ਮਾਂ ਬੋਲੀ ਪੰਜਾਬੀ
ਨਜ਼ਮ
ਸਿਆਸਤਾਂ ਪੰਜਾਬ ਵੰਡਿਆ ,
ਵੰਡ ਨਾ ਸਕੇ ਪੰਜਾਬੀ ਨੂੰ ।
ਇਸਦੀ ਰੂਹ ਪੰਜਾਬੀ ਨੂੰ,
ਇਸਦੇ ਦਿਲ ਪੰਜਾਬੀ ਨੂੰ ।
----
ਨਹੀਂ ਬੋਲੀ ਨੂੰ ਫ਼ਰਕ ਕੋਈ,
ਹੱਦਾਂ ਦੀਆਂ ਲਕੀਰਾਂ ਦਾ ।
ਹੱਦੋਂ ਪਾਰਲੇ ਵੀਰਾਂ ਦਾ,
ਵਗਦੇ ਸਾਂਝੇ ਨੀਰਾਂ ਦਾ ।
----
ਇਸ ਵਿੱਚ ਨਿੱਘ ਅਨੋਖਾ ਹੈ,
ਮਾਵਾਂ ਦੀ ਦਿੱਤੀ ਲੋਰੀ ਦਾ ।
ਚਾਅ ਸੁਹਾਗਣ ਗੋਰੀ ਦਾ,
ਭੈਣਾਂ ਦੀ ਗਾਈ ਘੋੜੀ ਦਾ ।
----
ਪੰਜਾਬੀ ਬੜੀ ਪਿਆਰੀ ਏ,
ਗੁਰੂਆਂ ਪੀਰਾਂ ਸਤਿਕਾਰੀ ਏ ।
ਮਾਂ ਦਾ ਮਾਣ ਗਵਾਇਓ ਨਾ,
ਪੰਜਾਬੀ ਭੁੱਲ ਜਾਇਓ ਨਾ ।
----
ਤ੍ਰਿਪਤੀ ਜੇਹੀ ਆਉਂਦੀ ਏ,
ਬੜੀ ਮਨ ਨੂੰ ਭਾਉਂਦੀ ਏ।
ਗੱਲ ਪੰਜਾਬੀ ਨੂੰ ਫੁਰਦੀ ਏ,
ਦਾਣਿਆਂ ਵਾਂਗੂੰ ਭੁਰਦੀ ਏ ।
----
ਅਸੀਂ ਮੁੱਦਈ ਪੰਜਾਬੀ ਦੇ,
ਇਸ ਮਾਣ-ਮੱਤੀ ਪੰਜਾਬੀ ਦੇ ।
ਰੁਕੇ ਨਾ ਕਲਮ ‘ਘੁੰਮਣ’ ਦੀ
ਲਿਖਦੀ ਜਜ਼ਬਾਤ ਪੰਜਾਬੀ ਦੇ ।
1 comment:
ਸਤਿਕਾਰਤ ਘੁੰਮਣ ਸਾਹਿਬ! ਮਾਂ-ਬੋਲੀ ਪੰਜਾਬੀ ਬਾਰੇ ਲਿਖੀ ਨਜ਼ਮ ਬਹੁਤ ਹੀ ਪਿਆਰੀ ਹੈ..ਮੁਬਾਰਕਾਂ! ਸਭ ਨਾਲ਼ ਸਾਂਝੀ ਕਰਨ ਲਈ ਵੀ ਬੇਹੱਦ ਸ਼ੁਕਰੀਆ।
ਸਿਆਸਤਾਂ ਪੰਜਾਬ ਵੰਡਿਆ ,
ਵੰਡ ਨਾ ਸਕੇ ਪੰਜਾਬੀ ਨੂੰ ।
ਇਸਦੀ ਰੂਹ ਪੰਜਾਬੀ ਨੂੰ,
ਇਸਦੇ ਦਿਲ ਪੰਜਾਬੀ ਨੂੰ ।
----
ਨਹੀਂ ਬੋਲੀ ਨੂੰ ਫ਼ਰਕ ਕੋਈ,
ਹੱਦਾਂ ਦੀਆਂ ਲਕੀਰਾਂ ਦਾ ।
ਹੱਦੋਂ ਪਾਰਲੇ ਵੀਰਾਂ ਦਾ,
ਵਗਦੇ ਸਾਂਝੇ ਨੀਰਾਂ ਦਾ ।
ਬਹੁਤ ਖ਼ੂਬ!
=============
ਪੰਜਾਬੀ ਬੜੀ ਪਿਆਰੀ ਏ,
ਗੁਰੂਆਂ ਪੀਰਾਂ ਸਤਿਕਾਰੀ ਏ ।
ਮਾਂ ਦਾ ਮਾਣ ਗਵਾਇਓ ਨਾ,
ਪੰਜਾਬੀ ਭੁੱਲ ਜਾਇਓ ਨਾ ।
====
ਮਾਂ-ਬੋਲੀ ਪੰਜਾਬੀ ਨੂੰ ਸਲਾਮ! ਹਾਜ਼ਰੀ ਲਵਾਉਂਦੇ ਰਿਹਾ ਕਰੋ..ਘੁੰਮਣ ਸਾਹਿਬ!
ਤਮੰਨਾ
Post a Comment