ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, January 4, 2009

ਗਿਆਨੀ ਸੰਤੋਖ ਸਿੰਘ - ਸਫ਼ਰਨਾਮਾ

ਇਸ ਵਾਰੀ ਦੀ ਮੇਰੀ ਪਾਕਿਸਤਾਨ ਦੀ ਯਾਤਰਾ

ਸਫ਼ਰਨਾਮਾ

ਪਹਿਲੀ ਵਾਰੀਂ ਮੈ ਪਾਕਿਸਤਾਨ ਦੀ ਯਾਤਰਾ ਮਾਰਚ ਤੇ ਅਪ੍ਰੈਲ, 1999 ਵਿਚ ਕੀਤੀ ਸੀਉਸ ਤੋਂ ਬਾਅਦ ਕਈ ਵਾਰ ਲਾਹੌਰ ਦੇ ਗਵਾਂਢ ਅੰਮ੍ਰਿਤਸਰ ਤੇ ਅਟਾਰੀ ਨੇੜਲੇ ਪਿੰਡਾਂ ਵਿਚ ਜਾ ਆਇਆ ਸਾਂ ਪਰ ਲਾਹੌਰ ਜਾਣ ਦੀ ਮੁੜ ਇਛਾ ਪੂਰੀ ਨਹੀ ਸੀ ਹੋਈਇਸ ਵਾਰੀਂ ਲੰਡਨ ਵਿਚ ਰਹਿ ਰਹੇ ਆਪਣੇ ਛੋਟੇ ਪੁੱਤਰ, ਗੁਰਬਾਲ ਸਿੰਘ, ਦਾ ਕੁਝ ਸਾਮਾਨ ਦੇਣ ਦੇ ਬਹਾਨੇ ਯੂਰਪ ਦੇ ਕੁਝ ਮੁਲਕਾਂ ਦੀ ਯਾਤਰਾ ਕਰਨ ਦਾ ਜੁਗਾੜ ਬਣਾ ਲਿਆਮੋਢੇ ਦਾ ਬੈਗ ਚੁੱਕ ਕੇ ਆਪਣੀ ਆਮ ਆਦਤ ਤੋਂ ਉਲ਼ਟ, ਇਕ ਅਟੈਚੀ ਆਪਣੀਆਂ ਛਪੀਆਂ ਦੋਹਾਂ ਕਿਤਾਬਾਂ ਦਾ ਵੀ ਨਾਲ਼ ਚੁੱਕ ਲਿਆ ਤਾਂ ਕਿ ਇਹਨਾਂ ਮੁਲਖਾਂ ਵਿਚ ਵੱਸ ਰਹੇ ਪੰਜਾਬੀ ਪਿਆਰਿਆਂ ਦੀ ਸੇਵਾ ਵਿਖੇ ਭੇਟ ਕਰ ਸਕਾਂਕੁਝ ਸਿਧੀਆਂ ਵੀ, ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ, ਸ. ਮੋਤਾ ਸਿੰਘ ਸਰਾਏ ਹੋਰਾਂ ਦੇ ਬਰਮਿੰਘਮ ਵਿਚਲੇ ਸਿਰਨਾਵੇਂ ਤੇ ਮੰਗਵਾ ਕੇ ਉਹਨਾਂ ਰਾਹੀਂ ਵੰਡਣ ਦਾ ਪ੍ਰਬੰਧ ਹੋ ਗਿਆਕੁਝ ਬੰਡਲ ਹਵਾਈ ਡਾਕ ਰਾਹੀਂ ਬੈਲਜੀਅਮ ਵਿਖੇ ਵੀ ਮੰਗਵਾ ਲਏ

ਹਾਂਗਕਾਂਗ, ਇੰਗਲੈਂਡ, ਬੈਲਜੀਅਮ, ਸਵਿਟਜ਼ਰਲੈਂਡ, ਜਰਮਨੀ, ਇਟਲੀ ਦੀ ਯਾਤਰਾ ਦੇ ਖੱਟੇ ਮਿੱਠੇ ਅਨੁਭਵ ਪ੍ਰਾਪਤ ਕਰਨ ਉਪ੍ਰੰਤ, ਗੁਰੂ ਕੀ ਨਗਰੀ, 8 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਜਾਣ ਦਾ ਮਨ ਬਣਾ ਹੀ ਲਿਆਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਦਿੱਲੀ ਦੇ ਜਹਾਜੇ ਚੜ੍ਹਨ ਲਈ ਵਾਹੋ-ਦਾਹੀ ਪੁੱਜਿਆਜਹਾਜ ਦਾ ਦਰਵਾਜ਼ਾ ਬੰਦ ਹੋ ਚੁੱਕਿਆ ਸੀਜਹਾਜੇ ਚੜ੍ਹਾਉਣ ਵਾਲ਼ੀ ਬੀਬੀ ਨੇ ਆਖਿਆ ਮੈ ਲੇਟ ਹਾਂ ਪਰ ਜੇ ਸਮੇ ਸਿਰ ਆ ਵੀ ਜਾਂਦਾ ਤਾਂ ਵੀ ਨਹੀ ਸੀ ਚੜ੍ਹ ਸਕਦਾ ਕਿਉਂਕਿ ਸੀਟ ਕੋਈ ਨਹੀ ਸੀ ਤੇ ਮਹੀਨਾ ਭਰ ਹੋਰ ਦਿੱਲੀ ਦੀ ਸੀਟ ਮਿਲ਼ ਸੱਕਣ ਦੀ ਕੋਈ ਸੰਭਾਵਨਾ ਵੀ ਨਹੀਇਸ ਲਈ ਮੈ ਦਿੱਲੀ ਦੀ ਬਜਾਇ ਮਦਰਾਸ, ਕਲਕੱਤਾ, ਮੁੰਬਈ ਵਿਚੋਂ ਕਿਸੇ ਥਾਂ ਤੇ ਜਾ ਸਕਦਾ ਹਾਂਮੁੰਬਈ ਜਾਣ ਦੀ ਇੱਛਾ ਪ੍ਰਗਟਾਉਣ ਤੇ ਉਸਨੇ ਆਖਿਆ, “ਭੱਜ ਜਾਹ ਫਲਾਣੇ ਚੈਨਲ ਤੇ! ਓਥੋਂ ਹੀ ਮੁੰਬਈ ਦਾ ਜਹਾਜ ਮਿਲ਼ੂਗਾਮੈ ਛੂਟ ਵੱਟੀਸਮੇ ਸਿਰ ਓਥੇ ਪੁੱਜ ਤਾਂ ਗਿਆ ਪਰ ਇਸ ਹਫ਼ੜਾ-ਦਫ਼ੜੀ ਵਿਚ ਮੈ ਆਪਣਾ ਮੋਬਾਇਲ ਸੈਕਿਉਰਟੀ ਵਾਲ਼ਿਆਂ ਕੋਲ਼ ਹੀ ਭੁੱਲ ਗਿਆਜਦੋਂ ਇਸਦਾ ਚੇਤਾ ਆਇਆ ਤਾਂ ਬਹੁਤ ਦੇਰ ਹੋ ਚੁੱਕੀ ਸੀਅਖੀਰ ਜਹਾਜੇ ਚੜ੍ਹ ਕੇ ਅਗਲੇ ਦਿਨ ਮੁੰਬਈ ਪਹੁੰਚ ਗਿਆਓਥੋਂ ਏਅਰ ਇੰਡੀਆ ਦੀ ਹੋਰ ਟਿਕਟ ਖ਼ਰੀਦ ਕੇ ਦਿੱਲੀ ਅਤੇ ਓਥੋਂ ਬੱਸ ਫੜ ਕੇ ਬੱਸ ਅੱਡੇ ਉਤੇਓਥੋਂ ਬੱਸ ਰਾਹੀਂ ਜਲੰਧਰ ਤੇ ਜਲੰਧਰੋਂ ਤਾਂ ਬੱਸ ਰਾਹੀਂ ਅੰਮ੍ਰਿਤਸਰ ਅੱਪੜ ਹੀ ਜਾਣਾ ਸੀਅੰਮ੍ਰਿਤਸਰ ਵਿਚ ਦੋ ਹਫ਼ਤੇ ਕਿਤਾਬਾਂ ਛਾਪਣ ਵਾਲ਼ਿਆਂ ਨਾਲ਼ ਕਿਤਾਬਾਂ ਬਾਰੇ ਸੈਟਿੰਗ ਕਰਦਿਆਂ ਬੀਤ ਗਏਕਿਸੇ ਹੋਰ ਸ਼ਹਿਰ ਇਸ ਲਈ ਨਾ ਜਾ ਸਕਿਆ ਕਿ ਕਿਤਾਬਾਂ ਤਿਆਰ ਹੋਣ ਉਪਰੰਤ ਹੀ ਜਾਵਾਂਗਾਇਕ ਪੰਥ ਦੋ ਕਾਜਵਾਂਗ ਸੱਜਣਾਂ ਦੇ ਦਰਸ਼ਨਾਂ ਦੇ ਨਾਲ਼ ਨਾਲ਼ ਕਿਤਾਬਾਂ ਵੀ ਭੇਟ ਕਰਦਾ ਆਵਾਂਗਾਆਪਣੀ ਵੱਲੋਂ ਇਹ ਸਾਰੀ ਤਿਆਰੀ ਕਰਵਾ ਕੇ ਲਾਹੌਰ ਜਾ ਵੜਿਆ ਤੇ ਬੜਾ ਬੜਾ ਚਾਈਂ-ਚਾਈਂ ਵਾਪਸ ਮੁੜਿਆ ਕਿ ਕਿਤਾਬਾਂ ਤਿਆਰ ਹੋਣਗੀਆਂ ਤੇ ਇਸ ਬਹਾਨੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ, ਪਟਿਆਲੇ, ਚੰਡੀਗੜ੍ਹ, ਦਿੱਲੀ, ਵਸਦੇ ਸੱਜਣਾਂ ਨੂੰ ਕਿਤਾਬਾਂ ਭੇਟ ਕਰਨ ਬਹਾਨੇ ਜਾ ਮਿਲ਼ਾਂਗਾ ਤੇ ਵਾਪਸੀ ਤੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ਼ ਓਥੇ ਦੇ ਵਿਦਵਾਨਾਂ ਨੂੰ ਵੀ ਕਿਤਾਬਾਂ ਭੇਟ ਕਰ ਸਕਾਂਗਾ ਪਰ ਅੰਗ੍ਰੇਜ਼ੀ ਵਾਲ਼ੇ ਮਰਫ਼ੀ ਦੇ ਲਾੱਅਦੀ ਗੱਲ ਕਰਿਆ ਕਰਦੇ ਹਨਉਹ ਇਉਂ ਹੈ ਕਿ ਹਰੇਕ ਕੰਮ ਹੋਣ ਵਿਚ ਸਾਡੀ ਸੋਚ ਤੋਂ ਵਧ ਸਮਾ ਲੈ ਲੈਂਦਾ ਹੈਪਾਕਿਸਤਾਨੋ ਵਾਪਸੀ ਤੇ ਇਹ ਕਾਰਜ ਤਕਰੀਬਨ ਓਥੇ ਦਾ ਓਥੇ ਹੀ ਖਲੋਤਾ ਪਾਇਆ ਜਿਥੇ ਛੱਡ ਕੇ ਗਿਆ ਸਾਂਕੁਝ ਭਾਈਚਾਰਕ ਖੁਸ਼ੀ ਤੇ ਗ਼ਮੀ ਦੇ ਕਾਰਜਾਂ ਵਿਚ ਸ਼ਮੂਲੀਅਤ ਕਰ ਹੀ ਰਿਹਾ ਸਾਂ ਕਿ ਖ਼ਾਸ ਪਰਿਵਾਰਕ ਕਾਰਜ ਕਰਕੇ ਇਕ ਦਮ ਸਭ ਕੁਝ ਵਿਚੇ ਹੀ ਛੱਡ ਕੇ ਵਾਪਸ ਸਿਡਨੀ ਨੂੰ ਚਾਲੇ ਪਾਉਣੇ ਪਏਇਸ ਤਰ੍ਹਾਂ ਜਿਸ ਕਿਤਾਬਾਂ ਵਾਲ਼ੇ ਕਾਰਜ ਲਈ ਉਚੇਚਾ ਅੰਮ੍ਰਿਤਸਰ ਗਿਆ ਸਾਂ ਉਹ ਵਿਚੇ ਹੀ ਰਹਿ ਗਿਆਉਮੀਦ ਹੈ ਕਿ ਪ੍ਰਕਾਸ਼ਕ ਉਹ ਕਿਤਾਬਾਂ ਪਿਛੋਂ ਪਾਰਸਲਾਂ ਰਾਹੀਂ ਮੈਨੂੰ ਭੇਜ ਦੇਣਗੇ

ਗੱਲ ਪਾਕਿਸਤਾਨ ਦੀ ਕਰ ਲਈਏ:

ਸਿਡਨੀ ਤੋਂ ਤੁਰਨੋ ਪਹਿਲਾਂ ਹੀ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਉਹਨਾਂ ਦੇ ਸਿਡਨੀ ਸਥਿਤ ਕੌਂਸੋਲੇਟ ਵਿਚ ਗਿਆਰੀਸੈਪਸ਼ਨ ਤੇ ਹਾਜਰ ਨੌਜਵਾਨ ਨੇ ਕੁਝ ਅਣਕਿਆਸੇ ਸਵਾਲ ਪੁੱਛੇ ਜਿਨ੍ਹਾਂ ਦੇ ਪੁੱਛੇ ਜਾਣ ਦੀ ਮੈਨੂੰ ਆਸ ਨਹੀ ਸੀਖ਼ੈਰ! ਉਸਦੀ ਹਰੇਕ ਪੁੱਛ ਦਾ ਸਹੀ ਜਵਾਬ ਦੇਣ ਉਪ੍ਰੰਤ ਉਸਨੇ ਕਾਗਜ਼ ਰੱਖ ਲਏ ਪਰ ਵੀਜ਼ਾ ਦੇ ਦੇਣ ਦਾ ਇਕਰਾਰ ਨਾ ਕੀਤਾਮੇਰੇ ਅਜਿਹੀ ਪੁੱਛ ਗਿਛ ਕਰਨ ਲਈ ਕਿੰਤੂਕਰਨ ਤੇ ਉਸਨੇ ਆਖਿਆ ਕਿ ਹਿੰਦੁਸਤਾਨ ਵਾਲ਼ੇ ਸਾਡੇ ਬੰਦਿਆਂ ਕੋਲ਼ੋਂ ਅਜਿਹੀ ਪੁੱਛ ਗਿੱਛ ਕਰਦੇ ਹਨ; ਇਸ ਲਈ ਅਸੀਂ ਵੀ ਉਹਨਾਂ ਦੇ ਬੰਦਿਆਂ ਤੋਂ ਕਰਦੇ ਹਾਂਖ਼ੈਰ, ਅਗਲੇ ਹਫ਼ਤੇ ਉਸਦਾ ਫ਼ੋਨ ਆ ਗਿਆ ਕਿ ਵੀਜ਼ਾ ਲੱਗ ਗਿਆ ਹੈ ਤੇ ਮੈ ਜਾ ਕੇ ਪਾਸਪੋਰਟ ਲੈ ਆਵਾਂਵੇਖਿਆ ਤਾਂ ਤਿੰਨ ਮਹੀਨੇ ਦਾ ਵੀਜ਼ਾ ਲੱਗਾ ਹੋਇਆ ਸੀ; ਮੰਗਿਆ ਭਾਵੇਂ ਮੈ ਇਕ ਮਹੀਨੇ ਦਾ ਹੀ ਸੀ

