ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 3, 2008

ਦਰਸ਼ਨ ਦਰਵੇਸ਼ - ਨਜ਼ਮ

ਮੈਂ ਤੈਨੂੰ ਕਹਿੰਦਾ ਹਾਂ...
ਨਜ਼ਮ

ਨਿੱਤਰੀ ਜਿਹੀ
ਨਜ਼ਰ ਵਾਲੀਏ!
ਤੈਨੂੰ
ਮੇਰੀਆਂ ਨਿਸ਼ਾਨੀਆਂ ਦੀ ਸਹੁੰ!
ਮੇਰਿਆਂ ਅਹਿਸਾਸਾਂ ਦੇ
ਹਾਣ ਦੀ ਹੋ ਕੇ ਰਹੀਂ
ਕਿਤੇ
ਤਲ਼ੀਆਂ ‘ਚ ਲੈ ਕੇ
ਤੇਰਾ ਚਿਹਰਾ ਪਲ਼ੋਸਦਾ
ਮੈਂ ਆਪਣੇ
ਚਿਹਰੇ ਤੇ
ਜ਼ਖਮ ਨਾ ਸਿਰਜ ਲਵਾਂ !

ਇਸ ਵੇਲੇ
ਮੈਂ....
ਤੈਨੂੰ
ਆਪਣੇ ਕਿਨਾਰੇ ਦੀ ਠੰਡਕ
ਮਹਿਸੂਸਦਾ ਹਾਂ!
ਤੇਰੇ ਹੀ ਹਾਸਿਆਂ ‘ਚ
ਛਣਕਣਾ ਚਾਹੁੰਦਾ ਹਾਂ!
ਹੱਥਾਂ ‘ਚ ਪਰਚਣਾ ਚਾਹੁੰਦਾ ਹਾਂ !

ਮੈਂ ਕਦੇ ਨਹੀਂ ਚਾਹਿਆ
ਕਿ
ਚੁੱਪ ਦੇ ਸਹਿਮ ਹੇਠ
ਧੁਖਦਾ ਰਹਾਂ
ਜਦ ਵੀ
ਚੁੱਪ ਨੇ
ਮੈਨੂੰ ਕੋਲ ਬਿਠਾਇਐ
ਤਾਂ ਮੇਰੇ ਸਾਹਵੇਂ
ਤੇਰੇ ਗਲ ਦੀ ਤਵੀਤੀ
ਮੁਸਕਰਾਉਂਣ ਲੱਗ ਪੈਂਦੀ ਹੈ
ਤੇ ਮੈਂ.......
ਮੈਂ......
ਮੁਜ਼ਰਿਮ ਬਣਨ ਤੋਂ ਪਹਿਲਾਂ
ਤੈਨੂੰ ਹਾਕ ਮਾਰ ਦਿੰਦਾ ਹਾਂ!

ਜਦ ਤੁਰਦੇ ਹਾਂ......
................
ਤਾਂ ਆਪਾਂ
ਖ਼ਿਆਲਾਂ ‘ਚ ਨਹੀਂ........
ਧਰਤੀ ਤੇ ਤੁਰਦੇ ਹਾਂ !
ਜਦ ਅਹਿਸਾਸਾਂ ਦਾ
ਨਿੱਘ ਬਣਦੇ ਹਾਂ
ਤਾਂ ਬਿਨ ਬੋਲਿਆਂ......
ਪੌਣਾਂ ਨੂੰ
ਚੁੰਮਣ ਲੱਗ ਪੈਂਦੇ ਹਾਂ
ਖ਼ਿਆਲਾਂ ਦੀ ਤੋਰ ਤਾਂ
ਹਰ ਕੋਈ ਜਰ ਲਵੇਗਾ.......
..................ਪੌਣਾਂ ਨੇ ਚੁੰਮਣ
ਬਰਦਾਸ਼ਤ ਨਾ ਕੀਤੇ
ਤਾਂ ਅਸੀਂ
ਪੌਣਾਂ ਦੇ ਗਿਲਿਆਂ ਸੰਗ
ਰਚਾਉਂਦੇ ਹੀ ਰਹਿ ਜਾਣਾ ਹੈ
-ਸੰਵਾਦ!!

ਮੈਂ ਤੈਨੂੰ ਕਹਿੰਦਾ ਹਾਂ
ਤੂੰ ਇੱਥੇ ਹੀ
ਮੇਰੇ ਵਿਸ਼ਵਾਸ ਦੇ
ਪਾਣੀਆਂ ‘ਚ ਤੈਰਦੀ ਰਹਿ
ਤੇ-
ਆਪਣੇ ਚਿਹਰੇ ਦੇ
‘ਅਕਸ' ਨੂੰ
ਪਾਣੀਆਂ ‘ਚ ਟਿਕਾ ਕੇ ਤਾਂ ਵੇਖ
ਤੈਨੂੰ.........
ਤੇਰੀ ਰੂਹ ਦੇ ਨਕਸ਼
ਨਜ਼ਰ ਆਉਣਗੇ !
ਮਨ ਦਾ ਸੂਰਜਮੁਖੀ
ਟਹਿਕਿਆ ਮਿਲੇਗਾ!

