ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 27, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਚੰਨ, ਤਾਰੇ ਤੇ ਫ਼ਿਜ਼ਾ ਦੀ ਦੋਸਤੀ।

ਨਾਲ਼ ਮਹਿਕਾਂ ਦੇ ਹਵਾ ਦੀ ਦੋਸਤੀ।

----

ਅੱਖਰਾਂ ਤੋਂ ਸ਼ਬਦ ਉਪਜੇ ਨੇ ਤਦੇ,

ਅੱਖਰਾਂ ਦੀ ਹੈ ਬਲਾ ਦੀ ਦੋਸਤੀ ।

----

ਦੋ ਕਦਮ ਕੀ ਨਾਲ਼ ਗ਼ੁਰਬਤ ਦੇ ਤੁਰੇ,

ਬਣ ਗਈ ਪੱਕੀ ਸਦਾ ਦੀ ਦੋਸਤੀ।

----

ਚੰਦ-ਮੱਥੇ ਦਾਗ਼ ਲਾਇਆ ਹੈ ਤਦੇ,

ਕੁਹਜ ਵੀ ਮਾਣੇ ਕਜ਼ਾ ਦੀ ਦੋਸਤੀ।

----

ਵਕ਼ਤ ਦੇ ਮੁੜਨੇ ਦੀ ਝੂਠੀ ਆਸ ਹੈ,

ਅੱਖ, ਹੰਝੂ, ਅਲਵਿਦਾ ਦੀ ਦੋਸਤੀ।

----

ਸੋਚ! ਮਰਜੂ ਸੋਚ, ਜੇ ਕਰ ਹੋ ਗਈ,

ਜ਼ਿੰਦਗੀ ਦੀ ਤੇ ਕਜ਼ਾ ਦੀ ਦੋਸਤੀ।

----

ਭਾਗ ਚੰਗੇ ਹੋਣ ਜੇਕਰ ਬਾਦਲਾ!

ਆਦਮੀ ਮਾਣੇ ਖ਼ੁਦਾ ਦੀ ਦੋਸਤੀ।

4 comments:

ਤਨਦੀਪ 'ਤਮੰਨਾ' said...

ਬਾਦਲ ਸਾਹਿਬ! ਗ਼ਜ਼ਲ ਬੇਹੱਦ ਖ਼ੂਬਸੂਰਤ ਹੈ..ਮੁਬਾਰਕਾਂ ਕਬੂਲ ਕਰੋ!
ਮੈਨੂੰ ਆਹ ਸ਼ਿਅਰ ਬਹੁਤ ਪਸੰਦ ਆਏ...

ਚੰਨ, ਤਾਰੇ ਤੇ ਫ਼ਿਜ਼ਾ ਦੀ ਦੋਸਤੀ।
ਨਾਲ਼ ਮਹਿਕਾਂ ਦੇ ਹਵਾ ਦੀ ਦੋਸਤੀ।
----
ਅੱਖਰਾਂ ਤੋਂ ਸ਼ਬਦ ਉਪਜੇ ਨੇ ਤਦੇ,
ਅੱਖਰਾਂ ਦੀ ਹੈ ਬਲਾ ਦੀ ਦੋਸਤੀ ।
---
ਚੰਦ-ਮੱਥੇ ਦਾਗ਼ ਲਾਇਆ ਹੈ ਤਦੇ,
ਕੁਹਜ ਵੀ ਮਾਣੇ ਕਜ਼ਾ ਦੀ ਦੋਸਤੀ।
----
ਵਕ਼ਤ ਦੇ ਮੁੜਨੇ ਦੀ ਝੂਠੀ ਆਸ ਹੈ,
ਅੱਖ, ਹੰਝੂ, ਅਲਵਿਦਾ ਦੀ ਦੋਸਤੀ।
----
ਸੋਚ! ਮਰਜੂ ਸੋਚ, ਜੇ ਕਰ ਹੋ ਗਈ,
ਜ਼ਿੰਦਗੀ ਦੀ ਤੇ ਕਜ਼ਾ ਦੀ ਦੋਸਤੀ।
ਬਹੁਤ ਵਧੀਆ!
ਤਮੰਨਾ

ਤਨਦੀਪ 'ਤਮੰਨਾ' said...

ਬਾਦਲ ਸਾਹਿਬ ਦੀ ਹਰ ਗ਼ਜ਼ਲ ਦੀ ਤਰ੍ਹਾਂ ਇਹ ਗ਼ਜ਼ਲ ਵੀ ਪੁਖ਼ਤਾ ਗ਼ਜ਼ਲਗੋਈ ਦਾ ਨਮੂਨਾ ਹੈ। ਉਹਨਾਂ ਨੂੰ ਵਧਾਈਆਂ!
ਜਗਤਾਰ ਸਿੰਘ ਬਰਾੜ
ਕੈਨੇਡਾ।
==========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਬਾਦਲ ਜੀ! ਗ਼ਜ਼ਲ ਬਹੁਤ ਚੰਗੀ ਲੱਗੀ। ਇਹ ਸ਼ਿਅਰ ਬਹੁਤ ਸੋਹਣੇ ਹਨ:
ਅੱਖਰਾਂ ਤੋਂ ਸ਼ਬਦ ਉਪਜੇ ਨੇ ਤਦੇ,
ਅੱਖਰਾਂ ਦੀ ਹੈ ਬਲਾ ਦੀ ਦੋਸਤੀ ।
===
ਵਕ਼ਤ ਦੇ ਮੁੜਨੇ ਦੀ ਝੂਠੀ ਆਸ ਹੈ,
ਅੱਖ, ਹੰਝੂ, ਅਲਵਿਦਾ ਦੀ ਦੋਸਤੀ।
----
ਸੋਚ! ਮਰਜੂ ਸੋਚ, ਜੇ ਕਰ ਹੋ ਗਈ,
ਜ਼ਿੰਦਗੀ ਦੀ ਤੇ ਕਜ਼ਾ ਦੀ ਦੋਸਤੀ।

ਆਰਸੀ ਨਾਲ਼ ਜੁੜੇ ਸਾਰੇ ਨਵੇਂ ਲੇਖਕ ਵੀ ਵਧਾਈ ਦੇ ਪਾਤਰ ਹਨ।

ਇੰਦਰਜੀਤ ਸਿੰਘ
ਕੈਨੇਡਾ
==========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

Tamanna ji, I have been busy for the last few days. I opened Aarsi today and liked Badal ji ghazal a lot.

satwinder Singh
United Kingsom.
========
Thank you Satwinder ji.
Tamanna