ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 10, 2009

ਸੁਰਿੰਦਰ ਰਾਮਪੁਰੀ - ਕਹਾਣੀ

ਦੋਸਤੋ! ਗਗਨਦੀਪ ਜੀ ਨੇ ਸਤਿਕਾਰਤ ਅੰਕਲ ਸੁਰਿੰਦਰ ਰਾਮਪੁਰੀ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਕਹਾਣੀ ਆਰਸੀ ਦੇ ਪਾਠਕਾਂ / ਲੇਖਕਾਂ ਲਈ ਟਾਈਪ ਕਰਕੇ ਭੇਜੀ ਹੈ। ਮੈਂ ਡੈਡੀ ਜੀ ਤੋਂ ਅੰਕਲ ਜੀ ਦੀਆਂ ਕਹਾਣੀਆਂ ਦੀ ਬਹੁਤ ਤਾਰੀਫ਼ ਸੁਣੀ ਹੋਈ ਸੀ, ਗਗਨ ਜੀ ਨੇ ਇਹ ਕਹਾਣੀ ਭੇਜ ਕੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਕਹਾਣੀ ਨੂੰ ਪੜ੍ਹ ਕੇ ਤੁਹਾਨੂੰ ਕੋਈ ਨਾ ਕੋਈ ਘਟਨਾ ...ਆਪ-ਬੀਤੀ ਜਾਂ ਜੱਗ-ਬੀਤੀ ਜ਼ਰੂਰ ਯਾਦ ਆਏਗੀ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਰਾਮਪੁਰੀ ਸਾਹਿਬ ਨੂੰ ਏਨੀ ਵਧੀਆ ਕਹਾਣੀ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ!

ਕੋਸ਼ਿਸ਼

ਕਹਾਣੀ

ਜਦੋਂ ਮੈਂ ਇਹ ਕਹਾਣੀ ਲਿਖਣ ਲੱਗਿਆ ਤਾਂ ਇਸ ਦੀਆਂ ਤਿੰਨੇ ਇਸਤਰੀ ਪਾਤਰ ਮੇਰੇ ਸਾਹਮਣੇ ਆ ਕੇ ਖੜ੍ਹ ਗਈਆਂਕਹਿਣ ਲੱਗੀਆਂ, “ਤੂੰ ਸਾਡੀ ਕਹਾਣੀ ਨਹੀਂ ਲਿਖ ਸਕਦਾਮੈਂ ਪੁੱਛਿਆ, “ਕਿਉਂ?” ਉਹ ਪਲ ਭਰ ਲਈ ਚੁੱਪ ਹੋਈਆਂ, ਫਿਰ ਇਕੱਠੀਆਂ ਹੀ ਬੋਲ ਪਈਆਂ, “ਤੂੰ ਸਾਡੇ ਬਾਰੇ ਕੁਝ ਵੀ ਨਹੀਂ ਲਿਖ ਸਕਦਾਜੋ ਕੁੱਝ ਕਹਿਣੈ, ਅਸੀਂ ਆਪ ਕਹਾਂਗੀਆਂਮੈਂ ਉਹਨਾਂ ਵੱਲ ਦੇਖਦਾ ਹੀ ਰਹਿ ਗਿਆਉਹਨਾਂ ਵਿਚੋਂ ਸਭ ਤੋਂ ਕਾਹਲੀ ਇਕ ਔਰਤ ਬੋਲਣ ਲੱਗੀ, “ਮੇਰਾ ਨਾਂ ਗੁਰਮੀਤ ਹੈਉਮਰ ਪੰਤਾਲੀ ਸਾਲਮੈਂ ਜੱਟਾਂ ਦੀ ਧੀ ਹਾਂਵੀਹ ਸਾਲ ਪਹਿਲਾਂ ਮੈਂ, ਆਪਣੇ ਹਾਣ ਦੇ ਮੁੰਡੇ ਨਾਲ ਪਿਆਰ ਵਿਆਹ ਕਰਵਾਇਆ ਸੀਸਾਡੇ ਪਿੰਡ ਵੀ ਵੱਖ-ਵੱਖ ਸਨ ਅਤੇ ਜਾਤਾਂ ਵੀਉਹ ਰਵੀਦਾਸੀਆਂ ਦਾ ਮੁੰਡਾ ਸੀਜਵਾਨੀ ਦਾ ਜੋਸ਼, ਜਾਤਾਂ ਨਹੀਂ ਦੇਖਦਾ ਹੁੰਦਾਉਹ ਮੇਰੇ ਨਾਲ ਪੜ੍ਹਦਾ ਸੀਮੈਂਨੂੰ ਚੰਗਾ ਲਗਦਾ ਸੀਏਦੂੰ ਵੱਧ ਮੈਂ ਕੁਝ ਵੀ ਨਹੀਂ ਸੀ ਚਾਹੁੰਦੀਮੇਰੇ ਪਿੰਡ ਵਿਚ ਤੂਫ਼ਾਨ ਉੱਠ ਖੜ੍ਹਿਆ ਸੀਜੱਟਾਂ ਦੀ ਧੀ ਅਤੇ ਮੁੰਡਾ ਰਵੀਦਾਸੀਆਂ ਦਾਮੇਰੇ ਮਾਪੇ ਤਾਂ ਕੀ, ਆਲੇ-ਦੁਆਲੇ ਦੇ ਪੰਤਾਲੀ ਪਿੰਡਾਂ ਦੇ ਜੱਟ ਇਕੱਠੇ ਹੋ ਗਏ ਸਨਬਹੁਤ ਵੱਡਾ ਮਸਲਾ ਖੜ੍ਹਾ ਹੋ ਗਿਆਖਾਨਾ-ਜੰਗੀ ਵਰਗੇ ਹਾਲਾਤ ਹੋ ਗਏਕੋਰਟ-ਕਚਹਿਰੀ ਤੱਕ ਜਾਣਾ ਪਿਆਇਕ ਤੂਫ਼ਾਨ ਆਇਆ ਤੇ ਲੰਘ ਗਿਆਸਾਡੀ ਕਿਸ਼ਤੀ ਡਿੱਕ-ਡੋਲੇ ਖਾਂਦੀ ਕਿਨਾਰੇ ਲੱਗ ਗਈਅਸੀਂ ਆਪਣਾ ਘਰ ਵਸਾ ਲਿਆਮੈਂ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਲੱਗ ਗਈਉਹ ਇਕ ਕੰਪਨੀ ਵਿਚ ਸੇਲਜ਼ਮੈਨ ਲੱਗ ਗਿਆਅਸੀਂ ਇਕ ਦੂਜੇ ਦੇ ਸਾਹੀਂ ਜਿਉਂਦੇਦੋਵਾਂ ਵਿਚੋਂ ਕੋਈ ਇਕ ਵੀ ਰਤਾ ਦੇਰ ਨਾਲ ਘਰ ਮੁੜਦਾ, ਸਾਹ ਸੂਤੇ ਰਹਿੰਦੇਸਾਡੇ ਦੋ ਬੱਚੇ ਹੋਏ, ਦੋਵੇਂ ਧੀਆਂਅਸੀਂ ਨਾ ਆਪਣੇ ਨਾਂ ਨਾਲ, ਨਾ ਬੱਚਿਆਂ ਦੇ ਨਾਂ ਨਾਲ, ਕਦੇ ਜਾਤ-ਗੋਤ ਨਹੀਂ ਲਗਾਇਆਕਦੇ-ਕਦੇ ਇਕਾਂਤ ਵਿਚ ਬੈਠੀ ਮੈਂ ਸੋਚਣ ਲੱਗ ਜਾਂਦੀ, ਇਹ ਕਿਹੜੀ ਜਾਤ ਦੀਆਂ ਕੁੜੀਆਂ ਨੇਇਕ ਦਿਨ ਮੈਂ ਅਚਾਨਕ ਹੀ ਇਹ ਸਵਾਲ ਆਪਣੇ ਪਤੀ ਨੂੰ ਕਰ ਦਿੱਤਾ, ‘ਤੁਸੀਂ ਦੱਸੋ ਇਹਨਾਂ ਦੀ ਜਾਤ ਕਿਹੜੀ ਹੈ?’ ਉਹ ਬੋਲਿਆ, ‘ਪਿਓ ਦੀ ਜਾਤ ਹੀ ਬੱਚਿਆਂ ਦੀ ਜਾਤ ਹੁੰਦੀ ਹੈ’ ‘ਤੇ ਮਾਂ ਦੀ,’ ਮੈਂ ਕਿਹਾਉਹ ਫ਼ਿਲਾਸਫ਼ੀ ਝਾੜਦਾ ਬੋਲਿਆ, ‘ਵਿਆਹ ਤੋਂ ਬਾਅਦ ਤੀਵੀਂ ਦੀ ਆਪਣੀ ਕੋਈ ਜਾਤ ਨਹੀਂ ਰਹਿੰਦੀਉਹ ਪਤੀ ਦੀ ਜਾਤ ਵਿਚ ਹੀ ਰਲ਼ ਜਾਂਦੀ ਹੈ

