ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 1, 2008

ਸੰਤ ਸਿੰਘ ਸੰਧੂ - ਡੰਗ ਤੇ ਚੋਭਾਂ

ਨਗਾਰਾ
ਸੌ ਸੁਨਿਆਰ ਦੀ ਤੇ....

ਬੇਨਜ਼ੀਰ ਭੁੱਟੋ : ਕਾਲੀ ਤਿੱਤਰੀ ਕਮਾਦੋਂ ਨਿੱਕਲ਼ੀ, ਉੱਡਦੀ ਨੂੰ ਬਾਜ਼ ਪੈ ਗਿਆ!
----
ਪ੍ਰਮਾਣੂ ਸਮਝੌਤਾ : ਪੌੜ੍ਹੀ ਛੜਿਆਂ ਦੀ, ਮੱਥਾ ਟੇਕ ਕੇ ਚੜ੍ਹਨਾ!
----
ਗਠਜੋੜ ਸਰਕਾਰ : ਸੁੱਥਣ ਸਮਾਈ ਸੂਫ਼ ਦੀ, ਵਿੱਚ ਸੱਪ ਦੇ ਬੱਚੇ ਦਾ ਨਾਲ਼ਾ!
----
ਮਨਮੋਹਨ ਸਿੰਘ : ਘੜਾ ਵੇਖ ਨਾ ਲਿਆ ਟਣਕਾ ਕੇ, ਵਕਤੋਂ ਮੈਂ ਖੁੰਝ ਗਈ!
----
ਪਰਵਾਸੀ : ਅਸੀਂ ਬਣ ਗਏ ਜਿਊਂਦੀਆਂ ਲਾਸ਼ਾਂ, ਸੱਜਣਾਂ ਤੋਂ ਦੂਰ ਹੋ ਕੇ!
----
ਕ੍ਰਾਂਤੀ : ਇਨ੍ਹਾਂ ਝਾਂਜਰਾਂ ਜਗਾਉਂਣਾ ਜੱਗ ਸਾਰਾ, ਹੌਲ਼ੀ ਹੌਲ਼ੀ ਆਜਾ ਪਤਲੋ!
----
ਲਾਲ ਸਿੰਘ ਦਿਲ : ਤੇਰੀ ਸੱਜਰੀ ਪੈੜ ਦਾ ਰੇਤਾ, ਚੁੱਕ ਚੁੱਕ ਲਾਵਾਂ ਹਿੱਕ ਨੂੰ!
----
ਵਾਮ ਮੋਰਚਾ : ਤੇਰਾ ਪੁੱਟ ਨਾ ਕਮਾਦ ਲਿਜਾਣਾ, ਮਿੱਤਰਾਂ ਨੇ ਗੰਨਾ ਭੰਨਣਾ!
----
ਜਾਰਜ ਬੁਸ਼ : ਕੀ ਲੱਗਦੇ ਸੰਤੀਏ ਤੇਰੇ, ਜਿਹਨੂੰ ਰਾਤੀਂ ਖੰਡ ਪਾਈ ਸੀ!
----
ਨਿੱਜੀਕਰਨ :ਲੋਈ ਵੇਚ ਕੇ ਸੰਤਰੇ ਆਂਦੇ, ਖਾਤਰ ਪੁੰਨਾ ਦਈ ਦੀ!
----
ਗਾਇਕੀ : ਕੰਜਰਾਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬੱਚ ਕੇ ਸੋਹਣੀਏ!
----
ਵਿਸ਼ਵੀਕਰਨ : ਹੱਥ ਪੂਣੀਆਂ ਢਾਕ ‘ਤੇ ਚਰਖਾ, ਦੂਏ ਵਿਹੜੇ ਕੱਤਣ ਚੱਲੀ!
----
ਨਵਾਜ਼ ਸ਼ਰੀਫ : ਤੱਕਲੇ ਨੂੰ ਵਲ੍ਹ ਪੈ ਗਿਆ, ਆ ਜਾ ਢੋਲਣਾ ਲੁਹਾਰ ਮੁੰਡਾ ਬਣ ਕੇ!
----
ਕਿਰਸਾਣੀ : ਓਥੇ ਲੈ ਚੱਲ ਚਰਖਾ ਮੇਰਾ, ਜਿਥੇ ਤੇਰੇ ਹਲ਼ ਵਗਦੇ!
----
ਦਾਜ ਪ੍ਰਥਾ : ਸੱਸ ਮੇਰੀ ਮਾਰੇ ਬੋਲੀਆਂ, ਬਾਪੂ ਚਰਖੇ ਬਾਝ ਨਹੀਂ ਜਾਣਾ!
----
ਪੰਜਾਬ : ਕੀ ਮੈਨੂੰ ਦਿੱਤਾ ਬਾਬਲਾ, ਇੱਕ ਚਰਖਾ ਸੰਦੂਕ ਦੀਆਂ ਫੱਟੀਆਂ!
----
ਕਿਰਤ : ਚਰਖਾ ਕੱਤ ਕੁੜੀਏ, ਤੂੰ ਸਦਾ ਨਾ ਤ੍ਰਿੰਝਣਾਂ ‘ਚ ਰਹਿਣਾ!
----
ਪੰਜਾਬੀ ਸੱਥ ਲਾਂਬੜਾ : ਕੀਤੀ ਕਿੱਥੇ ਦੀ ਪਟੋਲਿਆ ਤਿਆਰੀ, ਕੱਤਣੀ ਨੂੰ ਫੁੱਲ ਲੱਗਦੇ!
----
ਮੁਸ਼ੱਰਫ ਤੇ ਕਚਹਿਰੀ : ਚੁੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਅਸੀਂ ਏਥੇ ਬੋਕ ਬੰਨ੍ਹਣਾ!

