ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, January 3, 2009

ਕਸ਼ਮੀਰ ਸਿੰਘ ਘੁੰਮਣ - ਨਜ਼ਮ

ਮਾਂ ਬੋਲੀ ਪੰਜਾਬੀ

ਨਜ਼ਮ

ਸਿਆਸਤਾਂ ਪੰਜਾਬ ਵੰਡਿਆ ,

ਵੰਡ ਨਾ ਸਕੇ ਪੰਜਾਬੀ ਨੂੰ

ਇਸਦੀ ਰੂਹ ਪੰਜਾਬੀ ਨੂੰ,

ਇਸਦੇ ਦਿਲ ਪੰਜਾਬੀ ਨੂੰ

----

ਨਹੀਂ ਬੋਲੀ ਨੂੰ ਫ਼ਰਕ ਕੋਈ,

ਹੱਦਾਂ ਦੀਆਂ ਲਕੀਰਾਂ ਦਾ

ਹੱਦੋਂ ਪਾਰਲੇ ਵੀਰਾਂ ਦਾ,

ਵਗਦੇ ਸਾਂਝੇ ਨੀਰਾਂ ਦਾ

----

ਇਸ ਵਿੱਚ ਨਿੱਘ ਅਨੋਖਾ ਹੈ,

ਮਾਵਾਂ ਦੀ ਦਿੱਤੀ ਲੋਰੀ ਦਾ

ਚਾਅ ਸੁਹਾਗਣ ਗੋਰੀ ਦਾ,

ਭੈਣਾਂ ਦੀ ਗਾਈ ਘੋੜੀ ਦਾ

----

ਪੰਜਾਬੀ ਬੜੀ ਪਿਆਰੀ ਏ,

ਗੁਰੂਆਂ ਪੀਰਾਂ ਸਤਿਕਾਰੀ ਏ

ਮਾਂ ਦਾ ਮਾਣ ਗਵਾਇਓ ਨਾ,

ਪੰਜਾਬੀ ਭੁੱਲ ਜਾਇਓ ਨਾ

----

ਤ੍ਰਿਪਤੀ ਜੇਹੀ ਆਉਂਦੀ ਏ,

ਬੜੀ ਮਨ ਨੂੰ ਭਾਉਂਦੀ ਏ

ਗੱਲ ਪੰਜਾਬੀ ਨੂੰ ਫੁਰਦੀ ਏ,

ਦਾਣਿਆਂ ਵਾਂਗੂੰ ਭੁਰਦੀ ਏ

----

ਅਸੀਂ ਮੁੱਦਈ ਪੰਜਾਬੀ ਦੇ,

ਇਸ ਮਾਣ-ਮੱਤੀ ਪੰਜਾਬੀ ਦੇ

ਰੁਕੇ ਨਾ ਕਲਮ ਘੁੰਮਣ ਦੀ

ਲਿਖਦੀ ਜਜ਼ਬਾਤ ਪੰਜਾਬੀ ਦੇ

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਘੁੰਮਣ ਸਾਹਿਬ! ਮਾਂ-ਬੋਲੀ ਪੰਜਾਬੀ ਬਾਰੇ ਲਿਖੀ ਨਜ਼ਮ ਬਹੁਤ ਹੀ ਪਿਆਰੀ ਹੈ..ਮੁਬਾਰਕਾਂ! ਸਭ ਨਾਲ਼ ਸਾਂਝੀ ਕਰਨ ਲਈ ਵੀ ਬੇਹੱਦ ਸ਼ੁਕਰੀਆ।
ਸਿਆਸਤਾਂ ਪੰਜਾਬ ਵੰਡਿਆ ,

ਵੰਡ ਨਾ ਸਕੇ ਪੰਜਾਬੀ ਨੂੰ ।

ਇਸਦੀ ਰੂਹ ਪੰਜਾਬੀ ਨੂੰ,

ਇਸਦੇ ਦਿਲ ਪੰਜਾਬੀ ਨੂੰ ।

----

ਨਹੀਂ ਬੋਲੀ ਨੂੰ ਫ਼ਰਕ ਕੋਈ,

ਹੱਦਾਂ ਦੀਆਂ ਲਕੀਰਾਂ ਦਾ ।

ਹੱਦੋਂ ਪਾਰਲੇ ਵੀਰਾਂ ਦਾ,

ਵਗਦੇ ਸਾਂਝੇ ਨੀਰਾਂ ਦਾ ।

ਬਹੁਤ ਖ਼ੂਬ!
=============
ਪੰਜਾਬੀ ਬੜੀ ਪਿਆਰੀ ਏ,

ਗੁਰੂਆਂ ਪੀਰਾਂ ਸਤਿਕਾਰੀ ਏ ।

ਮਾਂ ਦਾ ਮਾਣ ਗਵਾਇਓ ਨਾ,

ਪੰਜਾਬੀ ਭੁੱਲ ਜਾਇਓ ਨਾ ।

====
ਮਾਂ-ਬੋਲੀ ਪੰਜਾਬੀ ਨੂੰ ਸਲਾਮ! ਹਾਜ਼ਰੀ ਲਵਾਉਂਦੇ ਰਿਹਾ ਕਰੋ..ਘੁੰਮਣ ਸਾਹਿਬ!

ਤਮੰਨਾ