ਉਸ ਦਿਨ ਪਹਿਲੀ ਵਾਰ, ਮੈਨੂੰ ਉਸ ਵਿਚੋਂ ਬੋਅ ਆਈਇਕ ਮੁਸ਼ਕ ਮੇਰੀਆਂ ਨਾਸਾਂ ਨੂੰ ਚੜ੍ਹ ਗਈਮੈਨੂੰ ਘੁਮੇਰ ਜਿਹੀ ਆ ਗਈਮੈਂ ਆਪਣੇ ਅੰਦਰਲੀ ਜਾਟਾਂ ਦੀ ਕੁੜੀ ਨੂੰ ਹਮੇਸ਼ਾ ਦਬਾ ਕੇ ਰੱਖਿਆ ਸੀ, ਪਰ ਉਸ ਦਿਨ ਪਤਾ ਨਹੀਂ ਉਹ ਕਿਵੇਂ ਬੇ-ਕਾਬੂ ਹੋ ਗਈਮੇਰੇ ਮੂੰਹੋਂ ਨਿਕਲਿਆ, ‘ਤੂੰ ਉਹੀ ਰਿਹਾ ਨਾ, ਬਿਲਕੁਲ ਉਹੀਉਸ ਦੇ ਅੰਦਰਲੀ ਜਾਤ ਨੂੰ ਰੋਹ ਚੜ੍ਹ ਗਿਆਤੂੰ ਮੈਂਨੂੰ ਕਹਿੰਦੀ ਕੀ ਐਂ, ਤੇਰਾ ਮਤਲਬ ਕੀ ਹੈ?’ ਉਸ ਨੇ ਮੇਰੇ ਥੱਪੜ ਜੜ ਦਿੱਤਾਮੈਂ ਸੁੰਨ ਹੋ ਗਈਘੁਮੇਰ ਤਾਂ ਪਹਿਲਾਂ ਹੀ ਆ ਰਹੀ ਸੀਧਰਤੀ ਘੁੰਮਣ ਲੱਗ ਪਈਮੈਂ ਮੰਜੀ ਤੇ ਡਿੱਗ ਪਈਮੈਂ ਜਾਣਦਾਂ ਤੈਂਨੂੰ, ਬੜੀ ਉੱਚੀ ਜਾਤ ਵਾਲੀ ਨੂੰ

ਏਨੇ ਵਰ੍ਹਿਆਂ ਵਿਚ ਅਸੀਂ ਬਹੁਤ ਘੱਟ ਵਾਰ ਲੜੇ ਸਾਂਮਾੜਾ-ਮੋਟਾ ਬੋਲ-ਬੁਲਾਰਾ ਤਾਂ ਹੋ ਹੀ ਜਾਂਦਾ ਸੀ, ਪਰ ਏਸ ਹੱਦ ਤੱਕ ਨਹੀਂ ਸੀ ਅੱਪੜੇਮੈਂ ਵਾਰ-ਵਾਰ ਸੋਚਦੀ, ਮਨਾ ਮੇਰੇ ਨਾਲ ਏਨੇ ਵਰ੍ਹੇ ਰਹਿ ਕੇ, ਮੇਰੇ ਪਿਆਰ ਵਿਚ ਰਚ ਕੇ, ਇਹ ਅਜੇ ਵੀ ਕਿਉਂ ਏਨਾ ਰੁੱਖਾ ਹੈਮੈਂ ਬਹੁਤ ਕੁਝ ਸੋਚਦੀ, ਪਰ ਕਿਸੇ ਵੀ ਸਿੱਟੇ ਤੇ ਨਾ ਅੱਪੜ ਸਕਦੀ

