ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 18, 2008

ਤਨਦੀਪ 'ਤਮੰਨਾ' - ਨਜ਼ਮ

ਦੋਸਤੋ! ਵਾਅਦੇ ਅਨੁਸਾਰ ਨਜ਼ਮ ਹਾਜ਼ਰ ਹੈ..ਅੱਗੇ...ਖ਼ੁਦਾ ਖ਼ੈਰ ਕਰੇ!

ਖ਼ੁਦਾ ਖ਼ੈਰ ਕਰੇ!
ਨਜ਼ਮ

ਮੈਂ ਸਰਸਰੀ ਪੱਛ ਬੈਠੀ:
“..ਕੀ ਹਾਲ-ਚਾਲ ਐ?”
ਤੇਰਾ ਜਵਾਬ ਸੀ ਕਿ..
“…ਜੋ ਅੱਗ ਲੱਗਣ ਤੋਂ ਬਾਅਦ
ਕਾਹ ਦੇ ਬੂਝਿਆਂ ਦਾ ਹੁੰਦੈ…!”
---
ਬੁੱਲ੍ਹ ਸੀਤੇ ਗਏ ਸੀ ਮੇਰੇ
ਕੁੱਝ ਪਲਾਂ ਦਾ ਸੱਨਾਟਾ
ਤੇਰਾ ਦਰਦ
ਮੇਰੀ ਰੂਹ ਹਵਾਲੇ ਕਰ ਗਿਆ ਸੀ
---
ਤੂੰ ਕਿਹਾ
“…ਚਾਹੇ ਗੱਲਾਂ ਨਾ ਕਰ…
ਪਰ…
ਹੁੰਘਾਰਾ ਤਾਂ ਦੇਹ....
... ਸ਼ਾਮ ਸੌਖੀ ਬੀਤ ਜਾਵੇ... !”
---
ਮੈਂ ਕਿਹਾ..
“…ਕਿਤੇ ਸ਼ਾਮ ਨਾਲ਼
ਗੱਲਾਂ ਵੀ ਬੀਤੀਆਂ ਨਾ ਹੋ ਜਾਵਣ
ਹੁੰਘਾਰਾ ਭਰਦਿਆਂ…
ਕੋਈ ਬਾਤ ਨਾ ਪੈ ਜਾਵੇ... !”
---
ਤੂੰ ਤੱਕਿਆ
ਹਸਰਤ ਭਰੀਆਂ
ਨਜ਼ਰਾਂ ਨਾਲ਼
ਤੇ ਫੇਰ..
ਠੰਢਾ ਹਾਉਕਾ
ਭਰ ਕੇ ਰਹਿ ਗਿਆ ਸੀ
---
ਤੂੰ ਵਾਸਤਾ ਪਾਇਆ ਕਿ
“..ਬਹਾਰਾਂ ‘ਚ ਤਾਂ ਨਾ
ਮਿਲ਼ਿਆ ਕਰ
ਪੱਤਝੜ ਵਰਗਾ
ਚਿਹਰਾ ਲੈ ਕੇ…”
---
ਮੈਂ ਕਿਹਾ:
“ਗਿਲਾ ਤੇਰਾ ਵੀ ਜਾਇਜ਼ ਐ
ਪਰ….ਮੈਂ…
ਤੈਨੂੰ...
ਬਾਰਿਸ਼ ‘ਚ ਤਾਂ ਮਿਲ਼ਦੀ ਆਂ
ਅੱਖਾਂ ‘ਚ ਝੜੀ ਲੈ ਕੇ…..!”
................
ਹੁਣ ਆਪਾਂ ਦੋਵੇਂ ਚੁੱਪ ਖੜ੍ਹੇ ਸੀ!
................

ਮੇਰੀਆਂ ਅੱਖਾਂ ਵਿਚਲੀ
ਸ਼ੋਖ਼ ਤਿਤਲੀ
ਤੇਰੇ ਮਨ ਦੇ
ਮਨਚਲੇ ਭੌਰੇ ਦਾ ਹੱਥ ਫੜ…
ਤਰਕ ਦੇ ਗਲੇਸ਼ੀਅਰ ਦੀ
ਸੀਮਾ ਪਾਰ ਕਰ ਚੁੱਕੀ ਸੀ !!
ਤੇ ਆਪਾਂ...
ਸੂਰਜ ਨੂੰ ਦੁਮੇਲ਼ ‘ਤੇ
ਅਸਤ ਹੁੰਦਾ ਦੇਖ ਰਹੇ ਸੀ।

10 comments:

gagan said...

