸੀਂ ਵੀ ਸਾਰੇ ਅਧਿਆਪਕ ਹੀ ਹੋ?

ਭਾਈ ਸਾਹਿਬ, ਭੈਣ ਜੀ,

ਕਾਕਾ ਜੀ, ਬੀਬਾ.. ਤੁਸੀਂ ਸਭ..?

ਅਧਿਆਪਕ ਹੀ ਹੋ?

ਸੱਚਮੁੱਚ ਤਾਂ ਫਿਰ..

ਵਿਦਿਆਰਥੀ ਕੌਣ ਹੈ?

---

ਚੱਲੋ! ਸਭ ਚੰਨ ਤੇ ਚੱਲੀਏ,

ਕੋਈ ਇੱਕ ਅੱਧਾ,

ਵਿਦਿਆਰਥੀ ਹੀ ਲੱਭੀਏ..

ਕਿਤੇ

ਬਿਨ੍ਹਾ ਰੌਸ਼ਨੀ ਵੰਡੇ ਹੀ ਨਾ

ਹੋ ਜਾਈਏ ਫਿਊਜ਼...

ਆਪਾਂ ਸਭ

ਜ਼ੀਰੋ ਵਾਟ ਦੇ

ਲਾਟੂ ਹੀ ਤਾਂ ਹਾਂ!

3 comments:

ਤਨਦੀਪ 'ਤਮੰਨਾ' said...

Respected Gurinderjit ji...nazam enni sohni hai ke dua karn nu jee karda ke tussi plane da safar kardey raho te khoobsurat khayalan nu nazman ch dhaaldey raho..par dekheo kittey Jet Legging ziada na ho jaavey..:)

ਮੈਂ ਵਰ੍ਹਿਆਂ ਤੋਂ,
ਤੁਹਾਡੇ ਨੁਕਸਾਂ ਦਾ,
ਡੈਟਾਬੇਸ ਬਣਾ ਰਿਹਾਂ
ਤੁਸੀਂ ਖ਼ੁਦ ਬਾਰੇ,
ਕਿੰਨੇ ਲਾਪਰਵਾਹ ਹੋ
ਪਰ ਮੈਂ ਤਾਂ ਅਧਿਆਪਕ ਹਾਂ,
ਫ਼ਰਜ਼ ਨਿਭਾਵਾਂਗਾ ਹੀ।
===
ਕੀ ਆਖਿਆ?

ਤੁਸੀਂ ਵੀ ਸਾਰੇ ਅਧਿਆਪਕ ਹੀ ਹੋ?

ਭਾਈ ਸਾਹਿਬ, ਭੈਣ ਜੀ,

ਕਾਕਾ ਜੀ, ਬੀਬਾ.. ਤੁਸੀਂ ਸਭ..?

ਅਧਿਆਪਕ ਹੀ ਹੋ?

ਸੱਚਮੁੱਚ ਤਾਂ ਫਿਰ..

ਵਿਦਿਆਰਥੀ ਕੌਣ ਹੈ?

---

ਚੱਲੋ! ਸਭ ਚੰਨ ਤੇ ਚੱਲੀਏ,
ਕੋਈ ਇੱਕ ਅੱਧਾ,
ਵਿਦਿਆਰਥੀ ਹੀ ਲੱਭੀਏ..।
ਕਿਤੇ
ਬਿਨ੍ਹਾ ਰੌਸ਼ਨੀ ਵੰਡੇ ਹੀ ਨਾ
ਹੋ ਜਾਈਏ ਫਿਊਜ਼...
ਆਪਾਂ ਸਭ
ਜ਼ੀਰੋ ਵਾਟ ਦੇ
ਲਾਟੂ ਹੀ ਤਾਂ ਹਾਂ!
===
Bahut khoob!! Sikhan nu koi tyaar nahin..har koi aapne aap nu ustaad samjhda hai..

Gurinder jit ji..Main BA final ch Elective English ch ikk projet tyaar keeta si..'Should Students Evaluate Teachers?' ....Bahut bhakhvi debate hoyee si ohdey te...final exam ch. Par main vi aarhi rahi ke Yes! Students should evaluate teachers. Finally the examiner gave up...and recommended 100% marks. :) Tuhadi nazam ne ajj yaad karwa ditta.

Enni sohni nazam likhan te bahut bahut mubarakbaad! Enjoy your stay in Edmonton.

Tamanna

Gurinderjit Singh said...

Tandeep Ji,
Nimani nazam pasand karan da dhanwad. However please wish me less travel. Agar mere boss nu pta lagg gya ta.. usne Australia wale project te bhej dena.. !!

If we choose to be student for the whole life, we won't be able to finish off learning all the good things in the world. However we stick to our opinions and preach what we ourself can't practice.

Tusi 100% marks lai ke teachers nu padne paa ditta..
JBT teacher ਨੂੰ ਚਾਹੀਦਾ, ਨਿਆਣਿਆਂ ਤੋਂ ਕੰਪਿਊਟਰ ਸਿੱਖੇ, ਫੇਰ ਦੇਖੇ "ੳ... ਐੜੇ" ਦੇ ਫੌਂਟ ਬਦਲ-2 ਕੇ ਕਿੰਨਾ ਨਜ਼ਾਰਾ ਆਉਂਦਾ..

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਤੁਸੀਂ ਔਖੇ ਹੋ ਕੇ ਟਰਿੱਪ ਤੇ ਨਾ ਜਾਇਓ! ਔਖੀ ਹੋਣ ਨੂੰ ਮੈਂ ਤਿਆਰ ਹਾਂ..:)ਆਸਟ੍ਰੇਲੀਆ, ਨਿਊਜ਼ੀਲੇਂਡ ਦੇਖਣੇ ਰਹਿੰਦੇ ਨੇ..:)ਬੱਸ!ਟਿਕਟ ਟਰਾਂਸਫਰ ਕਰ ਦਿਓ! I am a travel bug..:)

ੳ... ਐੜੇ" ਦੇ ਫੌਂਟ ਬਦਲਣ ਵਾਲ਼ੀ ਗੱਲ ਪੜ੍ਹ ਕੇ ਮੈਂ ਬਹੁਤ ਹੱਸੀ! You are funny!

ਤਮੰਨਾ