ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 19, 2008

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਜੁਗਨੂੰ ਹੀ ਲੜਦੇ ਨੇ ਰੋਜ਼ ਹਨ੍ਹੇਰੇ ਨਾਲ਼।

ਦੀਵੇ ਚਿਪਕੇ ਬੈਠੇ ਰਹਿਣ ਬਨੇਰੇ ਨਾਲ਼।

----

ਭਟਕਣ ਪਿੱਛੋਂ ਏਧਰ ਓਧਰ ਸਾਰਾ ਦਿਨ

ਮੇਰਾ ਸਾਇਆ ਲਿਪਟ ਗਿਆ ਫਿਰ ਮੇਰੇ ਨਾਲ਼।

----

ਸੋਚਦਿਆਂ ਦਿਨ ਬੀਤ ਗਿਆ ਕਿ ਕੱਲ੍ਹ ਰਾਤੀਂ,

ਇਕ ਜੁਗਨੂੰ ਕਿਉਂ ਭਟਕ ਰਿਹਾ ਸੀ ਮੇਰੇ ਨਾਲ਼?

----

ਤੇਰਾ ਘਰ ਹੀ ਹਰ ਰਾਹੀ ਦੀ ਮੰਜ਼ਿਲ ਹੈ,

ਸਭ ਰਸਤੇ ਆ ਜੁੜਦੇ ਨੇ ਘਰ ਤੇਰੇ ਨਾਲ਼।

----

ਇਕ ਦਿਨ ਪੰਛੀ ਉਤਰਨਗੇ ਚੋਗਾ ਤਾਂ ਪਾ

ਮਿੱਟੀ ਦੇ ਕੁੱਝ ਪੰਛੀ ਰੱਖ ਬਨੇਰੇ ਨਾਲ਼।

4 comments:

ਗੁਰਦਰਸ਼ਨ 'ਬਾਦਲ' said...

ਕੰਗ ਸਾਹਿਬ! ਗ਼ਜ਼ਲ ਬਹੁਤ ਜ਼ਿਆਦਾ ਵਧੀਆ ਹੈ।ਪੜ੍ਹ ਕੇ ਸਰੂਰ ਆ ਗਿਆ ।
ਜੁਗਨੂੰ ਹੀ ਲੜਦੇ ਨੇ ਰੋਜ਼ ਹਨ੍ਹੇਰੇ ਨਾਲ਼।
ਦੀਵੇ ਚਿਪਕੇ ਬੈਠੇ ਰਹਿਣ ਬਨੇਰੇ ਨਾਲ਼।
---
ਸੋਚਦਿਆਂ ਦਿਨ ਬੀਤ ਗਿਆ ਕਿ ਕੱਲ੍ਹ ਰਾਤੀਂ,

ਇਕ ਜੁਗਨੂੰ ਕਿਉਂ ਭਟਕ ਰਿਹਾ ਸੀ ਮੇਰੇ ਨਾਲ਼?
---
ਇਕ ਦਿਨ ਪੰਛੀ ਉਤਰਨਗੇ ਚੋਗਾ ਤਾਂ ਪਾ

ਮਿੱਟੀ ਦੇ ਕੁੱਝ ਪੰਛੀ ਰੱਖ ਬਨੇਰੇ ਨਾਲ਼।
ਕਮਾਲ ਦੇ ਖ਼ਿਆਲ ਨੇ। ਮੁਬਾਰਕਬਾਦ ਕਬੂਲ ਕਰੋ!
ਤੇਹਾਡਾ
ਗੁਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