ਮੈਂ ਆਪਣੇ ਸਾਥੀ ਅਧਿਆਪਕ ਕਮਲਜੀਤ ਤੋਂ ਵੀ ਇਸ ਸਵਾਲ ਦਾ ਉੱਤਰ ਜਾਣਨਾ ਚਾਹਿਆਉਸ ਨੇ ਦਲੀਲਾਂ ਤਾਂ ਬਹੁਤ ਦਿੱਤੀਆਂ ਪਰ ਨਾ ਹੀ ਮੇਰੇ ਸਮਝ ਵਿਚ ਆਈਆਂ, ਨਾ ਮੈਨੂੰ ਜਚੀਆਂ ਹੀਕਮਲਜੀਤ ਮੇਰੀ ਮਨੋ-ਅਵਸਥਾ ਨੂੰ ਸਮਝਦਾ ਸੀਕਈ ਵਾਰ ਸ਼ਾਮ ਨੂੰ ਉਹ, ਸਾਡੇ ਘਰ ਵੀ ਆ ਜਾਂਦਾਅਸੀਂ ਚਾਹ-ਪਾਣੀ ਪੀਂਦੇਉਹ ਮੇਰੇ ਨਾਲ ਅਤੇ ਮੇਰੇ ਪਤੀ ਨਾਲ ਦੁੱਖ-ਸੁੱਖ ਸਾਂਝਾ ਕਰ ਲੈਂਦਾਇਕ ਦਿਨ ਉਹ, ਛੁੱਟੀ ਉਪਰੰਤ ਹੀ ਮੇਰੇ ਨਾਲ ਸਾਡੇ ਘਰ ਆ ਗਿਆਜਦੋਂ ਮੇਰਾ ਪਤੀ ਆਇਆ ਤਾਂ ਅਸੀਂ ਚਾਹ ਪੀ ਚੁੱਕੇ ਸੀਉਸ ਦੇ ਜਾਣ ਬਾਅਦ ਮੇਰਾ ਪਤੀ ਫਿਰ ਭੜਕ ਪਿਆ, ‘ਮੇਰੇ ਘਰ ਇਹ ਕੰਜਰਖਾਨਾ ਨੀਂ ਚੱਲਣਾ

ਮੈਥੋਂ ਰਿਹਾ ਨਾ ਗਿਆ, ‘ਪਹਿਲੀ ਗੱਲ ਇਹ ਕੰਜਰਖਾਨਾ ਨਹੀਂਦੂਜੀ ਗੱਲ ਇਹ ਤੇਰਾ ਘਰ ਨਹੀਂਇਹ ਆਪਣਾ ਘਰ ਹੈ

ਇਹ ਮੇਰਾ ਘਰ ਹੈ, ਮੇਰਾ ਘਰਤੂੰ ਘਰ ਦੀ ਮਾਲਕਣ ਹੈਂ ਪਰ ਮੇਰੇ ਘਰ ਦੀਮੈਂ ਤੈਨੂੰ ਓਦਣ ਵੀ ਕਿਹਾ ਸੀ, ਤੀਵੀਂ ਦੀ ਜਾਤ ਅਤੇ ਘਰ, ਆਦਮੀ ਦੀ ਜਾਤ ਅਤੇ ਘਰ ਵਿਚ ਰਲ਼ ਜਾਂਦਾ ਹੈਤੂੰ ਮੇਰੀ ਗੱਲ ਸਮਝਦੀ ਕਿਉਂ ਨੀਂ

ਸ਼ੱਕ ਘਰ ਨੂੰ ਤੋੜ ਦਿੰਦਾ ਹੈਤੁਸੀਂ ਸ਼ੱਕੀ ਹੋ ਗਏ ਓਂਮੈਂ ਤਾਂ ਤੂਫ਼ਾਨਾਂ ਚੋਂ ਨਿੱਕਲ਼ ਕੇ ਤੁਹਾਡੇ ਨਾਲ ਕਿਨਾਰੇ ਲੱਗੀ ਆਂਮੇਰਾ ਗੱਚ ਭਰ ਆਇਆ

ਸਾਰੀ ਉਮਰ ਮੈਂ ਇਸ ਦਬਦਬੇ ਚ ਨਹੀਂ ਰਹਿਣਾਜੇ ਮੇਰੀ ਬਣੀ ਐਂ ਤਾਂ ਬਣੀ ਰਹਿਮੈਂ ਸ਼ੱਕ ਨਹੀਂ ਕਰਦਾ, ਮੈਨੂੰ ਯਕੀਨ ਹੋ ਗਿਆ, ਹੁਣ ਫ਼ਿਰ ਤੁਫ਼ਾਨ ਆਵੇਗਾ ਤੇ ਤੂੰ ਉਸ ਕਮੀਨੇ ਨਾਲ ਕਿਨਾਰੇ ਜਾ ਲੱਗੇਂਗੀਮੈਂ ਸੁੰਨ ਹੋ ਗਈਸੁੰਨ ਪੱਥਰਮੱਥੇ ਦੀਆਂ ਸਭ ਸੋਚਾਂ ਜੰਮ ਗਈਆਂ ਸਨਮੈਨੂੰ ਲੱਗਿਆ, ਮੈਂ ਤਾਂ ਹੁਣ ਤੱਕ ਤੂਫ਼ਾਨਾਂ ਵਿਚ ਹੀ ਘਿਰੀ ਰਹੀ ਹਾਂਮੈਂ ਤਾਂ ਕਿਨਾਰੇ ਲੱਗਣ ਦਾ ਭਰਮ ਪਾਲ ਰਹੀ ਸਾਂਮੈਂ ਤਾਂ ਮੰਝਧਾਰ ਵਿਚ ਹੀ ਫਸੀ ਪਈ ਸੀ

ਅਜੇ ਉਹ ਚੁੱਪ ਵੀ ਨਹੀਂ ਸੀ ਹੋਈ ਕਿ ਦੂਸਰੀ ਪਾਤਰ ਬੋਲਣ ਲੱਗ ਪਈ, “ਮੇਰਾ ਨਾਂ ਕੁਸਮ ਹੈਮੇਰੇ ਡੈਡੀ, ਜ਼ਿਲ੍ਹੇ ਦੇ ਉੱਚ ਅਫ਼ਸਰ ਸਨਮੈਂ ਐਲ.ਐਲ.ਬੀ. ਕਰਕੇ ਐਲ਼.ਐਲ.ਐਮ. ਕਰ ਰਹੀ ਸੀਸ਼ਾਮ ਨੂੰ ਮੈਂ ਕਲੱਬ ਚਲੀ ਜਾਂਦੀਉਥੇ ਰਣਦੀਪ ਨਾਲ ਮੇਰੀ ਸਾਂਝ ਬਣਨ ਲੱਗੀਉਹ ਇਕ ਨਾਮੀ ਵਕੀਲ ਦਾ ਸਹਾਇਕ ਸੀਮੈਂ ਉਸ ਨਾਲ ਤਾਸ਼ ਵੀ ਖੇਡ ਲੈਂਦੀ ਅਤੇ ਬੀਅਰ ਵੀ ਸਾਂਝੀ ਕਰ ਲੈਂਦੀਉਹ ਮੈਥੋਂ ਦਸ ਕੁ ਸਾਲ ਵੱਡਾ ਸੀਉਸ ਨੇ ਅਜੇ ਤੱਕ ਵਿਆਹ ਨਹੀਂ ਸੀ ਕੲਵਾਇਆਇਕ ਦਿਨ ਕਹਿਣ ਲੱਗਿਆ, ‘ਮੈਂ ਸਾਰੀ ਉਮਰ ਕੰਵਾਰਾ ਹੀ ਰਹਾਂਗਾਮੈਂ ਪੁੱਛਿਆ, ‘ਕਿਉਂ?’ ਉਹ ਬੋਲਿਆ, ‘ ਮੈਂ ਪਿਆਰ ਦੀ ਬਾਜ਼ੀ ਹਾਰ ਚੁੱਕਿਆ ਹਾਂ ਅਤੇ ਹੁਣ ਹਾਰਿਆਂ ਵਾਂਗ ਹੀ ਜੀਵਨ ਬਤੀਤ ਕਰਾਂਗਾਮੈਂ ਕਿਹਾ, ‘ਤੂੰ ਮੈਨੂੰ ਵੀ ਤਾਂ ਜਿੱਤ ਸਕਦਾ ਹੈਂਮੈਨੂੰ ਹਰਾ ਕੇ ਜਿੱਤਿਆਂ ਵਰਗਾ ਜੀਵਨ ਕਿਉਂ ਨਹੀਂ ਬਤੀਤ ਕਰਦਾ?’

