ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, December 21, 2008

ਸੁੱਖੀ ਧਾਲੀਵਾਲ - ਗ਼ਜ਼ਲ

ਗ਼ਜ਼ਲ

ਕਿੰਝ ਕਰੇ ਕੋਈ ਰਾਖੀ ਘਰ ਦੀਆਂ ਕੰਧਾਂ ਦੀ ।

ਚਾਰੇ ਪਾਸੇ ਠਾਹ ਠਾਹ ਠਾਹ ਠਾਹ ਬੰਬਾਂ ਦੀ ।

----

ਜਦ ਵੀ ਤੋਰਾਂ ਗੱਲ ਮੈ ਕਿਧਰੇ ਅਮਨਾਂ ਦੀ,

ਉਹ ਲੈ ਬੈਠਣ ਅੱਗੋਂ ਸਾਖੀ ਜੰਗਾਂ ਦੀ ।

----

ਫਿੱਕੀ ਪੈ ਗਈ ਕਿਸੇ ਸੁਹਾਗਣ ਦੀ ਮਹਿੰਦੀ,

ਗੂੰਗੀ ਹੋ ਗਈ ਛਣ ਛਣ ਉਹਦੀਆਂ ਵੰਗਾਂ ਦੀ ।

----

ਦਿਲ ਮੇਰਾ ਕੁਝ ਹੋਰ ਤੇ ਭੇਜਾ ਹੋਰ ਕਹੇ,

ਆਪਸ ਵਿਚ ਨਾ ਬਣਦੀ ਇਹਨਾਂ ਅੰਗਾਂ ਦੀ ।

----

ਸੁੱਖੀ ਵਰਗਿਆਂ ਕੀ ਭਰਨੇ ਢਿੱਡ ਭੁੱਖਿਆਂ ਦੇ,

ਇਹ ਜੁੰਡਲੀ ਤਾਂ ਆਪ ਏ ਭੁੱਖਿਆਂ, ਨੰਗਾਂ ਦੀ ।

2 comments:

ਤਨਦੀਪ 'ਤਮੰਨਾ' said...

respected Sukhi ji...ghazal bahut hi khoobsurat hai..mubarakbaad kabool karo..mainu eh sheyer bahut hi pyaare laggey..
ਦਿਲ ਮੇਰਾ ਕੁਝ ਹੋਰ ਤੇ ਭੇਜਾ ਹੋਰ ਕਹੇ,
ਆਪਸ ਵਿਚ ਨਾ ਬਣਦੀ ਇਹਨਾਂ ਅੰਗਾਂ ਦੀ ।
=======
ਜਦ ਵੀ ਤੋਰਾਂ ਗੱਲ ਮੈ ਕਿਧਰੇ ਅਮਨਾਂ ਦੀ,
ਉਹ ਲੈ ਬੈਠਣ ਅੱਗੋਂ ਸਾਖੀ ਜੰਗਾਂ ਦੀ ।
Ghazal sabh naal sanjhi karn layee ikk vaar pher shukriya.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ...ਸੁੱਖੀ ਜੀ ਦੀ ਗ਼ਜ਼ਲ ਦਾ ਇਹ ਸ਼ਿਅਰ ਬਹੁਤ ਵਧੀਆ ਲੱਗਿਆ:
ਜਦ ਵੀ ਤੋਰਾਂ ਗੱਲ ਮੈ ਕਿਧਰੇ ਅਮਨਾਂ ਦੀ,
ਉਹ ਲੈ ਬੈਠਣ ਅੱਗੋਂ ਸਾਖੀ ਜੰਗਾਂ ਦੀ ।

ਹਰਪ੍ਰੀਤ
ਕੈਨੇਡਾ
=======
ਸ਼ੁਕਰੀਆ ਹਰਪ੍ਰੀਤ ਜੀ!
ਤਮੰਨਾ