ਅੰਮ੍ਰਿਤਸਰੋਂ ਪਿਛਲੀ ਵਾਰ ਵਾਂਗ ਹੀ ਇਸ ਵਾਰੀਂ ਵੀ ਪਾਕਿਸਤਾਨ ਜਾਣ ਦਾ ਹੌਸਲਾ ਜਿਹਾ ਨਾ ਪਵੇਇਹ ਯਾਤਰਾ ਕਿਸੇ ਨਾ ਕਿਸੇ ਬਹਾਨੇ ਅੱਗੇ ਤੋ ਅੱਗੇ ਹੀ ਪਾਈ ਜਾਵਾਂਇਸ ਵਾਰੀਂ ਐਂਟਰੀ ਵੀ ਇਕੋ ਸੀ ਜਦੋਂ ਕਿ ਪਿਛਲੀ ਵਾਰੀਂ ਮੈਨੂੰ ਦੋ ਐਂਟਰੀਆਂ ਮਿਲ਼ ਗਈਆਂ ਸਨਖ਼ੈਰ, ਖ਼ੁਦਾ-ਖ਼ੁਦਾ ਕਰਕੇ ਮੈ ਦੋ ਨਵੰਬਰ ਨੂੰ ਅਟਾਰੀ ਵੱਲ ਤੁਰ ਹੀ ਪਿਆਵਾਹਗੇ ਦੀ ਬੱਸ ਫੜਨ ਲਈ ਅੱਡੇ ਤੋਂ ਕੰਡਕਟਰ ਨੂੰ ਪੁਛਿਆਉਸਨੇ ਇਕ ਸਵਾਰੀ ਹੋਰ ਦੇ ਲਾਲਚ ਵਿਚ ਮੈਨੂੰ ਝੂਠ ਹੀ ਬੋਲ ਦਿਤਾ ਕਿ ਇਹੋ ਬੱਸ ਹੀ ਵਾਹਗੇ ਤੱਕ ਜਾਣੀ ਹੈਪਰ ਓਥੇ ਜਾ ਕੇ ਉਹਨਾਂ ਨੇ ਅਟਾਰੀ ਤੋਂ ਹੀ ਵਾਪਸ ਮੂੰਹ ਭਵਾਂ ਲਿਆ ਤੇ ਮੈਨੂੰ ਥ੍ਰੀ ਵ੍ਹੀਲਰ ਲੈ ਕੇ ਅੱਗੇ ਬਾਰਡਰ ਤੱਕ ਜਾਣਾ ਪਿਆਪੈਸੇ ਵਟਾਉਣ ਵਾਲ਼ੇ ਦੁਆਲ਼ੇ ਆ ਹੋਏਉਹਨਾਂ ਦੇ ਸੁਝਾ ਤੇ ਤਿੰਨ ਹਜ਼ਾਰ ਇੰਡੀਅਨ ਰੁਪਏ ਦੇ ਚਾਰ ਹਜ਼ਾਰ ਤੇ ਕੁਝ ਪਾਕਿਸਤਾਨੀ ਰੁਪਏ ਲੈ ਲਏਉਹਨਾਂ ਨੂੰ ਪਿਛਲੀ ਵਾਰੀ ਦੇ ਕੌੜੇ ਤਜ਼ਰਬੇ ਨੂੰ ਮੁੱਖ ਰੱਖ ਕੇ ਆਖਿਆ ਕਿ ਪਿਛਲੀ ਵਾਰੀ ਵਾਂਗ ਮੈਨੂੰ ਹਜ਼ਾਰ ਹਜ਼ਾਰ ਦੇ ਨੋਟ ਨਾ ਦੇ ਦਿਓ ਕਿ ਬੱਸ ਵਿਚ ਬੈਠੀਆਂ ਸਵਾਰੀਆਂ ਮੇਰਾ ਮਖ਼ੌਲ ਉਡਾਉਣਅੱਗੇ ਗਿਆ ਤਾਂ ਕੁਲੀ ਦੁਆਲ਼ੇ ਹੋ ਗਏਆਪਣੇ ਬੈਗ ਤੋਂ ਇਲਾਵਾ ਕਿਤਾਬਾਂ ਦਾ ਵੀ ਬੰਡਲ਼ ਹੋਣ ਕਰਕੇ ਤੇ ਨਾਲ਼ੇ ਇਹਨਾਂ ਨੇ ਖਹਿੜਾ ਨਹੀ ਛੱਡਣਾ ਵਿਚਾਰ ਕੇ ਇਕ ਕੁਲੀ ਨੂੰ ਮੈ ਆਪਣਾ ਕਿਤਾਬਾਂ ਵਾਲ਼ਾ ਬੰਡਲ਼ ਚੁਕਾ ਦਿਤਾਉਹ ਸੱਜਣ ਚਿੱਟੀ ਦਾਹੜੀ ਵਾਲ਼ਾ ਕਿਸੇ ਪਿੰਡ ਦਾ ਸਰਪੰਚ ਸੀਉਸ ਤੋਂ ਇਕ ਪੂਰੀ ਦਾਹੜੀ ਵਾਲ਼ਾ ਨੌਜਵਾਨ ਬੰਡਲ਼ ਖੋਹਣ ਪਿਆ; ਇਹ ਆਖਦਾ ਹੋਇਆ, “ਤੂੰ ਸਰਪੰਚ ਹੋ ਕੇ ਭਾਰ ਢੋਂਦਾ ਹੈ!ਉਸਨੇ ਕਿਹਾ, “ਮੈ ਮਜ਼ਦੂਰੀ ਹੀ ਕਰਦਾ ਹਾਂ, ਕੋਈ ਚੋਰੀ ਤੇ ਨਹੀ ਕਰ ਰਿਹਾਉਸਨੇ ਬੰਡਲ ਉਸ ਨੌਜਵਾਨ ਨੂੰ ਨਾ ਫੜਾਇਆ ਤੇ ਉਹ ਨੌਜਵਾਨ ਹੱਸਦਾ-ਹੱਸਦਾ ਪਰ੍ਹਾਂ ਚਲਿਆ ਗਿਆਇਕ ਕਾਲ਼ੀ ਦਾਹੜੀ ਵਾਲ਼ੇ ਸਿੱਖ ਇਮੀਗ੍ਰੇਸ਼ਨ ਅਫ਼ਸਰ ਨੇ ਮੇਰਾ ਆਸਟ੍ਰੇਲੀਅਨ ਪਾਸਪੋਰਟ ਵੇਖ ਕੇ, ਨਿਮਾਣੇ ਜਿਹੇ ਹੋ ਕੇ ਆਖਿਆ, ”ਸਰਦਾਰ ਜੀ, ਆਸਟ੍ਰੇਲੀਅਨ ਡਾਲਰ ਹੀ ਵਿਖਾ ਦਿਓ, ਕਿਹੋ ਜਿਹੇ ਹੁੰਦੇ ਹਨ!ਮੇਰੇ ਪਾਸ ਉਸ ਸਮੇ ਡਲਰ ਨਹੀ ਸਨ ਤੇ ਮੈ ਸਹੀ ਗੱਲ ਦੱਸ ਦਿਤੀਅਖੀਰ ਵੇਖ ਵਾਖ ਕੇ ਜਦੋਂ ਉਸਨੂੰ ਮੇਰੇ ਕਾਗਜ਼ਾਂ ਵਿਚੋਂ ਕੁਝ ਵੀ ਰੁਕਾਵਟ ਪਾ ਸਕਣ ਵਾਲ਼ਾ ਨਾ ਦਿਸਿਆ ਤਾਂ ਮੋਹਰ ਲਾਉਣ ਪਿਛੋਂ ਦੰਦੀਆ ਜਿਹੀਆਂ ਕੱਢ ਕੇ ਜਿਹੇ ਹੋ ਕੇ ਆਖਿਆ, “ਸਰਦਾਰ ਜੀ, ਸਾਨੂੰ ਤੁਹਾਡੇ ਵਰਗੇ ਪਰਦੇਸੀਆਂ ਤੋਂ ਹੀ ਤਾਂ ਕੁਝ ਮਿਲ਼ਨ ਦੀ ਆਸ ਹੁੰਦੀ ਹੈ; ਕੁਝ ਦੇ ਜਾਓ!ਮੈ ਇਕ ਸੌ ਦਾ ਨੋਟ ਉਸ ਵੱਲ ਕਰ ਦਿਤਾ ਤੇ ਉਸਨੇ ਭੇਦ ਭਰੇ ਜਿਹੇ ਤਰੀਕੇ ਨਾਲ਼ ਆਪਣੇ ਵੱਲ ਖਿਸਕਾ ਲਿਆ

ਆਪਣੇ ਪਾਸੇ ਵਾਲ਼ੇ ਕੁਲੀ ਨੂੰ ਮੈ ਸੌ ਰੁਪਏ ਦਿਤੇ ਤੇ ਉਸਨੇ ਮੈਨੂੰ ਪਾਕਿਸਤਾਨੀ ਕੁਲੀ ਦੇ ਹਵਾਲੇ ਕਰ ਦਿਤਾਦੋਹਾਂ ਦੇਸਾਂ ਦੀਆਂ ਇਮੀਗ੍ਰੇਸ਼ਨ ਤੇ ਕਸਟਮ ਦੀਆਂ ਕਾਰਵਾਈਆਂ ਪੂਰੀਆਂ ਕਰਕੇ ਪਾਕਿਸਤਾਨ ਵਾਲ਼ੇ ਪਾਸੇ ਪਹੁੰਚ ਗਿਆ1999 ਵਾਲ਼ੇ ਸਮੇ ਤੋਂ ਉਲਟ ਓਧਰ ਵੀ ਵਾਹਵਾ ਚਹਿਲ-ਪਹਿਲ ਸੀਵਾਹਵਾ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨਦੋਹੀਂ ਪਾਸੀਂ ਮਾਲ ਢੋਣ ਵਾਲ਼ੇ ਟਰੱਕਾਂ ਦੀਆਂ ਲਾਈਨਾਂ ਵੀ ਸਾਮਾਨ ਏਧਰ ਓਧਰ ਪੁਚਾ ਰਹੀਆਂ ਸਨਪਹਿਲਾਂ ਵਾਲ਼ੀ ਵਿੰਗ-ਤੜਿੰਗੀ ਜਿਹੀ ਸੜਕ ਦੀ ਥਾਂ ਚਾਰ ਲਾਈਨਾਂ ਵਾਲ਼ੀ ਬੜੀ ਸੋਹਣੀ ਸੜਕ, ਵਾਹਗੇ ਤੋਂ ਸ੍ਰੀ ਨਨਕਾਣਾ ਸਹਿਬ ਤੱਕ, ਬਣੀ ਹੋਈ ਸੀਓਥੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁਖ ਗ੍ਰੰਥੀ, ਭਾਈ ਗੋਬਿੰਦ ਸਿੰਘ ਜੀ, ਜੋ ਆਪਣੇ ਛੋਟੇ ਭਰਾ ਸ. ਰਮੇਸ਼ ਸਿੰਘ ਜੀ ਨੂੰ ਉਡੀਕ ਰਹੇ ਸਨ, ਮਿਲ਼ੇਉਹਨਾਂ ਨੂੰ ਪੁੱਛਿਆ ਕਿ ਕਿੰਨੇ ਪੈਸੇ ਕੁਲੀ ਨੂੰ ਦੇ ਦਿਆਂਉਹਨਾਂ ਨੇ ਚਾਲੀ ਪੰਜਾਹ ਤੋਂ ਵਧ ਨਾ ਦੇਣ ਲਈ ਆਖਿਆਮੈ ਇਕ ਸੌ ਦਾ ਨੋਟ ਉਸਨੂੰ ਦੇ ਦਿਤਾ ਪਰ ਉਸਦੇ ਤਰਲੇ ਜਿਹੇ ਨਾਲ਼ ਹੋਰ ਆਖਣ ਤੇ ਇਕ ਹੋਰ ਸੌ ਦਾ ਨੋਟ ਦੇ ਦਿਤਾਭਾਈ ਗੋਬਿੰਦ ਸਿੰਘ ਜੀ ਉਸਨੂੰ ਘੂਰਨ ਕਿ ਉਹ ਕਿਉਂ ਪਰਦੇਸੀ ਨੂੰ ਠੱਗਦਾ ਹੈ! ਪਰ ਉਸਨੇ ਤੇ ਉਸ ਦੇ ਸਾਥੀਆਂ ਨੇ ਆਖਿਆ ਕਿ ਸਰਦਾਰ ਜੀ ਖ਼ੁਸ਼ੀ ਨਾਲ ਦੇ ਰਹੇ ਹਨਮੈ ਵੀ ਆਖਿਆ ਕਿ ਉਸਦੀ ਕਿਸਮਤ ਹੈ, ਉਹ ਲੈ ਗਿਆ; ਕੋਈ ਗੱਲ ਨਹੀਇਉਂ ਮੈ 1999 ਵਿਚ ਇੱਕੀ ਰੁਪਇਆਂ ਵਿਚ ਅੰਮ੍ਰਿਤਸਰੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ ਪੁੱਜ ਗਿਆ ਸਾਂ ਪਰ ਇਸ ਵਾਰੀਂ 2008 ਵਿਚ ਸਿਰਫ ਬਾਰਡਰ ਪਾਰ ਕਰਕੇ ਦੂਜੇ ਪਾਸੇ ਤੱਕ ਜਾਣ ਲਈ ਹੀ ਮੈਨੂੰ 430 ਰੁਪਏ ਖਰਚਣੇ ਪਏ ਪਰ ਫਿਰ ਵੀ ਪ੍ਰਸੰਨਤਾ ਹੀ ਪ੍ਰਾਪਤ ਹੋਈ ਕਿਉਂਕਿ ਆਪਣੀ ਇੱਛਾ ਦੇ ਉਲ਼ਟ ਕੋਈ ਕੰਮ ਨਹੀ ਕਰਨਾ ਪਿਆਉਹਨਾਂ ਦੇ ਭਰਾ ਸ. ਰਮੇਸ਼ ਸਿੰਘ ਜੀ ਵੀ ਕੁਝ ਸਮਾ ਉਡੀਕਣ ਪਿਛੋਂ ਭਾਰਤ ਵਾਲ਼ੇ ਪਾਸਿਉਂ ਆ ਗਏਉਹ ਬਹੁਤ ਪੜ੍ਹੇ ਲਿਖੇ ਤੇ ਚੰਗੇ ਉਚੇ ਪਾਕਿਸਤਾਨ ਵਿਚ ਸਰਕਾਰੀ ਅਹੁਦੇ ਉਪਰ ਕੰਮ ਕਰ ਰਹੇ ਹਨ ਪਰ ਹੁਣ ਉਹ ਨੌਕਰੀ ਛੱਡ ਕੇ ਨਾਰੋਵਾਲ਼ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਵੱਡਾ ਦਫ਼ਤਰ ਖੋਲ੍ਹ ਰਹੇ ਹਨ ਤੇ ਇਕ ਗੈਰ-ਸਰਕਾਰੀ ਆਰਗੇਨਾਈਜ਼ੇਸ਼ਨ ਰਾਹੀਂ ਓਥੋਂ ਦੇ ਲੋਕਾਂ ਦਾ ਜੀਵਨ ਪਧਰ ਉੱਚਾ ਕਰਨ ਲਈ ਯਤਨ ਆਰੰਭ ਰਹੇ ਹਨਇਸ ਕਾਰਜ ਲਈ ਉਹਨਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੀ ਸਹਾਇਤਾ ਮਿਲ਼ਿਆ ਕਰੇਗੀਮੈ ਵੇਖਿਆ ਕਿ ਅਜੇ ਉਹ ਆਪਣੇ ਦਫ਼ਤਰ ਵਾਲੀ ਬਿਲਡਿੰਗ ਨੂੰ ਢੁਕਵਾਂ ਰੂਪ ਦੇਣ ਲਈ ਇਸਦੀ ਰੈਨੋਵੇਸ਼ਨ ਕਰਵਾ ਰਹੇ ਹਨਵਾਹਗੇ ਤੋਂ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਤੱਕ ਭਾਈ ਗੋਬਿੰਦ ਸਿੰਘ ਜੀ ਆਪਣੀ ਕਾਰ ਤੇ ਲੈ ਗਏਰਸਤੇ ਵਿਚ ਨਾਰੋਵਾਲ਼ ਸ. ਰਮੇਸ਼ ਸਿੰਘ ਜੀ ਦੇ ਬਣ ਰਹੇ ਦਫ਼ਤਰ ਵਿਚ ਵੀ ਰੁਕੇ ਜਿਥੇ ਉਹਨਾਂ ਦੇ ਪਰਵਾਰ ਦੇ ਬਾਕੀ ਜੀਆਂ ਨਾਲ਼ ਵੀ ਮੁਲਕਾਤ ਹੋਈਬੜੇ ਹੀ ਸੂਝਵਾਨ ਸਨ ਸਾਰੇ ਜੀ ਹੀਨਾਰੋਵਾਲ਼ ਤੋਂ ਸ਼ੱਕਰਗੜ੍ਹ ਨੂੰ ਜਾਣ ਵਾਲ਼ੀ ਸੜਕ ਉਪਰ ਸਤਾਰਵੇਂ ਕਿਲੋਮੀਟਰ ਤੇ, ਦਰਬਾਰ ਸਾਹਿਬ ਕਰਤਾਰਪੁਰ ਨੂੰ ਜਾਣ ਵਾਲ਼ੀ ਸੜਕ ਦਾ ਪੱਥਰ ਲੱਗਾ ਹੋਇਆ ਹੈਇਸ ਨਾਰੋਵਾਲ ਸ਼ੱਕਰਗੜ੍ਹ ਸੜਕ ਤੋਂ ਤਿੰਨ ਕਿਲੋ ਮੀਟਰ ਉਤੇ, ਰਾਵੀ ਦਰਿਆ ਦੇ ਕਿਨਾਰੇ ਉਪਰ ਗੁਰਦੁਆਰਾ ਸਾਹਿਬ ਸੁਸ਼ੋਭਤ ਹੈਇਹ ਸੜਕ ਵੀ ਸੰਨ ਦੋ ਹਜ਼ਾਰ ਵਿਚ, ਪੱਛਮੀ ਪੰਜਾਬ ਦੇ ਉਸ ਸਮੇ ਦੇ ਮੁੱਖ ਮੰਤਰੀ ਦੇ ਹੁਕਮ ਨਾਲ਼, 24 ਘੰਟਿਆਂ ਵਿਚ ਬਣੀ ਸੀ

