ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 14, 2008

ਜਸਵੀਰ ਝੱਜ - ਗੀਤ

ਦੋਸਤੋ! ਅੱਜ ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਗਗਨਦੀਪ ਜੀ ਨੇ ਸਤਿਕਾਰਤ ਜਸਵੀਰ ਝੱਜ ਜੀ ਦਾ ਲਿਖਿਆ ਇੱਕ ਬੇਹੱਦ ਖ਼ੂਬਸੂਰਤ ਸਾਹਿਤਕ ਗੀਤ 'ਆਰਸੀ' ਤੇ ਸਾਂਝਾ ਕਰਨ ਲਈ ਭੇਜਿਆ ਹੈ। ਝੱਜ ਸਾਹਿਬ ਸਾਹਿਤ ਸਭਾ ਰਾਮਪੁਰ ( ਪੰਜਾਬ ) ਦੇ ਮੌਜੂਦਾ ਜਰਨਲ ਸਕੱਤਰ ਹਨ। ਮੈਂ ਉਹਨਾਂ ਨੂੰ 'ਆਰਸੀ' ਦੇ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ ਅਦਬੀ ਮਹਿਫ਼ਿਲ ਚ ਖ਼ੁਸ਼ਆਮਦੀਦ ਆਖਦੀ ਹਾਂ। ਗਗਨਦੀਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ!

ਗੀਤ

ਗਮਲੇ ਚ ਲਾ ਕੇ, ਇਕ ਕੋਨੇ ਚ ਟਿਕਾ ਕੇ,

ਮੈਨੂੰ ਛੇੜਨਾ ਮਨ੍ਹਾ ਹੈ , ਲਿਖ ਚਿੱਤ ਪਰਚਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਨਾ ਕੋਈ ਖੇਡੂ ਡੰਡਾ ਡੁੱਕ, ਨਾ ਹੀ ਪੀਂਘ ਕਿਸੇ ਪਾਉਂਣੀ,

ਨਾ ਹੀ ਤਪਦੀ ਦੁਪਿਹਰ ਕਿਸੇ ਮੰਜੀ ਆਣ ਡਾਹੁਣੀ,

ਥੋਡੀ ਨਵੀਂ ਨਵੀਂ ਸੋਚ, ਕਹਿਰ ਮੇਰੇ ਤੇ ਵਰ੍ਹਾ ਤਾ।

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਨਾ ਹੀ ਕੋਇਲਾਂ ਗੀਤ ਗਾਉਂਣੇ ਨਾ ਹੀ ਵੱਗ ਹੇਠ ਬਹਿਣਾ,

ਅਸੀਂ ਸੂਰਜਾਂ ਤੋਂ ਪਰ੍ਹਾਂ ਸਦਾ ਨ੍ਹੇਰਿਆਂ ਚ ਰਹਿਣਾ,

ਤੁਸੀਂ ਕਮਰਾ ਸਜਾ ਕੇ ਮੈਨੂੰ ਪੱਟ ਕੇ ਵਗਾਹ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਕਿਸੇ ਖੁੱਲ੍ਹੀ ਥਾਂ ਤੇ ਹੁੰਦਾ ਕਿੰਨਾ ਆਉਂਣਾ ਸੀ ਨਜ਼ਾਰਾ,

ਲੋਕਾਂ ਆਖਣਾ ਸੀ ਦੇਖੋ ਇਹ ਹੈ ਬੋਹੜ ਕਿੱਡਾ ਭਾਰਾ,

ਆਪ ਕਰਗੇ ਤਰੱਕੀ ਮੈਨੂੰ ਬੌਣਾ ਜਿਹਾ ਬਣਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਲੱਭਿਓ ਨਵੇਂ ਦਿਸਹੱਦੇ ਮੌਜਾਂ ਰੱਜ ਰੱਜ ਮਾਣੋ,

ਭਾਵੇਂ ਕਰੋ ਮਨ ਆਈਆਂ ਹੱਕ ਦੂਜੇ ਦਾ ਵੀ ਜਾਣੋ,

ਕਰ ਝੱਜ ਨੂੰ ਇਸ਼ਾਰਾ ਉਹਤੋਂ ਗੀਤ ਲਿਖਵਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

----

ਗਮਲੇ ਚ ਲਾ ਕੇ, ਇਕ ਕੋਨੇ ਚ ਟਿਕਾ ਕੇ,

ਮੈਨੂੰ ਛੇੜਨਾ ਮਨ੍ਹਾ ਹੈ , ਲਿਖ ਚਿੱਤ ਪਰਚਾ ਤਾ

ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ਤਾ।

5 comments:

ਤਨਦੀਪ 'ਤਮੰਨਾ' said...

Respected Jhajj saheb..tuhada geet enna ku khoobsurat hai ke main ajj pata ni kinni vaar parheya te iss nu maaneya hai. Ajoki ghattiya tukbandi de mahual ch bahut ghatt sahitak geet likhey jaa rahey ne.

Par tuhada eh geet mere cheteyaan ch ovein hi khushboo bikherda rahega...jivein ajj takk main Respected uncle Santokh Dhaliwal ji da geet zubani yaad kari phirdi haan...