ਮੈਂ ਡੈਡੀ ਦੀ ਉੱਚ ਅਫ਼ਸਰੀ ਦੀ ਤਾਕਤ ਦਾ ਸੰਤਾਪ ਵੀ ਝੱਲਿਆਮੈਂ ਵਿਦਰੋਹ ਕੀਤਾ ਅਤੇ ਜਵਾਨੀ ਦਾ ਵਿਦਰੋਹ ਜਿੱਤ ਗਿਆਅਸੀਂ ਕੋਰਟ-ਮੈਰਿਜ ਕਰਵਾ ਲਈਵਿਆਹ ਤੋਂ ਛੇ ਮਹੀਨੇ ਬਾਅਦ ਹੀ ਮੈਂ ਉਸ ਦੀ ਅਸਲੀਅਤ ਪਛਾਣ ਗਈਮੰਮੀ-ਡੈਡੀ ਨੇ ਸਮਝਾਇਆ ਤਾਂ ਬਹੁਤ ਸੀ, ਇਸ ਦੀ ਨਜ਼ਰ ਤੇਰੀ ਜਾਇਦਾਦ ਅਤੇ ਜਮ੍ਹਾਂ-ਪੂੰਜੀ ਤੇ ਹੈਇਹ ਅੱਗੇ ਵੀ ਅਜਿਹਾ ਕੁਝ ਕਰ ਚੁੱਕਿਆ ਹੈਇਹ ਤੈਨੂੰ ਗੁੰਮਰਾਹ ਕਰ ਰਿਹਾ ਏਉਦੋਂ ਤਾਂ ਮੈਂ, ਇਹਨਾਂ ਗੱਲਾਂ ਤੋਂ ਬਹੁਤ ਦੂਰ ਸੀ ਪਰ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਬਹੁਤ ਪਾਣੀ ਵਹਿ ਚੁੱਕਿਆ ਸੀਮੈਨੂੰ ਪਤਾ ਲੱਗਿਆ, ਉਹ ਪਹਿਲਾਂ ਤਲਾਕ-ਸ਼ੁਦਾ ਹੈਉਸ ਨੇ ਕੁਝ ਮਹੀਨਿਆਂ ਵਿਚ ਹੀ ਮੈਂਨੂੰ ਬੈਂਕ ਵਿਚੋਂ ਪੈਸੇ ਕਢਾਉਣ ਲਈ ਰਾਜ਼ੀ ਕਰਕੇ ਆਪਣੇ ਨਾਂ ਕੋਠੀ ਖਰੀਦ ਲਈਜਦੋਂ ਉਹ ਮੇਰੀ ਜ਼ਮੀਨ ਵੀ ਵੇਚਣ ਲਈ ਜ਼ੋਰ ਪਾਉਣ ਲੱਗਿਆ ਤਾਂ ਮੈਂ ਅੜ ਗਈਮੈਂ ਉਸ ਨੂੰ ਸਮਝਾਉਣ ਲੱਗੀ, ‘ਇਸ ਜ਼ਮੀਨ ਦੇ ਸਿਰ ਤੇ ਤਾਂ ਆਪਾਂ ਸਾਰੀ ਉਮਰ ਲੰਘਾਉਣੀ ਹੈਉਹ ਦਲੀਲ ਦੇਣ ਲੱਗਿਆ, ‘ਇਹ ਜ਼ਮੀਨ ਤੇਰੇ ਡੈਡੀ ਨੇ ਖ਼ਰੀਦ ਕੇ ਦਿੱਤੀ ਹੈਉਹ ਉੱਚ ਅਫ਼ਸਰ ਹੈਕਿਸੇ ਹਰਬੇ ਤੇਰੀ ਜ਼ਮੀਨ ਤੇ ਕਬਜ਼ਾ ਕਰ ਸਕਦਾ ਹੈਮੈਂ ਵੀ ਵਕੀਲ ਸੀ, ਇਹਨਾਂ ਘੁੰਡੀਆਂ ਤੋਂ ਜਾਣੂੰ ਸੀਇਸ ਮਾਮਲੇ ਵਿਚ ਉਸਦੀ ਮੇਰੇ ਅੱਗੇ ਇਕ ਨਾ ਚੱਲੀ

ਉਹ ਮੇਰੀ ਜਮ੍ਹਾਂ ਪੂੰਜੀ ਤਾਂ ਹਜ਼ਮ ਕਰ ਚੁੱਕਿਆ ਸੀ ਅਤੇ ਜ਼ਮੀਨ ਉਸ ਨੂੰ ਕਦੇ ਵੀ ਨਹੀਂ ਸੀ ਮਿਲਣੀਇਕ ਸਾਲ ਦੇ ਅੰਦਰ ਹੀ ਸਾਡਾ ਤਲਾਕ ਹੋ ਗਿਆਮੈਂ ਵਕਾਲਤ ਕਰ ਰਹੀ ਹਾਂਜ਼ਿਆਦਾ ਕੇਸ ਔਰਤਾਂ ਦੇ ਹੀ ਲੈਂਦੀ ਹਾਂਆਪਣੀ ਕੋਠੀ ਖਰੀਦ ਲਈ ਹੈਕੁਝ ਸਮਾਜਕ ਜਥੇਬੰਦੀਆਂ ਦੀ ਮੈਂਬਰ ਹਾਂਕਦੀ ਕਦੀ ਕਲੱਬ ਚਲੀ ਜਾਂਦੀ ਹਾਂ