ਗੁਰਦੁਆਰਾ ਸਾਹਿਬ ਪੁਰਾਣੀ ਤੇ ਮਜਬੂਤ ਇਮਾਰਤ ਦੇ ਰੂਪ ਵਿਚ ਸੁਸ਼ੋਭਤ ਹੈਗੁਰੂ ਨਾਨਕ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਉਪ੍ਰੰਤ, ਹਿੰਦੂਆਂ ਤੋਂ ਬਣੇ ਸਰਧਾਲੂਆਂ ਵੱਲੋਂ ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੇ ਸਰੀਰ ਦਾ ਸਸਕਾਰ ਕਰਨਾ ਚਾਹਿਆ ਤੇ ਮੁਸਲਮਾਨ ਸ਼ਰਧਾਲੂਆਂ ਨੇ ਆਪਣਾ ਪੀਰ ਮੰਨ ਕੇ ਕਬਰ ਵਿਚ ਦਬਾਉਣਾ ਚਾਹਿਆਠੀਕ ਹੀ ਕਿਸੇ ਸ਼ਰਧਾਲੂ ਵਿਦਵਾਨ ਨੇ ਆਖਿਆ ਹੈ:

ਬਾਬਾ ਨਾਨਕ ਸ਼ਾਹ ਫ਼ਕੀਰ

ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ

ਇਸ ਦੋਵੱਲੀ ਕਸ਼ਮਕਸ਼ ਵਿਚ ਗੁਰੂ ਜੀ ਦਾ ਸਰੀਰ ਅਲੋਪ ਹੋ ਗਿਆ ਤੇ ਸਰੀਰ ਉਪਰਲੀ ਚਾਦਰ ਦੇ ਹੀ ਦੋ ਹਿੱਸੇ ਕਰਕੇ ਦੋਹਾਂ ਧਿਰਾਂ ਨੇ ਇਕ ਹਿੱਸਾ ਸਸਕਾਰ ਕੇ ਮੜ੍ਹੀ ਬਣਾਈ ਤੇ ਦੂਜੀ ਧਿਰ ਨੇ ਦਬਾ ਕੇ ਉਪਰ ਕਬਰ ਬਣਾ ਦਿਤੀਹੁਣ ਸਸਕਾਰ ਵਾਲੀ ਮੜ੍ਹੀ ਜ਼ਮੀਨ ਦੇ ਬਰਾਬਰ ਹੈ ਤੇ ਉਸ ਉਪਰ ਗੁਰਦੁਆਰਾ ਸੁਸ਼ੋਭਤ ਹੈਨਾਲ਼ ਪ੍ਰਕਰਮਾ ਵਿਚ ਕਬਰ ਵਾਲ਼ੇ ਥਾਂ ਇਕ ਥੜ੍ਹਾ ਬਣਿਆ ਹੋਇਆ ਹੈਉਸ ਥੜ੍ਹੇ ਉਪਰ ਵੀ ਬੜੀ ਕੀਮਤੀ ਚਾਦਰ ਪਾਈ ਹੋਈ ਹੁੰਦੀ ਹੈਕਰਤਾਰ ਪੁਰ ਨਾਮੀ ਪਿੰਡ ਗੁਰੂ ਜੀ ਦਾ ਵਸਾਇਆ ਓਥੇ ਮੌਜੂਦ ਨਹੀ ਹੈ ਪਰ ਨਜ਼ਦੀਕ ਕੁਝ ਘਰਾਂ ਦਾ ਪਿੰਡ ਕੋਠੇ ਹੈ ਤੇ ਉਸ ਤੋਂ ਕੁਝ ਹਟਵਾਂ ਪਰ ਦੂਜੇ ਪਾਸੇ ਦੋਦਾ ਪਿੰਡ ਹੈ ਜਿਸਦੇ ਜ਼ਿਮੀਦਾਰ ਭਾਈ ਦੋਦੇ ਨੇ, ਗੁਰੂ ਜੀ ਨੂੰ ਪਿੰਡ ਵਸਾਉਣ ਲਈ ਜ਼ਮੀਨ ਭੇਟਾ ਕੀਤੀ ਸੀਇਹ ਸ਼ੁਕਰ ਦੀ ਗੱਲ ਹੈ ਕਿ ਕਾਰ ਸੇਵਾ ਵਾਲ਼ੇ ਬਾਬਿਆਂ ਦੀ ਅਜੇ ਉਸ ਸਥਾਨ ਤੇ ਫੁੱਲ ਕਿਰਪਾਨਹੀ ਹੋਈ ਤੇ ਗੁਰੂ ਸਾਹਿਬ ਜੀ ਦੇ ਸਮੇ ਦਾ ਖੂਹ ਵੀ ਮੌਜੂਦ ਹੈਗੁਰੂ ਜੀ ਦੇ ਪਰਵਾਰ ਦੀ ਵਰਤੋਂ ਵਾਸਤੇ ਬਣਵਾਈ ਗਈ ਖੂਹੀ ਵੀ ਅਜੇ ਸ਼ੋਭਾ ਪਾ ਰਹੀ ਹੈਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਸ. ਮਨਜੀਤ ਸਿੰਘ ਜੀ ਬਾਖ਼ੂਬੀ ਸਾਰਾ ਪ੍ਰਬੰਧ ਸੰਭਾਲ਼ ਰਹੇ ਹਨਉਹਨਾਂ ਨੇ ਦੱਸਿਆ ਕਿ ਸੰਨ 2000 ਵਿਚ, ਸਮਗਤਾਂ ਦੇ ਦਰਸ਼ਨਾਂ ਲਈ ਖੋਹਲਣ ਸਮੇ, ਗੁਰਦੁਆਰੇ ਦੀ ਤਿੰਨ ਕੁ ਏਕੜ ਜ਼ਮੀਨ ਦਾ ਪ੍ਰਬੰਧ ਮਿਲ਼ਿਆ ਸੀ ਪਰ ਉਹਨਾਂ ਨੇ ਪਰਦੇਸੀ ਸੰਗਤ ਦੀ ਸਹਾਇਤਾ, ਗੁਰੂ ਦੀ ਕਿਰਪਾ ਤੇ ਪ੍ਰਬੰਧਕ ਯੋਗਤਾ ਨਾਲ਼ ਬਤਾਲ਼ੀ ਕੁ ਏਕੜ ਜ਼ਮੀਨ ਮੁੱਲ਼ ਖ਼ਰੀਦ ਕੇ ਬਣਾ ਲਈ ਹੈ ਤੇ ਉਸ ਜ਼ਮੀਨ ਤੇ ਖੇਤੀ ਕਰਦੇ/ਕਰਵਾਉਂਦੇ ਹਨਗਾਈਆਂ ਮੱਝਾਂ ਵੀ ਰੱਖੀਆਂ ਹੋਈਆਂ ਹਨਗੁਰੂ ਕੇ ਲੰਗਰ ਵਾਸਤੇ ਸਾਰੀ ਸਮੱਗਰੀ ਓਥੇ ਹੀ ਪੈਦਾ ਕਰਦੇ ਹਨਇਹ ਸ. ਮਨਜੀਤ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ ਤੇ ਭਾਈ ਰਾਮੇਸ਼ ਸਿੰਘ ਜੀ ਦੇ ਵੱਡੇ ਭਰਾ ਜੀ ਹਨਮੈ ਇਕ ਰਾਤ ਏਥੇ ਰਿਹਾ ਤੇ ਅਗਲੇ ਦਿਨ ਸ. ਮਨਜੀਤ ਸਿੰਘ ਜੀ ਆਪਣੀ ਕਾਰ ਤੇ ਮੈਨੂੰ ਲਾਹੌਰ ਲੈ ਗਏ ਤੇ ਓਥੇ ਕੁਝ ਜ਼ਿੰਮੇਵਾਰ ਸੱਜਣਾਂ ਨਾਲ਼ ਦੁਪਹਿਰ ਦੇ ਖਾਣੇ ਉਪਰ ਮੇਰੀ ਮੁਲਾਕਾਤ ਕਰਵਾਈਇਸ ਮੁਲਾਕਾਤ ਵਿਚ ਹੋਰ ਵਿਚਾਰਾਂ ਤੋਂ ਇਲਾਵਾ ਆਸਟ੍ਰੇਲੀਆ ਵਿਚੋਂ ਜੱਥਿਆਂ ਦੇ ਰੂਪ ਵਿਚ, ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਹਿਤ ਸਮੇ ਸਮੇ ਸੰਗਤ ਨੂੰ ਲਿਆਉਣ ਦਾ ਉਦਮ ਕਰਨ ਲਈ ਵੀ ਮੈਨੂੰ ਉਹਨਾਂ ਜ਼ਿੰਮੇਵਾਰ ਸੱਜਣਾਂ ਨੇ ਪ੍ਰੇਰਿਆਮੈ ਵਿਤ ਅਨੁਸਾਰ ਇਸ ਪਾਸੇ ਯਤਨ ਕਰਨ ਦਾ ਇਕਰਾਰ ਕੀਤਾਸ਼ਾਮ ਨੂੰ ਉਹ ਮੈਨੂੰ, ਮੇਰੀ ਇਛਾ ਮੁਤਾਬਿਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਗਏਵਕਫ਼ ਬੋਰਡ ਵੱਲੋਂ ਸਥਾਪਤ ਕੇਅਰ ਟੇਕਰ ਜਨਾਬ ਅਜ਼ਹਰ ਜੀ ਨੇ ਮੈਨੂੰ ਰਹਿਣ ਵਾਸਤੇ ਯੋਗ ਕਮਰਾ ਦੇ ਦਿਤਾ ਤੇ ਹੋਰ ਵੀ ਹਰ ਤਰ੍ਹਾਂ ਦੀ ਖ਼ਿਦਮਤ ਲੋੜ ਅਨੁਸਾਰ ਕਰਨ ਦਾ ਭਰੋਸਾ ਦਿਵਾਇਆਲਾਹੌਰ ਵਿਚ ਹੀ ਇਕ ਬਹੁਤ ਹੀ ਉਘੇ ਵਿਦਵਾਨ ਯੋਗ ਪ੍ਰਬੰਧਕ, ‘ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮਦੇ ਡਾਇਰੈਕਟਰ, ਡਾ. ਜ਼ਫ਼ਰ ਚੀਮਾ ਜੀ ਮਿਲ਼ੇਓਹਨਾਂ ਨੇ 10 ਨਵੰਬਰ ਨੂੰ ਪਾਕਿਸਤਾਨ ਟੀ. ਵੀ. ਦੇ ਸਟੂਡੀਓ ਵਿਚ ਖੁੱਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਬਣਾ ਲਿਆਮੇਰੇ ਪਾਸ ਕੁਝ ਦਿਨ ਸਨਇਹਨਾਂ ਦੇ ਸਦਉਪਯੋਗ ਲਈ ਇਕ ਵਾਰੀਂ ਮੈ ਫਿਰ ਇਕ ਵਿਦਵਾਨ ਸਿੱਖ ਨੌਜਵਾਨ ਸ. ਰਾਜਵੀਰ ਸਿੰਘ ਜੀ ਨਾਲ, ਕਰਤਾਰ ਪੁਰ ਸਾਹਿਬ ਦੀ ਯਾਤਰਾ ਤੇ ਚਲਾ ਗਿਆਵਾਪਸੀ ਤੇ ਇਕ ਦਿਨ ਲਾਹੌਰ ਵਿਚਲਾ ਅਜਾਇਬ ਘਰ ਵੇਖਣ ਗਿਆਸਿੱਖ ਰਾਜ ਦੀਆਂ ਯਾਦਾਂ ਨਾਲ਼ ਸਬੰਧਤ ਹਾਲ ਵੇਖ ਰਿਹਾ ਸਾਂ ਤਾਂ ਬਹੁਤ ਸਾਰੀਆਂ ਸਕੂਲੀ ਬੱਚੀਆਂ ਹੈਰਾਨੀ ਨਾਲ਼ ਆ ਦਵਾਲ਼ੇ ਹੋਈਆਂਪਹਿਲਾਂ ਇਕਾ ਦੁੱਕਾ ਤੇ ਫਿਰ ਥੋਕ ਦੇ ਰੂਪ ਵਿਚਪਹਿਲਾਂ ਤਿੰਨ ਜਣੀਆਂ ਝਕਦੇ-ਝਕਦੇ ਆਈਆਂਸ਼ਾਇਦ ਪਹਿਲੀਆਂ ਨੇ ਮੇਰਾ ਪਤਾ ਲਾ ਲਿਆ ਹੋਵੇ ਕਿ ਮੈ ਕਿਤੇ ਵੱਢਦਾਤਾਂ ਨਹੀਜਦੋਂ ਉਹ ਸਹੀ ਸਲਾਮਤ ਹੀ ਵਾਪਸ ਚਲੀਆਂ ਗਈਆਂ ਤਾਂ ਫਿਰ ਬਹੁਤ ਸਾਰੀਆਂ ਬੱਚੀਆਂ, ਸਮੇਤ ਉਹਨਾਂ ਦੀਆਂ ਟੀਚਰਾਂ ਦੇ, ਆ ਦੁਆਲ਼ੇ ਹੋਈਆਂਮੈ ਹੈਰਾਨ ਸਾਂ ਕਿ ਏਥੇ ਸਿੱਖ ਤਾਂ ਆਮ ਹੀ ਆਉਂਦੇ ਜਾਂਦੇ ਰਹਿੰਦੇ ਹਨ ਤੇ ਕੁਝ ਪਾਕਿਸਤਾਨ ਦੇ ਪੱਕੇ ਵਸਨੀਕ ਵੀ ਹਨ ਪਰ ਇਹ ਮੈਨੂੰ ਹੀ ਕਿਉਂ ਅਜੂਬਾ ਸਮਝ ਕੇ ਮੇਰੇ ਦੁਆਲ਼ੇ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੀਆਂ ਹਨਫਿਰ ਆਪੇ ਹੀ ਖਿਆਲ ਆਇਆ ਕਿ ਆਮ ਤੌਰ ਤੇ ਸਿੱਖ ਜੱਥਿਆਂ ਦੇ ਰੂਪ ਵਿਚ, ਪੁਲਸ ਦੇ ਪਹਿਰੇ ਹੇਠ, ਸਿਰਫ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਹੀ ਆਉਂਦੇ ਹਨਮੇਰੇ ਵਾਂਗ ਬੇਮੁਹਾਰੇ ਊਠ ਦੀ ਤਰ੍ਹਾਂ ਐਂ ਇਕੱਲੇ ਨਹੀ ਤੁਰੇ ਫਿਰਦੇਫਿਰ ਉਹ ਬੱਚੀਆਂ ਲੱਗਦੀਆਂ ਵੀ ਕਿਸੇ ਦੂਰ ਦੁਰਾਡੇ ਪੇਂਡੂ ਸਕੂਲ ਦੀਆਂ ਸਨ ਜਿਨ੍ਹਾਂ ਵਾਸਤੇ ਵਾਕਿਆ ਹੀ ਕਿਸੇ ਸਿੱਖ ਦਾ ਵੇਖਣਾ ਕੋਈ ਖਾਸ ਹੀ ਗੱਲ ਸੀਉਹ ਬੜੇ ਅਪਣੱਤ ਭਰੇ ਤਰੀਕੇ ਨਾਲ਼, ਮੈਨੂੰ ਬਜ਼ੁਰਗ ਜਾਣ ਕੇ, ਜੋ ਕਿ ਮੈ ਆਪਣੇ ਲਿਬਾਸ ਤੇ ਦਾਹੜੇ ਕਰਕੇ ਪ੍ਰਤੱਖ ਦਿਸਦਾ ਹੀ ਸਾਂ, “ਅੰਕਲ ਜੀ, ਅੰਕਲ ਜੀਆਖ ਕੇ ਸੰਬੋਧਨ ਕਰਦੀਆਂ ਸਨਮੇਰੇ ਪਾਸੋਂ ਸਾਰੀਆਂ ਬੱਚੀਆਂ ਨੇ ਆਟੋਗਰਾਫ਼ ਵੀ ਲਏਇਹ ਕੁਝ ਵੇਖ ਕੇ ਇਕ ਤਰਾਸ਼ ਕੇ ਛੋਟੀ ਕੀਤੀ ਹੋਈ ਪਰ ਚਿੱਟੀ ਦਾਹੜੀ ਵਾਲ਼ਾ ਟੀਚਰ ਘੜੀ ਮੁੜੀ ਆ ਕੇ ਉਹਨਾਂ ਨੂੰ ਤੁਰਨ ਲਈ ਆਖੇਹਰੇਕ ਵਾਰ, “ਲੇਟ ਹੋ ਗਏ, ਲੇਟ ਹੋ ਗਏਦੀ ਮੁਹਾਰਨੀ ਰਟੀ ਜਾਵੇ ਪਰ ਬੱਚੀਆਂ ਮੇਰੇ ਪਾਸੋਂ ਦਸਤਖ਼ਤ ਕਰਵਾਏ ਬਿਨ੍ਹਾ ਨਾ ਜਾਣਅਖੀਰ ਉਸਨੇ ਬੜੇ ਗੁੱਸੇ ਨਾਲ਼ ਆਖਿਆ, “ਇਹ ਓਹੋ ਈ ਨੇ ਜਿਨ੍ਹਾਂ ਨੇ ਮੁਸਲਮਾਨਾਂ ਦਾ ਕਤਲਾਮ ਕੀਤਾ ਸੀ!ਇਕ ਲੜਕੀ ਫੌਰਨ ਬੋਲੀ, ”ਸਰ, ਇਹਨਾਂ ਨੇ ਥੋੜ੍ਹਾ ਕੀਤਾ ਸੀ!ਉਹ ਬੁੜ-ਬੁੜ ਕਰਦਾ ਦੂਰ ਚਲਿਆ ਗਿਆ ਪਰ ਬੱਚੀਆਂ ਅਖੀਰਲੀ ਬੱਚੀ ਤੱਕ ਮੇਰੇ ਦਸਖ਼ਤ ਲੈ ਕੇ ਹੀ ਗਈਆਂਬੱਚੀਆਂ ਵੱਲੋਂ ਵਿਹਲਾ ਹੋ ਕੇ ਮੈ ਉਚੇਚਾ ਉਸ ਸੱਜਣ ਨੂੰ ਲੱਭਿਆਤੇਜ਼-ਤੇਜ਼ ਤੁਰਿਆ ਜਾਂਦਾ ਜਦੋਂ ਮੇਰੀ ਪਹੁੰਚ ਵਿਚ ਆਇਆ ਤਾਂ ਮੈ ਉਸ ਵੱਲ ਆਪਣਾ ਹੱਥ ਵਧਾਇਆ ਪਰ ਉਸਨੇ ਮੈਨੂੰ ਗਲਵੱਕੜੀ ਪਾ ਲਈਮੈ ਆਖਿਆ, “ਉਸ ਸਮੇ ਦੋਵੇਂ ਪਾਸੇ ਪਾਗਲ ਹੋ ਗਏ ਸਨਨਾ ਤੁਹਾਡਿਆਂ ਨੇ ਸਾਡਿਆਂ ਨਾਲ਼ ਕੋਈ ਫ਼ਰਕ ਰੱਖਿਆ ਸੀ ਤੇ ਨਾ ਹੀ ਸਾਡਿਆਂ ਨੇ ਤੁਹਾਡਿਆਂ ਨਾਲ਼ ਮਾੜਾ ਕਰਨ ਵਿਚ ਕੋਈ ਕਸਰ ਰਹਿਣ ਦਿਤੀ ਸੀਉਹ ਕੁਝ ਇਸ ਤਰ੍ਹਾਂ ਦੇ ਲਫ਼ਜ਼ ਆਖਦਾ ਹੋਇਆ, ”ਓਦੋਂ ਤੁਸੀਂ ਗ਼ਲਤ ਸੀ, ਹੁਣ ਠੀਕ ਓਕਾਹਲ਼ੀ ਕਾਹਲ਼ੀ ਅੱਗੇ ਨੂੰ ਤੁਰ ਗਿਆਇਹ ਸਾਰਾ ਕੁਝ ਦੋ ਨੌਜਵਾਨਾਂ ਨੇ ਵੀ ਵੇਖਿਆ ਸੀ ਜੋ ਕਿ ਮੇਰੇ ਵਾਂਗ ਹੀ ਅਜਾਇਬਘਰ ਵੇਖ ਰਹੇ ਸਨਉਹ ਦੋਵੇਂ ਨੌਜਵਾਨ ਆਪਸ ਵਿਚ ਰਿਸ਼ਤੇਦਾਰ ਸਨਇਕ ਬਲੋਚੀ ਸੀ ਤੇ ਦੂਸਰਾ ਪੰਜਾਬੀ ਜਿਸ ਦਾ ਨਾਂ ਸਮੀਰ ਹੈਸਮੀਰ ਨੇ ਉਸ ਟੀਚਰ ਦੇ ਰਵੱਈਏ ਦੀ ਮੇਰੇ ਕੋਲ਼ ਯੋਗ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੈਨੂੰ ਮੇਰੇ ਟਿਕਾਣੇ ਤੇ ਆਪਣੇ ਮੋਟਰ ਸਾਈਕਲ ਤੇ ਛੱਡਣ ਲਈ ਆਖਿਆਮੇਰੇ ਬਹੁਤ ਵਾਰੀਂ ਨਾਂਹ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਗੁਰਦੁਆਰਾ ਡੇਹਰਾ ਸਾਹਿਬ ਛੱਡ ਕੇ ਗਿਆਗੁਰਦੁਆਰੇ ਅੱਗੇ ਪੁਲਸ ਦਾ ਪਹਿਰਾ ਹੁੰਦਾ ਹੈ ਤੇ ਉਹ ਆਮ ਮੁਸਲਮਾਨ ਨੂੰ ਅੰਦਰ ਨਹੀ ਜਾਣ ਦਿੰਦੇਪਰ ਮੇਰੇ ਆਖਣ ਤੇ ਉਸਨੂੰ ਮੇਰੇ ਕਮਰੇ ਤੱਕ ਆਉਣ ਦੀ ਆਗਿਆ ਮਿਲ਼ ਗਈਉਸਨੇ ਮੇਰਾ ਅਗਲੇ ਦਿਨ ਦਾ ਪ੍ਰੋਗਰਾਮ ਪੁੱਛਿਆਮੇਰੇ ਵੱਲੋਂ ਚਿੜੀਆ ਘਰ ਜਾਣ ਦਾ ਪ੍ਰੋਗਰਾਮ ਦੱਸਣ ਤੇ ਉਸਨੇ ਆਖਿਆ ਕਿ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਲੈ ਕੇ ਜਾਵੇਗਾ ਤਾਂ ਕਿ ਉਸ ਟੀਚਰ ਵਰਗਾ ਕੋਈ ਹੋਰ ਬੰਦਾ ਨਾ ਮੈਨੂੰ ਮਿਲ਼ ਪਏਉਹ ਨੌਜਵਾਨ ਖਾਸਾ ਪੜ੍ਹਿਆ ਲਿਖਿਆ ਤੇ ਕਿਸੇ ਰੱਜੇ-ਪੁੱਜੇ ਘਰ ਦਾ ਲੱਗਦਾ ਸੀਅਗਲੇ ਦਿਨ ਮੇਰਾ ਪ੍ਰੋਗਰਾਮ ਬਦਲ ਜਾਣ ਕਰਕੇ ਮੈ ਉਸਨੂੰ ਸਵੱਖਤੇ ਹੀ ਫ਼ੋਨ ਰਾਹੀਂ ਆਉਣ ਤੋਂ ਧੰਨਵਾਦ ਸਹਿਤ ਮਨ੍ਹਾ ਕਰ ਦਿਤਾ