ਗਮਲੇ ਚ ਲਾ ਕੇ, ਇਕ ਕੋਨੇ ਚ ਟਿਕਾ ਕੇ,
“ਮੈਨੂੰ ਛੇੜਨਾ ਮਨ੍ਹਾ ਹੈ ”, ਲਿਖ ਚਿੱਤ ਪਰਚਾ ‘ਤਾ।
ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ‘ਤਾ।
----
ਨਾ ਕੋਈ ਖੇਡੂ ਡੰਡਾ ਡੁੱਕ, ਨਾ ਹੀ ਪੀਂਘ ਕਿਸੇ ਪਾਉਂਣੀ,
ਨਾ ਹੀ ਤਪਦੀ ਦੁਪਿਹਰ ਕਿਸੇ ਮੰਜੀ ਆਣ ਡਾਹੁਣੀ,
ਥੋਡੀ ਨਵੀਂ ਨਵੀਂ ਸੋਚ, ਕਹਿਰ ਮੇਰੇ ਤੇ ਵਰ੍ਹਾ ‘ਤਾ।
ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ‘ਤਾ।
Marvellous!!
----
ਕਿਸੇ ਖੁੱਲ੍ਹੀ ਥਾਂ ਤੇ ਹੁੰਦਾ ਕਿੰਨਾ ਆਉਂਣਾ ਸੀ ਨਜ਼ਾਰਾ,
ਲੋਕਾਂ ਆਖਣਾ ਸੀ ਦੇਖੋ ਇਹ ਹੈ ਬੋਹੜ ਕਿੱਡਾ ਭਾਰਾ,
ਆਪ ਕਰਗੇ ਤਰੱਕੀ ਮੈਨੂੰ ਬੌਣਾ ਜਿਹਾ ਬਣਾ ‘ਤਾ।
ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ‘ਤਾ।
Bahut khoob!!
---
Enna sohna geet likhan te tuhanu bahut bahut mubarakaan..te Aarsi te sabh naal sanjha karn bhejan layee Gagandeep ji da behadd shukriya.
Tuhadiaan hor likhtan di udeek rahegi.

Tamanna

ਤਨਦੀਪ 'ਤਮੰਨਾ' said...

Perfect and eloquent words. Great sahitak geet. I must congratulate the writer.

Satwinder Singh
United Kingdom
=========

Thank you Satwindr ji.

Tamanna

ਗੁਰਦਰਸ਼ਨ 'ਬਾਦਲ' said...

ਪਿਆਰੇ ਜਸਵੀਰ ਝੱਜ ਜੀ! ਸਵਾਗਤ ਹੈ ਜਨਾਬ! ਤਨਦੀਪ ਨੇ ਜਦੋਂ ਮੈਨੂੰ ਦੱਸਿਆ ਕਿ ਬੇਟੇ ਗਗਨਦੀਪ ਨੇ ਤੁਹਾਡਾ ਗੀਤ ਭੇਜਿਆ ਹੈ ਤਾਂ ਬਹੁਤ ਖੁਸ਼ੀ ਹੋਈ। ਮੈਂ ਕਈ ਵਾਰ ਗੀਤ ਪੜ੍ਹਿਆ,ਕਮਾਲ ਦਾ ਸਾਹਿਤਕ ਗੀਤ ਹੈ।

ਗਮਲੇ ਚ ਲਾ ਕੇ, ਇਕ ਕੋਨੇ ਚ ਟਿਕਾ ਕੇ,
“ਮੈਨੂੰ ਛੇੜਨਾ ਮਨ੍ਹਾ ਹੈ ”, ਲਿਖ ਚਿੱਤ ਪਰਚਾ ‘ਤਾ।
ਮੇਰੀ ਖੋਹ ਕੇ ਆਜ਼ਾਦੀ ਮੈਨੂੰ ਕੱਚ ਵਿੱਚ ਪਾ ‘ਤਾ।
ਵਾਹ!ਵਾਹ!

ਮੁਬਾਰਕਾਂ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ
==========

BASANT said...

Eh geet vakia hi bahut lajvab hai,
J Gagandeep sir ehna bolan nu kise singer ton sangeet dua sakan ta sone te suhagey vali gal hovegi.
.
.
.
Basant
Nawan Shahar
Punjab

ਤਨਦੀਪ 'ਤਮੰਨਾ' said...

ਬੇਟਾ ਤਨਦੀਪ, ਝੱਜ ਜੀ ਦਾ ਲਿਖਿਆ ਇਹ ਗੀਤ ਵਾਕਿਆ ਹੀ ਬਹੁਤ ਸੋਹਣਾ ਹੇ ਤੇ ਅੱਜ-ਕੱਲ੍ਹ ਚੱਲਦੀ ਲੱਚਰ ਗੀਤਕਾਰੀ ਦੇ ਮੂੰਹ ਤੇ ਕਰਾਰੀ ਚਪੇੜ ਹੈ!ਇਹਨਾਂ ਨੂੰ ਮੁਬਾਰਕਾਂ।

ਇੰਦਰਜੀਤ ਸਿੰਘ
ਕੈਨੇਡਾ
=======
ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ!
ਤਮੰਨਾ