ਕੁਸਮ ਨੂੰ ਰੁਕਦੀ ਦੇਖ ਹਰਜੋਤ ਬੋਲਣ ਲੱਗ ਪਈਹੁਣ ਮੇਰੀ ਉਮਰ ਸੱਠਾਂ ਤੋਂ ਉੱਪਰ ਹੈਮੈਂ ਰਿਟਾਇਰ ਹੋ ਚੁੱਕੀ ਹਾਂਮੈਂ ਬਤੌਰ ਕਾਲਜ ਅਧਿਆਪਕ ਰੀਟਾਇਰ ਹੋਈ ਹਾਂਜ਼ਿੰਦਗੀ ਚੋਂ ਰੀਟਾਇਰ ਨਹੀਂ ਹੋਈਅਜੇ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹਾਂਮੈਂ ਪਿਆਰ ਕਰਨਾ ਚਾਹੁੰਦੀ ਹਾਂ, ਕਿਸੇ ਪਿਆਰੇ ਜਿਹੇ ਇਨਸਾਨ ਨੂੰਅਜਿਹਾ ਇਨਸਾਨ ਜੋ ਮੈਂਨੂੰ ਆਪਣੀ ਬੁੱਕਲ ਦਾ ਨਿੱਘ ਵੀ ਦੇਵੇ ਅਤੇ ਮਨ ਦਾ ਨਿੱਘ ਵੀਮੈਂ ਭਾਲਦੀ ਹਾਂ ਉਸ ਇਨਸਾਨ ਨੂੰ ਜੋ ਮੇਰਾ ਬਣ ਕੇ ਰਹਿ ਜਾਵੇਜੋ ਮੈਂਨੂੰ ਆਪਣੀ ਬਣਾ ਕੇ ਰੱਖ ਲਵੇਜੋ ਮੇਰੀ ਭਟਕਣ ਮੁਕਾ ਦੇਵੇਤੁਸੀਂ ਹੈਰਾਨ ਕਿਉਂ ਹੋ ਗਏ? ਸੱਠਾਂ ਸਾਲਾਂ ਦੀ ਉਮਰ ਤੋਂ ਹੀ ਕਿਉਂ ਘਬਰਾ ਗਏ? ਪਿਆਰ ਤਾਂ ਇਸ ਤੋਂ ਬਾਅਦ ਵੀ ਹੋ ਸਕਦਾ ਹੈਪਿਆਰ ਦੀ ਕੋਈ ਉਮਰ ਨਹੀਂ ਹੁੰਦੀਪਿਆਰ ਦੀ ਕੋਈ ਜਾਤ ਨਹੀਂ ਹੁੰਦੀ ਪਰ ਪਿਆਰ ਹੋਵੇ, ਹਿਰਸ ਨਾਪਿਆਰ ਹੋਵੇ, ਫਰੇਬ ਨਾ

ਮੈਂ ਦੋ ਵਾਰੀ ਇਸ ਹਿਰਸ ਵਿਚ ਘਿਰ ਚੁੱਕੀ ਹਾਂਤੁਸੀਂ ਸਮਝਦੇ ਹੋ, ਮੈਂ ਚਿੱਕੜ ਵਿਚ ਲਿੱਬੜੀ ਹਾਂਮੈਂ ਕਹਿੰਦੀ ਹਾਂ, ਮੈਂ ਕੁੰਦਨ ਬਣ ਗਈ ਹਾਂਸੋਚ ਦਾ ਅੰਤਰ ਹੈਸਮਝ ਦਾ ਫਰਕ ਹੈ

ਇਕ ਵਾਰ ਤਾਂ ਚੜ੍ਹਦੀ ਜਵਾਨੀ ਵਿਚ ਹੀ ਇਸ ਦਾ ਸ਼ਿਕਾਰ ਹੋ ਗਈਮੇਰਾ ਹਮ-ਉਮਰ ਮੁੰਡਾ, ਮੇਰੇ ਜਿਸਮ ਨਾਲ ਖੇਡਦਾ ਰਿਹਾਮੈਂ ਪਿਆਰ ਸਮਝਦੀ ਰਹੀਮੇਰੇ ਜਿਸਮ ਵਿਚ ਕੁਝ ਪਲਮਦਾ ਛੱਡ, ਉਹ ਪਤਾ ਨਹੀਂ ਕਿੱਧਰ ਤੁਰ ਗਿਆਮੇਰੀ ਮਾਂ ਨੇ ਮੇਰੇ ਪੇਟ ਦਾ ਭਾਰ ਘਟਾਇਆਮੇਰੇ ਮਨ ਦਾ ਭਾਰ ਵਧਦਾ ਗਿਆਵਰ੍ਹਿਆਂ ਤੀਕ ਵਧੀ ਗਿਆਅਜੇ ਵੀ ਵਧੀ ਹੀ ਜਾਂਦਾ ਹੈਪੇਟ ਦਾ ਭਾਰ ਤਾਂ ਡਾਕਟਰ-ਹਕੀਮ ਘਟਾ ਦਿੰਦੇ ਹਨਮਨ ਦਾ ਭਾਰ ਤਾਂ ਕੋਈ ਆਪਣਾ ਹੀ ਘਟਾ ਸਕਦਾ ਹੈਇਕ ਵਾਰ ਮੈਨੂੰ ਲੱਗਿਆ, ਮੇਰੇ ਕਾਲਜ ਦਾ ਸਹਿਕਰਮੀ ਮੇਰੇ ਮਨ ਦਾ ਬੋਝ ਘਟਾ ਸਕਦਾ ਹੈਉਸ ਦੀ ਉਮਰ ਮੈਥੋਂ ਛੋਟੀ ਸੀ ਅਤੇ ਇਕ ਬੱਚੇ ਦਾ ਬਾਪ ਵੀ ਸੀਇਹਨਾਂ ਗੱਲਾਂ ਦਾ ਮੈਨੂੰ ਪਤਾ ਸੀਮਨ ਉਸ ਤੇ ਫ਼ਿਦਾ ਹੁੰਦਾ ਗਿਆਉਹ ਮਨ ਵਿਚ ਉਤਰਦਾ ਰਿਹਾਮੈਂ ਜਿਸਮਾਂ ਦੇ ਮੇਲ ਦੀ ਬਜਾਏ ਮਨ ਦਾ ਮੇਲ ਭਾਲਦੀ ਸੀਸਕੂਨ ਲੱਭਦੀ ਸੀਮੈਂਨੂੰ ਲੱਗਿਆ, ਉਹ ਮੇਰੀ ਭਟਕਣ ਮੁਕਾ ਦੇਵੇਗਾਉਹ ਮੇਰੇ ਨਾਲ ਰਹਿਣ ਲੱਗ ਪਿਆਮੇਰੇ ਘਰ ਵਿਚਨਾ ਅਸੀਂ ਵਿਆਹ ਕਰਵਾਇਆ, ਨਾ ਕੋਈ ਰਸਮ ਕੀਤੀਮਨਾਂ ਨੇ ਰਸਮਾਂ ਮਨਾਈਆਂਤਨਾਂ ਨੇ ਮੇਲ-ਮਿਲਾਪ ਕੀਤਾਉਹ ਹਫ਼ਤੇ, ਦਸਾਂ ਦਿਨਾਂ ਬਾਅਦ ਆਪਣੇ ਘਰ ਵੀ ਜਾ ਆਉਂਦਾਬੱਚੇ ਅਤੇ ਪਤਨੀ ਨੂੰ ਮਿਲ ਆਉਂਦਾਮੈਨੂੰ ਕੋਈ ਇਤਰਾਜ਼ ਨਹੀਂ ਸੀਮੈਨੂੰ ਕੀ ਫ਼ਰਕ ਪੈਂਦਾ ਸੀਮੈਨੂੰ ਤਾਂ ਉਸ ਦੇ ਤਨ ਨਾਲੋਂ ਮਨ ਦੀ ਵੱਧ ਚਾਹਤ ਸੀ