ਦੋ ਕੁ ਦਿਨ ਪਰਦੇਸਾਂ ਤੋਂ ਆਈਆਂ ਸੰਗਤਾਂ ਦੇ ਨਾਲ਼ ਲਾਹੌਰ ਵਿਚ ਸੁਸ਼ੋਭਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ ਅਤੇ ਸੰਗਤਾਂ ਨਾਲ਼ ਗੁਰਦੁਆਰਾ ਸਾਹਿਬਾਨ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਵੀ ਸਾਂਝੀ ਕੀਤੀ10 ਨਵੰਬਰ ਨੂੰ ਪਾਕਿਸਤਾਨ ਟੀ. ਵੀ. ਤੇ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਸੀਗੁਰਦੁਆਰਾ ਸਾਹਿਬ ਤੋਂ ਸਟੂਡੀਓ ਪੁੱਜਣ ਦਾ ਇੰਤਜ਼ਾਮ ਹੋ ਗਿਆ ਤੇ ਓਥੋਂ ਮੈਨੂੰ ਡਾ. ਜ਼ਫ਼ਰ ਚੀਮਾ ਜੀ ਦਾ ਭੇਜਿਆ ਹੋਇਆ ਸੱਜਣ ਆ ਕੇ ਉਹਨਾਂ ਦੇ ਦਫ਼ਤਰ, ਦਿਆਲ ਸਿੰਘ ਲਾਇਬ੍ਰੇਰੀ ਵਿਚ ਲੈ ਗਿਆਲਾਹੌਰ ਦੇ ਲਛਮੀ ਚੌਕ ਦੇ ਨੇੜੇ ਵਿਸ਼ਾਲ ਬਿਲਡਿੰਗ ਵਿਚ ਇਹ ਲਾਇਬ੍ਰੇਰੀ ਸੁਭਾਇਮਾਨ ਹੈਇਸ ਦੇ ਵਿਚ ਹੀ ਡਾ. ਚੀਮਾ ਜੀ ਦੀ ਡਾਇਰੈਕਟਰਸ਼ਿਪ ਹੇਠ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮਚੱਲਦਾ ਹੈ ਜੋ ਕਿ ਪੰਜਾਬੀ ਸਾਹਿਤ ਤੇ ਸਭਿਆਚਾਰ ਬਾਰੇ ਬੜਾ ਉੱਦਮ ਕਰ ਰਿਹਾ ਹੈਮੈਨੂੰ ਇਸ ਵਿਸ਼ਾਲ ਲਾਇਬ੍ਰੇਰੀ ਦੀ ਯਾਤਰਾ ਕਰਵਾ ਕੇ ਇਸ ਫ਼ੋਰਮ ਬਾਰੇ ਵੀ ਭਰਪੂਰ ਜਾਣਕਾਰੀ ਦਿਤੀ ਗਈਇਸ ਵਿਸ਼ਾਲ ਲਾਇਬ੍ਰੇਰੀ ਅਤੇ ਕਈ ਹੋਰ ਸੰਸਥਾਵਾਂ ਦੀ ਸਥਾਪਨਾ, ਸਮੇਤ ਟ੍ਰੀਬਿਊਨ ਅਖ਼ਬਾਰ ਦੇ, ਸਰ ਦਿਆਲ ਸਿੰਘ ਮਜੀਠੀਆ ਦੇ ਧਨ ਨਾਲ਼ ਹੀ ਹੋਈ ਸੀਇਹ ਸਰਦਾਰ ਜੀ ਉਘੇ ਸਿੱਖ ਘਰਾਣੇ, ਮਜੀਠੀਆ ਸਰਦਾਰਾਂ ਵਿਚੋਂ ਸਨਇਹਨਾਂ ਦੀ ਸੰਤਾਨ ਨਹੀ ਸੀਇਹ ਚਾਹੁੰਦੇ ਸਨ ਕਿ ਇਹਨਾਂ ਦੇ ਧਨ ਦੀ ਮਨੁੱਖਤਾ ਦੀ ਭਲਾਈ ਵਾਸਤੇ ਸੁਚੱਜੀ ਵਰਤੋਂ ਹੋਵੇਓਹਨੀਂ ਦਿਨੀਂ ਸਿੱਖ ਖ਼ਾਲਸਾ ਕਾਲਜ ਦੀ ਸਥਾਪਨਾ ਦਾ ਉਦਮ ਕਰ ਰਹੇ ਸਨ ਤੇ ਇਸ ਸਰਦਾਰ ਜੀ ਨੇ ਇਸ ਕਾਰਜ ਲਈ ਸਾਰਾ ਖਰਚ ਖ਼ੁਦ ਕਰਨ ਦੀ ਪੰਥ ਨੂੰ ਪੇਸ਼ਕਸ਼ ਕੀਤੀ ਸੁਣੀ ਸੀਇਹਨਾਂ ਦੀ ਇਕ ਸ਼ਰਤ ਸੀ ਕਿ ਕਾਲਜ ਦਾ ਨਾਂ ਸਰ ਦਿਆਲ ਸਿੰਘ ਖ਼ਾਲਸਾ ਕਾਲਜਰੱਖਿਆ ਜਾਵੇ ਜੋ ਕਿ ਉਸ ਸਮੇ ਦੇ ਪੰਥ ਦੇ ਆਗੂਆਂ ਨੂੰ ਮਨਜ਼ੂਰ ਨਹੀ ਸੀਜਦੋਂ ਅਨਮੱਤੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾ ਨੇ ਸਰਦਾਰ ਜੀ ਤੱਕ ਪਹੁੰਚ ਕਰਕੇ ਉਹਨਾਂ ਦੇ ਵਸੀਲਿਆਂ ਨਾਲ਼ ਵਿਸ਼ਾਲ ਸੰਸਥਾਵਾਂ, ਲਾਇਬ੍ਰੇਰੀ, ਕਾਲਜ, ਅਖ਼ਬਾਰ ਆਦਿ ਉਸਾਰ ਲਈਆਂਫਿਰ ਟੀ. ਵੀ. ਦੇ ਸਟੁਡੀਓ ਵਿਚ ਗਏਡਾ. ਚੀਮਾ ਜੀ ਨੇ ਐਂਕਰ ਵਜੋਂ ਬੜੀ ਯੋਗਤਾ ਨਾਲ਼ ਇਸ ਲੰਮੇ ਪ੍ਰੋਗਰਾਮ ਨੂੰ ਦਿਲਚਸਪ ਬਣਾਈ ਰੱਖਿਆਪੈਨਲ ਵਿਚ ਮੇਰੇ ਤੋਂ ਇਲਾਵਾ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਮੇਜਰ ਜਨਰਲ ਮੁਹੰਮਦ ਜਾਵਿਦ, ਵਲੈਤੋਂ ਸ. ਲਸ਼ਵਿੰਦਰ ਸਿੰਘ ਡਲੇਵਾਲ, ਲਾਹੌਰ ਤੋਂ ਬੀਬੀ ਡਾ. ਦਿਲਸ਼ਾਦ ਚੀਮਾ ਸ਼ਾਮਲ ਸਨਡਾਕਟਰ ਜ਼ਫ਼ਰ ਚੀਮਾ ਜੀ ਦੀ ਵਿਦਵਤਾ, ਯੋਗਤਾ, ਤਤਪਰਤਾ ਦਾ ਸਦਕਾ ਇਹ ਪ੍ਰੋਗਰਾਮ ਬਹੁਤ ਹੀ ਸਫ਼ਲ ਰਿਹਾਬੀਬੀ ਡਾ. ਦਿਲਸ਼ਾਦ ਚੀਮਾ ਜੀ ਨੇ ਮੇਰੀ ਇਕ ਗੱਲ ਨੂੰ ਲੈ ਕੇ ਬਹੁਤ ਹੀ ਦਿਲਚਸਪ ਸਵਾਲ ਕੀਤੇ ਜਿਨ੍ਹਾਂ ਨਾਲ਼ ਪ੍ਰੋਗਰਾਮ ਵਿਚ ਹੋਰ ਵੀ ਚੰਗਾ ਰੰਗ ਭਰ ਗਿਆਟੀ. ਵੀ. ਦੇ ਦਰਸ਼ਕਾਂ ਵੱਲੋਂ ਇਸਦੀ ਸ਼ਲਾਘਾ ਵੀ ਸੁਣਨ ਵਿਚ ਆਈਮੈ ਤਾਂ ਭਾਵੇਂ ਖ਼ੁਦ ਇਹ ਪ੍ਰੋਗਰਾਮ ਨਹੀ ਵੇਖ ਸਕਿਆ

11 ਨਵੰਬਰ ਨੂੰ ਇਕ ਵਲੈਤੋਂ ਆਏ ਜਥੇ ਨਾਲ਼ ਹੀ ਬੱਸ ਵਿਚ ਸਵਾਰ ਹੋ ਕੇ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਗਿਆਏਥੇ ਮਾਵਾਂ ਪੁੱਤ ਨਹੀ ਸਨ ਸੰਭਾਲ਼ ਰਹੀਆਂਮਾਰ ਚਾਰ ਚੁਫੇਰੇ ਗਹਿਮਾ-ਗਹਿਮ ਸੀਏਨੇ ਭੀੜ ਭੜੱਕੇ ਭਰੇ ਮੇਲੇ ਵਿਚ ਚੱਕੀਰਾਹ ਦੀ ਕੌਣ ਸੁਣਦਾ ਹੈ ਦੇ ਅਖਾਣ ਮੁਤਾਬਿਕ ਮੇਰੇ ਓਥੇ ਰਾਤ ਕੱਟਣ ਦਾ ਕੋਈ ਸਬੱਬ ਨਾ ਬਣੇਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਮੇਰੇ ਹੱਥ ਵਿਚ ਲਟੇ-ਪਟੇ ਵਾਲ਼ਾ ਬੈਗ ਤੇ ਕਿਤਾਬਾਂ ਵਾਲ਼ਾ ਬੁਚਕਾ ਵੇਖ ਕੇ ਸਿਵਲ ਕੱਪੜਿਆਂ ਵਿਚ ਪਹਿਰਾ ਦੇ ਰਹੇ ਪੁਲਸਵਾਲ਼ੇ ਨੇ ਅੰਦਰ ਜਾਣ ਤੋਂ ਦ੍ਰਿੜ੍ਹਤਾ ਸਹਿਤ ਰੋਕ ਦਿਤਾਏਧਰ ਓਧਰ ਆਲ਼ੇ ਦੁਆਲ਼ੇ ਝਾਕਾਂਠੀਕ ਹੈ, “ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੈਦੀ ਪੁਰਾਣੀ ਲੋਕੋਕਤੀ ਅਨੁਸਾਰ ਮੇਰੇ ਨਾਲ਼ ਵੀ ਏਹੋ ਹੀ ਹੋਈਮੈ ਸੋਚਿਆ ਕਿ ਰਾਤ ਹੀ ਕੱਟਣੀ ਹੈਓਥੇ ਰਾਜਵੀਰ ਸਿੰਘ ਮਿਲ਼ ਜਾਵੇਗਾ, ਸ਼੍ਰੋਮਣੀ ਕਮੇਟੀ ਦੇ ਜਥੇ ਨਾਲ਼ ਕੱਟ ਲਵਾਂਗਾ ਜਾਂ ਕੋਈ ਹੋਰ ਜੁਗਾੜ ਬਣ ਜਾਵੇਗਾਹਾਲਾਂ ਕਿ ਵਕਫ਼ ਬੋਰਡ ਵਾਲ਼ੇ ਮੇਰੇ ਰੈਣ ਬਸੇਰੇ ਲਈ ਯੋਗ ਪ੍ਰਬੰਧ ਕਰਨ ਵਾਸਤੇ ਤਿਆਰ ਸਨ ਪਰ ਆਪਣੀ ਸੁਭਾਵਿਕ ਲਾਪ੍ਰਵਾਹੀ ਕਰਕੇ ਮੈ ਕਿਸੇ ਨੂੰ ਵੀ ਕੁਝ ਨਾ ਆਖਿਆਇਕ ਥਾਂ ਕੈਨੇਡੀਅਨ ਨੌਜਵਾਨ ਲੰਗਰ ਦਾ ਕੈਂਪ ਲਾਈ ਬੈਠੇ ਸਨਇਹ ਨੌਜਵਾਨ ਲਿਬਾਸ ਤੇ ਬਚਨਾਂ ਤੋਂ ਮਹਿਤੇ ਵਾਲੀ ਦਮਦਮੀ ਟਕਸਾਲ ਤੋਂ ਪ੍ਰਭਾਵਤ ਜਾਪਦੇ ਸਨਜਦੋਂ ਮੈ ਆਖਿਆ ਕਿ ਕੁਝ ਮਿੰਟਾਂ ਲਈ ਮੇਰੀਆਂ ਕਿਤਾਬਾਂ ਰੱਖ ਲਵੋ; ਮੈ ਮੱਥਾ ਟੇਕ ਆਵਾਂ; ਤਾਂ ਇਕ ਨੌਜਵਾਨ ਫੱਟ ਬੋਲ ਉਠਿਆ, “ਇਹ ਕਿਤੇ ਘੱਗੇ ਵਰਗੀਆਂ ਕਿਤਾਬਾਂ ਤੇ ਨਹੀ?” ਮੈ ਇਕ ਕਿਤਾਬ ਕਢ ਕੇ ਉਹਨਾਂ ਨੂੰ ਪੜ੍ਹਨ ਲਈ ਫੜਾ ਦਿਤੀਖੈਰ, ਉਹਨਾਂ ਨੇ ਮੇਰਾ ਬੰਡਲ਼ ਆਪਣੇ ਕੋਲ਼ ਮੱਥਾ ਟੇਕਣ ਜਿੰਨੇ ਚਿਰ ਲਈ ਰੱਖਣ ਦੀ ਆਗਿਆ ਦੇ ਦਿਤੀਉਹਨਾਂ ਪਾਸ ਆਪਣਾ ਬੁਚਕਾ ਰੱਖ ਕੇ ਮੱਥਾ ਮੈ ਟੇਕ ਆਇਆਓਥੇ ਬਹੁ ਚਰਚਿਤ ਸੋਨੇ ਦੀ ਪਾਲਕੀ ਦੇ ਵੀ ਦਰਸ਼ਨ ਹੋ ਗਏਇਸ ਪਾਲਕੀ ਬਾਰੇ ਜਾਣਕਾਰੀ ਤੇ ਆਪਣੇ ਵਿਚਾਰ ਇਕ ਵੱਖਰੇ ਲੇਖ ਰਾਹੀਂ ਪਾਠਕਾਂ ਨਾਲ਼ ਸਾਂਝੇ ਕਰਾਂਗਾਜਿਨ੍ਹਾਂ ਵਲੈਤੀਆਂ ਦੀ ਬੱਸ ਵਿਚ ਬੈਠ ਕੇ ਮੈ ਲਾਹੌਰੋਂ ਆਇਆ ਸਾਂ ਉਹਨਾਂ ਨੇ ਸੁਲਾਹ ਹੀ ਨਾ ਮਾਰੀ ਕਿ ਮੈ ਉਹਨਾਂ ਦੀ ਕਿਸੇ ਕਮਰੇ ਦੀ ਕਿਸੇ ਨੁੱਕਰ ਵਿਚ ਸਾਮਾਨ ਟਿਕਾ ਕੇ ਕਿਸੇ ਬਰਾਂਡੇ ਵਿਚ ਰਾਤ ਕੱਟ ਲਵਾਂ

ਫਿਰ ਗੁਰਦੁਆਰਾ ਤੰਬੂ ਸਾਹਿਬ ਜੀ ਵਿਚ ਚਲਿਆ ਗਿਆਇਸ ਗੁਰਦੁਆਰਾ ਸਾਹਿਬ ਜੀ ਦੇ ਵਿਸ਼ਾਲ ਮੈਦਾਨ ਵਿਚ ਹੀ ਅਗਲੇ ਦਿਨ ਸੈਮੀਨਾਰ ਸਜਣਾ ਸੀ ਜਿਸ ਵਿਚ ਮੈ ਵੀ ਬੋਲਣਾ ਸੀਸੋਚਿਆ ਕਿ ਓਥੇ ਵਲੈਤ ਵਿਚ ਰਹਿੰਦੇ ਸ. ਅਵਤਾਰ ਸਿੰਘ ਸੰਘੇੜਾ ਜੀ ਮੈਨੂੰ ਜਾਣਦੇ ਹਨ ਤੇ ਉਹਨਾਂ ਨੇ ਵਿਦੇਸ਼ੀ ਸੰਗਤਾਂ ਤੋਂ ਉਗ੍ਰਾਹੀ ਕਰਕੇ, ਓਥੇ ਸਰਾਵਾਂ ਵੀ ਬਣਵਾਈਆਂ ਹੋਈਆਂ ਹਨਅਸੀਂ ਜੁਲਾਈ, 2004 ਵਿਚ ਇਟਲੀ ਵਿਚ ਮਿਲ਼ੇ ਸੀਸ਼ਾਇਦ ਉਹ ਮੇਰੇ ਰਾਤ ਰਹਿਣ ਦਾ ਕੋਈ ਜੁਗਾੜ ਆਪਣੀ ਕਿਸੇ ਸਰਾਂ ਵਿਚ ਬਣਾ ਦੇਣ! ਉਹਨਾਂ ਮੈਨੂੰ ਪਛਾਣਿਆ ਹੀ ਨਾਗੱਲ ਬਾਤ ਭਾਵੇਂ ਚੰਗੀ ਤਰ੍ਹਾਂ ਕੀਤੀਇਹ ਵੇਖ ਕੇ ਮੈ ਉਹਨਾਂ ਨੂੰ ਆਪਣੇ ਰਾਤਰੀ ਟਿਕਾਣੇ ਬਾਰੇ ਸਵਾਲ ਹੀ ਨਾ ਪਾ ਸਕਿਆਗੁਰਦੁਆਰਾ ਤੰਬੂ ਸਾਹਿਬ ਵਿਖੇ ਅਖੰਡਪਾਠ ਚੱਲ ਰਿਹਾ ਸੀਰਾਤ ਮੈ ਓਥੇ ਇਕ ਨੁੱਕਰ ਵਿਚ ਆਪਣਾ ਕੈਂਪਲਾ ਲਿਆ ਤੇ ਨਿਕ ਸੁਕ ਮਹਾਰਾਜ ਜੀ ਦੇ ਸੁਖ ਆਸਣ ਵਾਲ਼ੇ ਪਲੰਘ ਦੇ ਹੇਠਾਂ ਖਿਸਕਾ ਦਿਤਾਇਉਂ ਮੇਰੀ ਰਾਤ ਮਹਾਂਰਾਜ ਜੀ ਦੇ ਚਰਨਾਂ ਵਿਚ ਭਰਪੂਰ ਸੁਖ ਨਾਲ਼ ਬੀਤੀਸਵੇਰੇ ਸੰਘੇੜਾ ਜੀ ਦੁਆਰਾ ਬਣਵਾਈ ਗਈ ਸਰਾਂ ਦੇ ਗੁਸਲਖਾਨੇ ਵਿਚ ਇਸ਼ਨਾਨ ਵੀ ਕਰ ਲਿਆਠੰਡ ਨਾ ਹੋਣ ਕਰਕੇ ਸੌਣ ਦੇ ਸਥਾਨ ਬਾਰੇ ਤਾਂ ਕੋਈ ਫਿਕਰ ਨਹੀ ਸੀ ਪਰ ਸਵੇਰੇ ਨਹਾਉਂਣ ਬਾਰੇ ਫਿਕਰ ਮੈਨੂੰ ਜ਼ਰੂਰ ਹੋ ਜਾਂਦਾ ਹੈਇਸ ਤੋਂ ਇਲਾਵਾ ਇਹ ਵੀ ਫਿਕਰ ਸੀ ਕਿ ਰਾਤ ਨੂੰ ਇਸ ਮੇਲੇ ਵਿਚ ਜੇ ਕੋਈ ਮੇਰਾ ਨਿਕ-ਸੁਕ ਜਿਹਾ ਕੱਛੇ ਮਾਰ ਗਿਆ ਤਾਂ ਮੈ ਫਿਰ ਕੀਹਦੀ ਮਾਂ ਨੂੰ ਮਾਸੀ ਆਖੂੰ ਜਾਂ ਫਿਰ ਬੀਬੀਆਂ ਨੂੰ ਮੈ ਕਿਹੜੀ ਦਾ ਫੁੱਫੜ ਆਂ ਕੁੜੇ?” ਪੁੱਛਦਾ ਫਿਰੂੰ! ਲੰਗਰ ਤਾਂ ਥਾਂ ਥਾਂ ਲੱਗੇ ਹੋਏ ਸਨਹਰ ਪ੍ਰਕਾਰ ਦਾ ਲੰਗਰ ਸੰਗਤਾਂ ਨੂੰ ਖੁਲ੍ਹਾ ਮਿਲ਼ ਰਿਹਾ ਸੀਕਾਰ ਸੇਵਾ ਵਾਲ਼ੇ ਬਾਬਿਆਂ ਵੱਲੋਂ ਵੀ ਇਕ ਤੋਂ ਵਧ ਥਾਂਵਾਂ ਤੇ ਸਨਿਘਦ ਲੰਗਰ ਚੱਲ ਰਹੇ ਸਨ