ਟਿਕੇ ਪਾਣੀਆਂ ‘ਚ
ਹੱਥ ਮਾਰਨ ਨਾਲ
ਤੈਨੂੰ ਰਾਗ ਤਾਂ ਸੁਣੇਗਾ.......
............ਮੇਰੀਆਂ ਨਿਸ਼ਾਨੀਆਂ ਦਾ
ਸਾਜ਼...................
ਖ਼ੁਦਕੁਸ਼ੀ ਕਰ ਗਿਆ ਹੋਵੇਗਾ!
........................
ਉਦੋਂ ਤੂੰ ਹੁਬਕੀਂ-ਹੁਬਕੀਂ ਰੋਏਂਗੀ!
........................
ਤੇਰੀ ਉੱਛਲੀ ਹੋਈ ਨਜ਼ਰ
ਤੇ ਖੁਰਦੇ ਹੋਏ ਚਿਹਰੇ ਨੂੰ
ਤਲੀਆਂ ‘ਚ ਲੈ ਕੇ
ਪਲੋਸਦਾ.........
ਮੈਂ...........
ਆਪਣੇ ਚਿਹਰੇ ਤੇ ਜ਼ਖ਼ਮ
ਸਿਰਜ ਰਿਹਾ ਹੋਵਾਂਗਾ !!

5 comments:

ਤਨਦੀਪ 'ਤਮੰਨਾ' said...

ਦਰਵੇਸ਼ ਸਾਹਿਬ ਦੀਆਂ ਸਾਰੀਆਂ ਨਜ਼ਮਾਂ ਬਹੁਤ ਵਧੀਆ ਹੁੰਦੀਆਂ ਹਨ। ਚਿੰਤਨ ਦਾ ਹਿੱਸਾ ਬਣਦੀ ਕੁੜੀ ਦਾ ਜੋ ਜ਼ਿਕਰ ਇਹਨਾਂ ਦੀਆ ਨਜ਼ਮਾਂ 'ਚ ਹੈ, ਮੇਰੇ ਖ਼ਿਆਲ ਕਿਸੇ ਹੋਰ ਪੰਜਾਬੀ ਲੇਖਕ ਦੀਆਂ ਲਿਖਤਾਂ 'ਚੋਂ ਲੱਭਣਾ ਔਖਾ ਹੈ। ਕੀ ਇਹ ਕੁੜੀ ਸਿਰਫ਼ ਨਜ਼ਮਾਂ 'ਚ ਹੀ ਜਿਉਂਦੀ ਹੈ? ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਆਰਸੀ ਤੇ ਇਹਨਾਂ ਦੀਆਂ ਲਿਖਤਾਂ ਪਾ ਰਹੇ ਹੋਂ। ਤਮੰਨਾ ਜੀ ਤੁਸੀਂ ਆਪਣੀਆਂ ਰਚਨਾਵਾਂ ਘੱਟ ਕਿਉਂ ਲਾਉਂਦੇ ਹੋਂ? ਮੈਂ ਤਾਂ ਤੁਹਾਡੀਆਂ ਨਜ਼ਮਾਂ ਦਾ ਵੀ ਬੜਾ ਫੈਨ ਹਾਂ।

ਸ਼ੁੱਭ ਇੱਛਾਵਾਂ ਭੇਜਦਾ ਹੋਇਆ
ਕੁਲਜੀਤ ਸੰਧੂ
ਗ਼ੂ.ਐੱਸ.ਏ.
===============
ਸਤਿਕਾਰਤ ਕੁਲਜੀਤ ਸੰਧੂ ਸਾਹਿਬ! ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ। 'ਚਿੰਤਨ ਦਾ ਹਿੱਸਾ ਬਣਨ ਵਾਲ਼ੀ ਕੁੜੀ' ਬਾਰੇ ਜਵਾਬ ਤਾਂ ਦਰਵੇਸ਼ ਸਾਹਿਬ ਹੀ ਦੇ ਸਕਦੇ ਨੇ, ਉਹਨਾਂ ਨੂੰ ਹੀ ਪੁੱਛ ਲੈਂਦੇ ਆਂ। ਇਹ ਆਰਸੀ ਅਤੇ ਆਰਸੀ ਦੇ ਪਾਠਕਾਂ ਦੀ ਖ਼ੁਸ਼ਕਿਸਮਤੀ ਹੈ ਕਿ ਦਰਵੇਸ਼ ਜੀ ਰੁਝੇਵਿਆਂ 'ਚੋਂ ਵਕਤ ਕੱਢ ਕੇ ਏਨੀਆਂ ਸੋਹਣੀਆਂ ਨਜ਼ਮਾਂ ਭੇਜਦੇ ਨੇ। ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਰਹੀ ਮੇਰੀਆਂ ਨਜ਼ਮਾਂ ਦੀ ਗੱਲ..ਕੋਸ਼ਿਸ ਕਰਾਂਗੀ..ਜਲਦ ਹੀ ਕੁੱਝ ਨਾ ਕੁੱਝ ਪੋਸਟ ਕਰਨ ਦੀ। ਆਰਸੀ ਤੇ ਫੇਰੀ ਪਾਉਂਦੇ ਤੇ ਸੁਝਾਅ ਭੇਜਦੇ ਰਹਿਣਾ।

ਅਦਬ ਸਹਿਤ
ਤਮੰਨਾ

Writer-Director said...