ਇਕ ਵਾਰ ਮੈਂ ਡਾਕਟਰ ਤੋਂ ਚੈਕ-ਅੱਪ ਕਰਵਾਉਂਦੀ ਨੇ ਪੁੱਛਿਆ, ਕੀ ਕਾਰਨ ਹੈ ਮੇਰੀ ਮਾਂਹਵਾਰੀ ਇੰਨੀ ਛੇਤੀ ਕਿਉਂ ਸੁੱਕ ਗਈਡਾਕਟਰ ਹੈਰਾਨ ਹੋਈ ਮੇਰੇ ਮੂੰਹ ਵੱਲ ਵੇਖਦੀ ਕਹਿਣ ਲੱਗੀ, ‘ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਤਾਂ ਬੱਚੇਦਾਨੀ ਕਢਵਾ ਚੁੱਕੇ ਹੋ’ ‘ਹੈਂਅਮੇਰੇ ਮੂੰਹੋਂ ਨਿਕਲਿਆਮੈਂਨੂੰ ਯਾਦ ਆਇਆ, ਇਕ ਵਾਰ ਮੇਰੇ ਪੇਟ ਵਿਚ ਬਹੁਤ ਦਰਦ ਹੋਣ ਲੱਗ ਪਿਆ ਸੀਮੈਂ ਦੋ-ਢਾਈ ਮਹੀਨੇ ਹਸਪਤਾਲ ਰਹੀ ਸੀਮੇਰੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀਹਸਪਤਾਲ ਤੋਂ ਆ ਕੇ ਵੀ ਮੈਂ ਲੰਮਾਂ ਸਮਾਂ ਬੈੱਡ-ਰੈਸਟ ਤੇ ਰਹੀਉਹਨੀਂ ਦਿਨੀਂ, ਇਹਨਾਂ ਨੇ ਹੀ ਮੇਰੀ ਦੇਖ-ਭਾਲ ਕੀਤੀ ਸੀਸ਼ਾਮ ਨੂੰ ਮੈਂ ਇਹਨਾਂ ਨੂੰ ਪੁੱਛਿਆ, ‘ਬੜੀ ਹੈਰਾਨੀ ਦੀ ਗੱਲ ਹੈ, ਡਾਕਟਰ ਕਹਿੰਦੀ ਹੈ ਤੇਰੀ ਬੱਚੇਦਾਨੀ ਅਪਰੇਸ਼ਨ ਕਰਕੇ ਕੱਢ ਦਿੱਤੀ ਗਈ ਹੈ

ਉਹ ਬਹੁਤ ਹੀ ਸਹਿਜ ਨਾਲ ਬੋਲਿਆ, ‘ਮੈਂ ਤੈਨੂੰ ਜਾਣ ਕੇ ਹੀ ਨਹੀਂ ਸੀ ਦੱਸਿਆਜਦੋਂ ਤੇਰੇ ਪੇਟ ਦੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀ, ਮੈਂ ਹੀ ਡਾਕਟਰ ਨੂੰ ਕਹਿ ਦਿੱਤਾ ਸੀ, ਓਵਰੀ ਵੀ ਕੱਢ ਦਿਓਮੈਂ ਕਿਹਾ, ਕੱਲ੍ਹ ਨੂੰ ਕੋਈ ਪੰਗਾ ਹੀ ਨਾ ਪੈ ਜਾਵੇਪਹਿਲੀ ਪਤਨੀ ਦੇ ਮੁੰਡਾ ਹੈਗਾਆਪਾਂ ਵਿਆਹ ਹੀ ਨਹੀਂ ਕਰਵਾਇਆਮੇਰੇ ਤੇ ਜਿਵੇਂ ਬਿਜਲੀ ਪੈ ਗਈ ਹੋਵੇਮੈਂ ਝੁਲ਼ਸ ਗਈਰਾਖ਼ ਦੀ ਢੇਰੀ ਬਣ ਗਈਮੇਰੇ ਮੂੰਹ ਹੌਲੀ ਜਿਹੀ ਨਿਕਲਿਆ, ‘ਇਕ ਬਾਲ ਤਾਂ ਜਵਾਨੀ ਵਿਚ ਹੀ ਗਵਾ ਚੁੱਕੀ ਸੀ,ਮੁੜ ਸਾਰੀ ਉਮਰ ਭਾਲ਼ਦੀ ਰਹੀਤੂੰ ਇਹ ਕੀ ਕਹਿਰ ਦਿੱਤਾ!