ਅਗਲੇ ਦਿਨ ਗੁਰਦੁਆਰਾ ਤੰਬੂ ਸਾਹਿਬ ਜੀ ਦੇ ਮੈਦਾਨ ਵਿਚ ਵਿਸ਼ਾਲ ਸ਼ਾਮਿਆਨੇ ਅੰਦਰ ਵੱਡੇ ਪੈਮਾਨੇ ਤੇ, ਵਕਫ਼ ਬੋਰਡ ਵੱਲੋਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀਇਸ ਵਿਚ ਤਕਰੀਬਨ ਸਾਰੀ ਦੁਨੀਆ ਤੋਂ ਧਾਰਮਿਕ, ਵਿਦਵਾਨ ਤੇ ਸੂਝਵਾਨ ਸਿੱਖ ਸ਼ਾਮਲ ਸਨ ਤੇ ਨਾਲ਼ ਹੀ ਪਾਕਿਸਤਾਨ ਦੇ ਉਚ ਪਧਰ ਦੇ ਕੁਝ ਲੋਕ ਵੀ ਹਾਜਰ ਸਨਇਹਨਾਂ ਵਿਚ ਬੀਬੀ ਡਾ. ਦਿਲਸ਼ਾਦ ਚੀਮਾ ਜੀ ਵੀ ਸਨ ਤੇ ਉਹਨਾਂ ਨੇ ਲੈਕਚਰ ਵੀ ਬੇਬੇ ਨਾਨਕੀ ਜੀ ਬਾਰੇ ਦਿਤਾ ਤੇ ਦੱਸਿਆ ਕਿ ਉਹਨਾਂ ਨੇ ਬੀਬੀ ਜੀ ਬਾਰੇ ਇਕ ਕਿਤਾਬ ਵੀ ਛਾਪੀ ਹੈਇਹ ਪਹਿਲੀ ਬੀਬੀ ਹੈ ਜਿਸਨੇ ਪਾਕਿਸਤਾਨ ਵਿਚ ਪੰਜਾਬੀ ਵਿਚ ਡਾਕਟਰੇਟ ਕੀਤੀ ਹੈਉਹਨਾਂ ਦਾ ਥੀਸਿਸ ਬਾਬੂ ਫ਼ੀਰੋਜ਼ ਦੀਨ ਸ਼ਰਫ਼ ਦੀ ਜੀਵਨੀ ਅਤੇ ਲਿਖਤਾਂ ਬਾਰੇ ਸੀਇਸ ਸੈਮੀਨਾਰ ਦਾ ਆਰੰਭਕ ਭਾਸ਼ਨ ਮੇਰਾ ਸੀਮੈਨੂੰ ਪ੍ਰਬੰਧਕਾਂ ਵੱਲੋਂ ਆਖਿਆ ਗਿਆ ਸੀ ਕਿ ਮੈ ਸਿੱਖ ਸਮਾਜ ਵਿਚ ਇਸਤਰੀ ਦਾ ਸਥਾਨ ਤੇ ਭਰੂਣ ਹੱਤਿਆਬਾਰੇ ਬੋਲਾਂਉਹਨਾਂ ਨੇ ਬੋਲਣ ਤੋਂ ਪਹਿਲਾਂ ਆਪਣਾ ਭਾਸ਼ਨ ਲਿਖ ਕੇ ਦੇਣ ਲਈ ਵੀ ਆਖਿਆ ਤਾਂ ਕਿ ਉਹ ਇਸਨੂੰ ਪੰਜ ਰੰਗਨਾਮੀ ਰਸਾਲੇ ਵਿਚ ਛਾਪ ਸਕਣ ਪਰ ਮੈ ਆਪਣੇ ਦਲਿਦਰੀ ਸੁਭਾ ਅਨੁਸਾਰ ਅਜਿਹਾ ਨਾ ਕਰ ਸਕਿਆ ਤੇ ਸਦਾ ਵਾਂਗ ਸਿਧਾ ਸਟੇਜ ਉਪਰ ਹੀ ਬੋਲ ਦਿਤਾਇਸਦੀ ਸਰੋਤਿਆਂ ਤੇ ਮੀਡੀਆ ਵੱਲੋਂ ਭਰਪੂਰ ਪ੍ਰਸ਼ੰਸ਼ਾ ਹੋਈਸੈਮੀਨਾਰ ਦੇ ਪ੍ਰਧਾਨ, ਵਕਫ਼ ਬੋਰਡ ਦੇ ਚੇਅਰਮੈਨ, ਮੇਜਰ ਜਨਰਲ ਮੁਹੰਮਦ ਜਾਵਿਦ ਜੀ ਨੂੰ ਮੈ ਸਟੇਜ ਉਪਰ ਆਪਣੀਆਂ ਕਿਤਾਬਾਂ ਦਾ ਸੈਟ ਵੀ ਭੇਟ ਕੀਤਾ ਤੇ ਪ੍ਰਬੰਧਕਾਂ ਵੱਲੋਂ ਮੈਨੂੰ ਉਹਨਾਂ ਦੇ ਹੱਥੋਂ ਮੇਮੈਂਟੋ ਤੇ ਕੁਝ ਕਿਤਾਬਾਂ ਦਾ ਸੈਟ ਵੀ ਭੇਟ ਕਰਵਾਇਆ ਗਿਆ

ਅੰਮ੍ਰਿਤਸਰ ਵਿਚ ਗੁ. ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਪ੍ਰਬੰਧਕਾਂ ਨਾਲ਼ ਇਕਰਾਰ ਕਰ ਆਇਆ ਸਾਂ ਕਿ 14 ਨਵੰਬਰ ਵਾਲ਼ੇ ਬਾਬਾ ਜੀ ਦੇ ਸ਼ਹੀਦੀ ਦੀਵਾਨ ਵਿਚ ਮੈ ਬੋਲਾਂਗਾਇਸ ਲਈ ਸ੍ਰੀ ਨਾਨਕਾਣੇ ਸਾਹਿਬ ਤੋਂ ਬਾਰਾਂ ਦੀ ਰਾਤ ਨੂੰ ਹੀ ਮੈਨੂੰ ਲਾਹੌਰ ਵਿਖੇ ਮੁੜਨਾ ਚਾਹੀਦਾ ਸੀ ਤਾਂ ਕਿ 13 ਨੂੰ ਮੈ ਅੰਮ੍ਰਿਤਸਰ ਪੁੱਜ ਜਾਵਾਂ ਜਿਥੇ 14 ਨੂੰ ਸਵੇਰੇ ਦੇ ਦੀਵਾਨ ਵਿਚ ਹਾਜਰੀ ਭਰ ਸਕਾਂਸੈਮੀਨਾਰ ਤੋਂ ਪਹਿਲਾਂ ਬੱਸ ਅੱਡੇ ਤੇ ਜਾ ਕੇ ਲਾਹੌਰ ਵਾਲੀ ਬੱਸ ਦਾ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਦਾ ਹੁਕਮ ਹੈ ਕਿ ਕਿਸੇ ਵੀ ਸਿੱਖ ਨੂੰ 14 ਤਰੀਕ ਤੋਂ ਪਹਿਲਾਂ ਨਾਨਕਾਣੇ ਤੋਂ ਬਾਹਰ ਨਹੀ ਜਾਣ ਦੇਣਾਮੇਰੇ ਗੁਪਤੀ ਤੌਰ ਤੇ ਲੈ ਜਾਣ ਦੇ ਸੁਝਾਅ ਤੇ ਉਹਨਾਂ ਕਿਹਾ ਕਿ ਰਾਹ ਵਿਚ ਪੁਲ਼ਸ ਨੇ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਖੱਜਲ਼ ਕਰਨਾ ਹੈਇਸ ਲਈ ਸਰਦਾਰ ਜੀ, ਅਸੀਂ ਇਹ ਕੰਮ ਨਹੀ ਕਰ ਸਕਦੇਇਹ ਜਾਣ ਕੇ ਮੇਰੀ ਖਾਨਿਓਂ ਗਈਮੈਨੂੰ ਆਪਣੇ ਇਕਰਾਰ ਤੋਂ ਝੂਠੇ ਪੈ ਜਾਣ ਦਾ ਫਿਕਰ ਪੈ ਗਿਆਬੱਸ ਅੱਡੇ ਤੋਂ ਤਾਂ ਮੈ ਮੁੜ ਆਇਆਸੈਮੀਨਾਰ ਵਿਚ ਹੋਰ ਸ੍ਰੋਤਿਆਂ ਤੋਂ ਇਲਾਵਾ ਇਕ ਓਥੇ ਹਾਜਰ ਲੋਕਾਂ ਵਿਚੋਂ ਸਭ ਤੋਂ ਲੰਮਾ ਸਿੱਖ ਨੌਜਵਾਨ ਵੀ ਸੈਮੀਨਾਰ ਦੀ ਸਮਾਪਤੀ ਤੇ ਚਾਹ-ਪਾਣੀ ਛਕਦਿਆਂ ਮੇਰੇ ਭਾਸ਼ਨ ਦੇ ਬਾਕੀ ਪ੍ਰਸੰਸਕਾਂ ਵਾਂਗ ਹੀ ਮੇਰੇ ਨਾਲ਼ ਗੱਲੀਂ ਲੱਗ ਪਿਆਉਸ ਵੱਲੋਂ ਮੇਰਾ ਅਗਲਾ ਪ੍ਰੋਗਰਾਮ ਪੁੱਛਣ ਉਤੇ ਜਦੋਂ ਮੈ ਉਸਨੂੰ ਆਪਣੀ ਇਹ ਵਿਥਿਆ ਸੁਣਾਈ ਤਾਂ ਉਸਨੇ ਆਖਿਆ ਕਿ ਉਹ ਮੈਨੂੰ ਆਪਣੀ ਕਾਰ ਤੇ ਓਸੇ ਰਾਤ ਹੀ ਲਾਹੌਰ ਪੁਚਾ ਦੇਵੇਗਾਅੰਨ੍ਹਾ ਕੀ ਭਾਲ਼ੇ, ਦੋ ਅੱਖਾਂ!ਮੇਰੀ ਤਾਂ ਸਾਰੀ ਸਮੱਸਿਆ ਹੀ ਹੱਲ ਹੋ ਗਈਉਸਨੇ ਮੈਨੂੰ ਰਾਤ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪੁਚਾ ਦਿਤਾਇਸ ਸੁਲਝੇ ਹੋਏ ਚੰਗੇ ਨੌਜਵਾਨ ਦਾ ਨਾਂ ਸ. ਗੁਰਮੀਤ ਸਿੰਘ ਲਾਇਲਪੁਰੀਆ ਹੈ ਤੇ ਇਹ ਫ਼ੈਸਲਾਬਾਦ (ਲਾਇਲਪੁਰ) ਦਾ ਰਹਿਣ ਵਾਲ਼ਾ ਹੈਫ਼ੈਸਲਾਬਾਦ ਵਿਚ ਇਸ ਤੋਂ ਇਲਾਵਾ ਦੋ ਘਰ ਹੋਰ ਵੀ ਸਿੱਖਾਂ ਦੇ ਹਨਕੁੱਲ ਤਿੰਨ ਪਰਵਾਰ ਉਸ ਸ਼ਹਿਰ ਵਿਚ ਵਸਦੇ ਹਨ

ਰਸਤੇ ਵਿਚ ਉਸਨੇ ਆਪਣਾ ਪਰਵਾਰਕ ਪਿਛੋਕੜ ਮੇਰੇ ਪੁੱਛਣ ਤੇ ਇਉਂ ਦੱਸਿਆ:

