ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 12, 2008

ਗੁਰਮੇਲ ਬਦੇਸ਼ਾ - ਨਜ਼ਮ

ਮੌਸਮ
ਨਜ਼ਮ

ਬੈਠਾ ਹਰ ਮੌਸਮ ਹੰਢਾ ਕੇ ਪਿੰਡੇ 'ਤੇ
ਹਵਾ ਵਿੱਚ ਲਿਖੀਆਂ ਨੇ ਕਵਿਤਾਵਾਂ ਮੈਂ।
ਕਦੇ ਚੰਨ ਪਹਿਰੇਦਾਰ ਬਿਠਾ ਲੈਂਦਾ
ਸੱਚੀਂ ਕਰਕੇ ਰਾਤਾਂ ਦਾ ਪਰਛਾਵਾਂ ਮੈਂ ।
----
ਦਾਗ ਨਾ ਲੱਗਜੇ ਗ਼ਜ਼ਲ ਦੇ ਪਿੰਡੇ 'ਤੇ
ਤਾਂਹੀਓਂ ਹੰਝੂਆਂ ਨਾਲ ਨਹਾਵਾਂ ਮੈਂ ।
ਹੌਲ਼ੀ- ਹੌਲ਼ੀ ਸਰਕਾਂ ਗੱਲ੍ਹ ਤੋਂ ਰੱਬ ਕਰਕੇ
ਓਹਦੀ ਅੱਖ ਦਾ ਹੰਝੂ ਬਣ ਜਾਵਾਂ ਮੈਂ ।
----
ਗਲ਼ ਲਾ ਸਿਖਰ ਦੁਪਿਹਰਾ ਜਿੰਦੜੀ ਦਾ
ਇਕੱਲਾ ਗੀਤ ਬਿਰਹੋਂ ਦੇ ਗਾਵਾਂ ਮੈਂ ।
ਫੁੱਲਾਂ ਤੋਂ ਮਹਿਕਾਂ ਨੇ ਰੁੱਸ ਗਈਆਂ
ਕਿੰਝ ਕੰਡੇ ਚੁਭੋ-ਚੁਭੋ ਕੇ ਮਨਾਵਾਂ ਮੈਂ ।
----
ਭੌਰ ਕੈਦ ਕਰ ਲਿਆ ਹੈ ਪੱਤੀਆਂ ਨੇ
ਕਿੱਥੇ ਫੁੱਲ ਲੈ ਕੇ ਉੱਡ ਜਾਵਾਂ ਮੈਂ ।
ਇਸ ਰੁੱਤੇ ਕੋਈ ਹੁੰਘਾਰਾ ਨਾ ਭਰਦਾ
ਆਹ!ਹੁਣ ਕਿਸ ਨੂੰ ਦੁੱਖ ਸੁਣਾਵਾਂ ਮੈਂ ।
----
ਲੱਗੀ ਹੈ ਵਸਲਾਂ ਦੀ ਭੁੱਖ ਬਾਹਾਰਾਂ ਨੂੰ
ਰੁੱਤਾਂ ਦਾ ਕੱਢ ਕਾਲਜਾ ਖੁਆਵਾਂ ਮੈਂ ।
ਓਹਦੇ ਫੁੱਲ ਅੱਗ ਦਾ ਪਾਣੀ ਪੀਂਦੇ ਨੇ
ਕੀਹਨੂੰ ਗੁਲਾਬ ਨਿਚੋੜ ਪਿਲਾਵਾਂ ਮੈਂ।
----
ਪੌਣਾਂ ਨੂੰ ਚੜ੍ਹੀ ਬਿਰਹਾ-ਸਲ੍ਹਾਭ ਜਿਹੀ
ਵਸਲਾਂ ਦੀ ਅੱਗ 'ਤੇ ਕਿੰਝ ਸੁਕਾਵਾਂ ਮੈਂ ।
'ਗੁਰਮੇਲ' ਉਜੜੇ ਬਾਗੀਂ ਗਾਲੜ ਪਟਵਾਰੀ
ਹੁਣ ਦੱਸ ਕਿਸ ਤੋਂ ਗਰਦੌਰੀ ਕਰਾਵਾਂ ਮੈਂ।

2 comments:

ਤਨਦੀਪ 'ਤਮੰਨਾ' said...

Respected Badesha saheb..nazam bahut khoobsurat hai..
ਬੈਠਾ ਹਰ ਮੌਸਮ ਹੰਢਾ ਕੇ ਪਿੰਡੇ 'ਤੇ
ਹਵਾ ਵਿੱਚ ਲਿਖੀਆਂ ਨੇ ਕਵਿਤਾਵਾਂ ਮੈਂ।
---
ਪੌਣਾਂ ਨੂੰ ਚੜ੍ਹੀ ਬਿਰਹਾ-ਸਲ੍ਹਾਭ ਜਿਹੀ
ਵਸਲਾਂ ਦੀ ਅੱਗ 'ਤੇ ਕਿੰਝ ਸੁਕਾਵਾਂ ਮੈਂ ।
'ਗੁਰਮੇਲ' ਉਜੜੇ ਬਾਗੀਂ ਗਾਲੜ ਪਟਵਾਰੀ
ਹੁਣ ਦੱਸ ਕਿਸ ਤੋਂ ਗਰਦੌਰੀ ਕਰਾਵਾਂ ਮੈਂ।
Aah stanza mainu sochan te majboor kar geya, Badesha saheb. Bahut dard hai iss khayal ch. Bahut khoob!! Marvellous!! Eh nazam sabh naal share karn layee bahut bahut shukriya.

Tamanna

Silver Screen said...

Bahuat hi saalaan baad kavita rivaeyat val kadam putdi nazar aayi hai....man khush hoeya hai...

Darshan Dravesh