ਉਹ ਉਵੇਂ ਹੀ ਸਹਿਜ ਸੀ, ‘ਇਹਦੇ ਨਾਲ ਕੀ ਫ਼ਰਕ ਪੈ ਗਿਆ?’ ਮੈਨੂੰ ਲੱਗਿਆ, ਉਹਦੇ ਤਾਂ ਮਨ ਹੀ ਨਹੀਂ ਸੀਉਹ ਤਾਂ ਭਾਵਨਾਵਾਂ ਤੋਂ ਕੋਰਾ ਸੀਮੈਂ ਤਾਂ ਪੱਥਰ ਨਾਲ ਹੀ ਲਿਪਟਦੀ ਰਹੀਉਹ ਮੈਨੂੰ ਭੋਗਦਾ ਰਿਹਾਮੈਂ ਮਾਨਸਿਕ ਸੰਤੁਸ਼ਟੀ ਭਾਲਦੀ ਰਹੀਇਸੇ ਲਈ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤਾਂ ਅਜੇ ਵੀ ਉਸ ਇਨਸਾਨ ਦੀ ਭਾਲ ਵਿਚ ਹਾਂ, ਜੋ ਮੈਨੂੰ ਬੁੱਕਲ ਦਾ ਨਿੱਘ ਵੀ ਦੇਵੇ ਅਤੇ ਮਨ ਦਾ ਨਿੱਘ ਵੀ

ਇਹ ਤਿੰਨੇ ਪਾਤਰ ਤਾਂ ਆਪਣੀ ਗੱਲ ਕਹਿ ਕੇ ਤੁਰ ਗਏਮੈਂ ਸੋਚਦਾਂ, ਇਹ ਜੋ ਮਰਜ਼ੀ ਕਹੀ ਜਾਣ, ਮੈਂ ਇਹਨਾਂ ਦੀ ਕਹਾਣੀ ਜ਼ਰੂਰ ਲਿਖਾਂਗਾਚਲੋ ਕੋਸ਼ਿਸ਼ ਕਰਦਾ ਹਾਂ

2 comments:

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਸੁਰਿੰਦਰ ਰਾਮਪੁਰੀ ਜੀ..ਕਹਾਣੀ ਦਰਦ ਦੇ ਸੁਰ ਛੇੜ ਗਈ..ਇਹਨਾਂ ਤਿੰਨੇ ਪਾਤਰਾਂ ਦੀਆਂ ਕਹਾਣੀਆਂ ਸਾਡੀ ਆਮ ਜ਼ਿੰਦਗੀ 'ਚ ਵਾਪਰਦੀਆਂ ਘਟਨਾਵਾਂ ਅਤੇ ਔਰਤ ਤੇ ਹੁੰਦੇ ਮਾਨਸਿਕ, ਸਰੀਰਕ ਤੇ ਭਾਵਨਾਤਮਕ ਤਸ਼ੱਦਦ ਦੀ ਦਰਦਨਾਕ ਕਹਾਣੀ ਬਿਆਨ ਕਰਦੀਆਂ ਨੇ। ਵਕਤ ਤਾਂ ਬਹੁਤ ਬਦਲ ਰਿਹੈ, ਪਰ ਅਜੇ ਨੀ ਕਈ ਔਰਤਾਂ ਜ਼ੁਲਮ ਦਾ ਸ਼ਿਕਾਰ ਹਨ, ਉਹਨਾਂ 'ਚ ਅਨਪੜ੍ਹ ਜਾਂ ਘੱਟ ਪੜ੍ਹੀਆਂ ਲਿਖੀਆਂ ਹੀ ਨਹੀਂ, ਸਗੋਂ ਉੱਚ-ਵਿੱਦਿਆ ਪ੍ਰਾਪਤ ਔਰਤਾਂ ਵੀ ਹਨ।

ਇਕ ਦਿਨ ਮੈਂ ਅਚਾਨਕ ਹੀ ਇਹ ਸਵਾਲ ਆਪਣੇ ਪਤੀ ਨੂੰ ਕਰ ਦਿੱਤਾ, ‘ਤੁਸੀਂ ਦੱਸੋ ਇਹਨਾਂ ਦੀ ਜਾਤ ਕਿਹੜੀ ਹੈ?’ ਉਹ ਬੋਲਿਆ, ‘ਪਿਓ ਦੀ ਜਾਤ ਹੀ ਬੱਚਿਆਂ ਦੀ ਜਾਤ ਹੁੰਦੀ ਹੈ।’ ‘ਤੇ ਮਾਂ ਦੀ,’ ਮੈਂ ਕਿਹਾ। ਉਹ ਫ਼ਿਲਾਸਫ਼ੀ ਝਾੜਦਾ ਬੋਲਿਆ, ‘ਵਿਆਹ ਤੋਂ ਬਾਅਦ ਤੀਵੀਂ ਦੀ ਆਪਣੀ ਕੋਈ ਜਾਤ ਨਹੀਂ ਰਹਿੰਦੀ। ਉਹ ਪਤੀ ਦੀ ਜਾਤ ਵਿਚ ਹੀ ਰਲ਼ ਜਾਂਦੀ ਹੈ।’



