ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, December 16, 2008

ਯਾਦਵਿੰਦਰ ਸਿੰਘ ਸਤਕੋਹਾ - ਗ਼ਜ਼ਲ

ਦੋਸਤੋ! ਅੱਜ ਪੋਲੈਂਡ ਵਸਦੇ ਲੇਖਕ ਸਤਿਕਾਰਤ ਯਾਦਵਿੰਦਰ ਸਿੰਘ ਸਤਕੋਹਾ ਜੀ ਨੇ ਪਹਿਲੀ ਵਾਰ 'ਆਰਸੀ' ਦੇ ਸੂਝਵਾਨ ਪਾਠਕਾਂ / ਲੇਖਕਾਂ ਦੇ ਨਾਲ਼ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਦੇ ਨਾਲ਼ ਸਾਹਿਤਕ ਸਾਂਝ ਪਾਈ ਹੈਉਹਨਾਂ ਦੀਆਂ ਲਿਖਤਾਂ ਪੰਜਾਬੀ ਦੇ ਉੱਚ-ਪੱਧਰੇ ਰਸਾਲਿਆਂ, ਅਖ਼ਬਾਰਾਂ ਅਤੇ ਵੈੱਬ ਸਾਈਟਾਂ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨਮੈਂ ਸਤਕੋਹਾ ਜੀ ਨੂੰ 'ਆਰਸੀ' ਤੇ ਸਾਰੇ ਲੇਖਕਾਂ / ਦੋਸਤਾਂ ਵੱਲੋਂ ਖ਼ੈਰਮਖ਼ਦਮ ਕਹਿੰਦੀ ਹਾਂ। ਯਾਦਵਿੰਦਰ ਜੀ ਨੂੰ ਸਾਈਟ ਦਾ ਲਿੰਕ ਅੰਮ੍ਰਿਤਸਰ ਤੋਂ ਹਰਭਜਨ ਸਿੰਘ ਰੰਧਾਵਾ ਜੀ ਨੇ ਭੇਜਿਆ ਹੈ...ਉਹਨਾਂ ਦਾ ਵੀ ਬੇਹੱਦ ਸ਼ੁਕਰੀਆ!

ਗ਼ਜ਼ਲ

ਅਸੀਂ ਤਾਂ ਮੁਦਤਾਂ ਦੇ ਤਿਰਹਾਏ

ਕੋਈ ਨਾ ਸਾਡੀ ਪਿਆਸ ਬੁਝਾਏ

----

ਗ਼ਮ ਦਾ ਮਜ਼ਾ ਹੈ, ਮਾਣੀ ਜਾਓ,

ਖ਼ੁਸ਼ੀ ਤਾਂ ਐਵੇ ਆਏ, ਜਾਏ

----

ਸ਼ਬਦਾਂ ਵਿਚ ਸਨ ਦੁਖ ਪਰੋਣੇ,

ਕਿਸ ਨੇ ਮੇਰੇ ਸ਼ਬਦ ਚੁਰਾਏ

----

ਧਰਤੀ ਡੁਲ੍ਹੇ ਜਵਾਂ ਖ਼ੂਨ ਚੋਂ ,

ਕ੍ਰਾਂਤੀ ਅੰਬਰੀਂ ਚੜ੍ਹਦੀ ਜਾਏ

----

ਧੁੱਪਾਂ ਤੋਂ ਤੂੰ ਡਰੀਂ ਨਾ ਜਾਨੇ!

ਛਾਂ ਕਰਨਗੇ ਮੇਰੇ ਸਾਏ

----

ਅੱਜ ਤੱਕ ਪੌਣੀਂ ਗੂੰਜ ਰਹੇ ਨੇ,

ਸੋਹਿਲੇ ਜੋ ਮਨਸੂਰ ਨੇ ਗਾਏ

----

ਪੁੱਟੇ ਕਦਮ ਕਦੇ ਨਾ ਰੁਕਦੇ,

ਕੋਈ ਯਾਦ ਨੂੰ ਕੀ ਸਮਝਾਏ

1 comment:

ਤਨਦੀਪ 'ਤਮੰਨਾ' said...

Respected Yadwinder ji...Poland ton enni khoobsurat ghazal naal haazri lavaun layee bahut bahut shukriya.
Akkhan bhijj jaandiaan ne tuhadiaan sabh diyaan moh bhariaan emails parh ke....laggda ke ghar ghar Punjabi pahunchaun da khawab ikk din zaroor sach hou...kaun kehda hai ke 50 saalan ch Punjabi bhasha kahtam ho jau..jadon bhasha te sahit de dardi baithey ne?

ਗ਼ਮ ਦਾ ਮਜ਼ਾ ਹੈ, ਮਾਣੀ ਜਾਓ,
ਖ਼ੁਸ਼ੀ ਤਾਂ ਐਵੇ ਆਏ, ਜਾਏ ।
----
ਸ਼ਬਦਾਂ ਵਿਚ ਸਨ ਦੁਖ ਪਰੋਣੇ,
ਕਿਸ ਨੇ ਮੇਰੇ ਸ਼ਬਦ ਚੁਰਾਏ।
----
ਧਰਤੀ ਡੁਲ੍ਹੇ ਜਵਾਂ ਖ਼ੂਨ ਚੋਂ ,
ਕ੍ਰਾਂਤੀ ਅੰਬਰੀਂ ਚੜ੍ਹਦੀ ਜਾਏ।
Bahut khoob! Mubarakbaad kabool karo.Enni sohni ghazal sabh naal sanjhi karn layee bahut bahut shukriya. Tuhadiaan hor likhtan da intezaar rahega.

Tamanna