1901 ਵਿਚ ਸਾਡੇ ਬਜ਼ੁਰਗਾਂ ਨੇ ਜ਼ਿਲਾ ਗੁਰਦਾਸਪੁਰ ਦੇ ਕਿਸੇ ਪਿੰਡ ਵਿਚੋਂ ਆ ਕੇ, ਬਾਕੀ ਸਿੱਖਾਂ ਵਾਂਗ ਹੀ ਲਾਇਲਪੁਰ ਵਿਚ ਜ਼ਮੀਨ ਪ੍ਰਾਪਤ ਕਰਕੇ ਖੇਤੀ ਸ਼ੁਰੂ ਕੀਤੀ ਸੀ1947 ਦੇ ਰੌਲ਼ਿਆਂ ਵਿਚ ਕਾਤਲ ਤੇ ਲੁਟੇਰਿਆਂ ਦੇ ਹਜੂਮ ਨੇ ਸਾਡੇ ਟੱਬਰ ਤੇ ਹਮਲਾ ਕਰ ਦਿਤਾਮੇਰੇ ਬਾਬੇ ਦੀ ਪੀਹੜੀ ਦੇ ਮਰਦ ਤਾਂ ਸਾਰੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਹੋਏ ਮਾਰੇ ਗਏ ਪਰ ਬੱਚੇ ਤੇ ਜਨਾਨੀਆਂ ਸਾਰੇ ਭੱਜ ਕੇ ਇਸਾਈਆਂ ਦੇ ਇਕ ਧਾਰਮਿਕ ਸਥਾਨ ਵਿਚ ਜਾ ਵੜੇਓਥੋਂ ਦੇ ਪ੍ਰਬੰਧਕਾਂ ਨੇ ਮੇਰੇ ਪਿਓ ਦੀ ਪੀਹੜੀ ਦੇ ਬੱਚਿਆਂ ਦੇ ਫਟਾ ਫਟ ਕੇਸ ਕੱਟ ਕੇ ਹਮਲਾਵਰਾਂ ਨੂੰ ਦੱਸ ਦਿਤਾ ਕਿ ਇਹ ਸਾਰੇ ਇਸਾਈ ਹਨਇਸ ਤਰ੍ਹਾਂ ਮੇਰੇ ਚਾਚੇ, ਤਾਏ ਤੇ ਪਿਓ ਜੋ ਕਿ ਉਸ ਸਮੇ ਬੱਚੇ ਹੀ ਸਨ, ਈਸਾਈ ਬਣ ਗਏਮੇਰੀ ਦਾਦੀ ਤੇ ਦਾਦੀ ਦੀਆਂ ਦਰਾਣੀਆਂ-ਜਠਾਣੀਆਂ ਵੀ ਈਸਾਈ ਅਖਵਾ ਕੇ ਬਚ ਗਈਆਂਮੇਰੇ ਪਿਓ ਦੀ ਪੀਹੜੀ ਦੇ ਸਾਰੇ ਮਰਦ ਈਸਾਈ ਹੀ ਬਣ ਗਏਹੁਣ ਮੇਰਾ ਸਾਰਾ ਕੋੜਮਾ ਈਸਾਈ ਹੈਮੈਨੂੰ ਜਦੋਂ ਆਪਣੇ ਪਿਛੋਕੜ ਦਾ ਪਤਾ ਲੱਗਾ ਤਾਂ ਮੈ ਤੇ ਮੇਰੀ ਵਹੁਟੀ ਨੇ 1999 ਦੀ ਵਿਸਾਖੀ ਨੂੰ ਅੰਮ੍ਰਿਤ ਛਕ ਲਿਆਅਸੀਂ ਸਿੰਘ ਸਜ ਗਏ ਹਾਂਮੇਰੀ ਪਤਨੀ ਪੰਜ ਕੱਕਾਰ ਦੀ ਧਾਰਨੀ ਹੈ; ਕੇਸਕੀ ਵੀ ਸਜਾਉਂਦੀ ਹੈਪਾਕਿਸਤਾਨ ਵਿਚ ਇਹ ਪਹਿਲੀ ਸਿੱਖ ਬੀਬੀ ਹੈ ਜਿਸ ਨੇ ਮਾਸਟਰ ਡਿਗਰੀ ਕੀਤੀ ਹੈ। (ਉਸ ਭਲੀ ਬੀਬੀ ਦੇ ਮੈ ਵੀ ਦਰਸ਼ਨ ਕੀਤੇ ਹਨਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਮਿਠ ਬੋਲੜੀ, ਨਿਰਮਾਣ ਤੇ ਸਟੇਜ ਦੀ ਵੀ ਧਨੀ ਹੈ।) ਉਸਨੇ ਇਕਨਾਮਿਕਸ ਦੀ ਐਮ. ਏ. ਕੀਤੀ ਹੋਈ ਹੈਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਿੰਘ ਸਜਣ ਤੇ ਬਾਈਕਾਟ ਕਰ ਦਿਤਾ ਹੈਚੋਭਾਂ ਲਾਉਂਦੇ ਹਨਮੇਰੇ ਪਿਓ ਨੇ ਮੈਨੂੰ ਜੱਦੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ ਹੈਅਸੀਂ ਗੁਰੂ ਜੀ ਦੇ ਸ਼ੁਕਰ ਗੁਜ਼ਾਰ ਹਾਂ ਕਿ ਉਸਨੇ ਕਿਰਪਾ ਕਰਕੇ ਸਾਨੂੰ ਸਿੱਖੀ ਦਾਨ ਬਖ਼ਸ਼ਿਆ ਹੈਮੈ ਪਾਕਿਸਤਾਨੀ ਮੀਡੀਏ ਵਿਚ ਕੰਮ ਕਰਦਾ ਹਾਂਸਿੱਖਾਂ ਦੀ ਭਲਾਈ ਹਿਤ ਅਸੀਂ ਕੁਝ ਨੌਜਵਾਨਾਂ ਨੇ ਮਿਲ਼ ਕੇ, ਸ੍ਰੀ ਨਨਕਾਣਾ ਸਾਹਿਬ ਵਿਚ ਲੋਕ ਵਿਹਾਰਨਾਂ ਦੀ ਜਥੇਬੰਦੀ ਵੀ ਬਣਾਈ ਹੋਈ ਹੈਹਾਸੇ ਨਾਲ਼ ਉਸਨੇ ਇਹ ਵੀ ਆਖਿਆ: ਸ਼ੁਕਰ ਹੈ ਕਿ ਸਾਡੇ ਬਜ਼ੁਰਗ ਈਸਾਈ ਹੀ ਬਣੇ ਸਨ ਜੇ ਕਿਤੇ ਉਸ ਸਮੇ ਉਹ ਮੁਸਲਮਾਨ ਬਣ ਜਾਂਦੇ ਤਾਂ ਹੁਣ ਮੇਰੇ ਸਿੱਖ ਬਣਨ ਤੇ ਬਾਈਕਾਟ ਦੀ ਥਾਂ ਮੇਰਾ ਸਿਰ ਕਲਮ ਕੀਤਾ ਜਾਣਾ ਸੀਮੈ ਰਾਵਲਪਿੰਡੀ ਵਿਚ ਹੋ ਰਹੇ ਇੰਟਰਫੇਥ ਸੈਮੀਨਾਰ ਵਿਚ ਭਾਸ਼ਨ ਕਰਨ ਜਾ ਰਿਹਾ ਹਾਂਜੇਕਰ ਤੁਸੀਂ ਮੇਰੇ ਨਾਲ਼ ਚੱਲ ਕੇ ਇਹ ਕਾਰਜ ਕਰੋ ਤਾਂ ਚੰਗੇਰਾ ਹੋਵੇਗਾ

ਏਨਾ ਚੰਗਾ ਸ਼ੁਭ ਅਵਸਰ ਗਵਾ ਲੈਣ ਦਾ ਅਫ਼ਸੋਸ ਤਾਂ ਮੈਨੂੰ ਹੋਇਆ ਪਰ ਮੈ ਅੰਮ੍ਰਿਤਸਰ ਵਿਚ ਪਹਿਲਾਂ ਕੀਤੇ ਇਕਰਾਰ ਕਰਕੇ ਉਸ ਨਾਲ਼ ਜਾਣੋ ਆਪਣੀ ਅਸਮਰਥਾ ਪ੍ਰਗਟਾ ਦਿਤੀਰਾਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਰਹਿ ਕੇ ਸਵੇਰੇ ਥ੍ਰੀ ਵ੍ਹੀਲਰ ਰਾਹੀਂ ਬੱਸ ਅਡੇ ਤੇ ਜਾ ਕੇ ਜਲ੍ਹੋ ਦੀ ਬੱਸ ਫੜੀ ਤੇ ਓਥੋਂ ਥ੍ਰੀ ਵ੍ਹੀਲਰ ਰਾਹੀਂ ਵਾਹਗੇ ਜਾ ਅੱਪੜਿਆਏਥੇ ਪਤਾ ਨਹੀ ਕਿਉਂ ਕੁੱਲੀ ਮੇਰੇ ਉਦਾਲ਼ੇ ਨਹੀ ਹੋਏ! ਸ਼ਾਇਦ ਅਜੇ ਬਹੁਤ ਸਵੱਖਤਾ ਹੋਣ ਕਰਕੇ ਅਜਿਹਾ ਹੋ ਗਿਆ ਹੋਵੇਗਾ! ਭਾਰਤੀ ਪਾਸੇ ਇਕ ਸਰਦਾਰ ਕੁੱਲੀ ਜਵਾਨ ਜਿਹਾ ਨੇੜੇ ਆਇਆਮੈ ਖ਼ੁਸ਼ੀ ਨਾਲ਼ ਹੀ ਉਸਨੂੰ ਇਕ ਛੋਟਾ ਨੋਟ ਦਿਤਾ ਤਾਂ ਉਸਦੇ ਮੂਹੋਂ ਨਿਕਲ਼ ਗਿਆ ਕਿ ਉਸ ਰਾਤ ਨੂੰ ਉਹ ਗੁਰਦੁਆਰੇ ਵਿਚ ਗੁਰਪੁਰਬ ਮਨਾ ਰਹੇ ਹਨਓਥੇ ਦੀ ਉਗ੍ਰਾਹੀ ਵਿਚ ਇਹ ਮਾਇਆ ਪਾ ਦੇਣਗੇਇਹ ਸੁਣ ਕੇ ਮੈ ਉਹ ਨੋਟ ਵਾਪਸ ਲੈ ਕੇ ਉਸਨੂੰ 101 ਭੇਟ ਕੀਤੇ

ਭਾਰਤੀ ਪਾਸੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਵਾਹਵਾ ਚਿਰ ਲਾਇਆਉਹ ਇਉਂ ਅਹਿਸਾਸ ਕਰਵਾ ਰਹੇ ਸਨ ਜਿਵੇਂ ਆਖ ਰਹੇ ਹੋਣ: ਸਾਡੇ ਯੱਕੇ ਨੇ ਮਟਕ ਨਾਲ਼ ਤੁਰਨਾ, ਕਾਹਲ਼ੀ ਏਂ ਤਾਂ ਰੇਲ ਚੜ੍ਹ ਜਾਹਉਹਨਾਂ ਦਾ ਤਾਂ ਸੁਭਾਅ ਹੈ: ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ਼ਓਥੋਂ ਵੇਹਲਾ ਹੋ ਕੇ ਬਾਹਰ ਨਿਕਲ਼ਿਆ ਤਾਂ ਮਗਰੇ ਇਕ ਅਫ਼ਸਰ ਵਾਜਾਂ ਮਾਰਦਾ ਭੱਜਾ ਆਇਆ; ਇਹ ਆਖਦਾ, “ਸਰਦਾਰ ਜੀ, ਆਪਣਾ ਪਾਸਪੋਰਟ ਏਥੇ ਹੀ ਛੱਡ ਚੱਲੇ ਜੇ! ਇਸਦੀ ਲੋੜ ਨਹੀ?” ਇਹ ਜਾਣ ਕੇ ਇਕ ਵੇਰਾਂ ਤਾਂ ਮੈਨੂੰ ਝੁਣਝੁਣੀ ਜਿਹੀ ਆ ਗਈ ਕਿ ਜੇ ਇਹ ਚੰਗੇ ਸੱਜਣ ਮੇਰੇ ਮਗਰ ਨਾ ਭੱਜਦੇ ਤਾਂ ਮੈਨੂੰ ਮੁੰਬਈ ਜਾ ਕੇ ਹੀ ਪਤਾ ਲੱਗਣਾ ਸੀ ਕਿ ਮੇਰੇ ਪਾਸ ਮੇਰਾ ਪਾਸਪੋਰਟ ਨਹੀ ਹੈ8 ਅਕਤੂਬਰ ਨੂੰ ਲੰਡਨ ਦੇ ਹੀਥਰੋ ਏਅਰਪੋਰਟ ਤੇ ਤਾਂ ਮੈ ਸੈਕਿਉਰਟੀ ਵਾਲ਼ਿਆਂ ਕੋਲ਼ ਸਿਰਫ ਆਪਣਾ ਮੋਬਾਇਲ ਹੀ ਭੁੱਲ ਕੇ ਆਇਆ ਸਾਂ ਜਿਸ ਦਾ ਕੋਈ ਬਹੁਤਾ ਨੁਕਸਾਨ ਨਹੀ ਸੀ ਸਿਵਾਏ ਫ਼ੋਨ ਦੇ ਪਰ ਪਾਸਪੋਰਟ ਗਵਾਚਣ ਕਰਕੇ ਤਾਂ ਜਾਹ ਜਾਂਦੀਏਹੋ ਜਾਣੀ ਸੀ

ਇਹਨਾਂ ਦਫ਼ਤਰਾਂ ਦੀ ਫਾਰਮੈਲਿਟੀ ਵਿਚੋਂ ਅਖੀਰਲੀ ਫਾਰਮੈਲਿਟੀ ਪੂਰੀ ਕਰਨ ਵਾਲ਼ੀ ਲਾਈਨ ਵਿਚ ਇਕ ਜਾਣੀ ਪਛਾਣੀ ਜਿਹੀ ਹਸਤੀ ਖਲੋਤੀ ਦਿਸੀਪਤਲਾ ਸਰੀਰ, ਪੈਂਟ ਬੁਸ਼ਰਟ ਵਾਲ਼ਾ ਸਾਦਾ ਲਿਬਾਸ ਪਾਇਆ ਹੋਇਆ ਤੇ ਪੱਗ ਸਰੀਰ ਦੀ ਬਣਤਰ ਤੇ ਬਾਕੀ ਲਿਬਾਸ ਨਾਲ਼ੋਂ ਕੁਝ ਵਧੇਰੇ ਭਾਰੀਪੁੱਛ ਪੁਛੱਈਏ ਤੋਂ ਪਿਛੋਂ ਸ਼ੱਕ ਸਚਾਈ ਵਿਚ ਹੀ ਪ੍ਰਗਟ ਹੋ ਗਿਆਇਸ ਸਨ ਪ੍ਰਸਿਧ ਲੇਖਕ ਸ. ਗੁਰਤੇਜ ਸਿੰਘ ਸਾਬਕ ਡਿਪਟੀ ਕਮਿਸ਼ਨਰਅਸੀਂ 2003 ਵਿਚ ਲੰਡਨ ਵਿਖੇ ਇਕ ਸੈਮੀਨਾਰ ਵਿਚ ਮਿਲ਼ੇ ਸਾਂਪੁੱਛਿਆ ਕਿ ਤੁਸੀਂ ਸਵੇਰੇ ਸਵੇਰੇ ਏਥੇ ਕਿਵੇਂ? ਕੀ ਮੇਰੇ ਨਾਲ਼ੋਂ ਵੀ ਪਹਿਲਾਂ ਲਾਹੌਰੋਂ ਆ ਗਏ? ਉਹਨਾਂ ਨੇ ਦੱਸਿਆ ਕਿ ਉਹ ਲਾਹੌਰੋਂ ਨਹੀ ਮੁੜ ਰਹੇ ਪਰ ਇਕ ਸਿੱਖ ਅਫ਼ਸਰ ਦੀ ਕਿਰਪਾਨਾਲ਼ ਲਾਹੌਰ ਜਾਣ ਤੋਂ ਵਾਪਸ ਮੋੜ ਦਿਤੇ ਗਏ ਹਨਉਹ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨਵੱਡੇ ਹਿੰਦੂ ਅਫ਼ਸਰ ਨੇ ਤਾਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿਤੀ ਪਰ ਉਸ ਨਾਲ਼ੋਂ ਇਕ ਛੋਟੇ ਸਿੱਖ ਅਫ਼ਸਰ ਨੇ ਬਿਨਾ ਲੋੜੋਂ ਹੀ ਸਰਦਾਰ ਜੀ ਦਾ ਪਾਸਪੋਰਟ ਵੇਖ ਕੇ, ਕਿਸੇ ਕਾਨੂੰਨੀ ਘੁੰਣਤਰਬਾਜੀ ਰਾਹੀਂ ਉਹਨਾਂ ਨੂੰ ਸਰਹੱਦ ਤੋਂ ਵਾਪਸ ਮੋੜ ਦਿਤਾਉਹਨਾਂ ਨੇ ਦੱਸਿਆ ਕਿ ਉਹ ਹੁਣ ਅਗਲੇ ਦਿਨ ਪਾਕਿਸਤਾਨ ਜਾਣ ਦਾ ਫਿਰ ਯਤਨ ਕਰਨਗੇਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਵੀ ਕਰਨਗੇ ਕਿ ਅਗਲੇ ਦਿਨ ਉਹ ਸਿੱਖ ਅਫ਼ਸਰ ਕਿਸੇ ਤਰ੍ਹਾਂ ਓਥੇ ਡਿਊਟੀ ਉਪਰ ਨਾ ਹੋਵੇ ਤੇ ਉਹ ਸ੍ਰੀ ਨਨਕਾਣਾ ਸਾਹਿਬ ਜੀ ਦੀ ਯਾਤਰਾ ਕਰ ਸਕਣਇਹ ਸੁਣ ਕੇ ਮੇਰੇ ਦਹਾਕਿਆਂ ਤੋਂ ਆਪਣੇ ਸਿੱਖ ਅਫ਼ਸਰਾਂ ਨਾਲ਼ ਵਾਹ ਪੈਣ ਤੇ ਹੋਏ ਵਾਰ-ਵਾਰ ਕੌੜੇ ਤਜ਼ਰਬਿਆਂ ਉਪਰ ਮੋਹਰ ਲੱਗ ਗਈ

