ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 21, 2008

ਜਸਵੀਰ ਝੱਜ - ਗੀਤ

ਗੀਤ

ਜਦ ਮੈਂ ਪਿੰਡ ਤੋਂ ਆਇਆ ਸੀ,

ਪਹਿਲਾ ਖ਼ਤ ਪਿੰਡ ਨੂੰ ਪਾਇਆ ਸੀ,

ਖ਼ਤ ਪਾ ਕੇ ਮੈਂ ਪੁੱਛਿਆ ਹਾਲ ਕੀ

ਮੇਰੇ ਪਿੰਡ ਬੁਆਣੀ ਦਾ

ਮੇਰਾ ਚਿੱਤ ਨਹੀਂ ਲੱਗਦਾ,

ਪੁੱਛਿਆ ਹੀ ਜਾਣੀ ਦਾ !

----

ਪਹਿਲਾਂ ਪਹਿਲ ਖ਼ਤ ਆਉਂਦਾ ਸੀ,

ਤਾਂ ਹਰ ਜੀ ਸ਼ੁਕਰ ਮਨਾਉਂਦਾ ਸੀ

ਤੂੰ ਵਿਹਲਾ ਰਹਿ ਕੇ ਸਾਰਾ ਦਿਨ,

ਘੁੰਮ ਫਿਰ ਵਕਤ ਗਵਾਉਂਦਾ ਸੀ

ਪਰ ਹੁਣ ਤੰਦ ਹੈ ਕੁੱਝ ਸੌਖਾ ਹੋਇਆ

ਉਲ਼ਝੀ ਹੋਈ ਤਾਣੀ ਦਾ!

ਪਰ ਮੇਰਾ ਚਿੱਤ.....

----

ਫਿਰ ਖ਼ੁਸ਼ੀਆਂ ਦੇ ਸੀ ਖ਼ਤ ਆਉਂਦੇ,

ਘਰ ਸਭ ਅੱਛਾ ਸੀ ਲਿਖ ਪਾਉਂਦੇ

ਆਪਾਂ ਧਰੀ ਨਿਉਂ ਹੈ ਕੋਠੀ ਦੀ,

ਪਰ ਕੁੜੀ ਡੋਲੀ ਅਜੇ ਨਹੀਂ ਪਾਉਂਦੇ

ਬਾਕੀ ਜਿਵੇਂ ਕਹੇਂ ਤੂੰ ਉਵੇਂ ਕਰਾਂਗੇ,

ਕੀ ਲੇਖਾ ਤੇਰੀ ਮੱਤ ਸਿਆਣੀ ਦਾ!

ਪਰ ਮੇਰਾ ਚਿੱਤ........

----

ਫਿਰ ਕਿਸ ਚੰਦਰੇ ਨੇ ਨਜ਼ਰ ਲਾਈ,

ਕੋਈ ਸੁੱਖ ਦੀ ਚਿੱਠੀ ਨਾ ਆਈ

ਬੰਬ ਫਟਦੇ, ਗੋਲ਼ੀ ਚਲਦੀ ,

ਭਾਈ ਨੂੰ ਮਾਰ ਰਿਹੈ ਭਾਈ

ਇਥੇ ਖ਼ੂਨ ਵਹੇ ਦਰਿਆ ਬਣ ਕੇ,

ਤਿੱਪ ਮਿਲ਼ੇ ਨਾ ਪਾਣੀ ਦਾ!

ਪਰ ਮੇਰਾ ਚਿੱਤ......

----

ਹੁਣ ਨਾ ਘਰ ਦੇ ਚਿੱਠੀ ਪਾਉਂਦੇ ਨੇ,

ਬਸ ਫੋਨ ਕੁਵੇਲ਼ੇ ਫਿਰ ਆਉਂਦੇ ਨੇ

ਓਦੋਂ ਜਾਂਦਾ ਕਾਲ਼ਜਾ ਫੜਿਆ ਹੈ,

ਓਹ ਜਦ ਵੀ ਖ਼ਬਰ ਸੁਣਾਉਂਦੇ ਨੇ

ਰਿਸ਼ਤੇਦਾਰ ਕੋਈ ਮਿੱਤਰ ਬੇਲੀ,

ਜਾਂ ਫਿਰ ਵਿਛੜੇ ਹਾਣੀ ਦਾ!

ਮੇਰਾ ਚਿੱਤ ਨਹੀਂ ਲੱਗਦਾ,

ਪੁੱਛਿਆ ਹੀ ਜਾਣੀ ਦਾ।

4 comments:

ਗੁਰਦਰਸ਼ਨ 'ਬਾਦਲ' said...

ਪਿਆਰੇ ਝੱਜ ਜੀ, ਗੀਤ ਬਹੁਤ ਸੋਹਣਾ ਲੱਗਿਆ, ਮੁਬਾਰਕਬਾਦ ਕਬੂਲ ਕਰੋ!
ਪਹਿਲਾਂ ਪਹਿਲ ਖ਼ਤ ਆਉਂਦਾ ਸੀ,

ਤਾਂ ਹਰ ਜੀ ਸ਼ੁਕਰ ਮਨਾਉਂਦਾ ਸੀ।

ਤੂੰ ਵਿਹਲਾ ਰਹਿ ਕੇ ਸਾਰਾ ਦਿਨ,

ਘੁੰਮ ਫਿਰ ਵਕਤ ਗਵਾਉਂਦਾ ਸੀ।

ਪਰ ਹੁਣ ਤੰਦ ਹੈ ਕੁੱਝ ਸੌਖਾ ਹੋਇਆ

ਉਲ਼ਝੀ ਹੋਈ ਤਾਣੀ ਦਾ!

ਪਰ ਮੇਰਾ ਚਿੱਤ….....