ਸਤਿਕਾਰਤ ਕੰਗ ਸਾਹਿਬ! ਗ਼ਜ਼ਲ ਬਹੁਤ ਹੀ ਜ਼ਿਅਦਾ ਖ਼ੂਬਸੂਰਤ ਹੈ...ਮੈਨੂੰ ਇਹ ਸ਼ਿਅਰ ਬਹੁਤ ਜ਼ਿਆਦਾ ਪਸੰਦ ਆਏ...
ਜੁਗਨੂੰ ਹੀ ਲੜਦੇ ਨੇ ਰੋਜ਼ ਹਨ੍ਹੇਰੇ ਨਾਲ਼।
ਦੀਵੇ ਚਿਪਕੇ ਬੈਠੇ ਰਹਿਣ ਬਨੇਰੇ ਨਾਲ਼।
----
ਭਟਕਣ ਪਿੱਛੋਂ ਏਧਰ ਓਧਰ ਸਾਰਾ ਦਿਨ
ਮੇਰਾ ਸਾਇਆ ਲਿਪਟ ਗਿਆ ਫਿਰ ਮੇਰੇ ਨਾਲ਼।
----
ਸੋਚਦਿਆਂ ਦਿਨ ਬੀਤ ਗਿਆ ਕਿ ਕੱਲ੍ਹ ਰਾਤੀਂ,
ਇਕ ਜੁਗਨੂੰ ਕਿਉਂ ਭਟਕ ਰਿਹਾ ਸੀ ਮੇਰੇ ਨਾਲ਼?
---
ਇਕ ਦਿਨ ਪੰਛੀ ਉਤਰਨਗੇ ਚੋਗਾ ਤਾਂ ਪਾ
ਮਿੱਟੀ ਦੇ ਕੁੱਝ ਪੰਛੀ ਰੱਖ ਬਨੇਰੇ ਨਾਲ਼।
after reading this sheyer I was like Wao! Wao! Bahut khoob! ਮੇਰੀਆਂ ਮਨ-ਪਸੰਦੀਦਾ ਗ਼ਜ਼ਲਾਂ 'ਚ ਸ਼ਾਮਲ ਹੋ ਗਈ ਇਹ ਗ਼ਜ਼ਲ ਵੀ!ਬਹੁਤ-ਬਹੁਤ ਮੁਬਾਰਕਾਂ!

ਤਮੰਨਾ

ਤਨਦੀਪ 'ਤਮੰਨਾ' said...

ਕੰਗ ਜੀ ਨੂੰ ਏਨੀ ਸੋਹਣੀ ਗ਼ਜ਼ਲ ਕਹਿਣ ਤੇ ਵਧਾਈਆਂ!
ਜੁਗਨੂੰ ਹੀ ਲੜਦੇ ਨੇ ਰੋਜ਼ ਹਨ੍ਹੇਰੇ ਨਾਲ਼।
ਦੀਵੇ ਚਿਪਕੇ ਬੈਠੇ ਰਹਿਣ ਬਨੇਰੇ ਨਾਲ਼।
ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ
ਤਮੰਨਾ

ਤਨਦੀਪ 'ਤਮੰਨਾ' said...

ਕੰਗ ਸਾਹਿਬ ਦੀ ਸਾਰੀ ਗ਼ਜ਼ਲ ਬਹੁਤ ਸੋਹਣੀ ਹੈ, ਪਰ ਇਸ ਸ਼ਿਅਰ 'ਚ ਆਸ ਦੀ ਕਿਰਨ ਜਿਹੜਾ ਚਾਨਣ ਬਿਖੇਰ ਗਈ ਹੈ, ਓਹਦਾ ਜਵਾਬ ਨਹੀਂ...
ਇਕ ਦਿਨ ਪੰਛੀ ਉਤਰਨਗੇ ਚੋਗਾ ਤਾਂ ਪਾ
ਮਿੱਟੀ ਦੇ ਕੁੱਝ ਪੰਛੀ ਰੱਖ ਬਨੇਰੇ ਨਾਲ਼।
ਸ਼ੁੱਭ ਇੱਛਾਵਾਂ ਸਹਿਤ
ਰਵੀਇੰਦਰ
ਇੰਡੀਆ
===========

ਰਵੀਇੰਦਰ ਜੀ..ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ, ਬਹੁਤ-ਬਹੁਤ ਸ਼ੁਕਰੀਆ! ਫੇਰੀ ਪਾਉਂਦੇ ਰਹਿਣਾ।
ਤਮੰਨਾ