Bahut khoob Tamanna.....
Eh oh kavita hai jo dil de dhur andron nikkaldi hai....
gall; ate gall kehan da andaaz doven khoobsurat hann-tuhaade khayaalaan di taraan.....Eho jehi kavita padh ke man diyaan gehraayiyaan takk sukoon milda hai ate banda khud likhan da samaa vi eho jeha saahit padhan nun de sakda hai.....Aameen!
Gagan

ਤਨਦੀਪ 'ਤਮੰਨਾ' said...

ਤਨਦੀਪ ਬੇਟੇ
ਤੇਰੀ ਨਜ਼ਮ ਪੜ੍ਹੀ। ਰੂਹ ਹੁਲਾਰੀ ਗਈ। ਬਹੁਤ ਖ਼ੂਬਸੂਰਤ ਹੈ ਨਜ਼ਮ।ਵੈਸੇ ਤਾਂ ਨਜ਼ਮ ਦੀ ਹਰ ਸਤਰ ਹੀ ਬਹੁਤ ਵਧੀਆ ਹੈ ਪਰ:
ਤੂੰ ਕਿਹਾ
ਚਾਹੇ ਗੱਲਾਂ ਨਾ ਕਰ
ਪਰ
ਹੁੰਘਾਰਾ ਤਾਂ ਦੇਹ
ਸ਼ਾਮ ਸੌਖੀ ਬੀਤ ਜਾਵੇਗੀ।
ਮੈਂ ਕਿਹਾ
ਹੁੰਘਾਰਾ ਭਰਿਆਂ
ਕੋਈ ਬਾਤ ਨਾ ਪੈ ਜਾਵੇ।
ਕਮਾਲ ਦੀ ਵਿਆਖਿਆ ਹੈ ਧੁਰ ਰੂਹ'ਚੋਂ ਨਿਕਲੀ ਹੂਕ ਦੀ। ਰੀਝਾਂ ਦੀ ਦਰਗਾਹੇ ਬੈਠੀ ਖ਼ਾਮੋਸ਼ੀ ਦੀ ਕੇਡੀ ਪਰਬਲ ਲਲਕਾਰ ਹੈ।ਕਈ ਵਾਰ ਪੜ੍ਹੀ ਹੈ ਤੇਰੀ ਇਹ ਨਜ਼ਮ।
ਮੁਬਾਰਕਾਂ ਕਬੂਲੀਂ।

ਸੰਤੋਖ ਧਾਲੀਵਾਲ
ਯੂ.ਕੇ.
=======
ਬਹੁਤ-ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ!
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ, ਸ਼ੁਕਰ ਹੈ ਤੁਹਾਨੂੰ ਵਾਅਦਾ ਯਾਦ ਰਿਹਾ। ਨਜ਼ਮ ਬਹੁਤ ਜ਼ਿਆਦਾ ਸੋਹਣੀ ਹੈ,
ਤੂੰ ਕਿਹਾ
“…ਚਾਹੇ ਗੱਲਾਂ ਨਾ ਕਰ…
ਪਰ…
ਹੁੰਘਾਰਾ ਤਾਂ ਦੇਹ....
... ਸ਼ਾਮ ਸੌਖੀ ਬੀਤ ਜਾਵੇ... !”
---
ਮੈਂ ਕਿਹਾ..
“…ਕਿਤੇ ਸ਼ਾਮ ਨਾਲ਼
ਗੱਲਾਂ ਵੀ ਬੀਤੀਆਂ ਨਾ ਹੋ ਜਾਵਣ
ਹੁੰਘਾਰਾ ਭਰਦਿਆਂ…
ਕੋਈ ਬਾਤ ਨਾ ਪੈ ਜਾਵੇ... !”
ਇਹ ਪੜ੍ਹ ਕੇ ਤਾਂ ਮੈਂ ਵੀ ਠੰਡਾ ਹਾਉਕਾ ਭਰਿਆ ਸੀ। ਪਤਾ ਨਹੀਂ ਏਹੋ ਜਿਹੀਆਂ ਗੱਲਾਂ ਕਿਵੇਂ ਲਿਖ ਲੈਂਦੇ ਓ? ਗੱਲਾਂ ਨੂੰ ਨਜ਼ਮਾਂ 'ਚ ਢਾਲਣ ਦਾ ਹੁਨਰ ਕਮਾਲ ਦਾ ਹੈ!

