ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, December 28, 2008

ਅਸ਼ਰਫ਼ ਗਿੱਲ - ਗ਼ਜ਼ਲ

ਗ਼ਜ਼ਲ

ਜਗ ਕਿਉਂ ਕੋਲੋਂ ਪਾਸੇ ਰਹੀਏ,

ਅੰਦਰੋ ਅੰਦਰ ਲਾਸੇ ਰਹੀਏ।

----

ਅਪਣੇ ਹੱਥੋਂ ਮਰ ਜਾਈਏ, ਜੇ,

ਦੁਨੀਆ ਦੇ ਭਰਵਾਸੇ ਰਹੀਏ।

----

ਸੰਗੀ *ਮਾਂਘ੍ਹੇ ਮਾਰਣਗੇ, ਜੇ,

ਓਹਨਾਂ ਕੋਲ ਨਿਰਾਸੇ ਰਹੀਏ।

----

ਜੀਵਨ ਪੀਹਵਣ ਮੁਕਦਾ ਨਾਹੀਂ,

** ਜੁੱਪੇ ਨਿਤ ਖਰਾਸੇ ਰਹੀਏ।

----

ਹੋਰਾਂ ਆਜ਼ਾਦੀ ਸਮਝਾਈਏ,

ਆਪੀ ਭਾਵੇਂ ਫਾਸੇ ਰਹੀਏ।

----

ਦੁੱਖਾਂ ਸਾਨੂੰ ਲਭ ਹੀ ਲੈਣੈਂ,

ਭਾਵੇਂ ਕਿੰਨੇ ਪਾਸੇ ਰਹੀਏ।

----

ਖ਼ੁਸ਼ ਰਖ ਸਕਨੇ ਹਾਂ ਜੀਵਨ, ਜੇ,

ਗ਼ਮ ਨੂੰ ਪਾਂਦੇ ਹਾਸੇ ਰਹੀਏ।

----

ਨੇਕੀ ਕਰਕੇ ਵਾਪਸ ਮੰਗੀਏ,

ਗਿਣਦੇ ਤੋਲੇ ਮਾਸੇ ਰਹੀਏ।

----

ਲੋੜਾਂ ਜੇਕਰ ਮੁਹਲਤ ਦੇਵਣ,

ਪੀਂਦੇ ਘੋਲ਼ ਪਤਾਸੇ ਰਹੀਏ।

----

ਖ਼ੌਰੇ ਕਦ ਮਰ ਜਾਣੈਂ, ਫ਼ਿਰ ਕਿਉਂ,

ਭੁਖਾਂ ਜਰੀਏ, ਪਿਆਸੇ ਰਹੀਏ।

----

ਅਸ਼ਰਫ਼ਸਭ ਨੂੰ ਮਹਿਕਾਂ ਵੰਡੀਏ,

ਕਿਉਂ ਜਗ ਵਿਚ *** ਬਿਣ-ਬਾਸੇ ਰਹੀਏ।

ਔਖੇ ਸ਼ਬਦਾਂ ਦੇ ਅਰਥ

* ਮਾਂਘ੍ਹੇ ਮਾਰਨਾ: ਠੱਠਾ-ਮਜ਼ਾਕ ਕਰਦਿਆਂ ਤਾੜੀਆਂ ਮਾਰਨੀਆਂ), ** ਜੁਪਣਾ: ਜੋਨਾ ਢੱਗੇ ਨੂੰ ਪੰਜਾਲ਼ੀ ਵਿਚ, *** ਬਿਣ-ਬਾਸੇ ਰਹਿਣਾ: ਬਗੈਰ ਖ਼ੁਸ਼ਬੋ.

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਅਸ਼ਰਫ਼ ਸਾਹਿਬ! ਗ਼ਜ਼ਲ ਬਹੁਤ ਹੀ ਵਧੀਆ ਹੈ। ਗ਼ਜ਼ਲ 'ਚ ਵਰਤੀ ਭਾਸ਼ਾ...ਲਹਿੰਦੇ ਪੰਜਾਬ ਨਾਲ਼ ਜੋੜਦੀ ਹੈ..ਤੇ ਜਾਣਕਾਰੀ 'ਚ ਇਜ਼ਾਫ਼ਾ ਹੁੰਦਾ ਹੈ।
ਜੀਵਨ ਪੀਹਵਣ ਮੁਕਦਾ ਨਾਹੀਂ,

** ਜੁੱਪੇ ਨਿਤ ਖਰਾਸੇ ਰਹੀਏ।

----

ਹੋਰਾਂ ਆਜ਼ਾਦੀ ਸਮਝਾਈਏ,

ਆਪੀ ਭਾਵੇਂ ਫਾਸੇ ਰਹੀਏ।

----

ਦੁੱਖਾਂ ਸਾਨੂੰ ਲਭ ਹੀ ਲੈਣੈਂ,

ਭਾਵੇਂ ਕਿੰਨੇ ਪਾਸੇ ਰਹੀਏ।
----
ਨੇਕੀ ਕਰਕੇ ਵਾਪਸ ਮੰਗੀਏ,

ਗਿਣਦੇ ਤੋਲੇ ਮਾਸੇ ਰਹੀਏ।
ਬਹੁਤ ਖ਼ੂਬ! ਕਮਾਲ ਦਾ ਸ਼ਿਅਰ ਹੈ ਗਿੱਲ ਸਾਹਿਬ!ਮੁਬਾਰਕਾਂ!
ਤਮੰਨਾ