5 comments:

ਤਨਦੀਪ 'ਤਮੰਨਾ' said...

Dosto main jinna vi Respected Sarai saheb da dhanwaad kraan onna hi thorh ahai...jinna ne Respected Sant Sandhu ji di kalam ton janmiaan enniaan wadhiaan nazaman te viang Aarsi te sabh naal share karn layee bhejey. Saare comments enney sohne ne ke main vaar vaar parhey te har vaar vakhra anand aayea..:)

ਜਾਰਜ ਬੁਸ਼ : ਕੀ ਲੱਗਦੇ ਸੰਤੀਏ ਤੇਰੇ, ਜਿਹਨੂੰ ਰਾਤੀਂ ਖੰਡ ਪਾਈ ਸੀ!
--------
ਕ੍ਰਾਂਤੀ : ਇਨ੍ਹਾਂ ਝਾਂਜਰਾਂ ਜਗਾਉਂਣਾ ਜੱਗ ਸਾਰਾ, ਹੌਲ਼ੀ ਹੌਲ਼ੀ ਆਜਾ ਪਤਲੋ!
--------
ਗਾਇਕੀ : ਕੰਜਰਾਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬੱਚ ਕੇ ਸੋਹਣੀਏ!
bahut khoob!! Main Sandhu saheb nu enniaan sohniaan sahitak chobhan likhan te Aarsi te saare pathakaan te lekhakan vallon mubarakbaad dindi haan.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ
ਸੰਤ ਸੰਧੂ ਸਾਹਿਬ ਦੇ ਸਾਹਿਤਕ ਤੀਰਾਂ ਨੇ ਤਾਂ ਆਰਸੀ ਨੂੰ ਇੱਕ ਨਵਾਂ ਰੂਪ ਦੇ ਦਿੱਤਾ। ਮੈਂ ਏਦੂੰ ਵਧੀਆ ਸਾਹਿਤਕ ਆਲੋਚਨਾ ਭਰੀਆਂ ਟਿੱਪਣੀਆਂ ਅੱਜ ਤੱਕ ਕਿਤੇ ਨਹੀਂ ਪੜ੍ਹੀਆਂ। ਸੰਧੂ ਸਾਹਿਬ ਤੇ ਤੁਹਾਨੂੰ ਮੁਬਾਰਕਾਂ!

ਇੰਦਰਜੀਤ ਸਿੰਘ
ਕੈਨੇਡਾ
======
Respected Inderjit singh ji naale nal aapan sabh nu Sarai saheb da dhanwaad vi karna chahida jinna ne eh likhtan apne takk pahunchaiaan!
Shukriya
Tamanna

ਤਨਦੀਪ 'ਤਮੰਨਾ' said...

Tandeep ji, I am emailing you for the first time. I recently received link to your site from my brother in Toronto. I enjoyed reading Sant Sandhu's satirical comments based on Punjabi folk songs. Undoubtedly, Aarsi is the number one site dedicated to Punjabi literature. I am sending my best wishes to all of you.

Parvinder Brar
Vancouver, Canada.
=========

Thank you very much Parvinder ji. Please visit again.

Tamanna

ਤਨਦੀਪ 'ਤਮੰਨਾ' said...

ਸੰਧੂ ਸਾਹਿਬ ਦੀਆਂ ਸਾਹਿਤਕ ਚੋਭਾਂ ਬਹੁਤ ਜ਼ਿਆਦਾ ਪਸੰਦ ਆਈਆਂ। ਉਦਾਸ ਬੈਠਾ ਸੀ,ਪਰ ਪੜ੍ਹਕੇ ਮਨ ਬਾਗੋ-ਬਾਗ ਹੋ ਗਿਆ। ਧੰਨਵਾਦ ਤਮੰਨਾ ਜੀ।

ਜਸਵਿੰਦਰ ਸਿੰਘ
ਯੂ.ਐੱਸ.ਏ.
======
Bahut bahut shukriya jaswinder ji..Mails parh ke badi khushi hundi hai ke tussi kithey kithey baithey Aarsi nu parh ke sahitak likhtan da anand maan rahey hon.

Tamanna

Gurinderjit Singh (Guri@Khalsa.com) said...

Bai wah!!
Very spicy!
Canada utte vi lagoo hunda..
"ਗਠਜੋੜ ਸਰਕਾਰ : ਸੁੱਥਣ ਸਮਾਈ ਸੂਫ਼ ਦੀ, ਵਿੱਚ ਸੱਪ ਦੇ ਬੱਚੇ ਦਾ ਨਾਲ਼ਾ"