ਮਨਧੀਰ ਭੁੱਲਰ
ਕੈਨੇਡਾ
=======
ਸ਼ੁਕਰੀਆ ਮਨਧੀਰ ਜੀ!
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ, ਨਜ਼ਮ ਬਹੁਤ ਹੀ ਪਸੰਦ ਆਈ! ਸ਼ਾਇਦ ਪਹਿਲਾਂ ਵੀ ਕਿਸੇ ਪੇਪਰ 'ਚ ਲੱਗੀ ਪੜ੍ਹੀ ਹੈ!
ਮੇਰੀਆਂ ਅੱਖਾਂ ਵਿਚਲੀ
ਸ਼ੋਖ਼ ਤਿਤਲੀ
ਤੇਰੇ ਮਨ ਦੇ
ਮਨਚਲੇ ਭੌਰੇ ਦਾ ਹੱਥ ਫੜ…
ਤਰਕ ਦੇ ਗਲੇਸ਼ੀਅਰ ਦੀ
ਸੀਮਾ ਪਾਰ ਕਰ ਚੁੱਕੀ ਸੀ !!
ਤੇ ਆਪਾਂ...
ਸੂਰਜ ਨੂੰ ਦੁਮੇਲ਼ ‘ਤੇ
ਅਸਤ ਹੁੰਦਾ ਦੇਖ ਰਹੇ ਸੀ।
ਬਹੁਤ ਵਧੀਆ! ਮੁਬਾਰਕਾਂ ਕਬੂਲ ਕਰੋ!

ਨਰਿੰਦਰਜੀਤ ਸਿੰਘ
ਯੂ.ਐੱਸ.ਏ.
==========
ਸ਼ੁਕਰੀਆ ਨਰਿੰਦਰ ਜੀ!
ਤਮੰਨਾ

Silver Screen said...

Tandeep ji,
Eho jihiaan nazmaan taareaan verga naseeb likhaake liyaye chiragaan vaste hundian ne...jihnaan nu udhaari roshni da intzaar udon hi hunda hai ,jadon domail uupar asat hunde sooraj da hath nahi farheya ja sakda.....Bahuat khoob, Rab kare eho jihi kalam akhaan band karke rasta naapna sikh jave....!

Darvesh

ਤਨਦੀਪ 'ਤਮੰਨਾ' said...

ਬਹੁਤ-ਬਹੁਤ ਸ਼ੂਕਰੀਆ ਦਰਵੇਸ਼ ਜੀ...

" ਮੈਂ ਕੱਤੇ ਰਾਤ ਭਰ ਯਾਦਾਂ ਦੇ ਗੋਹੜੇ,
ਤਾਂ ਲਾਹੇ ਤਾਰਿਆਂ ਦੇ ਇਹ ਗਲੋਟੇ।
ਅਸੀਂ ਧੁੱਪੇ ਕਿਵੇਂ ਸੜ ਬਲ਼ ਰਹੇ ਸਾਂ,
ਖੜੇ ਕੁੱਝ ਦੂਰ ਵੇਂਹਦੇ ਸਨ ਬਰੋਟੇ।"

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਬਹੁਤ-ਬਹੁਤ ਸ਼ੁਕਰੀਆ ਗਗਨਦੀਪ ਜੀ!
" ਪਲਕਾਂ ਦੇ ਨਾਲ਼ ਚਿਪਕਿਆ ਸੁਪਨਾ ਸੀ ਜਾਂ ਮਸ਼ਾਲ,
ਮੱਚੀ ਜੋ ਇਉਂ ਕਿ ਰੌਸ਼ਨੀ ਅੰਦਰ ਤਕ ਆ ਗਈ।"
ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਦੀਦੀ, ਮੈਨੂੰ ਤੁਹਾਡੀਆਂ ਸਾਰੀਆਂ ਕਵਿਤਾਵਾਂ ਬਹੁਤ ਪਸੰਦ ਨੇ।
ਜਸਕੀਰਤ
ਕੈਨੇਡਾ
========
ਸ਼ੁਕਰੀਆ ਜਸਕੀਰਤ..ਫੇਰੀ ਪਾਉਂਦੇ ਰਹਿਣਾ।
ਤਮੰਨਾ

Jasvir Hussain said...

ਆਦਾਬ ਤਮੰਨਾ ਜੀ
ਨਜ਼ਮ ਪੜ੍ਹੀ
ਮੰਨ ਨੂੰ ਸੁਕੂਨ ਮਿਲਿਆ
ਕਾਫੀ ਦਿਨਾ ਬਾਦ ਕੁਝ ਵਧੀਆ ਪੜ੍ਹਨ ਨੂੰ ਮਿਲਿਆ
ਇੰਝ ਲੱਗਾ ਜਿਵੇਂ ਮੇਰੀ ਹੀ ਕਹਾਣੀ ਹੋਵੇ
ਬਹੁਤ ਖੂਬ

surjit said...

Bahut Khoob........Tandeep ! Rooh tak jandi hai eh kavita..........
Congratulations !

Surjit.