ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, December 16, 2008

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਤਿਤਲੀ ਕਦੇ ਗੁਲਾਬ ਤੇ ਕਦੇ ਗੇਂਦੇ ਤੇ ਬਹਿ ਗਈ।

ਫੁੱਲਾਂ ਦੀ ਉਮਰ ਭਰ ਲਈ ਹੋ ਕੇ ਹੈ ਰਹਿ ਗਈ।

----

ਨੱਚੇ ਸੀ ਝੂਮ-ਝੂਮ ਕੇ ਮਹਿਕਾਂ ਦੇ ਕਾਫ਼ਲੇ,

ਮਸਤੀ ਚ ਪੌਣ ਸੀ ਜਦੋਂ ਫੁੱਲਾਂ ਨਾਲ਼ ਖਹਿ ਗਈ।

----

ਅੱਖਾਂ ਝੁਕਾ ਕੇ ਸ਼ਰਮ ਨਾ ਉਹ ਸੁਰਖ਼ ਹੋ ਗਏ,

ਸ਼ੀਸ਼ੇ ਦੀ ਅੱਖ ਕੀ ਪਤਾ ਕੀ ਗੱਲ ਕਹਿ ਗਈ।

----

ਇਕ ਪਲ ਵੀ ਸਹਿ ਸਕਾਂ ਨਾ ਮੈਂ ਮੌਸਮ ਉਦਾਸ ਨੂੰ,

ਤਿਤਲੀ ਪਤਾ ਨਹੀਂ ਕਿਵੇਂ ਪਤਝੜ ਨੂੰ ਸਹਿ ਗਈ।

----

ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ,

ਦਿਲ ਦੀ ਨਜ਼ਰ, ਨਜ਼ਰ ਨੂੰ ਹਰਿਕ ਬਾਤ ਕਹਿ ਗਈ।

----

ਉਸਦੇ ਖ਼ਿਆਲ ਵਿਚ ਮੇਰੀ ਹਰ ਸੋਚ ਇਉਂ ਲਹੀ,

ਮਛਲੀ ਜਿਵੇਂ ਕਿ ਨੀਰ ਦੀ ਹਰ ਤਹਿ ਚ ਲਹਿ ਗਈ।

2 comments:

ਤਨਦੀਪ 'ਤਮੰਨਾ' said...

Respected Dhillon saheb..behadd khoobsurat ghazal hai. I enjoyed reading and posting it a lot.
ਤਿਤਲੀ ਕਦੇ ਗੁਲਾਬ ‘ਤੇ ਕਦੇ ਗੇਂਦੇ ‘ਤੇ ਬਹਿ ਗਈ।
ਫੁੱਲਾਂ ਦੀ ਉਮਰ ਭਰ ਲਈ ਹੋ ਕੇ ਹੈ ਰਹਿ ਗਈ।
---
ਇਕ ਪਲ ਵੀ ਸਹਿ ਸਕਾਂ ਨਾ ਮੈਂ ਮੌਸਮ ਉਦਾਸ ਨੂੰ,
ਤਿਤਲੀ ਪਤਾ ਨਹੀਂ ਕਿਵੇਂ ਪਤਝੜ ਨੂੰ ਸਹਿ ਗਈ।
Bahut emotional karn wala khayal hai iss sheyer ch..mere favourites ch shamil ho geya.
----
ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ,
ਦਿਲ ਦੀ ਨਜ਼ਰ, ਨਜ਼ਰ ਨੂੰ ਹਰਿਕ ਬਾਤ ਕਹਿ ਗਈ।
Bahut khoob! Mubarakbad kabool karo!
Tamanna

ਗੁਰਦਰਸ਼ਨ 'ਬਾਦਲ' said...

ਪਿਆਰੇ ਪਾਲ ਜੀ! ਬਹੁਤ ਹੀ ਖ਼ੂਬਸੂਰਤ ਗ਼ਜ਼ਲ ਹੈ!ਤਨਦੀਪ ਨੂੰ ਅੱਜ ਇਹ ਗ਼ਜ਼ਲ ਬਹੁਤ ਚੰਗੀ ਲੱਗੀ ਤੇ ਆਰਸੀ 'ਚ ਸ਼ਾਮਿਲ ਕਰ ਦਿੱਤੀ।

ਅੱਖਾਂ ਝੁਕਾ ਕੇ ਸ਼ਰਮ ਨਾ’ ਉਹ ਸੁਰਖ਼ ਹੋ ਗਏ,
ਸ਼ੀਸ਼ੇ ਦੀ ਅੱਖ ਕੀ ਪਤਾ ਕੀ ਗੱਲ ਕਹਿ ਗਈ।
----
ਇਕ ਪਲ ਵੀ ਸਹਿ ਸਕਾਂ ਨਾ ਮੈਂ ਮੌਸਮ ਉਦਾਸ ਨੂੰ,
ਤਿਤਲੀ ਪਤਾ ਨਹੀਂ ਕਿਵੇਂ ਪਤਝੜ ਨੂੰ ਸਹਿ ਗਈ।
----
ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ,
ਦਿਲ ਦੀ ਨਜ਼ਰ, ਨਜ਼ਰ ਨੂੰ ਹਰਿਕ ਬਾਤ ਕਹਿ ਗਈ।
ਬਹੁਤ ਵਧੀਆ ! ਮੁਬਾਰਕਬਾਦ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