----

ਫਿਰ ਖ਼ੁਸ਼ੀਆਂ ਦੇ ਸੀ ਖ਼ਤ ਆਉਂਦੇ,

ਘਰ ਸਭ ਅੱਛਾ ਸੀ ਲਿਖ ਪਾਉਂਦੇ ।

ਆਪਾਂ ਧਰੀ ਨਿਉਂ ਹੈ ਕੋਠੀ ਦੀ,

ਪਰ ਕੁੜੀ ਡੋਲੀ ਅਜੇ ਨਹੀਂ ਪਾਉਂਦੇ ।

ਬਾਕੀ ਜਿਵੇਂ ਕਹੇਂ ਤੂੰ ਉਵੇਂ ਕਰਾਂਗੇ,

ਕੀ ਲੇਖਾ ਤੇਰੀ ਮੱਤ ਸਿਆਣੀ ਦਾ!

ਪਰ ਮੇਰਾ ਚਿੱਤ........

ਬਹੁਤ ਖ਼ੂਬ!
ਤੁਹਾਡਾ
ਗੁਰਦੲਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

Respected Jhajj saheb! Geet bahut hi pyaar hai. Sabh naal share karn layee behadd shukriya.
ਪਹਿਲਾਂ ਪਹਿਲ ਖ਼ਤ ਆਉਂਦਾ ਸੀ,
ਤਾਂ ਹਰ ਜੀ ਸ਼ੁਕਰ ਮਨਾਉਂਦਾ ਸੀ।
ਤੂੰ ਵਿਹਲਾ ਰਹਿ ਕੇ ਸਾਰਾ ਦਿਨ,
ਘੁੰਮ ਫਿਰ ਵਕਤ ਗਵਾਉਂਦਾ ਸੀ।
ਪਰ ਹੁਣ ਤੰਦ ਹੈ ਕੁੱਝ ਸੌਖਾ ਹੋਇਆ
ਉਲ਼ਝੀ ਹੋਈ ਤਾਣੀ ਦਾ!
ਪਰ ਮੇਰਾ ਚਿੱਤ….....

----

ਫਿਰ ਖ਼ੁਸ਼ੀਆਂ ਦੇ ਸੀ ਖ਼ਤ ਆਉਂਦੇ,
ਘਰ ਸਭ ਅੱਛਾ ਸੀ ਲਿਖ ਪਾਉਂਦੇ ।
ਆਪਾਂ ਧਰੀ ਨਿਉਂ ਹੈ ਕੋਠੀ ਦੀ,
ਪਰ ਕੁੜੀ ਡੋਲੀ ਅਜੇ ਨਹੀਂ ਪਾਉਂਦੇ ।
ਬਾਕੀ ਜਿਵੇਂ ਕਹੇਂ ਤੂੰ ਉਵੇਂ ਕਰਾਂਗੇ,
ਕੀ ਲੇਖਾ ਤੇਰੀ ਮੱਤ ਸਿਆਣੀ ਦਾ!
ਪਰ ਮੇਰਾ ਚਿੱਤ........

Bahut khoob! Tuhada eh geet vi kamaal da hai. Mainu bahut pasand aayea. Mubarakbaad kabool karo.Keep it up!!

Tamanna

ਤਨਦੀਪ 'ਤਮੰਨਾ' said...

ਤਮੰਨਾ ਬੇਟਾ, ਝੱਜ ਸਾਹਿਬ ਦੇ ਦੋਵੇਂ ਗੀਤ ਬਹੁਤ ਵਧੀਆ ਨੇ!ਨਵੇਂ ਮੁੰਡਿਆਂ ਨੂੰ ਇਹਨਾਂ ਵਰਗੇ ਸੁਲ਼ਝੇ ਹੋਏ ਗੀਤਕਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ!

ਹੁਣ ਨਾ ਘਰ ਦੇ ਚਿੱਠੀ ਪਾਉਂਦੇ ਨੇ,
ਬਸ ਫੋਨ ਕੁਵੇਲ਼ੇ ਫਿਰ ਆਉਂਦੇ ਨੇ
ਓਦੋਂ ਜਾਂਦਾ ਕਾਲ਼ਜਾ ਫੜਿਆ ਹੈ,
ਓਹ ਜਦ ਵੀ ਖ਼ਬਰ ਸੁਣਾਉਂਦੇ ਨੇ
ਰਿਸ਼ਤੇਦਾਰ ਕੋਈ ਮਿੱਤਰ ਬੇਲੀ,
ਜਾਂ ਫਿਰ ਵਿਛੜੇ ਹਾਣੀ ਦਾ!
ਮੇਰਾ ਚਿੱਤ ਨਹੀਂ ਲੱਗਦਾ,
ਪੁੱਛਿਆ ਹੀ ਜਾਣੀ ਦਾ।

ਜਗਤਾਰ ਸਿੰਘ ਬਰਾੜ
ਕੈਨੇਡਾ
======
ਸ਼ੁਕਰੀਆ ਅੰਕਲ ਜੀ!
ਤਮੰਨਾ

ਤਨਦੀਪ 'ਤਮੰਨਾ' said...

ਜਸਵੀਰ ਝੱਜ ਦਾ ਗੀਤ ਬਹੁਤ ਸੋਹਣਾ ਹੈ!
ਸ਼ੁੱਭ ਕਾਮਨਾਵਾਂ ਨਾਲ਼

ਜਗਜੀਤ ਸਿੰਘ
ਯੂ.ਕੇ.
==========
ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ..ਸੁਕਰੀਆ ਜਗਜੀਤ ਜੀ..ਫੇਰੀ ਪਾਉਂਦੇ ਰਹਿਣਾ।

ਤਮੰਨਾ