ਸਰਦਾਰ ਜੀ ਨੇ ਟੈਕਸੀ ਕੀਤੀ ਤੇ ਮੈਨੂੰ ਵੀ ਆਪਣੇ ਨਾਲ਼ ਹੀ ਬਹਾ ਕੇ ਅੰਮ੍ਰਿਤਸਰ ਦੇ ਕ੍ਰਿਸਟਿਲ ਚੌਂਕ ਵਿਚ ਜਾ ਉਤਾਰਿਆਓਥੇ ਉਹਨਾਂ ਨੇ ਕ੍ਰਿਸਟਿਲ ਹੋਟਲ ਵਿਚ ਆਪਣਾ ਬਸੇਰਾ ਕਰਨਾ ਸੀਵੱਡੇ ਬੰਦਿਆਂ ਦੇ ਦਿਲ ਵੀ ਸ਼ਾਇਦ ਵੱਡੇ ਹੀ ਹੁੰਦੇ ਹੋਣ! ਟੈਕਸੀ ਵਾਲ਼ੇ ਨੇ ਸਾਢੇ ਪੰਜ ਸੌ ਮੰਗਿਆਇਹਨਾਂ ਨੇ ਦੂਜੀ ਗੱਲ ਹੀ ਨਹੀ ਕੀਤੀਟੈਕਸੀ ਤੇ ਬਹਿ ਗਏ ਤੇ ਸਾਢੇ ਪੰਜ ਸੌ ਮਨਜ਼ਲ ਤੇ ਪਹੁੰਚ ਕੇ ਉਸਨੂੰ ਫੜਾ ਦਿਤਾ ਤੇ ਉਤਰ ਗਏਮੈ ਤਾਂ ਪਹਿਲਾਂ ਵਾਂਗ ਬੱਸ ਹੀ ਉਡੀਕਣੀ ਸੀਰਸਤੇ ਵਿਚ ਮੇਰੇ ਵੱਲੋਂ ਇਹ ਆਖਣ ਤੇ ਕਿ ਤੁਸੀਂ ਹੋਟਲ ਵਿਚ ਕਿਉਂ ਠਹਿਰ ਰਹੇ ਹੋ ਜਦੋਂ ਕਿ ਤੁਹਾਡੇ ਪਧਰ ਦੀ ਸਰਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਜਿਥੇ ਯੋਗ ਕਰਾਇਆ ਦੇ ਕੇ ਤੁਸੀਂ ਰਹਿ ਸਕਦੇ ਹੋਨੇੜੇ ਹੋਣ ਕਰਕੇ ਓਥੋਂ ਸ੍ਰੀ ਦਰਬਾਰ ਸਾਹਿਬ ਵੀ ਜਾਣਾ ਸੌਖਾ ਹੈਫਿਰ ਤੁਹਾਡੇ ਪੱਧਰ ਦੇ ਵਿਅਕਤੀ ਵਾਸਤੇ ਓਥੇ ਕਮਰਾ ਬੁੱਕ ਕਰਵਾਉਣ ਦੀ ਵੀ ਕੋਈ ਸਮੱਸਿਆ ਨਹੀ ਹੋਵੇਗੀ ਪਰ ਉਹਨਾਂ ਨੇ ਇਹਨਾਂ ਬਖੇੜਿਆਂਵਿਚ ਪੈਣ ਤੋਂ ਟਾਲ਼ਾ ਵੱਟਣਾ ਹੀ ਯੋਗ ਜਾਣਿਆ

ਮੈ ਕ੍ਰਿਸਟਿਲ ਚੌਕ ਤੋਂ ਰਿਕਸ਼ਾ ਫੜ ਕੇ ਬੱਸ ਅਡੇ ਤੇ ਜਾਣਾ ਚਾਹਿਆ ਪਰ ਰਿਕਸ਼ੇ ਵਾਲ਼ੇ ਨੇ ਦੱਸਿਆ ਕਿ ਗੁਰਪੁਰਬ ਕਰਕੇ ਓਧਰ ਜਾਣਾ ਬੰਦ ਕੀਤਾ ਹੋਇਆ ਹੈ ਤੇ ਉਸਨੇ ਮੈਨੂੰ ਰੇਲਵੇ ਸਟੇਸ਼ਨ ਤੇ ਛੱਡ ਦਿਤਾਓਥੋਂ ਦਰਬਾਰ ਸਾਹਿਬ ਕਮੇਟੀ ਵੱਲੋਂ ਯਾਤਰੂਆਂ ਵਾਸਤੇ ਮੁਫਤ ਬੱਸ ਸੇਵਾ ਜਾਰੀ ਹੈਉਸ ਵਿਚ ਸਵਾਰ ਹੋ ਕੇ ਮੈ ਸਰਾਂ ਵਿਚ ਆ ਗਿਆ ਤੇ ਓਥੋਂ ਰਿਕਸ਼ਾ ਫੜ ਕੇ, ਸ਼ਹੀਦ ਗੰਜ ਨੇੜੇ ਆਪਣੇ ਭਰਾ ਦੇ ਘਰ ਜਾ ਵੜਿਆਇਹ ਯਾਤਰੂਆਂ ਵਾਸਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਕੁਝ ਸਮੇ ਤੋਂ ਚਾਲੂ ਕੀਤੀ ਗਈ ਹੈਪ੍ਰਬੰਧਕਾਂ ਦਾ ਇਹ ਪ੍ਰਸੰਸਾ ਯੋਗ ਕਾਰਜ ਹੈਹਰੇਕ ਚੰਗੇ ਕਾਰਜ ਵਿਚ ਸਦਾ ਹੀ ਸੁਧਾਰ ਦੀ ਗੁੰਜਾਇਸ਼ ਵੀ ਹੁੰਦੀ ਹੈਮੇਰੀ ਬਜ਼ੁਰਗੀ ਦਾ ਲਿਹਾਜ਼ ਕਰਦਿਆਂ ਇਸ ਬੱਸ ਦੇ ਨੌਜਵਾਨ ਡਰਾਈਵਰ ਸਿੰਘ ਨੇ ਮੈਨੂੰ ਉਚੇਚੇ ਯਤਨ ਨਾਲ਼ ਆਪਣੀ ਖਿੜਕੀ ਰਾਹੀਂ ਬੱਸ ਵਿਚ ਬਿਠਾ ਲਿਆਬੱਸ ਵਿਚ ਲੋਕਾਂ ਦੇ ਸਵਾਰ ਹੋਣ ਸਮੇ ਇਸ ਤੇ ਇਕ ਹੋਰ ਮੁਲਾਜ਼ਮ ਵਰਗੀ ਦਿਖ ਵਾਲ਼ੇ ਨੌਜਵਾਨ ਨੇ ਕਿਸੇ ਨਾਲ਼ ਕੋਈ ਉਚੇਚੀ ਰਿਆਇਤ ਨਹੀ ਕੀਤੀਇਹ ਨਿਰਪੱਖਤਾ ਸ਼ਲਾਘਾਯੋਗ ਹੈ ਪਰ ਇਸ ਨਾਲ਼ ਮੈ ਵੇਖਿਆ ਕਿ ਛੋਕਰਵਾਧਾ, ਜਿਨ੍ਹਾਂ ਵਿਚ ਤਕਰੀਬਨ ਸਾਰੇ ਹੀ ਮੋਨੇ ਸਨ ਤੇ ਕਿਸੇ ਦੇ ਵੀ ਚੇਹਰੇ ਤੋਂ ਕੋਈ ਸ਼ਰਧਾ ਵਾਲ਼ੀ ਗੱਲ ਦਾ ਝਲਕਾਰਾ ਨਹੀ ਸੀ ਪੈਂਦਾ ਬਲਕਿ ਉਹਨਾਂ ਦੀ ਹਰ ਹਕਰਕਤ ਵਿਚੋਂ ਸ਼ਰਾਰਤ ਹੀ ਝਲਕਦੀ ਸੀਉਹਨਾਂ ਨੇ ਬੱਸ ਤੇ ਚੜ੍ਹ ਕੇ ਸਾਰੀ ਬੱਸ ਹੀ ਰੋਕ ਲਈਅਸਲੀ ਯੋਗ ਵਿਆਕਤੀ ਬਾਹਰ ਹੀ ਰਹਿ ਗਏਖਾਸ ਕਰਕੇ ਇਕ ਬੀਬੀ ਆਪਣੇ ਦੋ ਬਚਿਆਂ ਸਮੇਤ ਬੱਸ ਵਿਚ ਸਵਾਰ ਹੋਣ ਤੋਂ ਰਹਿ ਗਈ ਜੋ ਕਿ ਮੇਰੇ ਖਿਆਲ ਵਿਚ ਸਭ ਤੋਂ ਵਧ ਲੋੜਵੰਦ ਸੀਮੈ ਬੜੀ ਸ਼ਿੱਦਤ ਨਾਲ਼ ਚਾਹੁਣ ਦੇ ਬਾਵਜੂਦ ਵੀ ਉਸ ਦੀ ਕੋਈ ਸਹਾਇਤਾ ਨਾ ਕਰ ਸਕਿਆ ਕਿਉਂਕਿ ਬੱਸ ਵਿਚ ਖਲੋਣ ਤਾਂ ਕੀ ਕਿਤੇ ਪੈਰ ਧਰਨ ਜਾਂ ਹੱਥ ਪਾ ਕੇ ਲਟਕਣ ਲਈ ਵੀ ਥਾਂ ਨਹੀ ਸੀਮੈ ਅਜਿਹੇ ਥਾਂ ਫਸਿਆ ਹੋਇਆ ਸਾਂ ਕਿ ਆਪਣੀ ਥਾਂ ਵੀ ਉਸ ਲਈ ਨਹੀ ਸਾਂ ਛੱਡ ਸਕਦਾ

ਮੇਰਾ ਇਹ ਨਿਰਮਾਣ ਸੁਝਾ ਹੈ ਕਿ ਬੱਸ ਦੇ ਡਰਾਈਵਰ ਨੂੰ ਇਹ ਅਧਿਕਾਰ ਦੇ ਕੇ ਹਿਦਾਇਤ ਕੀਤੀ ਜਾਵੇ ਕਿ ਉਹ ਸਵਾਰੀਆਂ ਦੀ ਲਾਈਨ ਲਗਾ ਕੇ, ਉਹਨਾਂ ਨੂੰ ਵਾਰੀ ਸਿਰ ਹੀ ਬੱਸ ਤੇ ਚੜ੍ਹਨ ਦੇਵੇਲੋੜਵੰਦ ਸਵਾਰੀਆਂ, ਜਿਹਾ ਕਿ ਯਾਤਰੂ, ਬੀਬੀਆਂ, ਬੱਚੇ, ਬਜ਼ੁਰਗਾਂ ਆਦਿ ਨੂੰ ਪਹਿਲ ਦਿਤੀ ਜਾਵੇ

ਅਗਲੇ ਦਿਨ ਪ੍ਰਬੰਧਕਾਂ ਨਾਲ਼ ਕੀਤੇ ਇਕਰਾਰ ਅਨੁਸਾਰ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਦੀਵਾਨ ਵਿਚ ਹਾਜਰੀ ਭਰੀ ਤੇ ਪ੍ਰਬੰਧਕਾਂ ਪਾਸੋਂ ਸਿਰੋਪਾ ਪ੍ਰਾਪਤ ਕੀਤਾ

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਜੀ...ਪਾਕਿਸਤਾਨ ਦੀ ਯਾਤਰਾ ਦੀਆਂ ਯਾਦਾਂ ਸਭ ਨਾਲ਼ ਸਾਂਝੀਆਂ ਕਰਨ ਲਈ ਬਹੁਤ-ਬਹੁਤ ਸ਼ੁਕਰੀਆ। ਸਫ਼ਰਨਾਮਾ ਪੜ੍ਹਨਾ ਮੇਰਾ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ। ਮੇਰਾ ਵੀ ਬਹੁਤ ਮਨ ਕਰਦੈ ਕਿ ਪਾਕਿਸਤਾਨ ਵਸਦੇ ਆਪਣੇ ਦੋਸਤਾਂ ਡਾ: ਕੌਸਰ ਸਾਹਿਬ, ਤਸਨੀਮ ਤੇ ਹੋਰ ਅਦੀਬਾਂ ਤੇ ਆਪਣੇ ਭਰਾ ਸ਼ਾਹਿਦ ਨੂੰ ਜ਼ਰੂਰ ਮਿਲ਼ ਕੇ ਆਵਾਂ। ਤੁਹਨੂੰ ਇਸ ਯਾਤਰਾ ਦੌਰਾਨ ਹੋਏ ਤਲਖ਼ ਤਜ਼ਰਬਿਆਂ ਬਾਰੇ ਜਾਣ ਕੇ ਮਨ ਨੂੰ ਠੇਸ ਜ਼ਰੂਰ ਲੱਗੀ ਹੈ। ਖ਼ੈਰ! ਇਹ ਸਭ ਜ਼ਿੰਦਗੀ ਦਾ ਹਿੱਸਾ ਹੀ ਨੇ। ਕਿਤਾਬ ਛਪਣ ਤੋਂ ਪਹਿਲਾਂ ਹੀ ਇਹ ਲੇਖ ਤੁਸੀਂ ਸਤਿਕਾਰਤ ਸਰਾਏ ਸਾਹਿਬ ਦੇ ਕਹਿਣ ਤੇ ਆਰਸੀ ਲਈ ਭੇਜਿਆ ਹੈ...ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ। ਨਵੀਂ ਕਿਤਾਬ ਲਈ ਅਗਾਊਂ ਮੁਬਾਰਕਬਾਦ!

ਅਦਬ ਸਹਿਤ
ਤਮੰਨਾ