Thanks kuljit ji, Till now she is everytime live in my thinkings, dreams.....and she knows very well who is she? I am rising again for her inspiration. She always and every moment gives me lot of energy.
Darshan Darvesh
Punjab

ਤਨਦੀਪ 'ਤਮੰਨਾ' said...

Darvesh ji...nazam behadd khoobsurat hai...tuhadi har nazam da ikk ikk lafz navi nazam da aaghaz hunda hai...ikk bujharat di tarah..I have seen a very few versatile writers like you. Your poems are multidimentional.

ਜਦ ਵੀ
ਚੁੱਪ ਨੇ
ਮੈਨੂੰ ਕੋਲ ਬਿਠਾਇਐ
ਤਾਂ ਮੇਰੇ ਸਾਹਵੇਂ
ਤੇਰੇ ਗਲ ਦੀ ਤਵੀਤੀ
ਮੁਸਕਰਾਉਂਣ ਲੱਗ ਪੈਂਦੀ ਹੈ
ਤੇ ਮੈਂ.......
ਮੈਂ......
ਮੁਜ਼ਰਿਮ ਬਣਨ ਤੋਂ ਪਹਿਲਾਂ
ਤੈਨੂੰ ਹਾਕ ਮਾਰ ਦਿੰਦਾ ਹਾਂ!

Awesome!!

ਆਪਣੇ ਚਿਹਰੇ ਦੇ
‘ਅਕਸ' ਨੂੰ
ਪਾਣੀਆਂ ‘ਚ ਟਿਕਾ ਕੇ ਤਾਂ ਵੇਖ
ਤੈਨੂੰ.........
ਤੇਰੀ ਰੂਹ ਦੇ ਨਕਸ਼
ਨਜ਼ਰ ਆਉਣਗੇ !
ਮਨ ਦਾ ਸੂਰਜਮੁਖੀ
ਟਹਿਕਿਆ ਮਿਲੇਗਾ!

Excellent!! Main bahut shukarguzaar haan tuhadi ke tussi zindagi de filmi safar ch enney busy hon de bavjood, meri request kade nahin morhdey te jhatt Aarsi layee nazam bhej dindey hon....mere vaad yaad karwaun ton pehlan hi...:)

Tamanna

ਤਨਦੀਪ 'ਤਮੰਨਾ' said...

ਦਰਵੇਸ਼ ਸਾਹਿਬ ਜੀ!
ਤੁਹਾਡੀਆਂ ਸਾਰੀਆਂ ਕਵਿਤਾਵਾਂ ਬਹੁਤ ਹੀ ਵਧੀਆ ਤੇ ਭਿੰਨ ਹੁੰਦੀਆਂ ਹਨ। ਆਰਸੀ ਤੇ ਤੁਹਾਨੂੰ ਪੜ੍ਹਨ ਦਾ ਮੇਰਾ ਪਹਿਲਾ ਮੌਕਾ ਹੈ।

ਸਨੇਹੀ
ਜਗਤਾਰ ਸਿੰਘ ਬਰਾੜ
ਕੈਨੇਡਾ
=============
Thank you Uncle ji.
Tamanna

ਤਨਦੀਪ 'ਤਮੰਨਾ' said...

ਬਾਈ ਦਰਵੇਸ਼..ਤੁਸੀਂ ਹੱਸਦੇ ਰਹੋ ਤੇ ਤੁਹਾਡੇ ਚਿੰਤਨ 'ਚ ਵਸਦੀ ਕੁੜੀ ਸਲਾਮਤ ਰਹੇ,ਜ਼ਖ਼ਮ ਨਹੀਂ ,ਨਜ਼ਮਾਂ ਦੀ ਸਿਰਜਣਾ ਕਰੋ!ਤੁਹਾਡੇ ਖ਼ਿਆਲਾਂ ਦੀ ਸਲਾਮਤੀ ਦੀ ਦੁਆ ਮੰਗਦਾ ਹਾਂ!
ਤਮੰਨਾ ਜੀ ਆਰਸੀ ਪੜ੍ਹਨ ਦੀ ਐਸੀ ਆਦਤ ਪੈ ਗਈ ਹੈ ਕਿ ਹੁਣ ਨਈਂ ਛੁੱਟਦੀ!

ਮਨਧੀਰ ਭੁੱਲਰ
ਕੈਨੇਡਾ
========
ਸ਼ੁਕਰੀਆ ਮਨਧੀਰ ਜੀ, ਤੁਹਾਡੀਆਂ ਦੁਆਵਾਂ ਦੁਗਣੀਆਂ ਚੌਗੁਣੀਆਂ ਹੋ ਕਿ ਦਰਵੇਸ਼ ਜੀ ਦੀਆਂ ਨਜ਼ਮਾਂ ਨੂੰ ਲੱਗਣ..ਆਮੀਨ!

ਤਮੰਨਾ