ਉਸ ਦਿਨ ਪਹਿਲੀ ਵਾਰ, ਮੈਨੂੰ ਉਸ ਵਿਚੋਂ ਬੋਅ ਆਈ। ਇਕ ਮੁਸ਼ਕ ਮੇਰੀਆਂ ਨਾਸਾਂ ਨੂੰ ਚੜ੍ਹ ਗਈ। ਮੈਨੂੰ ਘੁਮੇਰ ਜਿਹੀ ਆ ਗਈ। ਮੈਂ ਆਪਣੇ ਅੰਦਰਲੀ ਜਾਟਾਂ ਦੀ ਕੁੜੀ ਨੂੰ ਹਮੇਸ਼ਾ ਦਬਾ ਕੇ ਰੱਖਿਆ ਸੀ, ਪਰ ਉਸ ਦਿਨ ਪਤਾ ਨਹੀਂ ਉਹ ਕਿਵੇਂ ਬੇ-ਕਾਬੂ ਹੋ ਗਈ। ਮੇਰੇ ਮੂੰਹੋਂ ਨਿਕਲਿਆ, ‘ਤੂੰ ਉਹੀ ਰਿਹਾ ਨਾ, ਬਿਲਕੁਲ ਉਹੀ।’ ਉਸ ਦੇ ਅੰਦਰਲੀ ਜਾਤ ਨੂੰ ਰੋਹ ਚੜ੍ਹ ਗਿਆ। ‘ਤੂੰ ਮੈਂਨੂੰ ਕਹਿੰਦੀ ਕੀ ਐਂ, ਤੇਰਾ ਮਤਲਬ ਕੀ ਹੈ?’ ਉਸ ਨੇ ਮੇਰੇ ਥੱਪੜ ਜੜ ਦਿੱਤਾ
==========
ਉਸ ਨੇ ਕੁਝ ਮਹੀਨਿਆਂ ਵਿਚ ਹੀ ਮੈਂਨੂੰ ਬੈਂਕ ਵਿਚੋਂ ਪੈਸੇ ਕਢਾਉਣ ਲਈ ਰਾਜ਼ੀ ਕਰਕੇ ਆਪਣੇ ਨਾਂ ਕੋਠੀ ਖਰੀਦ ਲਈ। ਜਦੋਂ ਉਹ ਮੇਰੀ ਜ਼ਮੀਨ ਵੀ ਵੇਚਣ ਲਈ ਜ਼ੋਰ ਪਾਉਣ ਲੱਗਿਆ ਤਾਂ ਮੈਂ ਅੜ ਗਈ। ਮੈਂ ਉਸ ਨੂੰ ਸਮਝਾਉਣ ਲੱਗੀ, ‘ਇਸ ਜ਼ਮੀਨ ਦੇ ਸਿਰ ’ਤੇ ਤਾਂ ਆਪਾਂ ਸਾਰੀ ਉਮਰ ਲੰਘਾਉਣੀ ਹੈ।’ ਉਹ ਦਲੀਲ ਦੇਣ ਲੱਗਿਆ, ‘ਇਹ ਜ਼ਮੀਨ ਤੇਰੇ ਡੈਡੀ ਨੇ ਖ਼ਰੀਦ ਕੇ ਦਿੱਤੀ ਹੈ। ਉਹ ਉੱਚ ਅਫ਼ਸਰ ਹੈ। ਕਿਸੇ ਹਰਬੇ ਤੇਰੀ ਜ਼ਮੀਨ ’ਤੇ ਕਬਜ਼ਾ ਕਰ ਸਕਦਾ ਹੈ।’ ਮੈਂ ਵੀ ਵਕੀਲ ਸੀ, ਇਹਨਾਂ ਘੁੰਡੀਆਂ ਤੋਂ ਜਾਣੂੰ ਸੀ।
==========
ਡਾਕਟਰ ਹੈਰਾਨ ਹੋਈ ਮੇਰੇ ਮੂੰਹ ਵੱਲ ਵੇਖਦੀ ਕਹਿਣ ਲੱਗੀ, ‘ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਤਾਂ ਬੱਚੇਦਾਨੀ ਕਢਵਾ ਚੁੱਕੇ ਹੋ।’ ‘ਹੈਂਅ’ ਮੇਰੇ ਮੂੰਹੋਂ ਨਿਕਲਿਆ। ਮੈਂਨੂੰ ਯਾਦ ਆਇਆ, ਇਕ ਵਾਰ ਮੇਰੇ ਪੇਟ ਵਿਚ ਬਹੁਤ ਦਰਦ ਹੋਣ ਲੱਗ ਪਿਆ ਸੀ। ਮੈਂ ਦੋ-ਢਾਈ ਮਹੀਨੇ ਹਸਪਤਾਲ ਰਹੀ ਸੀ। ਮੇਰੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀ। ਹਸਪਤਾਲ ਤੋਂ ਆ ਕੇ ਵੀ ਮੈਂ ਲੰਮਾਂ ਸਮਾਂ ਬੈੱਡ-ਰੈਸਟ ’ਤੇ ਰਹੀ। ਉਹਨੀਂ ਦਿਨੀਂ, ਇਹਨਾਂ ਨੇ ਹੀ ਮੇਰੀ ਦੇਖ-ਭਾਲ ਕੀਤੀ ਸੀ। ਸ਼ਾਮ ਨੂੰ ਮੈਂ ਇਹਨਾਂ ਨੂੰ ਪੁੱਛਿਆ, ‘ਬੜੀ ਹੈਰਾਨੀ ਦੀ ਗੱਲ ਹੈ, ਡਾਕਟਰ ਕਹਿੰਦੀ ਹੈ ਤੇਰੀ ਬੱਚੇਦਾਨੀ ਅਪਰੇਸ਼ਨ ਕਰਕੇ ਕੱਢ ਦਿੱਤੀ ਗਈ ਹੈ।’
ਉਹ ਬਹੁਤ ਹੀ ਸਹਿਜ ਨਾਲ ਬੋਲਿਆ, ‘ਮੈਂ ਤੈਨੂੰ ਜਾਣ ਕੇ ਹੀ ਨਹੀਂ ਸੀ ਦੱਸਿਆ। ਜਦੋਂ ਤੇਰੇ ਪੇਟ ਦੇ ਹੇਠਲੇ ਅੰਗਾਂ ਦਾ ਅਪਰੇਸ਼ਨ ਹੋਇਆ ਸੀ, ਮੈਂ ਹੀ ਡਾਕਟਰ ਨੂੰ ਕਹਿ ਦਿੱਤਾ ਸੀ, ਓਵਰੀ ਵੀ ਕੱਢ ਦਿਓ। ਮੈਂ ਕਿਹਾ, ਕੱਲ੍ਹ ਨੂੰ ਕੋਈ ਪੰਗਾ ਹੀ ਨਾ ਪੈ ਜਾਵੇ। ਪਹਿਲੀ ਪਤਨੀ ਦੇ ਮੁੰਡਾ ਹੈਗਾ।ਆਪਾਂ ਵਿਆਹ ਹੀ ਨਹੀਂ ਕਰਵਾਇਆ।’ ਮੇਰੇ ’ਤੇ ਜਿਵੇਂ ਬਿਜਲੀ ਪੈ ਗਈ ਹੋਵੇ। ਮੈਂ ਝੁਲ਼ਸ ਗਈ। ਰਾਖ਼ ਦੀ ਢੇਰੀ ਬਣ ਗਈ।
ਏਨੀ ਵਧੀਆ ਕਹਾਣੀ ਲਿਖਣ ਤੇ ਮੁਬਾਰਕਬਾਦ ਕਬੂ ਕਰੋ!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਸੁਰਿੰਦਰ ਰਾਮਪੁਰੀ ਜੀ ਦੀ ਕਹਾਣੀ ਬਹੁਤ ਪਸੰਦ ਆਈ। ਉਹਨਾਂ ਨੂੰ ਮੁਬਾਰਕਾਂ! ਔਰਤਾਂ ਤੇ ਜ਼ੁਲਮ ਹੁੰਦੇ ਰਹੇ ਨੇ ਤੇ ਹੋ ਵੀ ਰਹੇ ਨੇ, ਇਸ ਲਈ ਔਰਤਾਂ 'ਚ ਜਾਗਰੁਕਤਾ ਆਉਂਣੀ ਜ਼ਰੂਰੀ ਹੈ। ਪਰ ਏਧਰਲੇ ਮੁਲਕਾਂ 'ਚ ਔਰਤਾਂ ਵੀ ਘੱਟ ਨਹੀਂ,, ਮਾੜੀ ਜਿਹੀ ਚੂੰ-ਚਾਂ ਕੀਤੀ ਤੇ ਘਰ ਤਬਾਹ ਹੋ ਜਾਂਦਾ ਹੈ।
ਜਗਤਾਰ ਸਿੰਘ ਬਰਾੜ
ਕੈਨੇਡਾ
=======
ਸ਼ੁਕਰੀਆ ਅੰਕਲ ਜੀ!
ਤਮੰਨਾ